ਮੋਹਾਲੀ ਦੀ ਇੱਕ ਕੈਮੀਕਲ ਫੈਕਟਰੀ ਭਿਆਨਕ ਅੱਗ ਲੱਗਣ ਤੋਂ ਬਾਅਦ ਉੱਥੇ ਕਈ ਧਮਾਕੇ ਹੋਏ ਹਨ।
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਦੱਸਿਆ ਕਿ ਫੈਕਟਰੀ 'ਸਿਨਰਜੀ ਮੈਟਲਜ਼ ਪ੍ਰਾਈਵੇਟ ਲਿਮਿਟਿਡ' ਮੋਹਾਲੀ ਦੇ ਇੰਡਸਟਰੀਅਲ ਏਰੀਆ ਵਿੱਚ ਹੈ।
ਅੱਗ ਨੂੰ ਬੁਝਾਉਣ ਲਈ ਮੌਕੇ 'ਤੇ 9 ਫਾਇਰ ਟੈਂਡਰ ਮੌਜੂਦ ਹਨ ਅਤੇ ਹੋਰ ਦੀ ਮੰਗ ਕੀਤੀ ਗਈ ਹੈ।
ਮੌਕੇ 'ਤੇ ਮੌਜੂਦ ਸਬ-ਇੰਸਪੈਕਟਰ ਸੁਲੇਖ ਚੰਦ ਨੇ ਦੱਸਿਆ ਕਿ ਫੈਕਟਰੀ ਦੇ ਮਾਲਕ ਨੇ ਦੱਸਿਆ ਹੈ ਕਿ ਅੰਦਰ ਕੋਈ ਵੀ ਮੌਜੂਦ ਨਹੀਂ ਹੈ।
ਡੀਐਸਪੀ ਏ ਐਸ ਔਲਖ ਨੇ ਕਿਹਾ ਕਿ ਆਸ ਪਾਸ ਦੀਆਂ ਬਿਲਡਿੰਗਾਂ ਖਾਲੀ ਕਰਵਾਈਆਂ ਜਾ ਰਹੀਆਂ ਹਨ।
ਔਲਖ ਨੇ ਕਿਹਾ ਕਿ ਸਿਲੰਡਰ ਫਟਨ ਦੇ ਕਾਰਨ ਅੱਗ ਲੱਗੀ ਹੋ ਸਕਦੀ ਹੈ।
ਇਹ ਵੀ ਪੜ੍ਹੋ:
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)
ਨਿਊਜ਼ੀਲੈਂਡ ਸ਼ੂਟਿੰਗ ''ਚ 6 ਭਾਰਤੀਆਂ ਦੇ ਮਰਨ ਦਾ ਖਦਸ਼ਾ
NEXT STORY