ਬਟਾਲਾ ਪਟਾਕਾ ਫ਼ੈਕਟਰੀ ਦੇ ਨੇੜਲੇ ਇਲਾਕੇ ਦੇ ਘਰਾਂ ਅਤੇ ਦੁਕਾਨਾਂ ਅੱਗੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਮੁਤਾਬਕ, ਬਾਅਦ ਦੁਪਹਿਰ 3.40 ਮਿੰਟ ਉੱਤੇ ਧਮਾਕਾ ਹੋਇਆ ਅਤੇ ਇਨ੍ਹਾਂ ਇਮਰਾਤਾਂ ਦਾ ਵੀ ਕੁਝ ਹਿੱਸਾ ਡਿੱਗਦਾ ਦਿਖਾਈ ਦਿੱਤਾ।
ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਇਸ ਹਾਦਸੇ ਵਿੱਚ 23 ਮੌਤਾਂ ਹੋਈਆਂ ਹਨ ਅਤੇ 19 ਜਣੇ ਜਖ਼ਮੀ ਹੋਏ ਹਨ। ਮਰਨ ਵਾਲਿਆਂ ਵਿਚ 4 ਜਣੇ ਫ਼ੈਕਟਰੀ ਮਾਲਕ ਦੇ ਪਰਿਵਾਰ ਨਾਲ ਸਬੰਧਤ ਸਨ, ਜਦੋਂ ਕਿ ਫੈਕਟਰੀ ਵਿਚ ਕੰਮ ਕਰਨ ਵਾਲੇ 11 ਕਾਮੇ ਅਤੇ 3 ਰਾਹਗੀਰ ਸਨ।
ਕਿਸਦੀ ਹੈ ਫੈਕਟਰੀ
ਧਮਾਕੇ ਦਾ ਸ਼ਿਕਾਰ ਹੋਣ ਵਾਲੀ ਫੈਕਟਰੀ, ਬਟਾਲਾ ਸ਼ਹਿਰ ਦੇ ਰਹਿਣ ਵਾਲੇ ਹਰਭਜਨ ਸਿੰਘ ਨਾਂ ਦੇ ਵਿਅਕਤੀ ਦੀ ਹੈ। ਪਟਾਕੇ ਤੇ ਆਤਿਸ਼ਬਾਜ਼ੀ ਬਣਾਉਣਾ ਇਨ੍ਹਾਂ ਦਾ ਖ਼ਾਨਦਾਨੀ ਕਿੱਤਾ ਹੈ।
ਇਹ ਵੀ ਪੜ੍ਹੋ:
ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁਤਾਬਕ ਜਿਸ ਥਾਂ ਧਮਾਕਾ ਹੋਇਆ, ਉਸ ਦਾ ਫੈਕਟਰੀ ਮਾਲਕ ਕੋਲ ਲਾਇਸੰਸ ਨਹੀਂ ਹੈ।
ਉਸ ਕੋਲ ਲਾਇਸੰਸ ਕਾਹਨੂੰਵਾਲ ਰੋਡ ਦਾ ਹੈ ਜੋ ਕਿ ਸ਼ਹਿਰ ਤੋਂ ਬਾਹਰ ਪੈਂਦਾ ਹੈ। ਪਰ ਇਹ ਇੱਥੇ ਹੀ ਕੰਮ ਕਰ ਰਿਹਾ ਸੀ। ਇਸ ਨੇ ਖੁਦ ਆਪਣੀ ਰਿਹਾਇਸ਼ ਇਸ ਫੈਕਟਰੀ ਦੇ ਪਿਛਲੇ ਪਾਸੇ ਬਣਾਈ ਸੀ। ਇਸੇ ਕਾਰਨ ਧਮਾਕੇ ਦੌਰਾਨ ਉਸਦੇ ਪਰਿਵਾਰਕ ਜੀਅ ਵੀ ਹਾਦਸੇ ਦੀ ਭੇਟ ਚੜ੍ਹ ਗਏ।
ਧਮਾਕਾ ਇੰਨਾ ਜ਼ਬਰਦਸਤ ਕਿਉਂ
ਬਟਾਲੇ ਵਿਚ ਗੁਰੂ ਨਾਨਕ ਸਾਹਿਬ ਦੇ ਵਿਆਹ ਅਤੇ ਦੂਜੇ ਗੁਰਪੁਰਬਾਂ ਦੌਰਾਨ ਆਤਿਸ਼ਬਾਜ਼ੀ ਅਤੇ ਦੀਵਾਲੀ ਦੀ ਤਿਆਰੀ ਲਈ ਕਾਫ਼ੀ ਮਾਤਰਾ ਵਿਚ ਬਾਰੂਦ ਲਿਆਂਦਾ ਗਿਆ ਸੀ।
https://www.youtube.com/watch?v=S6aNJG93UO0
ਵਿਆਹ ਪੁਰਬ ਦੇ ਸਮਾਗਮਾਂ ਕਾਰਨ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਸੀ, ਜਿਸ ਕਾਰਨ ਵੱਧ ਕਾਮੇ ਬੁਲਾਏ ਗਏ ਸਨ। ਵਰਨਾ ਪਟਾਕਿਆਂ ਦੀ ਫੈਕਟਰੀ ਵਿਚ ਜ਼ਿਆਦਾ ਕਾਮੇ ਇੱਕੋ ਸਮੇਂ ਕੰਮ ਨਹੀਂ ਕਰਦੇ।
ਇਹੀ ਕਾਰਨ ਹੈ ਕਿ ਫੈਕਟਰੀ ਵਿਚ 30 ਕਾਮੇ ਹੋਣ ਕਾਰਨ ਇੰਨੀਆਂ ਜ਼ਿਆਦਾ ਮੌਤਾਂ ਹੋਈਆਂ।
ਪਹਿਲਾਂ ਵੀ ਹੋ ਚੁੱਕਾ ਹੈ ਹਾਦਸਾ
ਸਥਾਨਕ ਵਾਸੀ ਘਨਸ਼ਾਮ ਤੇ ਰਾਜਿੰਦਰ ਸਿੰਘ ਮੁਤਾਬਕ ਇਸ ਫੈਕਟਰੀ ਵਿਚ ਤਿੰਨ ਸਾਲ ਪਹਿਲਾਂ ਵੀ ਧਮਾਕਾ ਹੋ ਚੁੱਕਾ ਹੈ। ਉਸ ਘਟਨਾ ਦੌਰਾਨ 2 ਜਣੇ ਮਾਰੇ ਗਏ ਸਨ।
https://www.youtube.com/watch?v=anX-167IWDE
ਰਾਜਿੰਦਰ ਸਿੰਘ ਜਿਨ੍ਹਾਂ ਦਾ ਕਾਰ ਗੈਰਾਜ ਫੈਕਟਰੀ ਨਾਲ ਲੱਗਦਾ ਹੈ, ਤੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ, ਨੇ ਦੱਸਿਆ ਕਿ ਉਨ੍ਹਾਂ ਨੇ ਫੈਕਟਰੀ ਮਾਲਕ ਖ਼ਿਲਾਫ਼ ਕੇਸ ਦਰਜ ਕਰਵਾਇਆ ਹੋਇਆ ਹੈ।
ਸਰਕਾਰ ਨੇ ਕੀ ਕੀਤਾ
ਪੰਜਾਬ ਸਰਕਾਰ ਨੇ ਮਾਮਲੇ ਦੀ ਅਦਾਲਤੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਂਚ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ ਹੈ। ਸਰਕਾਰ ਨੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ।
ਇਹ ਵੀ ਦੇਖੋ:-
https://www.youtube.com/watch?v=xWw19z7Edrs&t=1s
https://www.youtube.com/watch?v=o9o72A-hIbI
https://www.youtube.com/watch?v=Dnk4jmWql2U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

1000 ਲੋਕਾਂ ਨੂੰ ਠੱਗਣ ਵਾਲਾ ਲੁਧਿਆਣਾ ਦਾ ਟਰੈਵਲ ਏਜੰਟ
NEXT STORY