ਭਾਰਤ ਦਾ ਸਕਲ ਘਰੇਲੂ ਉਤਪਾਦ ਯਾਨਿ ਜੀਡੀਪੀ ਮਾਲੀ ਸਾਲ 2019-20 ਦੀ ਪਹਿਲੀ ਤਿਮਾਹੀ 'ਚ ਬੀਤੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ ਕਮਜ਼ੋਰ ਰਿਹਾ ਹੈ।
ਸਾਲ 2019-20 ਦੀ ਪਹਿਲੀ ਤਿਮਾਹੀ ਦੇ ਅੰਕੜੇ ਜਾਰੀ ਕੀਤੇ ਗਏ ਹਨ। ਜਿਨ੍ਹਾਂ ਮੁਤਾਬਕ ਆਰਥਿਕ ਵਿਕਾਸ ਦਰ 5 ਫੀਸਦ ਰਹਿ ਗਈ ਹੈ। ਬੀਤੇ ਮਾਲੀ ਸਾਲ ਦੀ ਇਸੇ ਤਿਮਾਹੀ ਦੌਰਾਨ ਵਿਕਾਸ ਦਰ 8.2 ਫੀਸਦ ਸੀ।
ਉੱਥੇ ਹੀ ਪਿਛਲੇ ਸਾਲ ਮਾਲੀ ਸਾਲ ਦੀ ਆਖ਼ਰੀ ਤਿਮਾਹੀ ਵਿੱਚ ਇਹ ਵਿਕਾਸ ਦਰ 5.8 ਫੀਸਦ ਸੀ।
ਅਰਥ-ਸ਼ਾਸਤਰੀ ਵਿਵੇਕ ਕੌਲ ਮੁਤਾਬਕ ਇਹ ਪਿਛਲੀ 25 ਤਿਮਾਹੀਆਂ 'ਚ ਸਭ ਤੋਂ ਹੌਲੀ ਤਿਮਾਹੀ ਵਿਕਾਸ ਰਿਹਾ ਅਤੇ ਇਹ ਮੋਦੀ ਸਰਕਾਰ ਦੌਰ ਦੌਰਾਨ ਦੀ ਸਭ ਤੋਂ ਘੱਟ ਵਿਕਾਸ ਹੈ।
ਮਾਹਿਰ ਕਹਿੰਦੇ ਹਨ ਕਿ ਦੇਸ ਦੇ ਅਰਥਚਾਰੇ ਵਿੱਚ ਤਰੱਕੀ ਦੀ ਰਫ਼ਤਾਰ ਹੌਲੀ ਹੋ ਰਹੀ ਹੈ। ਅਜਿਹਾ ਪਿਛਲੇ ਤਿੰਨ ਸਾਲ ਤੋਂ ਹੋ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਦੇਸ ਦੇ ਅਰਥਚਾਰੇ ਵਿੱਚ ਤਰੱਕੀ ਦੀ ਰਫ਼ਤਾਰ ਹੌਲੀ ਹੋ ਰਹੀ ਹੈ। ਅਜਿਹਾ ਪਿਛਲੇ ਤਿੰਨ ਸਾਲ ਤੋਂ ਹੋ ਰਿਹਾ ਹੈ।
ਇਹ ਵੀ ਪੜ੍ਹੋ-
ਉਨ੍ਹਾਂ ਦਾ ਕਹਿਣਾ ਹੈ ਕਿ ਉਦਯੋਗਾਂ ਦੇ ਬਹੁਤੇ ਸੈਕਟਰਾਂ 'ਚ ਵਿਕਾਸ ਦੀ ਦਰ ਕਈ ਸਾਲ ਵਿੱਚ ਸਭ ਤੋਂ ਨਿਚਲੇ ਪੱਧਰ ਤੱਕ ਪਹੁੰਚ ਗਈ ਹੈ। ਦੇਸ ਮੰਦੀ ਵੱਲ ਵੱਧ ਰਿਹਾ ਹੈ।
ਸੁਸਤੀ ਜਾਂ ਮੰਦੀ?
ਭਾਰਤੀ ਅਰਥਚਾਰਾ ਲਗਾਤਾਰ ਦੂਜੀ ਤਿਮਾਹੀ ਵਿੱਚ ਸੁਸਤੀ ਨਾਲ ਅੱਗੇ ਵੱਧ ਰਿਹਾ ਹੈ। ਤਾਂ ਕੀ ਲਗਾਤਾਰ ਦੂਜੀ ਤਿਮਾਹੀ ਵਿੱਚ ਅਰਥਚਾਰੇ ਦੀ ਵਿਕਾਸ ਦਰ 'ਚ ਸੁਸਤੀ ਨਾਲ ਇਹ ਮੰਨਿਆ ਜਾਵੇ ਕਿ ਅਸੀਂ ਆਰਥਿਕ ਮੰਦੀ ਵੱਲ ਵੱਧ ਰਹੇ ਹਾਂ?
ਆਰਥਿਕ ਮਾਮਲਿਆਂ ਦੇ ਮਾਹਿਰ ਮੁੰਬਈ ਸਥਿਤ ਵਿਵੇਕ ਕੌਲ ਕਹਿੰਦੇ ਹਨ ਭਾਰਤ ਦੇ ਅਰਥਚਾਰੇ ਦੇ ਵਿਕਾਸ ਦੀ ਰਫ਼ਤਾਰ 'ਚ ਸੁਸਤੀ ਜ਼ਰੂਰ ਆਈ ਹੈ ਪਰ ਇਸ ਨੂੰ ਮੰਦੀ ਨਹੀਂ ਕਹਿਣਗੇ। ਉਹ ਕਹਿੰਦੇ ਹਨ, "ਮੰਦੀ ਜਾਂ ਰਿਸੇਸ਼ਨ ਦਾ ਮਤਲਬ ਲਗਾਤਾਰ ਦੋ ਤਿਮਾਹੀ ਵਿੱਚ ਨਕਾਰਾਤਮਕ ਵਿਕਾਸ ਹੈ। ਭਾਰਤ ਦੀ ਇਕੋਨਾਮੀ 'ਚ ਸੁਸਤੀ ਆਈ ਹੈ ਪਰ ਨੈਗੇਟਿਵ ਗਰੋਥ ਨਹੀਂ ਹੋ ਸਕਦੀ।"
ਨੀਤੀ ਆਯੋਗ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਜੂਨ ਵਿੱਚ ਖ਼ਤਾ ਹੋਣ ਵਾਲੀ ਸਾਲ ਦੀ ਪਹਿਲੀ ਤਿਮਾਹੀ 'ਚ ਵਿਕਾਸ ਦਰ 'ਚ ਗਿਰਾਵਟ ਨਾਲ ਇਹ ਮਤਲਬ ਨਹੀਂ ਨਿਕਲਣਾ ਚਾਹੀਦਾ ਹੈ ਕਿ ਦੇਸ ਦਾ ਅਰਥਚਾਰਾ ਮੰਦੀ ਦਾ ਸ਼ਿਕਾਰ ਹੋ ਗਿਆ ਹੈ।
ਉਹ ਕਹਿੰਦੇ ਹਨ, "ਭਾਰਤ 'ਚ ਹੌਲੀ ਗਤੀ ਨਾਲ ਵਿਕਾਸ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਦੁਨੀਆਂ ਦੀ ਸਾਰੇ ਅਰਥਚਾਰਿਆਂ 'ਚ ਆਈ ਸੁਸਤੀ ਇੱਕ ਵੱਡਾ ਕਾਰਨ ਹੈ।"
ਕੁਮਾਰ ਕਹਿੰਦੇ ਹਨ ਕਿ ਭਾਰਤ ਦੇ ਅਰਥਚਾਰੇ ਦੇ ਫੰਡਾਮੈਂਟਲਸ ਮਜ਼ਬੂਤ ਹਨ। ਉਹ ਕਹਿੰਦੇ ਹਨ, "ਵਿੱਤ ਮੰਤਰੀ ਨੇ ਬੀਤੇ ਹਫ਼ਤੇ ਕਈ ਕਦਮਾਂ ਦਾ ਐਲਾਨ ਕੀਤਾ ਜਿਸ ਦਾ ਸਕਾਰਾਤਮਕ ਅਸਰ ਨਿਵੇਸ਼ਕਾਂ ਅਤੇ ਗਾਹਰਾਂ ਦੇ ਮੂਡ ਤੱਰ ਪਵੇਗਾ। ਅਸੀੰ ਤਿਉਹਾਰਾਂ ਦਾ ਸੀਜ਼ਨ ਵਿੱਚ ਪ੍ਰਵੇਸ਼ ਕਰ ਰਹੇ ਹਾਂ ਅਤੇ ਸਾਨੂੰ ਆਸ ਹੈ ਕਿ ਦੂਜੀ ਤਿਮਾਹੀ ਤੱਕ ਵਿਕਾਸ ਦਰ 'ਚ ਵਾਧਾ ਨਜ਼ਰ ਆਵੇਗਾ।"
ਮੰਦੀ ਦੀ ਪਰਿਭਾਸ਼ਾ ਕੀ ਹੈ?
ਇਹ ਇੱਕ ਗੁੰਝਲਦਾਰ ਸਵਾਲ ਹੈ, ਜਿਸ 'ਤੇ ਮਾਹਿਰ ਅਜੇ ਵੀ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ।
ਇਹ ਵੀ ਪੜ੍ਹੋ-
ਤਕਨੀਕੀ ਤੌਰ 'ਤੇ ਭਾਰਤ ਦਾ ਅਰਥਚਾਰਾ ਲਗਾਤਾਰ ਦੂਜੀ ਤਿਮਾਹੀ ਵਿੱਚ ਸੁਸਤੀ ਨਾਲ ਅੱਗੇ ਵਧਿਆ ਹੈ ਯਾਨਿ ਲਗਾਤਾਰ 6 ਮਹੀਨਿਆਂ ਤੋਂ ਵਿਕਾਸ ਦੀ ਦੌੜ 'ਚ ਕਮੀ ਆਈ ਹੈ ਪਰ ਜੇਕਰ ਇਸ ਮਾਲੀ ਸਾਲ ਦੀਆਂ ਤਿੰਨ ਤਿਮਾਹੀਆਂ 'ਚ ਵਿਕਾਸ ਦਰ ਵਧਦੀ ਹੈ ਤਾਂ ਇਸ ਨੂੰ ਮੰਦੀ ਨਹੀਂ ਕਹਾਂਗੇ।
ਕੀ ਮੰਦੀ ਦੇ ਵਿਭਿੰਨ ਰੂਪ ਹਨ?
ਪੂਰਨ ਤੌਰ 'ਤੇ ਅਰਥਚਾਰਾ ਲਗਾਤਾਰ ਦੋ ਤਿਮਾਹੀਆਂ ਵਿੱਚ ਸੁੰਗੜ ਸਕਦੀ ਹੈ, ਪਰ ਫਿਰ ਮਾਲੀ ਸਾਲ ਦੀਆਂ ਅਗਲੀਆਂ ਦੋ ਤਿਮਾਹੀਆਂ ਵਿੱਚ ਰਿਕਵਰ ਕਰਦੀ ਹੈ ਤਾਂ ਅਸਲ ਵਿੱਚ ਪੂਰੇ ਸਾਲ ਲਈ ਵਿਕਾਸ ਦਰ ਵਿੱਚ ਇਜ਼ਾਫਾ ਹੋਵੇਗਾ।
ਪੱਛਮੀ ਦੇਸਾਂ ਵਿੱਚ ਇਸ ਨੂੰ ਹੌਲੀ ਮੰਦੀ ਕਰਾਰ ਦਿੰਦੇ ਹਨ। ਸਾਲ ਦਰ ਸਾਲ ਆਧਾਰ 'ਤੇ ਆਰਥਿਕ ਵਿਕਾਸ ਵਿੱਚ ਪੂਰਨ ਗਿਰਾਵਟ ਹੋਵੇ ਤਾਂ ਇਸ ਨੂੰ ਗੰਭੀਰ ਮੰਦੀ ਕਿਹਾ ਜਾ ਸਕਦਾ ਹੈ।
ਇਸ ਨਾਲ ਵੀ ਵੱਡੀ ਮੰਦੀ ਹੁੰਦੀ ਹੈ ਡਿਪਰੈਸ਼ਨ ਯਾਨਿ ਸਾਲਾਂ ਤੱਰ ਨਕਾਰਾਤਮਕ ਵਿਕਾਸ।
ਅਮਰੀਕੀ ਅਰਥਚਾਰੇ ਵਿੱਚ 1930 ਦੇ ਦਹਾਕੇ ਵਿੱਚ ਸਭ ਤੋਂ ਵੱਡਾ ਸੰਕਟ ਆਇਆ ਸੀ, ਜਿਸ ਨੂੰ ਅੱਜ ਡਿਪ੍ਰੈਸ਼ਨ ਵਜੋਂ ਯਾਦ ਕੀਤਾ ਜਾਂਦਾ ਹੈ। ਡਿਪ੍ਰੈਸ਼ਨ ਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਗਰੀਬੀ ਆਪਣੀ ਚਰਮ ਸੀਮਾ 'ਤੇ ਹੁੰਦੀ ਹੈ।
ਮਨੋਵਿਗਿਆਨਿਕ ਮੰਦੀ
ਆਰਥਿਕ ਮਾਹਿਰ ਕਹਿੰਦੇ ਹਨ ਕਿ ਅਰਥਚਾਰਾ ਮਨੋਵਿਗਿਆਨਿਕ ਮੰਦੀ ਦਾ ਸ਼ਿਕਾਰ ਵੀ ਹੋ ਸਕਦੀ ਹੈ।
ਵਿਵੇਕ ਕੌਲ ਮੁਤਾਬਕ ਜੇਕਰ ਗਾਹਕ ਸੁਚੇਤ ਹੋ ਜਾਈਏ ਅਤੇ ਖਰੀਦਾਰੀ ਨੂੰ ਟਾਲਣ ਲੱਗੇ ਤਾਂ ਇਸ ਨਾਲ ਡਿਮਾਂਡ 'ਚ ਕਮੀ ਆਵੇਗੀ, ਜਿਸ ਕਾਰਨ ਆਰਥਿਕ ਵਿਕਾਸ ਦਰ ਵਿੱਚ ਕਮੀ ਆ ਸਕਦੀ ਹੈ। ਜੇਕਰ ਮਹਿੰਗਾਈ ਵਧਣ ਲੱਗੇ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੋਵੇ ਤਾਂ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਮੰਦੀ 'ਚ ਰਹਿ ਰਹੇ ਹਨ।
ਭਾਰਤ 'ਚ ਮੰਦੀ ਕਦੋਂ ਆਈ ਸੀ?
ਭਾਰਤੀ ਅਰਥਚਾਰੇ ਵਿੱਚ ਸਈ ਤੋਂ ਵੱਡਾ ਸੰਕਟ 1991 ਵਿੱਚ ਆਇਆ ਸੀ ਜਦੋਂ ਦਰਾਮਦ ਲਈ ਦੇਸ ਦਾ ਵਿਦੇਸ਼ੀ ਮੁਦਰਾ ਰਿਜ਼ਰਵ ਘਟ ਕੇ 28 ਅਰਬ ਡਾਲਰ ਰਹਿ ਗਿਆ ਸੀ। ਅੱਜ ਇਹ ਰਾਸ਼ੀ 491 ਅਰਬ ਡਾਲਰ ਹੈ।
ਸਾਲ 2008-09 ਵਿੱਚ ਗੋਲਬਲ ਮੰਦੀ ਆਈ ਸੀ। ਉਸ ਵੇਲੇ ਭਾਰਤ ਦਾ ਅਰਥਚਾਰਾ 3.1 ਫੀਸਦ ਦੀ ਦਰ ਨਾਲ ਵਧਿਆ ਸੀ ਜੋ ਉਸ ਤੋਂ ਪਹਿਲਾਂ ਦੇ ਸਾਲਾਂ ਦੇ ਮੁਕਾਬਲੇ 'ਚ ਘੱਟ ਸੀ ਪਰ ਵਿਵੇਕ ਕੌਲ ਮੁਤਾਬਕ ਭਾਰਤ ਉਸ ਵੇਲੇ ਵੀ ਮੰਦੀ ਦਾ ਸ਼ਿਕਾਰ ਨਹੀਂ ਹੋਇਆ ਸੀ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=qBHQm-5eYCE
https://www.youtube.com/watch?v=zYvTzI7x5sg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸੁਖਬੀਰ ਬਾਦਲ: ਦਰਬਾਰ ਸਾਹਿਬ ਹਮਲਾ ਤੇ ਬਾਬਰੀ ਮਸਜਿਦ ਦੀ ਮਿਸਾਲ ਨਾਲ ਸਿੱਖਾਂ ਨੂੰ ਇਕਜੁਟ ਹੋਣ ਦਾ ਸੱਦਾ
NEXT STORY