ਕੁਝ ਸਾਲ ਪਹਿਲਾਂ ਹਿਜ਼ਬੁਲ ਅੱਤਵਾਦੀਆਂ ਦੀ ਇਕ ਗਰੁੱਪ ਫੋਟੋ ਵਾਇਰਲ ਹੋਈ, ਜਿਸ ਦੇ ਐਨ ਵਿਚਕਾਰ ਬੁਰਹਾਨ ਵਾਨੀ ਸੀ ਪਰ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਜ਼ਾਕਿਰ ਮੂਸਾ ਦੇ ਢੇਰ ਹੋਣ ਦੇ ਨਾਲ ਹੀ ਉਸ ਫੋਟੋ ’ਚ ਮੌਜੂਦ ਸਾਰੇ ਅੱਤਵਾਦੀਆਂ ਦਾ ਸਫਾਇਆ ਹੋ ਚੁੱਕਾ ਹੈ, ਹਾਲਾਂਕਿ ਕਸ਼ਮੀਰ ਵਾਦੀ ’ਚ ਅੱਤਵਾਦ ਦਾ ਅੰਤਿਮ ‘ਪੋਸਟਰ ਬੁਆਏ’ ਰਿਆਜ਼ ਨਾਇਕੂ ਅਜੇ ਫਰਾਰ ਹੈ। ਜ਼ਾਕਿਰ ਮੂਸਾ ਵਾਦੀ ਦੇ ਉਨ੍ਹਾਂ ਅੱਤਵਾਦੀਆਂ ’ਚੋਂ ਇਕ ਸੀ, ਜੋ ਇਸਲਾਮਿਕ ਸਟੇਟ ਦੀ ਸਥਾਪਨਾ ਦਾ ਹਮਾਇਤੀ ਸੀ। ਉਹ ਜੇਹਾਦ ਨੂੰ ਕਸ਼ਮੀਰ ਤੋਂ ਬਾਹਰ ਫੈਲਾਉਣਾ ਚਾਹੁੰਦਾ ਸੀ, ਜਿਸ ਦੇ ਲਈ ਉਸ ਨੇ ਅਲਕਾਇਦਾ ਨਾਲ ਵੀ ਹੱਥ ਮਿਲਾਏ ਸਨ। ਹੁਰੀਅਤ ਨਾਲ ਆਪਣੇ ਮੱਤਭੇਦਾਂ ’ਤੇ ਉਹ ਖੁੱਲ੍ਹ ਕੇ ਬੋਲਦਾ ਸੀ ਅਤੇ ਉਸ ਦੇ ਨੇਤਾਵਾਂ ਦੇ ਸਿਰ ਕਲਮ ਕਰਨ ਦੀ ਧਮਕੀ ਵੀ ਦੇ ਚੁੱਕਾ ਸੀ।
ਮੂਸਾ ਨੇ ਆਤਮ-ਸਮਰਪਣ ਕਰਨ ਤੋਂ ਇਨਕਾਰ ਕੀਤਾ ਅਤੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਇਸ ਤੋਂ ਤੁਰੰਤ ਬਾਅਦ ਕਈ ਇਲਾਕਿਆਂ ’ਚ ਝੜਪਾਂ ਸ਼ੁਰੂ ਹੋ ਗਈਆਂ, ਜਿਸ ਕਾਰਣ ਕਰਫਿਊ ਲਾਉਣਾ ਪਿਆ, ਫਾਈਨਲ ਪ੍ਰੀਖਿਆਵਾਂ ਦੇ ਵਿਚਾਲੇ ਸਕੂਲ-ਕਾਲਜ ਤੋਂ ਲੈ ਕੇ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ। ਸੁਰੱਖਿਆ ਬਲਾਂ ਅਤੇ ਪੁਲਸ ਵਲੋਂ ਅੱਤਵਾਦੀ ਤੱਤਾਂ ਨੂੰ ਕੰਟਰੋਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿਚਾਲੇ ਹੁਣ ਅਸਲੀ ਮੁੱਦਾ ਇਹ ਹੈ ਕਿ ਸੂਬੇ ਤੋਂ ਲੋਕ ਸਭਾ ਲਈ ਚੁਣ ਕੇ ਆਏ ਨਵੇਂ ਰਾਜਨੇਤਾਵਾਂ ਅਤੇ ਪ੍ਰਸ਼ਾਸਨ ਨੂੰ ਸਥਿਤੀ ਨੂੰ ਆਮ ਬਣਾਉਣ ਲਈ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ? ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਕਰਵਾਈਆਂ ਗਈਆਂ ਤਾਂ ਕੀ ਸਭ ਤੋਂ ਪਹਿਲਾਂ ਆਮ ਸਮੱਸਿਆਵਾਂ ’ਤੇ ਧਿਆਨ ਦੇਣ ਲਈ ਕੋਈ ਨਵਾਂ ਤਰੀਕਾ ਲਾਗੂ ਨਹੀਂ ਕਰਨਾ ਚਾਹੀਦਾ? ਧਾਰਾ-370 ਨੂੰ ਲੈ ਕੇ ਚੋਣ ਰੈਲੀਆਂ ’ਚ ਉਤੇਜਿਤ ਬਿਆਨਬਾਜ਼ੀ ਬਹੁਤ ਹੋਈ ਪਰ ਗਵਰਨਰ ਅਤੇ ਕੇਂਦਰ ਸਰਕਾਰ (ਸਥਾਪਨਾ ਤੋਂ ਬਾਅਦ) ਸ਼ਾਇਦ ਹੁਣ ਉਥੋਂ ਦੇ ਲੋਕਾਂ ਦੇ ਜ਼ਖਮਾਂ ’ਤੇ ਮੱਲ੍ਹਮ ਲਾਉਣ ਲਈ ਅਜਿਹੀ ਲੰਮੇ ਸਮੇਂ ਦੀ ਰਣਨੀਤੀ ਬਣਾਉਣ ਦੀ ਲੋੜ ਹੈ, ਜਿਸ ਨਾਲ ਇਸ ਅਸ਼ਾਂਤ ਸੂਬੇ ਦੇ ਨਿਵਾਸੀਆਂ ਨੂੰ ਹੋਰਨਾਂ ਸੂਬਿਆਂ ਦੇ ਪੱਧਰ ’ਤੇ ਲਿਆਂਦਾ ਜਾ ਸਕੇ।
ਵਿਸ਼ਵ 'ਚ ਵਧ ਰਹੀ ਹਿੰਸਾ ਅਤੇ ਬੰਦੂਕ ਦੀ ਸੰਸਕ੍ਰਿਤੀ
NEXT STORY