ਅਕਤੂਬਰ 2019 ਵਿੱਚ ਪੈਰਿਸ ਫੈਸ਼ਨ ਵੀਕ ਵਿੱਚ ਲੂਯਿਸ ਵਿਯੂਟਨ ਵੂਮੈਨਸਵੇਅਰ ਸਪਰਿੰਗ / ਸਮਰ ਸ਼ੋਅ ਦੌਰਾਨ ਕੈਟਵਾਕ ਕਰਦਾ ਕਰੋ ਕੀਆਨ
ਔਰਤਾਂ ਦੇ ਕੱਪੜਿਆਂ 'ਚ ਕੈਟਵਾਕ ਕਰਨ ਵਾਲਾ ਉਹ ਪਹਿਲਾ ਟਰਾਂਸਜੈਂਡਰ ਪੁਰਸ਼ ਹੈ। ਇਸ ਕੈਨੇਡੀਅਨ ਦੇ ਔਰਤ ਬਣਨ ਦੀ ਇਹ ਕਹਾਣੀ ਇੱਕ ਦਸਤਾਵੇਜ਼ੀ ਫ਼ਿਲਮ ਰਾਹੀਂ ਸਾਹਮਣੇ ਆਈ ਹੈ, ਜਿਸਨੂੰ ਯੂਰਪ ਦੇ ਸਭ ਤੋਂ ਵੱਡੇ ਅਤੇ ਨਾਮਵਰ ਫਿਲਮ ਫੈਸਟੀਵਲ ਵਿੱਚ ਦਿਖਾਇਆ ਗਿਆ।
ਪਰ ਕੀ ਉਸ ਦੀਆਂ ਪ੍ਰਾਪਤੀਆਂ ਇੱਕ ਸੱਭਿਆਚਾਰਕ ਤਬਦੀਲੀ ਦੀ ਨਿਸ਼ਾਨਦੇਹੀ ਕਰਦੀਆਂ ਹਨ, ਜੋ ਫੈਸ਼ਨ ਦੀ ਦੁਨੀਆਂ ਤੋਂ ਪਰ੍ਹੇ ਹੋ ਸਕਦੀ ਹੈ?
ਅਕਤੂਬਰ, 2018 ਵਿੱਚ ਪੈਰਿਸ ਦੇ ਲੋਵਰ ਮਿਊਜ਼ੀਅਮ ਵਿੱਚ 23 ਸਾਲਾ ਕਰੋਅ ਕਿਆਨ ਨਾਂ ਦੇ ਮਾਡਲ ਨੇ ਲੁਈ ਵਿਟੋਨ/ਸਮਰ ਸ਼ੋਅ ਦੀ ਸ਼ੁਰੂਆਤ ਸਲੇਟੀ ਰੰਗ ਦੇ ਸੂਟ ਉੱਤੇ ਓਵਰਸਾਈਜ਼ ਜੈਕਟ ਨਾਲ ਪਾ ਕੇ ਕੀਤੀ।
ਕਈ ਵੱਡੇ ਪ੍ਰਾਜੈਕਟਾਂ ਅਤੇ ਕਵਰ ਪੇਜ਼ ਕਰਨ ਤੋਂ ਛੇ ਮਹੀਨਿਆਂ ਬਾਅਦ ਹੁਣ ਕਰੋਅ ਮੁੜ ਤੋਂ ਵਿਟੋਨ ਕੈਟਵਾਕ ਵਿੱਚ ਔਰਤਾਂ ਦੇ ਸਰਦੀਆਂ ਦੇ ਕੱਪੜਿਆਂ ਨੂੰ ਪੇਸ਼ ਕਰਦਾ ਦੇਖਿਆ ਗਿਆ।
ਮੂੰਹ ਅਤੇ ਅੱਖਾਂ ਦੇ ਖ਼ੂਬਸੂਰਤ ਮੇਕਅੱਪ ਤੋਂ ਇਲਾਵਾ, ਖ਼ਬਰ ਇਹ ਹੈ ਕਿ ਕਰੋਅ ਇੱਕ ਟਰਾਂਸਜੈਂਡਰ ਪੁਰਸ਼ ਹੈ- ਇਹ ਪਹਿਲੀ ਵਾਰ ਹੈ ਜਦੋਂ ਕਿਸੇ ਟਰਾਂਸਜੈਂਡਰ ਨੇ ਔਰਤਾਂ ਦੇ ਕੱਪੜਿਆਂ ਲਈ ਕੈਟਵਾਕ ਕੀਤੀ ਹੋਵੇ।
ਭਾਵੇਂ ਕਿ ਪਿਛਲੇ ਦਸ ਸਾਲਾਂ ਤੋਂ ਫੈਸ਼ਨ ਇੰਡਸਟਰੀ ਵਿੱਚ ਟਰਾਂਸਜੈਂਡਰ ਮਾਡਲ ਸੁਰਖੀਆਂ ਬਣ ਰਹੇ ਹਨ।
ਟਰੈਂਡਸੈਟਰ
2010 ਵਿੱਚ ਜੀਵਾਂਚੀ ਲਈ ਮਾਡਲਿੰਗ ਕਰਕੇ ਲੀ ਟੀ ਇਸ ਖੇਤਰ ਵਿੱਚ ਆਉਣ ਵਾਲੀ ਪਹਿਲੀ ਔਰਤ ਟਰਾਂਸਜੈਂਡਰ ਬਣੀ ਸੀ।
ਪੰਜ ਸਾਲ ਬਾਅਦ ਅੰਦਰੇਜਾ ਪੇਜਿਕ 'ਵੋਗ' ਮੈਗਜ਼ੀਨ ਵਿੱਚ ਆਉਣ ਵਾਲੀ ਪਹਿਲੀ ਟਰਾਂਸ ਮਾਡਲ ਬਣ ਗਈ।
ਉਦੋਂ ਤੋਂ ਮੈਕਸਿਮ ਮੈਗਨਸ, ਹਰਿ ਨੇਫ ਅਤੇ ਹੰਟਰ ਸ਼ੈਫਰ ਵਰਗੇ ਨਾਂ ਦੁਨੀਆ ਦੇ ਕੁਝ ਸਭ ਤੋਂ ਪ੍ਰਸਿੱਧ ਬਰਾਂਡ ਮੁਹਿੰਮਾਂ ਵਿੱਚ ਦਿਖਾਈ ਦਿੱਤੇ।
ਇਹ ਵੀ ਪੜ੍ਹੋ:
ਐਂਡਰੇਜਾ ਪੇਜਿਕ ਵੋਗ ਮੈਗਜ਼ੀਨ ਵਿੱਚ ਛਪਣ ਵਾਲੀ ਪਹਿਲਾ ਟਰਾਂਸ ਮਾਡਲ ਸੀ
ਪਿਛਲੇ ਦੋ 'ਪੈਰਿਸ ਫੈਸ਼ਨ ਵੀਕ' ਵਿੱਚ ਕਰੋਅ ਦੀ ਹਾਈ ਪ੍ਰੋਫਾਇਲ ਮੌਜੂਦਗੀ ਇੱਕ ਮਹੱਤਵਪੂਰਨ ਸੱਭਿਆਚਾਰਕ ਤਬਦੀਲੀ ਹੈ, ਜੋ ਸਾਰੇ ਲਿੰਗਾਂ ਲਈ ਅਹਿਮ ਹੈ, ਅਤੇ ਖੁਦ ਕਰੋਅ ਲਈ ਵੀ।
ਆਪਣੀ ਪਛਾਣ ਬਣਾਉਣ ਲਈ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਹੁਣ ਉਸਦੀ ਮੌਜੂਦਗੀ ਸਪੱਸ਼ਟ ਹੋ ਗਈ ਹੈ।
ਤਬਦੀਲੀ
ਕਰੋਅ ਨੇ ਵਿਟੋਨ ਕੈਟਵਾਕ ਦੇ ਉਸ ਪਲ ਨੂੰ ਯਾਦ ਕੀਤਾ ਜਦੋਂ ਪੁਰਸ਼ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਸਾਲ 2018 ਵਿੱਚ ਵਿਟੋਨ ਕੈਟਵਾਕ ਵਿੱਚ ਦਿਖਿਆ।
ਉਹ ਕਹਿੰਦਾ ਹੈ, ''ਇਹ ਇੱਕ ਅਦਭੁੱਤ ਅਹਿਸਾਸ ਸੀ। ਊਰਜਾ ਅਤੇ ਸ਼ਕਤੀ ਜੋ ਤੁਹਾਨੂੰ ਵੱਡੇ ਇਕੱਠ ਤੋਂ ਮਹਿਸੂਸ ਹੁੰਦੀ ਹੈ...ਇਹ ਪ੍ਰਗਟਾਵੇ ਤੋਂ ਵੀ ਪਰ੍ਹੇ ਹੈ।''
ਸਤੰਬਰ ਵਿੱਚ 'ਕਰੋਅ ਦੀ ਤਬਦੀਲੀ' ਨੂੰ 90 ਮਿੰਟ ਦੀ ਦਸਤਾਵੇਜ਼ੀ ਫ਼ਿਲਮ ਵਿੱਚ ਲੰਡਨ ਰੇਨਡਾਂਸ ਫਿਲਮ ਫੈਸਟੀਵਲ ਦੀ ਸ਼ੁਰੂਆਤ ਵਿੱਚ ਦਿਖਾਇਆ ਗਿਆ-ਇਹ ਯੂਰਪ ਦੇ ਸਭ ਤੋਂ ਵੱਡੇ ਅਤੇ ਵੱਕਾਰੀ ਸੁਤੰਤਰ ਫਿਲਮ ਸ਼ੋਅ'ਜ਼ ਵਿੱਚੋਂ ਇੱਕ ਹੈ।
ਨਿਰਦੇਸ਼ਕ ਜੀਨਾ ਹੋਲ ਲਾਜ਼ਾਰੋਵਿਚ ਨੇ ਪਿਛਲੇ ਤਿੰਨ ਸਾਲਾਂ ਤੋਂ ਕਰੋਅ ਨੂੰ ਬਦਲਦਿਆਂ ਹੁੰਦੇ ਦੇਖਿਆ- ਜਿਸ ਵਿੱਚ ਕਰੋਅ ਦਾ ਆਪਣੀ ਮਾਂ ਅਤੇ ਆਪਣੇ ਸਭ ਤੋਂ ਚੰਗੇ ਦੋਸਤ ਐਸ਼ਟਨ ਨਾਲ ਗੱਲਬਾਤ ਕਰਨਾ ਵੀ ਸ਼ਾਮਲ ਹੈ।
ਲਾਜ਼ਾਰੋਵਿਚ ਨੇ ਅਜਿਹੀ ਫਿਲਮ ਬਣਾ ਕੇ ਇਸ ਨੂੰ ਨੌਜਵਾਨਾਂ ਲਈ 'ਤਬਦੀਲੀ ਕਿਵੇਂ ਕਰੀਏ' ਵਜੋਂ ਇੱਕ ਮਾਰਗ ਦਰਸ਼ਕ ਦੇ ਰੂਪ ਵਿੱਚ ਦਰਸਾਇਆ ਹੈ।
ਦੋਸਤ ਦੀ ਜਨਮ ਦਿਨ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਰੋਅ ਨੇ 12 ਸਾਲ ਦੀ ਉਮਰ ਵਿੱਚ ਇੱਕ ਲੜਕੀ ਦੇ ਰੂਪ ਵਿੱਚ ਮਾਡਲਿੰਗ ਸ਼ੁਰੂ ਕਰ ਦਿੱਤੀ।
ਇਸ ਟੌਮਬੌਇ ਲਈ ਇਹ ਫੈਸਲਾ ਕਰਨਾ ਬਹੁਤ ਮੁਸ਼ਕਿਲ ਸੀ, ਜਦੋਂ ਸਕੂਲ ਵਿੱਚ ਉਸ ਨੂੰ 'ਈਮੋ', ਜਾਹਿਲ' ਅਤੇ 'ਬਦਸੂਰਤ' ਕਹਿ ਕੇ ਠਿੱਠ ਕੀਤਾ ਜਾਂਦਾ ਸੀ ਅਤੇ ਉਸ ਦਾ ਜਨਮ ਸਮੇਂ ਦੇ ਲਿੰਗ ਕਰਕੇ ਸੋਸ਼ਣ ਕੀਤਾ ਜਾਂਦਾ ਸੀ।
ਉਸਨੇ ਵੋਗ ਮੈਗਜ਼ੀਨ ਨੂੰ ਦੱਸਿਆ ਸੀ, ''ਮਾਡਲਿੰਗ ਅਸਲ ਵਿੱਚ ਮੇਰੇ ਸਮਝਣ ਦਾ ਇੱਕ ਤਰੀਕਾ ਸੀ ਕਿ ਲੜਕੀ ਵਾਂਗ ਕਿਵੇਂ ਵਿਚਰਨਾ ਹੈ।''
''ਮੈਂ ਸਿੱਖਿਆ ਕਿ ਮੈਂ ਖੁਦ ਨੂੰ ਕਿਵੇਂ ਪੇਸ਼ ਕਰਨਾ ਹੈ, ਮੈਨੂੰ ਕਿਸ ਤਰ੍ਹਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੈਨੂੰ ਆਪਣਾ ਮੇਕਅੱਪ ਕਿਵੇਂ ਕਰਨਾ ਚਾਹੀਦਾ ਹੈ।''
ਪਰ ਇਹ ਹੀ ਕਾਫ਼ੀ ਨਹੀਂ ਸੀ।
ਕੌਸਪਲੇ- ਅਜਿਹਾ ਪ੍ਰੋਗਰਾਮ ਜਿੱਥੇ ਪ੍ਰਤੀਭਾਗੀ ਪੌਪ ਸੱਭਿਆਚਾਰਕ ਦਿੱਖ ਵਿੱਚ ਤਿਆਰ ਹੁੰਦੇ ਹਨ-ਉਸ ਨੇ ਇਸ ਨੂੰ ਬਚਾਇਆ ਹੈ।
''ਕੌਸਪਲੇ ਉਹ ਜਗ੍ਹਾ ਸੀ, ਜਿੱਥੇ ਮੈਂ ਪਹਿਲੀ ਵਾਰ 'ਟਰਾਂਸਜੈਂਡਰ' ਸ਼ਬਦ ਨੂੰ ਸੁਣਿਆ ਸੀ। ਮੈਂ ਇਨ੍ਹਾਂ ਪਾਤਰਾਂ ਵਿੱਚ ਇੱਕ ਪੁਰਸ਼ ਦੇ ਰੂਪ ਵਿੱਚ ਤਿਆਰ ਹੋ ਸਕਦਾ ਸੀ ਅਤੇ ਇਹ ਮਹਿਸੂਸ ਕਰ ਸਕਦਾ ਸੀ ਕਿ ਇਹ ਕਿਵੇਂ ਲੱਗੇਗਾ ਅਤੇ ਮੈਂ ਪੁਰਸ਼ ਦੀ ਤਰ੍ਹਾਂ ਗੱਲਬਾਤ ਕਰ ਸਕਦਾ ਸੀ।''
ਕਰੋ ਕੀਆਨ ਪਹਿਲਾ ਕਨੇਡੀਅਨ ਸਮਲਿੰਗੀ ਪੁਰਸ਼ ਮਾਡਲ ਸੀ ਜਿਸ ਨੇ ਔਰਤਾਂ ਦੇ ਕੱਪੜੇ ਪਾ ਕੇ ਫੈਸ਼ਨ ਸ਼ੋਅ ਵਿੱਚ ਹਿੱਸਾ ਲਿਆ
''ਇਸ ਨਾਲ ਮੈਨੂੰ ਆਪਣੇ ਲਿੰਗ ਬਾਰੇ ਫ਼ੈਸਲਾ ਲੈਣ ਅਤੇ ਉਹ ਸਭ ਤਲਾਸ਼ਣ ਦੀ ਅਜ਼ਾਦੀ ਮਿਲੀ ਕਿ ਮੈਂ ਕੀ ਪਸੰਦ ਕਰਦਾ ਹਾਂ ਅਤੇ ਕੀ ਨਹੀਂ। ਬਿਨਾਂ ਜੱਜ ਕੀਤੇ ਖੁਦ ਦੇ ਅਜਿਹੇ ਵਿਭਿੰਨ ਪੱਖਾਂ ਦਾ ਪਤਾ ਲਗਾਉਣਾ ਸੱਚ ਮੁੱਚ ਬਹੁਤ ਮਜ਼ੇਦਾਰ ਹੈ।''
ਉਸ ਦਾ ਪਸੰਦੀਦਾ ਚਰਿੱਤਰ ਐਕਸਵੀ ਵੀਡਿਓ ਗੇਮ ਦੀ ਅੰਤਿਮ ਕੜੀ ਵਿੱਚ ਇੱਕ ਨੌਜਵਾਨ ਸੀ, ਜੋ ਲੰਬੇ ਸਮੇਂ ਤੋਂ ਆਪਣੇ ਰਹੱਸਾਂ ਨੂੰ ਛਿਪਾਉਂਦੇ ਹੋਏ, ਜਿਉਣ ਦੀ ਕੋਸ਼ਿਸ਼ ਕਰਦਾ ਹੈ।
ਉਸ ਦੀਆਂ ਕਰੋਅ ਦੇ ਜੀਵਨ ਨਾਲ ਬਹੁਤ ਸਮਾਨਤਾਵਾਂ ਹਨ।
ਉੱਚੇ ਟੀਚੇ
2018 ਵਿੱਚ ਵਿਟੋਨ ਦਾ ਕੰਮ ਮਿਲਣਾ ਉਸ ਲਈ ਇੱਕ ਇਤਫਾਕ ਸੀ। ਪੈਰਿਸ ਵਿੱਚ ਇੱਕ ਔਡੀਸ਼ਨ ਲਈ ਬੁਲਾਏ ਜਾਣ ਤੋਂ ਬਾਅਦ ਕਰੋਅ ਮਾਡਲਾਂ ਵਾਂਗ ਨਜ਼ਰ ਆ ਰਹੀਆਂ ਲੜਕੀਆਂ ਨਾਲ ਭਰੇ ਕਮਰੇ ਵਿੱਚ ਪੁੱਜਿਆ ਅਤੇ ਪਤਾ ਲੱਗਾ ਕਿ ਉਹ ਟਰਾਂਸ ਔਰਤਾਂ ਦੀ ਭਾਲ ਕਰ ਰਹੇ ਹਨ।
ਉਸਨੂੰ ਯਕੀਨ ਹੋ ਗਿਆ ਕਿ ਇੱਥੇ ਮਿਲੇ ਜੁਲੇ ਲੋਕ ਆਏ ਹੋਏ ਹਨ ਪਰ ਉਹ ਖੁਦ ਨੂੰ ਸੱਦਾ ਮਿਲਣ 'ਤੇ ਹੈਰਾਨ ਸੀ।
ਬ੍ਰਾਜ਼ੀਲ ਦੀ ਸਮਲਿੰਗੀ ਮਾਡਲ ਵੈਲੈਨਟੀਨਾ ਪਹਿਲੀ ਟਰਾਂਸਜੈਂਡਰ ਮਾਡਲ ਸੀ ਜਿਸ ਦੀ ਫਰਾਂਸ ਦੀ ਫੈਸ਼ਨ ਮੈਗਜ਼ੀਨ ਵਿੱਚ ਸਾਲ 2017 ਵਿੱਚ ਤਸਵੀਰ ਛਪੀ ਸੀ
ਉਹ ਹੱਸਦਾ ਹੋਇਆ ਦੱਸਦਾ ਹੈ, ''ਮੈਂ ਸੋਚਿਆ, ਇੱਕ ਪੁਰਸ਼ ਮਾਡਲ ਦੇ ਰੂਪ ਵਿੱਚ ਸ਼ਾਇਦ ਮੈਂ ਜ਼ਿਆਦਾ ਨਾ ਕਰ ਸਕਾਂ।''
''ਲੂਈ ਵਿਟੋਨ ਮੇਰੀ ਪੁਰਸ਼ ਮਾਡਲ ਵਜੋਂ ਪਹਿਲੀ ਨੌਕਰੀ ਸੀ, ਇਸ ਨੇ ਮੇਰੇ ਲਈ ਉੱਚੇ ਟੀਚੇ ਤੈਅ ਕੀਤੇ।
ਮਿੱਥਾਂ ਨੂੰ ਤੋੜਨਾ
ਉਦੋਂ ਤੋਂ ਉਹ ਸਮੁੱਚੀ ਦੁਨੀਆ ਦੇ ਇਨ੍ਹਾਂ ਸਾਰੇ ਵੱਡੇ ਬਰਾਂਡਜ਼ ਅਤੇ ਰਸਾਲਿਆਂ ਨਾਲ ਕੰਮ ਕਰ ਰਿਹਾ ਹੈ।
ਉਨ੍ਹਾਂ ਨੇ ਹਾਈਡਰ ਐਕਰਮਨ, ਬਾਲਮੇਨ, ਪ੍ਰੋਐਂਜਾ ਸਕੂਲਰ, ਅਲੈਗਜ਼ੈਂਡਰ ਮੈਕੁਈਨ ਅਤੇ ਮੁੜ ਤੋਂ ਵਿਟੋਨ ਲਈ ਪੇਸ਼ਕਾਰੀ ਕੀਤੀ ਹੈ, ਇਸ ਦੇ ਇਲਾਵਾ ਕਰੋਅ ਨੇ ਡੇਜ਼ਡ, ਵੋਗ ਯੂਕਰੇਨ ਅਤੇ ਜੀਕਿਊ ਸਪੇਨ ਦੇ ਕਵਰ ਪੇਜ ਕੀਤੇ ਹਨ।
ਉਹ 50 ਸਾਲਾਂ ਦੇ ਇਤਿਹਾਸ ਵਿੱਚ ਲੂ'ਓਮੋ ਵੋਗ (ਮੈਨ'ਜ਼ ਵੋਗ ਇਟਲੀ) ਦੇ ਕਵਰ 'ਤੇ ਆਉਣ ਵਾਲਾ ਪਹਿਲਾਂ ਟਰਾਂਸ ਪੁਰਸ਼ ਹੈ।
ਇਹ ਵੀ ਪੜ੍ਹੋ:
ਅਤੇ ਉਹ ਹੁਣ ਵੀ ਔਰਤਾਂ ਦੇ ਕੱਪੜਿਆਂ ਲਈ ਕੈਟਵਾਕ ਕਰਦਾ ਹੈ।
''ਮੈਂ ਲਿੰਗ ਨਾਲ ਸਬੰਧਿਤ ਹੱਦਾਂ ਨੂੰ ਤੋੜਨਾ ਚਾਹੁੰਦਾ ਹਾਂ। ਮੈਂ ਲੋਕਾਂ ਨੂੰ ਇਹ ਮਹਿਸੂਸ ਕਰਨ ਵਿੱਚ ਮਦਦ ਕਰਨੀ ਚਾਹੁੰਦਾ ਹਾਂ ਕਿ ਤੁਸੀਂ ਲਿੰਗ ਦੀ ਪਰਵਾਹ ਕੀਤੇ ਬਿਨਾਂ ਜੋ ਚਾਹੋ ਪਹਿਨ ਸਕਦੇ ਹੋ।''
ਹਿੰਸਾ
ਮੁੱਖ ਧਾਰਾ ਵਿੱਚ ਟਰਾਂਸ ਪੁਰਸ਼ਾਂ ਨੂੰ ਘੱਟ ਕਿਉਂ ਸਮਝਿਆ ਜਾਂਦਾ ਹੈ?
ਕਰੋਅ ਕਹਿੰਦਾ ਹੈ, ''ਮੈਂ ਸਿਰਫ਼ ਉਹ ਹੀ ਕਹਿ ਸਕਦਾ ਹਾਂ, ਜੋ ਮੈਂ ਦੇਖਿਆ ਹੈ।ਇਸ ਦਾ ਕਾਰਨ ਟਰਾਂਸ ਮਰਦਾਂ ਬਾਰੇ ਲੋਕਾਂ ਦੀਆਂ ਧਾਰਨਾਵਾਂ ਹੋ ਸਕਦੀਆਂ ਹਨ, ਖ਼ਾਸਕਰ ਮਰਦਾਂ ਦੇ ਵਿਚਾਰ ਜ਼ਿਆਦਾ ਫੈਸਲਾਕੁੰਨ ਹੋ ਸਕਦੇ ਹਨ।''
''ਹੁਣ ਸਭ ਵਧੀਆ ਹੋ ਰਿਹਾ ਹੈ, ਪਰ ਅਜੇ ਵੀ ਇੱਕ ਡਰ ਹੈ-ਇਹ ਸਿਰਫ਼ ਫੈਸਲਾ ਨਹੀਂ ਹੈ। ਜੇਕਰ ਤੁਸੀਂ ਗਲਤ ਸਮੇਂ 'ਤੇ ਕਿਸੇ ਗਲਤ ਥਾਂ 'ਤੇ ਹੋਵੋ ਤਾਂ ਹਿੰਸਾ ਹੋ ਸਕਦੀ ਹੈ।''
ਸਮਲਿੰਗੀ ਲੋਕਾਂ ਨੂੰ ਅਕਸਰ ਤਸ਼ਦਦ ਦਾ ਸਾਹਮਣਾ ਕਰਨਾ ਪੈਂਦਾ ਹੈ
ਯੂਐੱਸ ਨੈਸ਼ਨਲ ਸੈਂਟਰ ਫਾਰ ਟਰਾਂਸਜੈਂਡਰ ਇਕੂਐਲਿਟੀ ਦੀ ਇੱਕ ਸਰਵੇਖਣ ਰਿਪੋਰਟ ਅਨੁਸਾਰ ਚਾਰ ਟਰਾਂਸਜੈਂਡਰਜ਼ ਵਿੱਚੋਂ ਇੱਕ 'ਤੇ ਉਨ੍ਹਾਂ ਦੀ ਪਛਾਣ ਕਾਰਨ ਹਮਲਾ ਕੀਤਾ ਗਿਆ।
ਕਰੋਅ ਦੱਸਦਾ ਹੈ, ''ਅਜੇ ਵੀ ਦੁਨੀਆ ਦੇ ਕੁਝ ਹਿੱਸੇ ਅਜਿਹੇ ਹਨ, ਜਿੱਥੋਂ ਦੇ ਰਿਵਾਜ਼ ਟਰਾਂਸਜੈਂਡਰਾਂ ਨੂੰ ਸਵੀਕਾਰ ਨਹੀਂ ਕਰਦੇ ਹਨ ਕਿ ਉਨ੍ਹਾਂ ਦੇ ਅਧਿਕਾਰ ਹਨ ਅਤੇ ਉਹ ਵੀ ਬਾਕੀ ਇਨਸਾਨਾਂ ਵਾਂਗ ਬਰਾਬਰ ਹਨ।''
''ਇਹ ਹੁਣ ਵੀ ਇੱਕ ਸੰਘਰਸ਼ ਹੈ ਅਤੇ ਇਹ ਵਿਸ਼ਵਵਿਆਪੀ ਮੁੱਦਾ ਹੈ। ਅਜੇ ਬਹੁਤ ਕੰਮ ਹੋਣਾ ਬਾਕੀ ਹੈ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।''
ਦਿੱਖ ਬਨਾਮ ਲਿੰਗ
ਇਸ ਦੌਰਾਨ ਫੈਸ਼ਨ ਨੇ ਕਰੋਅ ਨੂੰ ਇੱਕ ਲੈਅ ਦਿੱਤੀ ਹੈ।
ਵਿਟੋਨ ਦੀ ਵੂਮੈੱਨ ਕੁਲੈਕਸ਼ਨ ਦੀ ਕਲਾਤਮਕ ਨਿਰਦੇਸ਼ਕ ਨਿਕੋਲਸ ਗੈਸਕੁਏਅਰ ਨੇ ਫੈਸ਼ਨ ਜਰਨਲ ਡਬਲਿਯੂ ਡਬਲਿਯੂ ਨੂੰ ਦੱਸਿਆ, ''ਕਰੋਅ ਨੂੰ ਕਾਸਟ ਕਰਨ ਕਰਕੇ ਮੇਰਾ ਇਸ ਧਾਰਨਾ ਵਿੱਚ ਵਿਸ਼ਵਾਸ ਪੈਦਾ ਹੋਇਆ ਹੈ ਕਿ ਫੈਸ਼ਨ ਦੀ ਤਬਦੀਲੀ ਸਮਾਨਤਾ ਨੂੰ ਇੱਕ ਨਵੇਂ ਮਿਆਰ ਵੱਲ ਲੈ ਕੇ ਜਾ ਸਕਦੀ ਹੈ।''
''ਕਰੋਅ...ਸਾਰੀਆਂ ਪੀੜ੍ਹੀਆਂ ਲਈ ਇੱਕ ਉਮੀਦ ਦੀ ਕਿਰਨ ਹੈ। ਉਨ੍ਹਾਂ ਦਾ ਸਾਹਸ ਅਤੇ ਸ਼ਕਤੀ ਸਾਨੂੰ ਮਜ਼ਬੂਤ ਕਰਦੀ ਹੈ ਅਤੇ ਸਾਨੂੰ ਉਸ ਪੁਰਾਣੇ ਤਰੀਕੇ ਨੂੰ ਫਿਰ ਤੋਂ ਦੇਖਣ ਲਈ ਮਜਬੂਰ ਕਰਦੀ ਹੈ ਜਿਵੇਂ ਅਸੀਂ ਕੱਪੜਿਆਂ ਨੂੰ ਦੇਖਦੇ ਸੀ : ਸੂਟ, ਡਰੈੱਸਿਜ਼, ਮਹਿਲਾ, ਪੁਰਸ਼।''
https://www.instagram.com/p/B0LnGLJATOc/
ਇਸ ਸਭ ਵਿਚਕਾਰ ਕਰੋਅ ਦੀ ਸ਼ਖ਼ਸੀਅਤ ਨੂੰ ਘੱਟ ਨਾ ਸਮਝਣਾ ਮਹੱਤਵਪੂਰਨ ਹੈ।
ਲਿਜ਼ ਬੈੱਲ, ਲਿਜ਼ਬੈੱਲ ਮਾਡਲਿੰਗ ਏਜੰਸੀ ਦੀ ਸੰਸਥਾਪਕ ਹੈ ਜੋ ਕਰੋਅ ਦੇ ਕੰਮ ਕਾਜ ਦਾ ਪ੍ਰਬੰਧ ਕਰਦੀ ਹੈ।
ਉਹ ਕਹਿੰਦੀ ਹੈ, ''ਮੈਂ ਪਿਛਲੇ 27 ਸਾਲਾਂ ਤੋਂ ਨੌਜਵਾਨਾਂ ਨਾਲ ਕੰਮ ਕੀਤਾ ਹੈ ਅਤੇ ਸ਼ਾਇਦ ਹੀ ਕਦੇ ਮੈਂ ਕਰੋਅ ਵਾਂਗ ਆਤਮ ਵਿਸ਼ਵਾਸ ਨਾਲ ਭਰਪੂਰ ਕਿਸੇ ਨੌਜਵਾਨ ਨਾਲ ਕੰਮ ਕੀਤਾ ਹੋਵੇ।''
ਇਹ ਉਹ ਗੁਣ ਹਨ, ਜੋ ਕਰੋਅ ਨੂੰ ਦੂਜਿਆਂ ਲਈ ਰੋਲ ਮਾਡਲ ਬਣਾਉਂਦੇ ਹਨ, ਜਿਸ ਤਰ੍ਹਾਂ ਦੇ ਰੋਲ ਮਾਡਲ ਨੂੰ ਕਰੋਅ ਆਪਣੇ ਜਵਾਨ ਹੁੰਦਿਆਂ ਹੋਇਆਂ ਚਾਹੁੰਦਾ ਸੀ।
ਉਹ ਕਹਿੰਦਾ ਹੈ, ''ਜਦੋਂ ਮੈਂ ਵੱਡਾ ਹੋ ਰਿਹਾ ਸੀ, ਉਦੋਂ ਕੋਈ ਅਜਿਹਾ ਵਿਅਕਤੀ ਨਹੀਂ ਸੀ, ਜਿਸ ਨਾਲ ਮੈਂ ਖੁਦ ਨੂੰ ਜੋੜ ਸਕਦਾ।''
''ਇਹ ਦੇਖਣਾ ਮੁਸ਼ਕਿਲ ਨਹੀਂ ਸੀ ਕਿ ਕੀ ਤਬਦੀਲੀ ਦੌਰਾਨ ਮੈਂ ਅਜੇ ਵੀ ਸਫ਼ਲ ਹੋ ਸਕਦਾ ਹਾਂ ਅਤੇ ਉਸ ਰਾਹ 'ਤੇ ਚੱਲ ਸਕਦਾ ਹੈ, ਜਿਸਨੂੰ ਮੈਂ ਅਪਣਾਉਣਾ ਚਾਹੁੰਦਾ ਸੀ।''
''ਹਾਂ, ਹੁਣ ਮੈਂ ਉਹ ਵਿਅਕਤੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਜੋ ਮੈਂ ਆਪਣੇ ਜਵਾਨ ਹੋਣ ਦੌਰਾਨ ਚਾਹੁੰਦਾ ਸੀ, ਜਦੋਂ ਮੈਂ ਛੋਟਾ ਸੀ ਤਾਂ ਕਿ ਅਗਲੀ ਪੀੜ੍ਹੀ ਕੋਲ ਅਜਿਹਾ ਵਿਅਕਤੀ ਹੋਵੇ, ਜਿਸਨੂੰ ਉਹ ਦੇਖ ਸਕਦੇ ਹੋਣ।''
ਕਰੋਅ ਦਾ ਕਹਿਣਾ ਹੈ ਕਿ ਉਹ ਹੱਦਾਂ ਤੋੜਨਾ ਚਾਹੁੰਦਾ ਹੈ
ਯੂਕੇ ਦੇ 'ਟੈਲੀਗ੍ਰਾਫ਼' ਅਖ਼ਬਾਰ ਦੇ ਫ਼ਿਲਮ ਆਲੋਚਕ ਟਿਮ ਰੌਬੀ ਨੇ ਦਸਤਾਵੇਜ਼ੀ ਨੂੰ ''ਨਿੱਘੀ, ਹਮਦਰਦੀ ਭਰਪੂਰ, ਉਤਸ਼ਾਹ ਵਰਧਕ' ਵਜੋਂ ਦਰਸਾਇਆ ਹੈ।
ਡਾਇਰੈਕਟਰ ਲਾਜ਼ਾਰੋਵਿਚ ਨੇ ਕਿਹਾ, ''ਮੈਨੂੰ ਪਤਾ ਸੀ ਕਿ ਇਹ ਸਭ ਤੋਂ ਇਮਾਨਦਾਰ ਚਿਤਰਣ ਸੀ ਜਿਸ ਵਿੱਚੋਂ ਉਹ ਲੰਘ ਰਿਹਾ ਸੀ।''
''ਸ਼ੁਰੂਆਤ ਵਿੱਚ ਚਿੰਤਾ ਤੋਂ ਬਾਅਦ ਮੈਂ ਉਸਨੂੰ ਹਮੇਸ਼ਾ ਜ਼ਿਆਦਾ ਤੋਂ ਹੋਰ ਜ਼ਿਆਦਾ ਖੁਸ਼ ਹੁੰਦੇ ਦੇਖਣਾ ਸ਼ੁਰੂ ਕੀਤਾ। ਉੱਥੇ ਬਹੁਤ ਨਾਂਹਪੱਖ਼ੀ ਰੁਝਾਨ ਸੀ ਅਤੇ ਮੈਂ ਸੋਚਿਆ ਬੱਚਿਆਂ ਨੂੰ ਸਕਾਰਾਤਮਕ ਪੱਖ ਕਿਵੇਂ ਦਿਖਾਇਆ ਜਾਵੇ? ਕਿਉਂਕਿ ਜਿਸ ਤਰ੍ਹਾਂ ਦਾ ਕਰੋਅ ਬਣ ਰਿਹਾ ਸੀ। ਉਹ ਉਨ੍ਹਾਂ ਦਾ ਸਵੈ ਬਣ ਰਿਹਾ ਸੀ।''
ਇਹ ਵੀ ਪੜ੍ਹੋ:
ਵਿਟੋਨ ਸ਼ੋਅ ਦੇ ਬਾਅਦ ਫ਼ਿਲਮ ਦੇ ਅੰਤ ਵਿੱਚ ਇੱਕ ਇੰਟਰਵਿਊ ਵਿੱਚ ਕਰੋਅ ਕਹਿੰਦੇ ਹਨ,''ਮੈਂ ਟਰਾਂਸਜੈਂਡਰ ਭਾਈਚਾਰੇ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਪੁਰਸ਼ ਹੋ ਜਾਂ ਮਹਿਲਾ।''
''ਤੁਸੀਂ ਬਦਲ ਸਕਦੇ ਹੋ, ਤੁਸੀਂ ਵਿਚਕਾਰ ਹੋ ਸਕਦੇ ਹੋ, ਅਤੇ ਤੁਸੀਂ ਵੀ ਖੁਸ਼ ਰਹਿ ਸਕਦੇ ਹੋ।''
''ਕਦੇ ਹਾਰ ਨਾ ਮੰਨੋ, ਅਤੇ ਤੁਸੀਂ ਇੱਥੇ ਹੋ ਸਕਦੇ ਹੋ, ਇਹ ਕਰ ਸਕਦੇ ਹੋ, ਤੁਸੀਂ ਜੋ ਵੀ ਚਾਹੋ, ਉਹ ਕਰ ਸਕਦੇ ਹੋ।''
(ਬੀਬੀਸੀ ਲਈ ਬੇਲ ਜੈਕਬਜ਼ ਦੇ ਇੱਕ ਆਰਟੀਕਲ 'ਤੇ ਆਧਾਰਿਤ। )
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
https://youtu.be/xWw19z7Edrs
ਵੀਡਿਓ: ਐੱਨਆਰਆਈ ਨਾਲ ਵਿਆਹ ਤੇ ਫਿਰ ਤੋੜ-ਵਿਛੋੜਾ
https://www.youtube.com/watch?v=MMeeukIVFog
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
https://www.youtube.com/watch?v=xJFnyrBH6Aw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਪੁਲਵਾਮਾ ਹਮਲੇ ''ਚ ਮਾਰੇ ਗਏ ਜਵਾਨ ਸੁਖਜਿੰਦਰ ਸਿੰਘ ਦੀ ਪਤਨੀ : ''ਮੈਨੂੰ ਚਪੜਾਸੀ ਦੀ ਨੌਕਰੀ ਦੀ ਪੇਸ਼ਕਸ਼...
NEXT STORY