ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਯੂਨਾਇਟਿਡ ਬੈਂਕ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਦਾ ਪੰਜਾਬ ਨੈਸ਼ਨਲ ਬੈਂਕ ਵਿਚ ਰੇਲੇਵੇਂ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ ਕੇਨਰਾ ਤੇ ਸਿੰਡੀਕੇਟ ਬੈਂਕ ਦਾ ਵੀ ਆਪਸ ਵਿਚ ਰਲੇਵਾਂ ਹੋਵੇਗਾ।
ਇਸੇ ਤਰ੍ਹਾਂ ਯੂਨੀਅਨ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਵੀ ਰਲੇਵਾਂ ਕੀਤਾ ਜਾ ਰਿਹਾ ਹੈ। ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਨੂੰ ਇਕੱਠਾ ਕੀਤਾ ਜਾ ਰਿਹਾ ਹੈ।
ਇੱਕ ਹਫ਼ਤੇ ਵਿਚ ਕੀਤੀ ਦੂਜੀ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਐਲਾਨ ਕੀਤਾ।
ਕੇਂਦਰ ਸਰਕਾਰ ਦੇ ਇਸ ਐਲਾਨ ਨਾਲ ਹੁਣ ਦੇਸ਼ ਵਿਚ ਸਰਕਾਰੀ ਬੈਂਕਾਂ ਦੀ ਗਿਣਤੀ ਘਟ ਕੇ ਸਿਰਫ਼ 12 ਰਹਿ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜੋ ਐਲਾਨ ਕੀਤੇ ਹਨ ਉਨ੍ਹਾਂ ਉੱਤੇ ਅਮਲ ਸ਼ੁਰੂ ਹੋ ਗਿਆ ਹੈ। ਬੈਂਕਾਂ ਅਤੇ ਐਨਬੀਐਫਸੀ ਦੇ ਟਾਈਅਪ ਹੋਏ ਹਨ।
ਜਾਣੋ ਕੀ ਹੋਵੇਗਾ ਬੈਂਕਾਂ ਦਾ ਰੂਪ
- ਪੰਜਾਬ ਨੈਸ਼ਨਲ ਬੈਂਕ ਵਿੱਚ ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨੀਟਡ ਬੈਂਕ ਦਾ ਰਲੇਵਾਂ। ਇਸਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਭਾਰਤ ਦਾ ਦੂਜਾ ਵੱਡਾ ਸਰਕਾਰੀ ਬੈਂਕ ਹੋਵੇਗਾ।
- ਕੇਨਰਾ ਬੈਂਕ ਨਾਲ ਸਿੰਡੀਕੇਟ ਬੈਂਕ ਦਾ ਰਲੇਵਾਂ ਹੋਵੇਗਾ। ਇਸਤੋਂ ਬਾਅਦ ਇਹ ਦੇਸ ਦਾ ਚੌਥਾ ਵੱਡਾ ਸਰਕਾਰੀ ਬੈਂਕ ਬਣ ਜਾਵੇਗਾ।
- ਯੂਨੀਅਨ ਬੈਂਕ ਨਾਲ ਆਂਧਰਾ ਬੈਂਕ ਦਾ ਰਲੇਵਾਂ। ਇਹ ਭਾਰਤ ਦਾ ਪੰਜਵਾਂ ਵੱਡਾ ਸਰਕਾਰ ਬੈਂਕ ਹੋਵੇਗਾ।
- ਜੇਕਰ ਤੁਹਾਡਾ ਬੈਂਕ ਖਾਤਾ ਇਨ੍ਹਾਂ ਬੈਂਕਾਂ ਵਿੱਚ ਹੈ ਤਾਂ ਤੁਹਾਡੇ ਖਾਤੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ।
ਐਨਬੀਐਫਸੀ ਕੰਪਨੀਆਂ ਨੂੰ ਮਾਲੀ ਮਦਦ
ਵਿੱਤ ਮੰਤਰੀ ਨੇ ਕਿਹਾ ਕਿ ਐਨਬੀਐਫਸੀ ਕੰਪਨੀਆਂ ਦੇ ਲਈ ਅੰਸ਼ਿਕ ਕਰਜ਼ ਗਰੰਟੀ ਯੋਜਨਾ ਲਾਗੂ ਕੀਤੀ ਗਈ ਹੈ। 3300 ਕਰੋੜ ਰੁਪਏ ਦੀ ਮਾਲੀ ਸਮਰਥਨ ਵੀ ਦਿੱਤਾ ਗਿਆ ਅਤੇ 30,000 ਕਰੋੜ ਰੁਪਏ ਦੇਣ ਦੀ ਤਿਆਰੀ ਹੈ।
ਬੈਂਕਾਂ ਦੇ ਵਣਜ ਸਬੰਧੀ ਫੈਸਲਿਆਂ ਵਿਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੋਵੇਗਾ। ਪਰ ਨੀਰਵ ਮੋਦੀ ਵਰਗੇ ਫ਼ੈਸਲਿਆਂ ਨੂੰ ਰੋਕਣ ਲਈ ਸਵਿਫਟ ਸੰਦੇਸ਼ਾਂ ਨੂੰ ਕੋਰ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਦਾ ਕੁੱਲ ਫਸਿਆ ਕਰਜ਼ਾ (ਐਨਪੀਏ) ਦਸੰਬਰ 2018 ਦੇ ਅੰਤ ਤੱਕ 8.65 ਲੱਖ ਕਰੋੜ ਰੁਪਏ ਤੋਂ ਘਟ ਕੇ 7.9 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ।
ਜਨਤਕ ਖੇਤਰ ਦੇ ਬੈਂਕਾਂ ਵਿਚ ਸੁਧਾਰ ਦੇਖਣ ਨੂੰ ਮਿਲਣੇ ਸ਼ੁਰੂ ਹੋ ਗਏ ਹਨ ਕਿਉਂਕਿ 2019 ਬੈਂਕਾਂ ਦੀ ਪਹਿਲੀ ਤਿਮਾਹੀ ਵਿਚ 14 ਬੈਂਕਾਂ ਨੇ ਮੁਨਾਫਾ ਦਰਜ ਕੀਤਾ ਹੈ।
https://www.youtube.com/watch?v=zYvTzI7x5sg
ਕਰਜ ਦੇਣ ਦੀ ਵਧੇਗੀ ਸਮਰੱਥਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕਾਂ ਦੇ ਨਵੇਂ ਰਲੇਵੇਂ ਦੀ ਗੱਲ ਕਰਦਿਆਂ ਕਿਹਾ ਕਿ ਵੱਡੇ ਬੈਂਕਾਂ ਦੀ ਕਰਜ਼ਾ ਦੇਣ ਦੀ ਸਮਰੱਥਾ ਵਧਦੀ ਹੈ। ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਦਾ ਰਲੇਵਾਂ ਹੋਣ ਨਾਲ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।
ਪੀਐੱਨਬੀ., ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਿਡ ਬੈਂਕ ਦੇ ਰਲੇਵੇਂ ਨਾਲ ਨਵੇਂ ਬਣਨ ਵਾਲੇ ਬੈਂਕ ਦੀ ਟਰਨਓਵਰ 17.95 ਲੱਖ ਕਰੋੜ ਰੁਪਏ ਹੋਵੇਗੀ ਅਤੇ ਇਸ ਦੀਆਂ 11,437 ਬ੍ਰਾਂਚਾਂ ਹੋਣਗੀਆਂ।
ਵਿੱਤ ਮੰਤਰੀ ਨੇ ਕਿਹਾ ਕਿ ਕੇਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਮਿਲਾਏ ਜਾਣਗੇ ਅਤੇ ਇਹ 15.20 ਲੱਖ ਕਰੋੜ ਰੁਪਏ ਦੇ ਟਰਨਓਵਰ ਨਾਲ ਚੌਥਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਬਣ ਜਾਵੇਗਾ।
ਇਹ ਵੀ ਪੜ੍ਹੋ-
https://www.youtube.com/watch?v=5DaVHi0YUBg
ਇਸ ਦੇ ਨਾਲ ਹੀ ਯੂਨੀਅਨ ਬੈਂਕ, ਆਂਧਰਾ ਬੈਂਕ, ਕਾਰਪੋਰੇਸ਼ਨ ਬੈਂਕ ਦੇ ਰਲੇਵੇਂ ਨਾਲ ਇਹ ਦੇਸ਼ ਦਾ 5 ਵਾਂ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਬਣ ਜਾਵੇਗਾ। ਇਸ ਦਾ ਕੁਲ ਕਾਰੋਬਾਰ 14.59 ਲੱਖ ਕਰੋੜ ਰੁਪਏ ਦਾ ਹੋਵੇਗਾ।
ਦੂਜੇ ਪਾਸੇ, ਇੰਡੀਅਨ ਬੈਂਕ ਅਤੇ ਅਲਾਹਾਬਾਦ ਬੈਂਕ ਦਾ ਅਭੇਦ 8.08 ਲੱਖ ਕਰੋੜ ਰੁਪਏ ਦੇ ਟਰਨਓਵਰ ਨਾਲ ਇਹ ਸੱਤਵਾਂ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਬਣ ਜਾਵੇਗਾ।
ਪੰਜਾਬ ਉੱਤੇ ਅੰਗਰੇਜ਼ਾਂ ਦੇ 1849 ਵਿਚ ਕੀਤੇ ਗਏ ਕਬਜ਼ੇ ਤੋਂ ਬਾਅਦ ਅਜਿਹੇ ਗੁਲਾਮੀ ਦੇ ਸੰਗਲਾਂ ਨੂੰ ਤੋੜਨ ਅਤੇ ਅਜ਼ਾਦੀ ਹਾਸਲ ਕਰਨ ਲਈ ਪੜ੍ਹੇ-ਲਿਖੇ ਲੋਕਾਂ ਦੀ ਇੱਕ ਨਵੀਂ ਜਮਾਤ ਸਾਹਮਣੇ ਆਈ।
ਇਸ ਲੀਡਰਸ਼ਿਪ ਅਜ਼ਾਦੀ ਹਾਸਲ ਕਰਨ ਦੇ ਨਾਲ-ਨਾਲ ਭਾਰਤੀਆਂ ਦੇ ਪੈਸੇ ਸਵਦੇਸ਼ੀ ਬੈਂਕ ਖੜ੍ਹਾ ਕਰਨਾ ਚਾਹੁੰਦੇ ਸਨ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=_LUOeAWBExc&t=31s
https://www.youtube.com/watch?v=zYvTzI7x5sg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਅੰਮ੍ਰਿਤਾ ਪ੍ਰੀਤਮ: ''ਪਿਆਰ…ਇਹ ਤੇਰੇ ਮਤਲਬ ਦੀ ਸ਼ੈ ਨਹੀਂ…''
NEXT STORY