ਨਵੀਂ ਦਿੱਲੀ—ਇਹ ਬੱਚਾ ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਐਪਲ 'ਚ ਕੰਮ ਕਰਨਾ ਚਾਹੁੰਦਾ ਸੀ ਅਤੇ ਉਸ ਦੇ ਹੀ ਸਪਨੇ ਦੇਖਦਾ ਸੀ ਪਰ ਕਿਸ ਨੂੰ ਵੀ ਨਹੀਂ ਪਤਾ ਸੀ ਕਿ ਇਕ ਦਿਨ ਇਹੀ ਬੱਚਾ ਐਪਲ ਦੇ ਸਰਵਰ ਨੂੰ ਹੀ ਹੈਕ ਕਰ ਲਵੇਗਾ। ਘਟਨਾ ਆਸਟ੍ਰੇਲੀਆ ਦੇ ਸਿਡਨੀ ਦੀ ਹੈ ਜਿਥੇ 16 ਸਾਲਾਂ ਦੇ ਇਕ ਬੱਚੇ ਨੇ ਐਪਲ ਦੇ ਸਰਵਰ ਨੂੰ ਹੈਕ ਕਰ ਲਿਆ ਅਤੇ ਗਾਹਕਾਂ ਦਾ 90 ਜੀ.ਬੀ. ਸੁਰੱਖਿਆ ਡਾਟਾ ਹਥਿਆ ਲਿਆ। ਦੱਸਣਯੋਗ ਹੈ ਕਿ ਪਿਛਲੇ ਇਕ ਸਾਲ 'ਚ ਇਸ ਬੱਚੇ ਨੇ ਆਪਣੇ ਹੀ ਘਰ ਤੋਂ ਐਪਲ ਦੇ ਸਰਵਰ ਨੂੰ ਕਈ ਵਾਰ ਹੈਕ ਕੀਤਾ।
ਇਸ ਬੱਚੇ ਨੇ ਐਪਲ ਦੇ ਸਰਵਰ ਤੋਂ ਡਾਟਾ ਚੋਰੀ ਕਰਨ ਦੌਰਾਨ ਆਪਣੀ ਪਛਾਣ ਲੁੱਕਾ ਰੱਖੀ। ਇਹ ਨਹੀਂ, ਡਾਟਾ ਅਤੇ ਹੋਰ ਕਈ ਜ਼ਰੂਰ ਪਾਸਵਰਡਸ ਵੀ ਹੈਕ ਕਰਨ ਤੋਂ ਬਾਅਦ ਉਸ ਬੱਚੇ ਨੇ ਸਾਰੀ ਸਕਰੀਨਸ਼ਾਟਸ ਅਤੇ ਜਾਣਕਾਰੀ ਵਟਸਐਪ ਦੇ ਜ਼ਰੀਏ ਦੋਸਤਾਂ ਨਾਲ ਸ਼ੇਅਰ ਕੀਤੀ। ਹਾਲਾਂਕਿ ਐਪਲ ਨੇ ਕਿਹਾ ਕਿ ਕਿਸੀ ਵੀ ਗਾਹਕ ਦੇ ਡਾਟਾ ਨੂੰ ਹੈਕ ਨਹੀਂ ਕੀਤਾ ਗਿਆ ਹੈ ਅਤੇ ਸਾਰਾ ਕੁਝ ਸੁਰੱਖਿਅਤ ਹੈ। ਜਿਵੇਂ ਹੀ ਐਪਲ ਨੂੰ ਹੈਕ ਦੇ ਬਾਰੇ 'ਚ ਜਾਣਕਾਰੀ ਮਿਲੀ ਤਾਂ ਉਸ ਨੇ ਫੈਡਰਲ ਬਿਊਰੋ ਆਫ ਇੰਵੈਸਟੀਗੇਸ਼ਨ (ਐੱਫ.ਬੀ.ਆਈ.) ਨਾਲ ਕਾਨਟੈਕਟ ਕੀਤਾ। ਇਸ ਤੋਂ ਬਾਅਦ ਐੱਫ.ਬੀ.ਆਈ. ਨੇ ਪੂਰਾ ਮਾਮਲਾ ਆਸਟ੍ਰੇਲੀਆ ਫੈਡਰਲ ਪੁਲਸ ਦੇ ਹਵਾਲੇ ਕਰ ਦਿੱਤਾ।
ਰਿਪੋਰਟ ਮੁਤਾਬਕ ਏ.ਐੱਫ.ਪੀ. ਨੇ ਉਸ ਬੱਚੇ ਦੇ ਘਰ ਛਾਪਾ ਮਾਰਿਆ ਜਿਥੋਂ ਦੋ ਲੈਪਟਾਪ, ਇਕ ਮੋਬਾਇਲ ਅਤੇ ਇਕ ਹਾਰਡ ਡਰਾਈਵ ਮਿਲੀ। ਜਾਂਚ 'ਚ ਇੰਨਾਂ ਸਾਰੀਆਂ ਆਈਟਮਸ ਦੀ ਸ਼ਮੂਲੀਅਤ ਹੈਕ 'ਚ ਪਾਈ ਗਈ। ਦੱਸਣਯੋਗ ਹੈ ਕਿ ਡਾਟਾ ਹੈਕ ਕਰਨ ਤੋਂ ਬਾਅਦ ਬੱਚੇ ਨੇ ਉਸ ਸਿਸਟਮ 'ਤੇ ਹੈਕ, ਹੈਕ ਹੈਕ' ਫੋਲਡਰ ਬਣਾ ਕੇ ਸੇਵ ਕਰ ਦਿੱਤਾ ਸੀ। ਬੱਚੇ ਨੂੰ 20 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਹਾਲਾਂਕਿ ਅਜੇ ਤੱਕ ਇਹ ਨਹੀਂ ਸਾਫ ਹੋਇਆ ਹੈ ਕਿ ਉਸ ਬੱਚੇ ਨੇ ਗਾਹਕਾਂ ਦਾ ਕਿਸ ਤਰ੍ਹਾਂ ਡਾਟਾ ਚੋਰੀ ਕੀਤਾ ਪਰ ਕੰਪਨੀ ਦਾ ਦਾਅਵਾ ਹੈ ਕਿ ਗਾਹਕਾਂ ਦਾ ਪਰਸਨਲ ਡਾਟਾ ਸੁਰੱਖਿਅਤ ਹੈ।
ਆਸਟ੍ਰੇਲੀਆ : ਲਾਪਤਾ ਬੁਸ਼ਵਾਕਰ ਮਿਲਿਆ ਸੁਰੱਖਿਅਤ
NEXT STORY