ਆਟੋ ਡੈਸਕ- Isuzu ਨੇ ਆਪਣੀ ਦਮਦਾਰ ਐੱਸ. ਯੂ. ਵੀ MU-X ਦਾ ਫੇਸਲਿਫਟ ਵਰਜ਼ਨ ਭਾਰਤ 'ਚ ਲਾਂਚ ਕਰ ਦਿੱਤਾ। ਕੰਪਨੀ ਨੇ ਈਸੁਜ਼ੂ ਐੱਮ. ਯੂ-ਐਕਸ ਫੇਸਲਿਫਟ ਦੇ 4x2 ਵੇਰੀਐਂਟ ਦੀ ਕੀਮਤ 26.26 ਲੱਖ ਰੁਪਏ ਤੇ 4x4 ਵੇਰੀਐਂਟ ਦੀ ਕੀਮਤ 28.23 ਲੱਖ ਰੁਪਏ ਰੱਖੀ ਹੈ। ਇਹ ਕੀਮਤਾਂ ਹੈਦਰਾਬਾਦ 'ਚ ਐਕਸ ਸ਼ੋਰੂਮ ਦੀਆਂ ਹਨ। ਕੰਪਨੀ ਨੇ ਈਸੁਜ਼ੂ ਐੱਮ.ਯੂ-ਐਕਸ ਫੇਸਲਿਫਟ ਦੇ ਐਕਸਟੀਰਿਅਰ ਤੇ ਇੰਟੀਰੀਅਰ 'ਚ ਕੁੱਝ ਬਦਲਾਅ ਕੀਤੇ ਹਨ। ਇਸ ਤੋਂ ਇਲਾਵਾ ਨਵੀਂ ਐੱਸ. ਯੂ. ਵੀ ਨੂੰ ਜ਼ਿਆਦਾ ਇਕਵਿਪਮੈਂਟ ਤੇ ਬਿਹਤਰ ਸੇਫਟੀ ਫੀਚਰਸ ਨਾਲ ਲੈਸ ਕੀਤਾ ਗਿਆ ਹੈ। ਡਿਜ਼ਾਈਨ 'ਚ ਬਦਲਾਅ
ਫੇਸਲਿਫਟ ਈਸੁਜ਼ੂ ਐੱਮ. ਯੂ-ਐਕਸ 'ਚ ਦੁਬਾਰਾ ਡਿਜ਼ਾਈਨ ਕੀਤਾ ਗਿਆ ਬੰਪਰ ਤੇ ਐੱਲ. ਈ. ਡੀ ਡੇ-ਟਾਈਮ ਰਨਿੰਗ ਲਾਈਟਸ ਦੇ ਨਾਲ ਪ੍ਰੋਜੈਕਟਰ ਹੈੱਡਲੈਂਪ ਦਿੱਤੇ ਗਏ ਹਨ। ਰੀਅਰ ਬੰਪਰ 'ਚ ਥੋੜ੍ਹਾ ਬਦਲਾਅ ਕੀਤਾ ਗਿਆ ਹੈ। ਟੇਲ ਲੈਂਪ 'ਚ ਵੀ ਐੱਲ. ਈ. ਡੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ 18-ਇੰਚ ਦੇ ਵੱਡੇ ਅਲੌਏ ਵ੍ਹੀਲ ਮਿਲਣਗੇ।
ਇੰਟੀਰਿਅਰ
ਨਵੀਂ ਐੱਸ. ਯੂ. ਵੀ ਦੇ ਇੰਟੀਰਿਅਰ ਨੂੰ ਹੋਰ ਜ਼ਿਆਦਾ ਪ੍ਰੀਮੀਅਮ ਬਣਾਇਆ ਗਿਆ ਹੈ। ਇਸ 'ਚ ਕਲਟ-ਪੈਟਰਨ ਲੈਦਰ ਫਿਨੀਸ਼ ਸੀਟ, ਰੂਫ ਮਾਊਂਟਿਡ ਸਕ੍ਰੀਨ, ਆਰਮ ਰੇਸਟ ਤੇ ਕਪਹੋਲਡਰ ਦੇ ਨਾਲ ਫੋਲਡ ਹੋਣ ਵਾਲੀ ਸੈਕਿੰਡ ਰੋ ਦੀ ਸੀਟ, ਮਿਡਲ ਕੰਸੋਲ ਬਾਕਸ 'ਚ ਇਕ ਯੂ ਐੈੱਸ. ਬੀ ਪੋਰਟ, ਕਰੂਜ਼ ਕੰਟਰੋਲ ਤੇ ਕੀ-ਲੈੱਸ ਐਂਟਰੀ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ।
ਇੰਜਣ ਪਾਵਰ
ਨਵੀਂ ਐੱਸ. ਯੂ. ਵੀ. 'ਚ ਪੁਰਾਣੇ ਮਾਡਲ ਵਾਲਾ 3.0-ਲਿਟਰ, ਟਰਬੋ-ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 177hp ਦੀ ਪਾਵਰ ਤੇ 390Nm ਟਾਰਕ ਜਨਰੇਟ ਕਰਦਾ ਹੈ। ਇੰਜਣ 5-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਖਾਸ ਗੱਲ ਇਹ ਹੈ ਕਿ ਈਸੁਜ਼ੂ ਨੇ ਨਵੀਂ ਐੱਮ. ਯੂ.-ਐਕਸ 'ਚ ਸਟੈਂਡਰਡ ਦੇ ਰੂਪ 'ਚ ਛੇ ਏਅਰਬੈਗਸ (ਡਰਾਈਵਰ, ਫਰੰਟ ਪੈਸੇਂਜਰ, ਸਾਈਡ ਤੇ ਕਰਟਨ) ਦਿੱਤੇ ਗਏ ਹਨ। ਪਹਿਲਾਂ ਦੇ ਮਾਡਲ 'ਚ ਦੋ ਏਅਰਬੈਗਸ ਮਿਲਦੇ ਸਨ। ਈਸੁਜ਼ੂ ਐੱਮ. ਯੂ.-ਐਕਸ ਦੇ ਨਾਲ ਪੰਜ ਸਾਲ ਦੀ ਵਾਰੰਟੀ ਤੇ ਪੰਜ ਸਾਲ ਜਾਂ 150,000 ਕਿਲੋਮੀਟਰ ਤੱਕ ਫ੍ਰੀ ਮੇਂਟੇਨੈਂਸ ਮਿਲਦਾ ਹੈ।
ਮੁਕਾਬਲਾ
2018 ਈਸੁਜ਼ੂ MU-X ਦਾ ਭਾਰਤੀ ਬਾਜ਼ਾਰ 'ਚ ਮੁਕਾਬਲਾ ਟੋਇਟਾ ਫਾਰਚੂਨਰ, ਫੋਰਡ ਅੰਡੈਂਵਰ, ਸਕੋਡਾ ਕੋਡਿਏਕ ਤੇ ਹਾਲ ਹੀ 'ਚ ਲਾਂਚ ਹੋਈ ਨਵੀਂ-ਜਨਰੇਸ਼ਨ ਹੌਂਡਾ CR-V ਤੋਂ ਹੋਵੇਗਾ।
ਅਗਲੇ ਮਹੀਨੇ ਆ ਸਕਦੀ ਹੈ KTM ਦੀ ਸਭ ਤੋਂ ਸਸਤੀ ਬਾਈਕ
NEXT STORY