ਜੇ ਕਿਸੇ ਨੂੰ ਪੁੱਛੀਏ ਕਿ ਆਪਣੇ ਮਾਂ-ਬਾਪ ਦੀ ਸੰਭਾਲ ਕਰਨਾ ਕਿਵੇਂ ਲਗਦਾ ਹੈ ਤਾਂ ਕੋਈ ਵੀ ਕਹੇਗਾ ਕਿ ਇਸ ਵਿੱਚ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ, ਇਹ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਹੈ ਅਤੇ ਮਾਂ-ਬਾਪ ਨੇ ਵੀ ਬਚਪਨ ਵਿੱਚ ਮੇਰਾ ਖ਼ਿਆਲ ਰੱਖਿਆ ਸੀ।
ਹਾਲਾਂਕਿ ਬਜ਼ੁਰਗਾਂ ਲਈ ਕੰਮ ਕਰਨ ਵਾਲੇ ਸੰਗਠਨ ਹੈਲਪੇਜ ਇੰਡੀਆ ਦੇ ਇੱਕ ਸਰਵੇਖਣ ਮੁਤਾਬਕ 29 ਫ਼ੀਸਦੀ ਲੋਕਾਂ ਨੂੰ ਆਪਣੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨਾ ਬੋਝ ਲਗਦਾ ਹੈ। ਜਦਕਿ 15 ਫੀਸਦੀ ਨੂੰ ਤਾਂ ਇਹ ਬਹੁਤ ਹੀ ਜ਼ਿਆਦਾ ਬੋਝ ਲਗਦਾ ਹੈ।
ਇਹ ਜਿੰਮੇਵਾਰੀਆਂ ਦੇ ਵਿੱਚ ਫਸੀ ਹੋਈ ਪੀੜ੍ਹੀ ਦੇ ਲੋਕ ਹਨ, ਜਿਨ੍ਹਾਂ ਨੂੰ ਸੈਂਡਵਿਚ ਜਨਰੇਸ਼ਨ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ:
ਇਹ ਸਰਵੇਖਣ ਟੀਯਰ-ਵੰਨ ਤੇ ਟੀਯਰ-ਟੂ ਦਰਜੇ ਵਾਲੇ 20 ਸ਼ਹਿਰਾਂ ਵਿੱਚ ਕੀਤਾ ਗਿਆ ਸੀ। ਇਸ ਸਰਵੇਖਣ ਲਈ 30 ਤੋਂ 50 ਸਾਲ ਦੀ ਉਮਰ ਦੇ ਲੋਕਾਂ ਨਾਲ ਗੱਲ ਕੀਤੀ ਗਈ।
15 ਜੂਨ ਨੂੰ ਬਜ਼ੁਰਗਾਂ ਦੇ ਸ਼ੋਸ਼ਣ ਬਾਰੇ ਚੇਤਨਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ।
ਹੈਲਪੇਜ ਇੰਡੀਆ ਦੇ 2018 ਦੇ ਇੱਕ ਸਰਵੇਖਣ ਮੁਤਾਬਕ ਲਗਭਗ 25 ਫ਼ੀਸਦੀ ਬਜ਼ੁਰਗਾਂ ਦਾ ਮੰਨਣਾ ਸੀ ਕਿ ਘਰ ਵਿੱਚ ਉਨ੍ਹਾਂ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ।
ਬਜ਼ੁਰਗਾਂ ਦੀਆਂ ਸਮੱਸਿਆਵਾਂ ਨਾਲ ਹੀ ਜੁੜਿਆ ਹੋਇਆ ਇੱਕ ਪਹਿਲੂ ਹੈ, ਸੈਂਡਵਿਚ ਜਨਰੇਸ਼ਨ।
ਸੈਂਡਵਿਚ ਜਨਰੇਸ਼ਨ ਕੀ ਹੈ?
ਸੈਂਡਵਿਚ ਜਨਰੇਸ਼ਨ ਵਿੱਚ 30 ਤੋਂ 50 ਸਾਲ ਦੀ ਉਮਰ ਲੋਕ ਆਉਂਦੇ ਹਨ ਜੋ ਆਪਣੇ ਬੱਚਿਆਂ ਅਤੇ ਮਾਂ-ਬਾਪ ਦਾ ਨਾਲੋ-ਨਾਲ ਖ਼ਿਆਲ ਰਖਦੇ ਹਨ।
ਇਹ ਲੋਕ ਨੌਕਰੀ, ਬੱਚਿਆਂ ਤੇ ਮਾਂ-ਬਾਪ ਦੀਆਂ ਜਿੰਮੇਵਾਰੀਆਂ ਦਰਮਿਆਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਕੋਸ਼ਿਸ਼ਾਂ ਵਿੱਚ ਕਦੇ ਤਾਂ ਉਹ ਸਫ਼ਲ ਹੋ ਜਾਂਦੇ ਹਨ ਤੇ ਕਦੇ ਫ਼ਸਿਆ ਹੋਇਆ ਮਹਿਸੂਸ ਕਰਦੇ ਹਨ।
ਮਾਂ-ਬਾਪ ਤੇ ਬੱਚਿਆਂ ਵਿੱਚ ਟਕਰਾਅ ਦੀ ਇੱਕ ਸਧਾਰਣ ਵਜ੍ਹਾ ਹੁੰਦੀ ਹੈ, ਸਮੇਂ ਦੀ ਕਮੀ, ਪੈਸੇ ਦੀ ਕਮੀ ਅਤੇ ਪੀੜ੍ਹੀ ਦਾ ਫ਼ਾਸਲਾ।
ਅੰਕੜੇ ਦੱਸਦੇ ਹਨ ਕਿ 62% ਪੁੱਤਰ, 26% ਬਹੂਆਂ, 23% ਧੀਆਂ ਬਜ਼ੁਰਗਾਂ ਨੂੰ ਇੱਕ ਆਰਥਿਕ ਬੋਝ ਸਮਝਦੀਆਂ ਹਨ। ਘਰਾਂ ਵਿੱਚ ਰਹਿਣ ਵਾਲੇ ਸਿਰਫ਼ 11% ਬਜ਼ੁਰਗ ਹੀ ਕਮਾਉਂਦੇ ਹਨ ਅਤੇ ਮਦਦ ਕਰਨ ਵਿੱਚ ਸਮਰੱਥ ਹੁੰਦੇ ਹਨ। ਔਸਤਨ ਇੱਕ ਪਰਿਵਾਰ ਮਹੀਨੇ ਵਿੱਚ 4, 125 ਰੁਪਏ ਖਰਚ ਕਰਦਾ ਹੈ।
ਸਮੇਂ ਦੀ ਗੱਲ ਕਰੀਏ ਤਾਂ 42.5% ਲੋਕ ਆਪਣੇ ਬਜ਼ੁਰਗਾਂ ਨੂੰ ਘਰੇ ਇਕੱਲਿਆਂ ਛੱਡ ਦਿੰਦੇ ਹਨ ਅਤੇ 56% ਉਨ੍ਹਾਂ ਨੂੰ ਘਰੇਲੂ ਮਦਦਗਾਰ ਦੇ ਸਹਾਰੇ ਛੱਡ ਕੇ ਜਾਂਦੇ ਹਨ। ਕਈ ਵਾਰ ਦੋਂਹਾਂ ਵਿੱਚ ਚੰਗੀ ਗੱਲਬਾਤ ਵੀ ਨਹੀਂ ਹੁੰਦੀ। ਦਫ਼ਤਰ, ਬੱਚੇ, ਬਜ਼ੁਰਗ ਅਤੇ ਘਰੇਲੂ ਕੰਮ ਸਮਾਂ ਵੰਡ ਲੈਂਦੇ ਹਨ।
ਇਹ ਸਾਰੇ ਕਾਰਣ ਮਿਲ ਕੇ ਤਣਾਅ ਪੈਦਾ ਕਰਦੇ ਹਨ ਅਤੇ ਘਰ ਵਿੱਚ ਮਨ-ਮੁਟਾਵ ਪੈਦਾ ਹੋ ਜਾਂਦਾ ਹੈ। ਅੰਕੜਿਆਂ ਮੁਤਾਬਕ 25.7% ਲੋਕ ਆਪਣੇ ਘਰ ਦੇ ਬਜ਼ੁਰਗਾਂ ਬਾਰੇ ਗੁੱਸਾ ਅਤੇ ਚਿੜਚਿੜਾਪਣ ਮਹਿਸੂਸ ਕਰਦੇ ਹਨ।
ਇਹ ਲੋਕ ਬੱਚਿਆਂ ਤੇ ਮਾਂ-ਬਾਪ ਦੋਹਾਂ ਨਾਲ ਪੀੜ੍ਹੀ ਦੇ ਫ਼ਾਸਲੇ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਨੇ ਬੱਚਿਆਂ ਨਾਲ ਵੀ ਤਾਲਮੇਲ ਬਿਠਾਉਣਾ ਪੈਂਦਾ ਹੈ।
ਇਸ ਦੇ ਨਾਲ ਹੀ ਕਈ ਕਿਸਮ ਦੀਆਂ ਜਿੰਮੇਵਾਰੀਆਂ ਦਾ ਬੋਝ ਵੀ ਮੋਢਿਆਂ ਉੱਪਰ ਬੇਤਾਲ ਵਾਂਗ ਲਟਕਦੇ ਰਹਿਣ ਕਾਰਨ ਉਨ੍ਹਾਂ ਦੇ ਸੁਭਾਅ ਵਿੱਚ ਰੁੱਖਾਪਣ ਆ ਜਾਂਦਾ ਹੈ।
ਹਾਲਾਂਕਿ ਬਜ਼ੁਰਗਾਂ ਦੇ ਨਾਲ ਮਾੜੇ ਵਿਹਾਰ ਨੂੰ ਕਿਸੇ ਵੀ ਹਾਲਤ ਵਿੱਚ ਸਹੀ ਨਹੀਂ ਕਿਹਾ ਜਾ ਸਕਦਾ। ਫਿਰ ਵੀ ਜੇ ਉਨ੍ਹਾਂ ਦੀ ਸਾਂਭ- ਸੰਭਾਲ ਕਰਨ ਵਾਲਿਆਂ ਦੀ ਜ਼ਿੰਦਗੀ ਵੀ ਕੁਝ ਸੌਖੀ ਹੋ ਜਾਵੇ ਤਾਂ ਬਜ਼ੁਰਗਾਂ ਦੀ ਜ਼ਿੰਦਗੀ ਵੀ ਕੁਝ ਸੁਖਾਲੀ ਹੋ ਜਾਵੇਗੀ।
ਹੱਲ ਕੀ ਹੋ ਸਕਦਾ ਹੈ?
ਇਸ ਵਿਸ਼ੇ ਵਿੱਚ ਹੈਲਪਏਜ ਇੰਡੀਆ ਦੇ ਸੀਓ ਮੈਥਿਊ ਚੈਰੀਯਨ ਕਹਿੰਦੇ ਹਨ, “ਘਰ ਵਿੱਚ ਦੁਰ-ਵਿਹਾਰ ਝੱਲਣ ਦੇ ਬਾਵਜੂਦ ਮਾਂ-ਬਾਪ ਆਪਣੇ ਬੱਚਿਆਂ ਦੇ ਨਾਲ ਹੀ ਰਹਿਣਾ ਪਸੰਦ ਕਰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਅਤੇ ਬੱਚਿਆਂ ਵਿਚਕਾਰਲੀਆਂ ਸਮੱਸਿਆਵਾਂ ਘਟਾਈਆਂ ਜਾਣ। ਅਸੀਂ ਬਜ਼ੁਰਗਾਂ ਦੀ ਸਮੱਸਿਆਂ ਨੂੰ ਤਾਂ ਸਮਝੀਏ ਹੀ ਇਸ ਦੇ ਨਾਲ ਹੀ ਬੱਚਿਆਂ ਦੀਆਂ ਚੁਣੌਤੀਆਂ ਉੱਪਰ ਵੀ ਧਿਆਨ ਦੇਈਏ। ਇਸ ਲਈ ਕਈ ਪੱਖਾਂ 'ਤੇ ਕੰਮ ਕਰਨ ਦੀ ਲੋੜ ਹੈ।"
ਜਿਵੇਂ ਕਿ ਜੇ ਸਿਹਤ ਸੁਵਿਧਾਵਾਂ ਵਧੀਆ ਹੋਣ ਤਾਂ ਬਜ਼ੁਰਗਾਂ ਦਾ ਇਲਾਜ ਸੌਖਾ ਹੋਵੇਗਾ। ਜੇ ਦਫ਼ਤਰ ਵਿੱਚ ਪੇਰੈਂਟ ਲੀਵ ਦੀ ਸਹੂਲਤ ਹੋਵੇ ਤਾਂ ਛੁੱਟੀ ਲੈਣ ਵਿੱਚ ਸਹੂਲਤ ਹੋਵੇਗੀ। ਘਰ ਦੀ ਆਰਥਿਕ ਸਥਿਤੀ ਚੰਗੀ ਹੋਵੇ ਤਾਂ ਪੈਸਿਆਂ ਦੀ ਦਿੱਕਤ ਨਹੀਂ ਆਵੇਗੀ।"
ਸਰਵੇਖਣ ਵਿੱਚ ਸਾਂਭ-ਸੰਭਾਲ ਕਰਨ ਵਾਲਿਆਂ ਦੇ ਆਧਾਰ ਤੇ ਕੁਝ ਉਪਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਸਰਕਾਰ ਇਸ ਵਿੱਚ ਮਦਦ ਕਰ ਸਕਦੀ ਹੈ। ਦਵਾਈਆਂ ਉਪਰ ਸਬਸਿਡੀ ਦੇ ਕੇ, ਸਿਹਤ ਸਹੂਲਤਾਂ ਸੁਧਾਰ ਕੇ, ਸਰਕਾਰੀ ਸਹਿਯੋਗ ਵਾਲੇ ਬਿਰਧ ਆਸ਼ਰਮ ਬਣਾ ਕੇ, ਹੈਲਥ ਕਾਰਡ ਬਣਾ ਕੇ, ਮੈਡੀਕਲ ਬੀਮੇ ਦੀਆਂ ਪਾਲਿਸੀਆਂ ਦੇ ਕੇ ਸਿਹਤ ਸੰਬੰਧੀ ਸਮੱਸਿਆਵਾਂ ਘਟਾਈਆਂ ਜਾ ਸਕਦੀਆਂ ਹਨ।
ਸਹੇਲੀਆਂ ਵਰਗੀਆਂ ਸੱਸ-ਨੂੰਹ
ਇਸ ਤੋਂ ਇਲਾਵਾ ਆਪਸੀ ਸੰਵਾਦ ਅਤੇ ਸਹਿਯੋਗ ਨਾਲ ਵੀ ਤਾਲਮੇਲ ਬਣਾਇਆ ਜਾ ਸਕਦਾ ਹੈ। ਦੋਹਾਂ ਪੱਖਾਂ ਨੂੰ ਇੱਕ-ਦੂਸਰੇ ਨੂੰ ਸਮਝਣ ਦੀ ਲੋੜ ਹੈ। ਜਿਵੇਂ ਕਿ ਦਿੱਲੀ ਦੀ ਰਹਿਣ ਵਾਲੀ ਪੂਜਾ ਨਰੂਲਾ ਕਹਿੰਦੇ ਹਨ, "ਜੇ ਘਰ ਵਿੱਚ ਇਤਫ਼ਾਕ ਨਾ ਹੋਵੇ ਤਾਂ ਵਾਕਈ ਸੈਂਡਵਿਚ ਵਾਲੀ ਹਾਲਤ ਹੋ ਸਕਦੀ ਹੈ। ਲੇਕਿਨ, ਮੇਰੀ ਸੱਸ ਨੇ ਮੈਨੂੰ ਐਨਾ ਸਹਿਯੋਗ ਦਿੱਤਾ ਕਿ ਮੈਂ ਜੋ ਵੀ ਕਰ ਪਾ ਰਹੀ ਹਾਂ ਉਨ੍ਹਾਂ ਦੀ ਮਦਦ ਕਾਰਨ ਹੀ ਹੈ।"
ਪੂਜਾ ਨਰੂਲਾ ਆਪਣੇ ਬੱਚਿਆਂ, ਪਤੀ ਅਤੇ ਸੱਸ-ਸਹੁਰੇ ਨਾਲ ਰਹਿ ਰਹੇ ਹਨ। ਉਨ੍ਹਾਂ ਨੂੰ ਪਰਿਵਾਰ ਦੋ ਪੱਖਾਂ ਤੋਂ ਸੰਭਾਲਣਾ ਪੈਂਦਾ ਹੈ।
ਪੂਜਾ ਦਾ ਕਹਿਣਾ ਹੈ ਕਿ ਕਈ ਵਾਰ ਪੀੜ੍ਹੀ ਦੇ ਫਰਕ ਵਾਲੀ ਮੁਸ਼ਕਲ ਆਉਂਦੀ ਹੈ। ਜੋ ਬੱਚਿਆਂ ਨੂੰ ਵਧੀਆ ਲਗਦਾ ਹੈ, ਸੱਸ-ਸਹੁਰੇ ਨੂੰ ਵਧੀਆ ਨਹੀਂ ਲਗਦਾ। ਉਨ੍ਹਾਂ ਦਾ ਨਜ਼ਰੀਆ ਕੁਝ ਵੱਖਰਾ ਹੁੰਦਾ ਹੈ। ਕਈ ਵਾਰ ਬੱਚਿਆਂ ਤੇ ਵੱਡਿਆਂ ਨੇ ਵੱਖਰੀ-ਵੱਖਰੀ ਥਾਂ ਘੁੰਮਣਾ ਪੈਂਦਾ ਹੈ। ਲੇਕਿਨ, ਪੂਜਾ ਦੋਹਾਂ ਵਿੱਚ ਇੱਕ ਪੁਲ ਦੀ ਨਿਆਂਈ ਕੰਮ ਕਰਦੇ ਹਨ। ਉਨ੍ਹਾਂ ਨੂੰ ਦੋਹਾਂ ਨੂੰ ਸਮਝਾਉਣਾ ਪੈਂਦਾ ਹੈ।
ਇਸੇ ਤਰ੍ਹਾਂ ਸੱਸ ਵੀ ਉਨ੍ਹਾਂ ਨੂੰ ਧੀ ਤੋਂ ਘੱਟ ਨਹੀਂ ਸਮਝਦੀ। ਸੱਸ ਕਹਿੰਦੇ ਹਨ, "ਜੇ ਅਸੀਂ ਸਾਰੀ ਜਿੰਮੇਵਾਰੀ ਬੱਚਿਆਂ ’ਤੇ ਪਾ ਦੇਵਾਂਗੇ ਤਾਂ ਉਨ੍ਹਾਂ ਦਾ ਬੋਝ ਵਧੇਗਾ ਹੀ। ਇਸ ਲਈ ਮੈਂ ਘਰ ਵਿੱਚ ਜੋ ਵੀ ਕੰਮ ਕਰ ਸਕਦੀ ਹਾਂ ਉਹ ਕਰਦੀ ਹਾਂ। ਅਸੀਂ ਸਹੇਲੀਆਂ ਵਾਂਗ ਰਹਿੰਦੀਆਂ ਹਨ। ਕਿਸਨੇ ਜ਼ਿਆਦਾ ਕੀਤਾ, ਕਿਸ ਨੇ ਥੋੜ੍ਹਾ, ਇਹ ਮਾਅਨੇ ਨਹੀਂ ਰੱਖਦਾ। ਖ਼ੁਦ ਨੂੰ ਵੀ ਬਿਠਾ ਕੇ ਨਹੀਂ ਰੱਖਣਾ ਚਾਹੀਦਾ। ਹਾਂ, ਜੇ ਮਾਂ-ਬਾਪ ਮਦਦ ਕਰਨ ਦੀ ਸਥਿਤੀ ਵਿੱਚ ਨਹੀਂ ਹਨ, ਤਾਂ ਜ਼ਰੂਰ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ।"
ਇਸੇ ਤਰ੍ਹਾਂ ਆਪਣੇ ਬੱਚਿਆਂ ਅਤੇ ਸਹੁਰਿਆਂ ਨਾਲ ਰਹਿਣ ਵਾਲੀ ਤਮੰਨਾ ਸਿੰਘ ਦੱਸਦੇ ਹਨ ਕਿ ਬੰਦਾ ਬਜ਼ੁਰਗ ਹੋ ਕੇ ਬੱਚਿਆਂ ਵਰਗਾ ਹੋ ਜਾਂਦਾ ਹੈ। ਇਸ ਲਈ ਘੜ ਵਿੱਚ ਕਈ ਬੱਚਿਆਂ ਨੂੰ ਸੰਭਾਲਣਾ ਪੈਂਦਾ ਹੈ। ਸਾਡੇ ਦਬਾਅ ਨੂੰ ਵੀ ਸਮਝਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਜ਼ਰੂਰ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=U-QiWVQIQ08
https://www.youtube.com/watch?v=O_J3zE_R7J0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਵਿਸ਼ਵ ਕੱਪ 2019: ਇਮਰਾਨ ਖ਼ਾਨ ਦੀ ਪਾਕਿਸਤਾਨ ਟੀਮ ਨੂੰ ਸਲਾਹ
NEXT STORY