ਇਨ੍ਹੀਂ ਦਿਨੀਂ ਦੇਸ਼ ’ਚ 2 ਮੁੱਦਿਆਂ ’ਤੇ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ। ਪਹਿਲਾ ਕਿ ਇਨ੍ਹਾਂ ਚੋਣਾਂ ’ਚ ਕੌਣ ਜਿੱਤੇਗਾ ਅਤੇ ਦੂਜਾ, ਦੇਸ਼ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ, ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਚੱਲ ਰਹੀ ਕੁੜੱਤਣ ਭਰੀ ਬਿਆਨਬਾਜ਼ੀ ਕਿੱਥੇ ਜਾ ਕੇ ਰੁਕੇਗੀ। ਇਸੇ ਬਾਰੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਦੇ ਬੇਟੇ ਅਤੇ ਭਾਜਪਾ ਦੀ ਸਹਿਯੋਗੀ ‘ਸ਼੍ਰੋਅਦ’ ਦੇ ਰਾਜ ਸਭਾ ਮੈਂਬਰ ਸ਼੍ਰੀ ਨਰੇਸ਼ ਗੁਜਰਾਲ ਨੇ 2 ਅੰਗਰੇਜ਼ੀ ਅਖਬਾਰਾਂ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਹੈ ਕਿ ‘‘ਭਗਵਾ ਪਾਰਟੀ ਨੂੰ ਦੁਬਾਰਾ ਬਹੁਮਤ ਨਾ ਮਿਲਣ ਦੀ ਸੰਭਾਵਨਾ ਹੈ ਪਰ (ਸਹਿਯੋਗੀਆਂ ਨਾਲ) ਐੱਨ. ਡੀ. ਏ. ਸਥਿਰ ਸਰਕਾਰ ਬਣਾ ਲਵੇਗਾ।’’ ਸ਼੍ਰੀ ਗੁਜਰਾਲ ਨੇ ਕਿਹਾ, ‘‘ਮੈਂ ਇਕੱਲਾ ਹੀ ਅਜਿਹਾ ਨਹੀਂ ਕਹਿ ਰਿਹਾ, ਭਾਜਪਾ ਦੇ ਸੀਨੀਅਰ ਆਗੂ ਰਾਮ ਮਾਧਵ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਇਸ ਨੂੰ ਪੂਰਨ ਬਹੁਮਤ ਨਹੀਂ ਮਿਲੇਗਾ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਵਿਚਾਲੇ ਚੱਲ ਰਹੀ ਬਿਆਨਬਾਜ਼ੀ ’ਤੇ ਉਨ੍ਹਾਂ ਕਿਹਾ ਕਿ ਨਿੱਜੀ ਤੌਰ ’ਤੇ ਉਹ ਮਹਿਸੂਸ ਕਰਦੇ ਹਨ ਕਿ ਦੋਹਾਂ ਦਾ ਇਕ-ਦੂਜੇ ’ਤੇ ਦੂਸ਼ਣਬਾਜ਼ੀ ਕਰਨਾ ਗਲਤ ਰੁਝਾਨ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ। ਸ਼੍ਰੀ ਗੁਜਰਾਲ ਅਨੁਸਾਰ, ‘‘ਦੋਹਾਂ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਦੁਸ਼ਮਣ ਨਹੀਂ, ਸਿਰਫ ਇਕ-ਦੂਜੇ ਦੇ ਵਿਰੋਧੀ ਹਨ। ਕੱਲ ਨੂੰ ਉਹ ਇਕ ਵਾਰ ਫਿਰ ਨਵੀਂ ਸੰਸਦ ’ਚ ਬੈਠਣਗੇ, ਕਾਨੂੰਨ ਬਣਾਉਣਗੇ ਅਤੇ ਦੇਸ਼ ਚਲਾਉਣਗੇ। ਜਿੱਥੇ ਰਾਹੁਲ ਨੂੰ ‘ਪ੍ਰਧਾਨ ਮੰਤਰੀ ਚੋਰ ਹੈ’ ਕਹਿਣ ਦਾ ਕੋਈ ਹੱਕ ਨਹੀਂ ਹੈ, ਉਥੇ ਹੀ ਪ੍ਰਧਾਨ ਮੰਤਰੀ ਵੀ ਕੁਝ ਜ਼ਿਆਦਾ ਹੀ ਬੋਲ ਰਹੇ ਹਨ।’’ ਮੋਦੀ ਵਲੋਂ ਰਾਜੀਵ ਗਾਂਧੀ ’ਤੇ ਹਮਲਿਆਂ ਬਾਰੇ ਉਹ ਬੋਲੇ, ‘‘ਸਭ ਜਾਣਦੇ ਹਨ ਕਿ 1984 ’ਚ ਕੀ ਹੋਇਆ ਸੀ ਪਰ ਮੈਂ ਨਿੱਜੀ ਤੌਰ ’ਤੇ ਮਹਿਸੂਸ ਕਰਦਾ ਹਾਂ ਕਿ ਜੋ ਨਹੀਂ ਰਹੇ ਹਨ, ਸਾਨੂੰ ਉਨ੍ਹਾਂ ਦੀ ਕਦੇ ਆਲੋਚਨਾ ਨਹੀਂ ਕਰਨੀ ਚਾਹੀਦੀ। ਸਾਡੇ ਦੇਸ਼ ਦੀ ਇਹੋ ਪ੍ਰੰਪਰਾ ਹੈ।’’ ਇਕ ਮਿਸਾਲ ਦਿੰਦਿਆਂ ਉਨ੍ਹਾਂ ਨੇ 1989 ਦੀ ਇਕ ਘਟਨਾ ਦੱਸੀ ਕਿ ‘‘ਜਦੋਂ ਮੇਰੇ ਪਿਤਾ ਸਵ. ਆਈ. ਕੇ. ਗੁਜਰਾਲ ਨੇ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜੀ ਤਾਂ ਉਦੋਂ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਉਨ੍ਹਾਂ ਦੇ ਵਿਰੋਧੀ ਸਨ।’’ ‘‘ਚੋਣਾਂ ਤੋਂ ਛੇਤੀ ਬਾਅਦ ਮੇਰੇ ਪਿਤਾ ਦੇ ਵਿਦੇਸ਼ ਮੰਤਰੀ ਬਣਨ ’ਤੇ ਜਨਰਲ ਸਪੈਰੋ ਕਿਸੇ ਕੰਮ ਲਈ ਉਨ੍ਹਾਂ ਕੋਲ ਗਏ ਤਾਂ ਮੇਰੇ ਪਿਤਾ ਨੇ ਉਨ੍ਹਾਂ ਦਾ ਕੰਮ ਤੁਰੰਤ ਕਰ ਦਿੱਤਾ।’’ ਚੋਣ ਨਤੀਜਿਆਂ ਅਤੇ ਨੇਤਾਵਾਂ ਵਲੋਂ ਨਿੱਜੀ ਦੂਸ਼ਣਬਾਜ਼ੀ ਤੋਂ ਦੂਰ ਰਹਿਣ ਬਾਰੇ ਸ਼੍ਰੀ ਗੁਜਰਾਲ ਦੀਆਂ ਉਕਤ ਟਿੱਪਣੀਆਂ ਢੁੱਕਵੀਆਂ ਹਨ।
–ਵਿਜੇ ਕੁਮਾਰ
ਰਮਜ਼ਾਨ ਦੇ (ਪਵਿੱਤਰ) ਮਹੀਨੇ ’ਚ ਪਾਕਿਸਤਾਨ ਵਿਚ ਭਿਆਨਕ ਆਤਮਘਾਤੀ ਹਮਲਾ
NEXT STORY