ਵੀਰਵਾਰ ਨੂੰ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਜਿਉਂ ਹੀ ਨਾਟੋ ਸੰਮੇਲਨ ’ਚੋਂ ਪੈਰਿਸ ਪਰਤੇ, ਉਨ੍ਹਾਂ ਦਾ ਸਵਾਗਤ ਦੇਸ਼ਵਾਸੀਆਂ ਦੇ ਰੋਸ ਨਾਲ ਹੋਇਆ। ਉਹ ਉਨ੍ਹਾਂ ਲਈ ਉਨ੍ਹਾਂ ਹੀ ਵਾਕਾਂ ਦੀ ਵਰਤੋਂ ਕਰ ਰਹੇ ਸਨ, ਜੋ ਕਦੇ ਮੈਕ੍ਰੋਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਵਰਤੇ ਸਨ–‘ਲੈਟਸ ਗੈਟ ਸੀਰੀਅਸ’ (ਚਲੋ, ਹੁਣ ਗੰਭੀਰ ਹੋ ਜਾਈਏ)।
ਢਾਈ ਸਾਲ ਲੰਮੇ ਸ਼ਾਸਨ ’ਚੋਂ ਲੱਗਭਗ ਇਕ ਸਾਲ ਪੂਰਾ ਉਨ੍ਹਾਂ ਨੇ ‘ਯੈਲੋ ਵੈਸਟ’ ਅੰਦੋਲਨ ਦਾ ਸਾਹਮਣਾ ਕੀਤਾ ਹੈ। ਇਸ ਦੌਰਾਨ ਰੋਜ਼ਗਾਰ ਦੀ ਰੱਖਿਆ ਲਈ ਲੋਕਾਂ ਨੇ ਨਾ ਸਿਰਫ ਸ਼ਨੀਵਾਰ ਨੂੰ ਵਿਰੋਧ ਕੀਤਾ ਪਰ ਇਸ ਵਾਰ ਅਧਿਆਪਕ ਯੂਨੀਅਨ ਅਤੇ ਟਰਾਂਸਪੋਰਟਰ ਹੀ ਵਿਰੋਧ ਨਹੀਂ ਕਰ ਰਹੇ, ਸਗੋਂ ਸਕੂਲ ਅਤੇ ਕਾਲਜ ਤਕ ਬੰਦ ਹਨ।
ਹਾਂਗਕਾਂਗ ਦੇ ਉਲਟ ਇਥੇ ਸਿਰਫ ਸ਼ਨੀਵਾਰ ਅਤੇ ਐਤਵਾਰ ਨੂੰ ਰੋਸ ਵਿਖਾਵੇ ਹੁੰਦੇ ਹਨ ਤਾਂ ਕਿ ਸਾਰਾ ਹਫਤਾ ਖਰਾਬ ਨਾ ਹੋਵੇ। ਫਰਾਂਸੀਸੀਆਂ ਨੂੰ ਸੰਡੇ ਨਾਲ ਪ੍ਰੇਮ ਹੈ, ਇਸ ਲਈ ਉਹ ਹਫਤੇ ਦੇ ਬਾਕੀ ਦਿਨ ਹੀ ਰੋਸ ਵਿਖਾਵੇ ਕਰਨਗੇ। ਅਸਲ ਵਿਚ ਫਰਾਂਸ ਹੀ ਇਕੋ ਇਕ ਅਜਿਹਾ ਰਾਸ਼ਟਰ ਹੈ, ਜਿੱਥੇ ਜੁਲਾਈ ਵਿਚ ਛੁੱਟੀਆਂ ਹੁੰਦੀਆਂ ਹਨ। 14 ਜੁਲਾਈ ਨੂੰ ਨੈਸ਼ਨਲ ਡੇਅ ਦੇ ਠੀਕ ਬਾਅਦ ਐਮਰਜੈਂਸੀ ਸੇਵਾਵਾਂ ਤੋਂ ਸਿਵਾਏ ਸਾਰੇ ਛੁੱਟੀਆਂ ’ਤੇ ਚਲੇ ਜਾਂਦੇ ਹਨ।
1789 ਦੀ ਕ੍ਰਾਂਤੀ ਵਿਚ ਰਾਜਤੰਤਰ ਨੂੰ ਉਖਾੜ ਸੁੱਟਣ ਤੋਂ ਬਾਅਦ ਸਮਾਜਵਾਦੀ ਨੀਤੀਆਂ ਅਪਣਾਈਆਂ ਗਈਆਂ ਅਤੇ ਜਨਤਾ ਨੇ ਫ੍ਰੀ ਸੋਸ਼ਲ ਹੈਲਥ ਸਰਵਿਸ, ਪੈਨਸ਼ਨ ਅਤੇ ਹੋਰ ਹਿੱਤਾਂ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ ਇਹ ਸਭ ਮਿਲਿਆ ਵੀ।
ਅਸਲ ਵਿਚ ਮੌਜੂਦਾ ਹੜਤਾਲ ਦਾ ਸੱਦਾ ਰਾਸ਼ਟਰਪਤੀ ਮੈਕ੍ਰੋਂ ਵਲੋਂ ਪੈਨਸ਼ਨ ਸੁਧਾਰਾਂ ਦੇ ਪ੍ਰਸਤਾਵ ਦੇ ਵਿਰੋਧ ਵਿਚ ਹੋਇਆ ਹੈ। 42 ਵੱਖ-ਵੱਖ ਪੈਨਸ਼ਨ ਯੋਜਨਾਵਾਂ ਵਾਲੇ ਫਰਾਂਸ ਵਿਚ ਵਿਸ਼ਵ ਦੀ ਸਭ ਤੋਂ ਔਖੀ ਅਤੇ ਲਾਭਦਾਇਕ ਪੈਨਸ਼ਨ ਵਿਵਸਥਾ ਹੈ, ਜੋ ਦੇਸ਼ ਨੂੰ ਹਰ ਸਾਲ 19 ਬਿਲੀਅਨ ਡਾਲਰ ਘਾਟੇ ਵੱਲ ਲਿਜਾ ਰਹੀ ਹੈ। ਉਦਾਹਰਣ ਵਜੋਂ ਕੁਝ ਰੇਲਵੇ ਵਰਕਰ 52 ਸਾਲ ਦੀ ਉਮਰ ਵਿਚ ਰਿਟਾਇਰ ਹੋ ਸਕਦੇ ਹਨ। ਉਦਯੋਗਿਕ ਜਗਤ ਵਿਚ ਫਰਾਂਸ ਦੀ ਰਿਟਾਇਰਮੈਂਟ ਉਮਰ ਸਭ ਤੋਂ ਘੱਟ ਹੈ। ਇਸ ਤਰ੍ਹਾਂ ਫਰਾਂਸ ’ਚ ਉਮਰਦਰਾਜ਼ ਲੋਕਾਂ ਵਿਚ ਗਰੀਬੀ ਦੀ ਦਰ ਸਭ ਤੋਂ ਘੱਟ ਹੈ ਪਰ ਇਸ ਦੇ ਕਾਰਣ ਸਰਕਾਰ ਨੂੰ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ।
ਸ਼ਾਸਨ ਸੰਭਾਲਦੇ ਸਮੇਂ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਨੀਤੀ ਨਿਰਮਾਣ ਵਿਚ ਲੋਕਾਂ ਦੀ ਵੱਧ ਰਾਏਸ਼ੁਮਾਰੀ ਅਤੇ ਉਸ ਸਿਸਟਮ ਵਿਚ ਸੁਧਾਰ ਕਰਨ ਦਾ ਵਾਅਦਾ ਕੀਤਾ, ਜਿਸ ਦੇ ਕਾਰਣ ਦੇਸ਼ ਵਿਚ ਉਦਯੋਗਿਕ ਵਿਕਾਸ ਰੁਕਿਆ ਹੈ ਅਤੇ ‘ਈਜ਼ ਆਫ ਡੂਇੰਗ ਬਿਜ਼ਨੈੱਸ’ (ਕਾਰੋਬਾਰ ਕਰਨ ’ਚ ਆਸਾਨੀ) ਦਾ ਨਾਮੋ-ਨਿਸ਼ਾਨ ਨਹੀਂ ਹੈ। ਇਸ ਦਾ ਅਸਰ ਅਰਥ ਵਿਵਸਥਾ ’ਤੇ ਬੇਹੱਦ ਬੁਰਾ ਪਿਆ ਹੈ ਅਤੇ ਯੂਨੀਅਨਾਂ ਦਾ ਵੀ ਬੋਲਬਾਲਾ ਹੈ।
ਹੜਤਾਲ ਦੀ ਸ਼ੁਰੂਆਤ ਬੁੱਧਵਾਰ ਨੂੰ ਉਦੋਂ ਹੋਣ ਲੱਗੀ, ਜਦੋਂ ਨੈਸ਼ਨਲ ਰੇਲਵੇ ਐੱਸ. ਐੱਨ. ਸੀ. ਐੱਫ. ਦੇ ਕਰਮਚਾਰੀਆਂ ਨੇ ਕੰਮ ਬੰਦ ਕਰ ਦਿੱਤਾ। ਕਰਮਚਾਰੀਆਂ ਦੀ ਹੜਤਾਲ ਨਾਲ ਸਾਰੇ ਫਰਾਂਸ ਦੇ ਠੱਪ ਹੋ ਜਾਣ ਦਾ ਖਤਰਾ ਹੈ ਕਿਉਂਕਿ ਅਧਿਆਪਕ, ਵਿਦਿਆਰਥੀ, ਹਸਪਤਾਲ ਸਟਾਫ, ਪੁਲਸ ਵਾਲੇ, ਕੂੜਾ ਚੁੱਕਣ ਵਾਲੇ, ਟਰੱਕ ਡਰਾਈਵਰ ਅਤੇ ਏਅਰਲਾਈਨ ਵਰਕਰ ਸਾਰੇ ਸ਼ੁੱਕਰਵਾਰ ਤਕ ਇਸ ਹੜਤਾਲ ਨਾਲ ਜੁੜਨ ਦੀ ਯੋਜਨਾ ਬਣਾ ਰਹੇ ਸਨ।
ਪੈਰਿਸ ਵਿਚ ਪੈਲੇਸ ਡੀ ਲਾ ਰਿਪਬਲਿਕ ’ਚੋਂ ਧੂੰਆਂ ਉੱਠ ਰਿਹਾ ਸੀ, ਵਿਖਾਵਾਕਾਰੀਆਂ ’ਤੇ ਹੰਝੂ ਗੈਸ ਛੱਡਣੀ ਪਈ। ਨਾਨਤੇਸ ਅਤੇ ਲਿਓਨ ਵਰਗੇ ਹੋਰ ਸ਼ਹਿਰਾਂ ਵਿਚ ਪੁਲਸ ਅਤੇ ਵਿਖਾਵਾਕਾਰੀਆਂ ਵਿਚ ਝੜਪ ਵੀ ਦੇਖੀ ਗਈ।
ਅਸਲ ਵਿਚ ਸਥਿਤੀ ਉਹੋ ਜਿਹੀ ਨਹੀਂ, ਜਿਹੋ ਜਿਹੀ ਮਾਰਗ੍ਰੇਟ ਥੈਚਰ ਦੇ ਸਮੇਂ ਇੰਗਲੈਂਡ ਵਿਚ ਸੀ, ਜਦੋਂ ਉਨ੍ਹਾਂ ਨੇ ਯੂਨੀਅਨ ਵਾਲਿਆਂ ਨਾਲ ਲੜ ਕੇ ਉਥੋਂ ਦੇ ਕੰਮਕਾਜ ਦੇ ਤਰੀਕਿਆਂ ਨੂੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਫਰਾਂਸ ਵਿਚ ਇਕ ਹੋਰ ਵੱਡਾ ਕਾਰਕ ਵੀ ਇਸ ਵਿਰੋਧ ਨਾਲ ਜੁੜਿਆ ਹੋਇਆ ਹੈ ਕਿ ਲੋਕਾਂ ਨੂੰ ਵਿਸ਼ੇਸ਼ ਲਾਭ ਖੋਹ ਲਏ ਜਾਣ ਕਾਰਣ ਨਾਰਾਜ਼ਗੀ ਤਾਂ ਹੈ ਹੀ, ਉਨ੍ਹਾਂ ਵਿਚ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਵਿਰੁੱਧ ਵੀ ਬਹੁਤ ਰੋਸ ਪੈਦਾ ਹੋਇਆ ਹੈ। ਲੋਕ ਉਨ੍ਹਾਂ ਨੂੰ ਅਸਮਰੱਥ ਅਤੇ ਹੰਕਾਰੀ ਮੰਨ ਰਹੇ ਹਨ। ਅਜਿਹੇ ਵਿਚ ਮੌਜੂਦਾ ਹਾਲਾਤ ਵਿਚ ਤਾਂ ਇਹ ਵਿਰੋਧ ਜਲਦੀ ਰੁਕਣ ਵਾਲਾ ਨਹੀਂ ਲੱਗਦਾ।
ਇਤਿਹਾਸ ਸਾਨੂੰ ਗਲਤੀਆਂ ਤੋਂ ਬਚਣ ਦੀ ਸਿੱਖਿਆ ਦਿੰਦਾ ਹੈ
NEXT STORY