ਅਲੀ ਲਗਾਤਾਰ ਜੇਲ੍ਹਾਂ ਵਿੱਚ ਜਾ ਕੇ ਕੈਦੀਆਂ ਨੂੰ ਮਿਲਦੇ ਹਨ
'ਮੈਂ ਬੰਬ ਬਣਾਉਣ ਦਾ ਮਾਹਿਰ ਹਾਂ। ਸਿਰਫ਼ ਪੰਜ ਮਿੰਟ ਵਿੱਚ ਮੈਂ ਬੰਬ ਬਣਾ ਸਕਦਾ ਹਾਂ।"
ਅਲੀ ਫੌਜ਼ੀ ਅਲ-ਕਾਇਦਾ ਨਾਲ ਜੁੜੇ ਹੋਏ ਇੱਕ ਅੱਤਵਾਦੀ ਸੰਗਠਨ ਜੇਮਾਹ ਇਸਲਾਮੀਆ ਦਾ ਮੁੱਖ ਮੈਂਬਰ ਸੀ।
ਜਿਸ ਨੇ ਇੰਡੋਨੇਸ਼ੀਆ ਦੇ ਸਭ ਤੋਂ ਭਿਆਨਕ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਹ ਹਮਲਾ ਸੀ 2002 ਦਾ ਬਾਲੀ ਬੰਬ ਧਮਾਕਾ ਜਿਸ ਵਿੱਚ 200 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।
"ਮੇਰੇ ਭਰਾਵਾਂ ਨੇ ਬਾਲੀ ਬੰਬ ਧਮਾਕੇ ਨੂੰ ਅੰਜਾਮ ਦਿੱਤਾ। ਦੀਪ ਦੇ ਸੈਰ ਸਪਾਟੇ ਵਾਲੇ ਜ਼ਿਲ੍ਹੇ ਦੇ ਕੇਂਦਰ ਵਿੱਚ ਇਹ ਬਹੁਤ ਵੱਡਾ ਬੰਬ ਧਮਾਕਾ ਸੀ।"
ਇਸ ਸੰਗਠਨ ਨੇ ਇੰਡੋਨੇਸ਼ੀਆ ਵਿੱਚ ਬੰਬ ਧਮਾਕਿਆਂ ਦੀ ਇੱਕ ਸੀਰੀਜ਼ ਨੂੰ ਅੰਜਾਮ ਦਿੱਤਾ-ਪ੍ਰਮੁੱਖ ਹੋਟਲਾਂ ਅਤੇ ਪੱਛਮੀ ਦੇਸਾਂ ਦੇ ਦੂਤਾਵਾਸਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪੂਰਬੀ ਜਾਵਾ ਦੇ ਲਾਮੋਂਗਾਨ ਵਿੱਚ ਤੇਂਗਗੂਲੁਨ ਦਾ ਪਿੰਡ ਇਸ ਸੰਗਠਨ ਦਾ ਬੇਸ ਕੈਂਪ ਸੀ।
ਹੁਣ ਅਲੀ ਫੌਜ਼ੀ ਦਾ ਮਿਸ਼ਨ ਇਸ ਤੋਂ ਬਿਲਕੁਲ ਵੱਖਰਾ ਹੈ। ਉਹ ਸਾਬਕਾ ਜੇਹਾਦੀਆਂ ਨੂੰ ਹਿੰਸਾ ਛੱਡਣ ਵਿੱਚ ਮਦਦ ਕਰਨ ਅਤੇ ਨਵੇਂ ਰੰਗਰੂਟਾਂ ਨੂੰ ਦੱਖਣੀ ਪੂਰਬੀ ਏਸ਼ੀਆ ਵਿੱਚ ਅੱਤਵਾਦੀ ਸੰਗਠਨਾਂ ਦੀ ਅਗਲੀ ਲਹਿਰ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਕੰਮ ਕਰਦਾ ਹੈ।
ਉਹ ਕਹਿੰਦਾ ਹੈ, "ਅਸਲ ਵਿੱਚ ਲੋਕਾਂ ਨੂੰ ਅੱਤਵਾਦੀ ਸੰਗਠਨਾਂ ਵਿੱਚ ਭਰਤੀ ਕਰਨਾ ਬਹੁਤ ਆਸਾਨ ਹੁੰਦਾ ਹੈ।"
"ਉਨ੍ਹਾਂ ਨੂੰ ਸਿਰਫ਼ ਇੱਕ ਟ੍ਰਿਗਰ ਖਿੱਚਣਾ ਹੋਵੇਗਾ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਜੁੜ ਜਾਣਗੇ, ਪਰ ਉਨ੍ਹਾਂ ਵਿੱਚੋਂ ਕੱਟੜਤਾ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਵਿੱਚ ਸਮਾਂ ਲੱਗਦਾ ਹੈ। ਇਸ ਨੂੰ ਪੜਾਅਵਾਰ ਤਰੀਕੇ ਨਾਲ ਪੂਰਾ ਕਰਨਾ ਹੋਵੇਗਾ।"
2002 ਵਿੱਚ ਬਾਲੀ ਬੰਬ ਧਮਾਕੇ ਵਿੱਚ 202 ਲੋਕਾਂ ਦੀ ਜਾਨ ਗਈ ਸੀ
ਉਸ ਦੇ ਮਿਸ਼ਨ ਕਰਕੇ ਉਸ ਨੂੰ ਜਾਨ ਦਾ ਵੀ ਖ਼ਤਰਾ ਹੈ।
"ਮੇਰੇ ਲਈ ਬੁਹਤ ਖ਼ਤਰੇ ਹਨ, ਇਹ ਸਿਰਫ਼ ਮੌਖਿਕ ਹਮਲੇ ਹੀ ਨਹੀਂ ਹਨ, ਬਲਕਿ ਮੈਨੂੰ ਮੌਤ ਦਾ ਵੀ ਖ਼ਤਰਾ ਹੈ, ਪਰ ਮੈਂ ਇਮਾਨਦਾਰੀ ਨਾਲ ਕਹਿੰਦਾ ਹਾਂ ਕਿ ਮੈਂ ਡਰ ਨਹੀਂ ਰਿਹਾ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਜੋ ਕਰ ਰਿਹਾ ਹਾਂ, ਉਹ ਸਹੀ ਹੈ। ਮੈਂ ਇਹ ਕਰਨ ਲਈ ਤਿਆਰ ਹਾਂ ਅਤੇ ਮਰਨ ਲਈ ਵੀ ਤਿਆਰ ਹਾਂ।"
ਦਰਅਸਲ ਕੁਝ ਵਿਦੇਸ਼ੀ, ਅਫ਼ਗਾਨਿਸਤਾਨ, ਬੋਸਨੀਆ ਅਤੇ ਫਿਲਿਸਤੀਨ ਯੁੱਧਾਂ ਦੇ ਵੀਡਿਓ ਨੇ ਅਲੀ ਫੌਜ਼ੀ ਅਤੇ ਉਸ ਦੇ ਭਰਾਵਾਂ ਨੂੰ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।
ਇਹ ਵੀਡੀਓ ਉਸ ਨੇ ਉਸ ਵੇਲੇ ਦੇਖੇ ਜਦੋਂ ਜਾਵਾ ਟਾਪੂ ਵਿਚਲੇ ਆਪਣੇ ਪਿੰਡ ਵਿੱਚ ਰਹਿੰਦਾ ਸੀ।
'ਮੈਂ ਉੱਥੇ ਮਰਨਾ ਚਾਹੁੰਦਾ ਸੀ'
"ਅਸੀਂ ਨਾਗਰਿਕਾਂ 'ਤੇ ਭਿਆਨਕ ਹਮਲਿਆਂ ਦੇ ਵੀਡਿਓ ਦੇਖੇ। ਮੈਂ ਮੁਸਲਮਾਨ ਲੋਕਾਂ ਨੂੰ ਗੁੰਡਾਗਰਦੀ ਤੋਂ ਬਚਾਉਣ ਲਈ ਜੇਹਾਦ ਕਰਨਾ ਚਾਹੁੰਦਾ ਸੀ। ਨੌਜਵਾਨ ਹੋਣ ਕਾਰਨ ਖੂਨ ਗਰਮ ਸੀ, ਇਸ ਲਈ ਮੈਂ ਲੜਨਾ ਚਾਹੁੰਦਾ ਸੀ।"
ਜਦਕਿ ਉਸ ਦੇ ਭਰਾ ਅਫ਼ਗਾਨਿਸਤਾਨ ਵਿੱਚ ਮੁਜਾਹਿਦੀਨ ਨਾਲ ਲੜਨ ਲਈ ਗਏ ਸਨ, ਅਲੀ ਫੌਜ਼ੀ ਘਰ ਦੇ ਨਜ਼ਦੀਕ ਰਿਹਾ, ਦੱਖਣੀ ਫਿਲਪੀਨਜ਼ ਵਿੱਚ ਇੱਕ ਮੁਸਲਿਮ ਵਤਨ ਦੀ ਲੜਾਈ ਲੜ ਰਹੇ ਇਸਲਾਮੀ ਅੱਤਵਾਦੀਆਂ ਵਿੱਚ ਸ਼ਾਮਲ ਹੋ ਗਿਆ।
ਉਸ ਨੇ ਕਿਹਾ, "ਮੈਂ ਸੱਚਮੁੱਚ ਉੱਥੇ ਮਰਨਾ ਚਾਹੁੰਦਾ ਸੀ, ਮੈਂ ਹਰ ਸਮੇਂ ਆਪਣੀ ਮੌਤ ਦੀ ਕਲਪਨਾ ਕਰਦਾ ਸੀ।"
"ਮੇਰਾ ਮੰਨਣਾ ਸੀ ਕਿ ਜੇ ਮੈਂ ਲੜਾਈ ਵਿੱਚ ਮਾਰਿਆ ਜਾਂਦਾ ਹਾਂ ਤਾਂ ਮੈਂ ਸਿੱਧਾ ਸਵਰਗ ਜਾਵਾਂਗਾ ਅਤੇ ਉੱਥੇ ਫਰਿਸ਼ਤਿਆਂ ਨੂੰ ਮਿਲਾਂਗਾ। ਇਹ ਸਭ ਉਹ ਸੀ ਜੋ ਸਾਡੇ ਗੁਰੂਆਂ ਵੱਲੋਂ ਸਾਨੂੰ ਰੋਜ਼ਾਨਾ ਦੱਸਿਆ ਜਾਂਦਾ ਸੀ।"
ਜਦੋਂ ਉਸਦੇ ਭਰਾ ਅਫ਼ਗਾਨਿਸਤਾਨ ਤੋਂ ਪਰਤੇ ਤਾਂ ਉਨ੍ਹਾਂ ਨੇ ਜੋ ਕੁਝ ਵਿਦੇਸ਼ ਵਿੱਚ ਸਿੱਖਿਆ ਸੀ, ਉਸਦਾ ਅਭਿਆਸ ਕੀਤਾ।
ਅਕਤੂਬਰ 2002 ਵਿੱਚ ਉਹ ਇੱਕ ਅਜਿਹੇ ਸੰਗਠਨ ਵਿੱਚ ਸ਼ਾਮਲ ਹੋਏ ਜਿਸ ਨੇ ਬਾਲੀ ਦੇ ਕੁਟਾ ਖੇਤਰ ਵਿੱਚ ਨਾਈਟ ਕਲੱਬਾਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਦੋ ਬੰਬ ਧਮਾਕੇ ਕੀਤੇ। ਇਹ ਕਲੱਬ ਅੰਤਰਰਾਸ਼ਟਰੀ ਸੈਲਾਨੀਆਂ ਵਿੱਚ ਬਹੁਤ ਹਰਮਨਪਿਆਰੇ ਸਨ।
ਅਲੀ ਫੌਜ਼ੀ ਨੇ ਦੱਸਿਆ, "ਮੈਂ ਇਨ੍ਹਾਂ ਨੂੰ ਟੀਵੀ 'ਤੇ ਦੇਖਿਆ ਅਤੇ ਮੈਂ ਹੈਰਾਨ ਰਹਿ ਗਿਆ, ਬਹੁਤ ਸਾਰੀਆਂ ਲਾਸ਼ਾਂ ਸਨ। ਇਸੇ ਕਾਰਨ ਅਸੀਂ ਪ੍ਰਸ਼ਾਸਨ ਦੀ ਨਜ਼ਰ 'ਚ ਆਏ ਸੀ।"
ਉਸ ਦੇ ਦੋ ਭਰਾ ਅਲੀ ਗੁਫ਼ਰਨ ਅਤੇ ਅਮਰੋਜ਼ੀ ਨੂੰ ਮਾਰ ਦਿੱਤਾ ਗਿਆ ਜਦ ਕਿ ਉਸ ਦਾ ਤੀਜਾ ਭਰਾ ਅਲੀ ਇਮਰਾਨ ਜੀਵਨ ਭਰ ਲਈ ਸਲਾਖਾਂ ਪਿੱਛੇ ਕੈਦ ਹੈ।
ਅਲੀ ਫੌਜ਼ੀ ਜੋ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਹ ਬਾਲੀ ਬੰਬ ਧਮਾਕਿਆਂ ਵਿੱਚ ਸ਼ਾਮਲ ਨਹੀਂ ਸੀ, ਉਸ ਨੇ ਹੋਰ ਅੱਤਵਾਦੀ ਸਬੰਧਿਤ ਅਪਰਾਧਾਂ ਲਈ ਤਿੰਨ ਸਾਲ ਜੇਲ੍ਹ ਵਿੱਚ ਬਿਤਾਏ। ਇਹੀ ਕਾਰਨ ਹੈ ਜਦੋਂ ਉਸ ਦੇ ਜੀਵਨ ਨੇ ਇੱਕ ਨਵੀਂ ਦਿਸ਼ਾ ਲੈ ਲਈ ਹੈ।
ਅਲੀ ਪ੍ਰਾਰਥਨਾ ਸਭਾ ਦੌਰਾਨ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਦਾ ਹੈ
ਉਹ ਦੱਸਦਾ ਹੈ, "ਪੁਲਿਸ ਨੇ ਮੇਰੇ ਨਾਲ ਬਹੁਤ ਮਨੁੱਖੀ ਵਿਵਹਾਰ ਕੀਤਾ। ਜੇਕਰ ਉਨ੍ਹਾਂ ਨੇ ਮੇਰੇ ਨਾਲ ਤਸ਼ੱਦਦ ਕੀਤਾ ਹੁੰਦਾ ਤਾਂ ਸ਼ਾਇਦ ਮੇਰੇ ਬਾਅਦ ਸੱਤ ਪੁਸ਼ਤਾਂ ਇੰਡੋਨੇਸ਼ੀਆ ਸਰਕਾਰ ਨਾਲ ਲੜਦੀਆਂ।"
"ਮੈਂ ਪੁਲਿਸ ਨੂੰ ਨਫ਼ਰਤ ਕਰਦਾ ਸੀ। ਅਸੀਂ ਉਨ੍ਹਾਂ ਨੂੰ ਸ਼ੈਤਾਨ ਦਾ ਰੂਪ ਮੰਨਦੇ ਸੀ। ਇਹੀ ਸਾਨੂੰ ਸਿਖਾਇਆ ਗਿਆ ਸੀ, ਪਰ ਅਸਲੀਅਤ ਪੂਰੀ ਤਰ੍ਹਾਂ ਨਾਲ ਅਲੱਗ ਹੈ। ਉਦੋਂ ਮੇਰਾ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਬਦਲ ਗਿਆ।"
ਉਸ ਨੇ ਆਪਣੇ ਸੰਗਠਨ ਵੱਲੋਂ ਕੀਤੇ ਗਏ ਬੰਬ ਧਮਾਕਿਆਂ ਦੇ ਪੀੜਤਾਂ ਨਾਲ ਵੀ ਮੁਲਾਕਾਤ ਕੀਤੀ।
"ਆਪਣੇ ਧਮਾਕਿਆਂ ਦੇ ਭਿਆਨਕ ਪ੍ਰਭਾਵ ਨੂੰ ਦੇਖਦੇ ਹੋਏ ਮੈਂ ਰੋਇਆ। ਮੇਰਾ ਦਿਲ ਪਿਘਲ ਗਿਆ। ਇਸ ਨੇ ਮੈਨੂੰ ਅਸਲ ਵਿੱਚ ਲੜਾਈ ਦੇ ਇੱਕ ਏਜੰਟ ਤੋਂ ਸ਼ਾਂਤੀ ਦੂਤ ਬਣਨ ਲਈ ਪ੍ਰੇਰਿਆ।"
ਜਦੋਂ ਤੇਂਗਗੂਲੁਨ ਪਿੰਡ ਵਿੱਚ ਸ਼ਾਮ ਦੀ ਪ੍ਰਾਰਥਨਾਂ ਤੋਂ ਕਲੀਨਾਂ ਪਿੰਡ ਦੀ ਮੁੱਖ ਮਸਜਿਦ ਦੇ ਪਾਸੇ ਵਾਲੇ ਇੱਕ ਇੱਕ ਨੁੱਕਰ ਵਿੱਚ ਰੱਖਿਆ ਜਾਂਦਾ ਹੈ।
ਉਹ 'ਸਰਕਲ ਆਫ ਪੀਸ' ਦੇ ਦਫ਼ਤਰ ਦੇ ਠੀਕ ਨਾਲ ਹਨ, ਇਸ ਦੀ ਨੀਂਹ ਅਲੀ ਫੌਜ਼ੀ ਨੇ 2016 ਵਿੱਚ ਲੋਕਾਂ ਨੂੰ ਕੱਟੜਵਾਦ ਤੋਂ ਦੂਰ ਕਰਨ ਲਈ ਰੱਖੀ ਗਈ ਸੀ।
Click here to see the BBC interactive
ਅੱਜ ਰਾਤ ਦੀ ਪ੍ਰਾਰਥਨਾ ਸਭਾ ਦੀ ਅਗਵਾਈ ਦੋ ਬੰਬ ਪੀੜਤਾਂ ਵੱਲੋਂ ਕੀਤੀ ਗਈ, ਜੋ ਪਿੰਡ ਵਿੱਚ ਸਨਮਾਨਤ ਮਹਿਮਾਨ ਸਨ, ਉਹ ਪਿੰਡ ਜੋ ਕਦੇ ਅੱਤਵਾਦੀ ਸੰਗਠਨਾਂ ਲਈ ਬੇਸ ਕੈਂਪ ਸੀ, ਜਿਨ੍ਹਾਂ ਨੇ ਉਨ੍ਹਾਂ ਹਮਲਿਆਂ ਨੂੰ ਅੰਜਾਮ ਦਿੱਤਾ, ਜਿਨ੍ਹਾਂ ਨੇ ਇਨ੍ਹਾਂ ਦੋ ਵਿਅਕਤੀਆਂ ਦੇ ਜੀਵਨ ਨੂੰ ਤਬਾਹ ਕਰ ਦਿੱਤਾ।
ਅਲੀ ਫੌਜ਼ੀ ਕਹਿੰਦੇ ਹਨ, "ਮੈਂ ਅਕਸਰ ਪੀੜਤਾਂ ਨੂੰ ਭਾਈਚਾਰੇ ਵਿੱਚ ਲਿਆਉਂਦਾ ਹਾਂ, ਅਜਿਹਾ ਕਰਨ ਨਾਲ ਮੇਰਾ ਹੰਕਾਰ ਖਤਮ ਹੋ ਗਿਆ।"
ਸਟੇਜ ਦੀ ਸਾਈਡ 'ਤੇ ਲਗਾਈ ਗਈ ਸਕਰੀਨ 'ਤੇ ਇੱਕ ਗ੍ਰਾਫਿਕ ਵੀਡਿਓ ਵਿੱਚ ਇੰਡੋਨੇਸ਼ੀਆ ਵਿੱਚ ਹੋਏ ਸਾਰੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਨੂੰ ਦਿਖਾਇਆ ਗਿਆ।
ਇਹ ਇੱਕ ਅਸਾਧਾਰਨ ਮੀਟਿੰਗ ਹੈ। ਦਰਸ਼ਕਾਂ ਵਿੱਚ ਉਹ ਪੁਲਿਸ ਵੀ ਹੈ ਜਿਨ੍ਹਾਂ ਨੇ ਇਸ ਭਾਈਚਾਰੇ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ, ਨਾਲ ਹੀ ਅੱਤਵਾਦ ਦੇ ਅਪਰਾਧਾਂ ਲਈ ਜੇਲ੍ਹ ਵਿੱਚ ਸਮਾਂ ਬਿਤਾਉਣ ਵਾਲੇ ਲੋਕ ਵੀ ਹਨ।
ਉਹ ਬੰਬ ਧਮਾਕੇ ਦੇ ਪੀੜਤਾਂ ਦੀ ਗੱਲ ਉਨ੍ਹਾਂ ਦੇ ਹੰਝੂਆਂ ਅਤੇ ਉਨ੍ਹਾਂ ਵੱਲੋਂ ਭੋਗੇ ਗਏ ਦੁੱਖਾਂ ਰਾਹੀਂ ਸੁਣ ਰਹੇ ਹਨ।
ਦਰਸ਼ਕਾਂ ਵਿੱਚ ਇੱਕ 33 ਸਾਲਾ ਜ਼ੂਲੀਆ ਮਹਿੰਦਰਾ ਹੈ। ਉਹ ਛੋਟਾ ਸੀ ਜਦੋਂ ਉਸ ਦੇ ਪਿਤਾ ਅਮਰੋਜ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਫਿਰ ਬਾਅਦ ਵਿੱਚ ਬਾਲੀ ਬੰਬ ਕਾਂਡ ਲਈ ਉਸ ਨੂੰ ਫਾਂਸੀ ਦੇ ਦਿੱਤੀ ਗਈ ਸੀ।
ਜ਼ੂਲੀਆ ਮਹਿੰਦਰਾ 16 ਸਾਲ ਦਾ ਸੀ ਜਦੋਂ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ
ਮੀਡੀਆ ਵੱਲੋਂ ਅਮਰੋਜ਼ੀ ਨੂੰ 'ਮੁਸਕਰਾਉਂਦਾ ਹਥਿਆਰਾ' ਕਰਾਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਮੁਕੱਦਮੇ ਦੌਰਾਨ ਕੋਈ ਪਛਤਾਵਾ ਨਹੀਂ ਦਿਖਾਇਆ ਅਤੇ ਮੌਤ ਦਾ ਵਿਰੋਧ ਨਹੀਂ ਕੀਤਾ।
ਮੀਟਿੰਗ ਤੋਂ ਬਾਅਦ ਮਹਿੰਦਰ ਨੇ ਦੋ ਬੰਬ ਧਮਾਕਾ ਪੀੜਤਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਹ ਉਨ੍ਹਾਂ ਨੂੰ ਗਲੇ ਮਿਲਿਆ ਅਤੇ ਹੱਥ ਫੜੇ ਅਤੇ ਬਾਰ-ਬਾਰ ਉਨ੍ਹਾਂ ਤੋਂ ਮੁਆਫ਼ੀ ਮੰਗੀ।
'ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ'
"ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ, ਇਸ ਲਈ ਨਹੀਂ ਕਿ ਮੈਂ ਗਲਤ ਹਾਂ। ਪਰ ਉਹ ਮੇਰੇ ਪਿਤਾ ਸਨ ਅਤੇ ਮੇਰੇ ਪਿਤਾ ਵੱਲੋਂ ਮੁਆਫ਼ੀ ਮੰਗਣ ਦੀ ਜ਼ਿੰਮੇਵਾਰੀ ਮੇਰੀ ਹੈ।"
ਮਹਿੰਦਰ ਵੀ ਇੱਕ ਹੈਰਾਨੀਜਨਕ ਤਬਦੀਲੀ ਵਿੱਚੋਂ ਗੁਜ਼ਰਿਆ ਹੈ।
ਉਹ ਮੰਨਦਾ ਹੈ, "ਜਦੋਂ ਮੇਰੇ ਪਿਤਾ ਨੂੰ ਮਾਰ ਦਿੱਤਾ ਗਿਆ ਸੀ ਤਾਂ ਮੈਂ ਬਦਲਾ ਲੈਣਾ ਚਾਹੁੰਦਾ ਸੀ। ਮੈਂ ਸਿੱਖਣਾ ਚਾਹੁੰਦਾ ਸੀ ਕਿ ਬੰਬ ਕਿਸ ਤਰ੍ਹਾਂ ਬਣਾਏ ਜਾਂਦੇ ਹਨ।"
https://www.youtube.com/watch?v=a-e-JeYr4yY
"ਪਰ ਸਮੇਂ ਦੇ ਨਾਲ ਅਤੇ ਮੇਰੇ ਚਾਚਿਆਂ-ਅਲੀ ਫੌਜ਼ੀ ਅਤੇ ਅਲੀ ਇਮਰਾਨ-ਉਨ੍ਹਾਂ ਨੇ ਮੈਨੂੰ ਅਹਿਸਾਸ ਕਰਾਇਆ ਕਿ ਇਹ ਕਰਨਾ ਗ਼ਲਤ ਸੀ ਅਤੇ ਮੈਂ ਹੋਰ ਅੱਤਵਾਦੀਆਂ ਨੂੰ ਬਦਲਣ ਵਿੱਚ ਮਦਦ ਕਰਨ ਲਈ ਉਨ੍ਹਾਂ ਦੇ ਪ੍ਰਾਜੈਕਟ ਵਿੱਚ ਸ਼ਾਮਲ ਹੋ ਗਿਆ।"
ਮਹਿੰਦਰ ਕਹਿੰਦੇ ਹਨ, "ਮੈਂ ਜੋ ਅੱਜ ਹਾਂ, ਉਹ ਕਿਵੇਂ ਬਣ ਗਿਆ, ਇਹ ਬਹੁਤ ਲੰਬੀ ਯਾਤਰਾ ਸੀ।"
"ਪਰ ਮੈਂ ਇੱਕ ਅਜਿਹੀ ਜਗ੍ਹਾ 'ਤੇ ਆਇਆ ਜਿੱਥੇ ਮੈਨੂੰ ਸਮਝ ਆਇਆ ਕਿ ਜੇਹਾਦ ਲੋਕਾਂ ਦੀ ਹੱਤਿਆ ਜਾਂ ਲੜਾਈ ਨਹੀਂ ਹੈ, ਇਸ ਦਾ ਮਤਲਬ ਆਪਣੇ ਪਰਿਵਾਰ ਲਈ ਸਖ਼ਤ ਮਿਹਨਤ ਕਰਨਾ ਹੋ ਸਕਦਾ ਹੈ।"
ਇੱਕ ਰਾਤ ਮਹਿੰਦਰ ਨੇ ਕਿਹਾ, ਉਸ ਨੇ ਆਪਣੇ ਸੁੱਤੇ ਪਏ ਬੱਚੇ ਵੱਲ ਹੰਝੂਆਂ ਭਰੀਆਂ ਅੱਖਾਂ ਨਾਲ ਦੇਖਿਆ ਅਤੇ ਆਪਣੇ ਪਿਤਾ ਬਾਰੇ ਸੋਚਿਆ।
"ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਬੱਚਿਆਂ ਨੂੰ ਮੇਰੇ ਵਾਂਗ ਹੀ ਸਭ ਕੁਝ ਕਰਨਾ ਪਵੇ। ਜੇਕਰ ਮੈਂ ਆਪਣੇ ਪਿਤਾ ਦੀ ਰਾਹ 'ਤੇ ਹੀ ਚੱਲਦਾ ਰਿਹਾ ਤਾਂ ਮੇਰੇ ਬੱਚੇ ਵੀ ਅਨਾਥ ਹੋ ਜਾਣਗੇ। ਮੈਨੂੰ ਪਤਾ ਸੀ ਕਿ ਅਸਲ ਜੇਹਾਦ ਉਨ੍ਹਾਂ ਦੀ ਦੇਖਭਾਲ ਕਰਨਾ ਹੈ, ਉਨ੍ਹਾਂ ਦੀ ਰਾਖੀ ਕਰਨਾ ਹੈ।"
ਜ਼ੂਲੀਆ ਮਹਿੰਦਰਾ ਨੇ ਆਪਣੇ ਬੱਚਿਆਂ ਲਈ ਆਪਣਾ ਜੀਵਨ ਚੁਣਿਆ
ਪਰ ਉਸ ਦਾ ਕਹਿਣਾ ਹੈ ਕਿ ਉਸ ਦੇ ਕਈ ਅਜਿਹੇ ਦੋਸਤ ਹਨ ਜੋ ਇੰਡੋਨੇਸ਼ੀਆ ਵਿੱਚ ਸਪਲਿੰਟਰ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਹਨ ਜੋ ਇਸਲਾਮਿਕ ਸਟੇਟ (ਆਈਐੱਸ) ਸੰਗਠਨ ਨਾਲ ਕਾਫ਼ੀ ਹੱਦ ਤੱਕ ਜੁੜੇ ਹੋਏ ਹਨ।
"ਕੋਈ ਵਿਅਕਤੀ ਉਸ ਦਿਸ਼ਾ ਵੱਲ ਕਿਉਂ ਜਾਂਦਾ ਹੈ ਇਸ ਦੇ ਬਹੁਤ ਸਾਰੇ ਕਾਰਨ ਹਨ, ਉਨ੍ਹਾਂ ਦੀ ਆਰਥਿਕ ਸਥਿਤੀ, ਕੁਝ ਕਰਨ ਲਈ ਨਹੀਂ ਹੈ…ਉਨ੍ਹਾਂ ਨੂੰ ਕੀ ਸਿਖਾਇਆ ਜਾਂਦਾ ਹੈ ਅਤੇ ਉਹ ਕਿਸ ਤੋਂ ਪ੍ਰਭਾਵਿਤ ਹੁੰਦੇ ਹਨ।"
'ਮੈਂ ਇੱਕ ਲੜਾਕੂ ਅਤੇ ਅੱਤਵਾਦੀ ਸੀ'
ਅਲੀ ਫੌਜ਼ੀ ਲਾਮੋਂਗਨ ਜੇਲ੍ਹ ਦੇ ਦਰਵਾਜ਼ੇ 'ਤੇ ਦਸਤਕ ਦਿੰਦਾ ਹੈ। ਇਹ ਉਸ ਲਈ ਇੱਕ ਜਾਣ ਪਛਾਣ ਵਾਲੀ ਜਗ੍ਹਾ ਹੈ ਜੋ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਲਈ ਕਈ ਵਾਰ ਉੱਥੇ ਜਾਂਦਾ ਹੈ, ਪਰ ਨਵੇਂ ਕੈਦੀਆਂ ਨਾਲ ਕੰਮ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ।
"ਮੇਰਾ ਕੱਟੜਵਾਦ ਨੂੰ ਖਤਮ ਕਰਨ ਦਾ ਕੰਮ ਸਿਧਾਂਤ 'ਤੇ ਆਧਾਰਿਤ ਨਹੀਂ ਹੈ। ਇਹ ਜੀਵਨ ਦੇ ਅਨੁਭਵ ਤੋਂ ਨਿਕਲਿਆ ਹੈ। ਮੈਂ ਇੱਕ ਲੜਾਕੂ ਅਤੇ ਅੱਤਵਾਦੀ ਸੀ, ਇਸ ਲਈ ਮੈਂ ਇੱਕ ਦੋਸਤ ਬਣ ਕੇ ਸੈਲਾਂ ਵਿੱਚ ਆਉਂਦਾ ਹਾਂ।"
ਪਰ ਉਸ ਨੂੰ ਇਸ ਕੰਮ ਲਈ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕੁਝ ਲੋਕਾਂ ਵੱਲੋਂ ਉਸਨੂੰ ਪੁਲਿਸ ਨਾਲ ਕੰਮ ਕਰਨ ਵਾਲੇ ਗੱਦਾਰ ਵਜੋਂ ਦੇਖਿਆ ਜਾਂਦਾ ਹੈ।
ਉਹ ਮੁਸਕਰਾਉਂਦਿਆਂ ਕਹਿੰਦਾ ਹੈ, "ਉਹ ਕਹਿੰਦੇ ਹਨ ਕਿ ਮੈਂ ਪੁਲਿਸ ਜਾਂ ਜੇਲ੍ਹ ਗਾਰਡਾਂ ਦੀ ਤੁਲਨਾ ਵਿੱਚ ਉਨ੍ਹਾਂ ਤੋਂ ਕਿਧਰੇ ਜ਼ਿਆਦਾ ਕਾਫਿਰ ਹਾਂ। ਮੈਨੂੰ ਲਗਾਤਾਰ ਆਨਲਾਈਨ ਦੁਰਵਿਵਹਾਰ ਵਾਲੇ ਸੰਦੇਸ਼ ਅਤੇ ਧਮਕੀ ਭਰੇ ਫੋਨ ਆਉਂਦੇ ਹਨ, ਪਰ ਇਹ ਠੀਕ ਹੈ। ਮੈਂ ਇਸ ਨੂੰ ਸਾਂਭ ਸਕਦਾ ਹਾਂ।"
ਸੁਮਾਰਨੋ ਨੇ ਦੱਸਿਆ ਕਿ ਉਨ੍ਹਾਂ 2002 ਵਿੱਚ ਬਾਲੀ ਧਮਾਕਿਆਂ ਲਈ ਕਿੱਥੇ ਹਥਿਆਰ ਦੱਬੇ ਸਨ
"2016 ਤੋਂ ਅਸੀਂ ਜਿਨ੍ਹਾਂ 98 ਲੋਕਾਂ ਨਾਲ ਕੰਮ ਕੀਤਾ ਹੈ, ਉਨ੍ਹਾਂ ਵਿੱਚੋਂ ਦੋ ਜੇਲ੍ਹ ਤੋਂ ਬਾਹਰ ਆਏ ਹਨ ਅਤੇ ਉਹ ਸਿੱਧਾ ਆਪਣੇ ਅੱਤਵਾਦੀ ਤਰੀਕਿਆਂ 'ਤੇ ਵਾਪਸ ਚਲੇ ਗਏ ਹਨ।"
"ਕੱਟੜਤਾ ਨੂੰ ਖ਼ਤਮ ਕਰਨਾ ਆਸਾਨ ਨਹੀਂ ਹੈ ਕਿਉਂਕਿ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਅਤੇ ਸੋਚਣ ਦੇ ਤਰੀਕੇ ਨਾਲ ਨਜਿੱਠ ਰਹੇ ਹੋ, ਤੁਹਾਨੂੰ ਉਨ੍ਹਾਂ ਨੂੰ ਸਹੀ ਦਵਾਈ ਦਿੰਦੇ ਹੋ ਅਤੇ ਉਹ ਕਦੇ-ਕਦੇ ਅਸੀਂ ਇਸ ਨੂੰ ਗ਼ਲਤ ਸਮਝ ਲੈਂਦੇ ਹਾਂ।"
ਕਦੇ-ਕਦੇ ਉਹ ਇਸ ਨੂੰ ਸਹੀ ਮੰਨਦੇ ਹਨ।
ਸੁਮੇਰੋ ਨੂੰ ਉਹ ਆਪਣੀਆਂ ਸਫ਼ਲ ਕਹਾਣੀਆਂ ਵਿੱਚੋਂ ਇੱਕ ਦੱਸਦਾ ਹੈ।
ਉਹ ਮੈਨੂੰ ਪਿੰਡ ਦੇ ਬਾਹਰ ਸੜਕ ਦੇ ਕਿਨਾਰੇ ਇੱਕ ਸੁੱਕੇ ਮੈਦਾਨ ਵਿੱਚ ਲੈ ਜਾਂਦੇ ਹਨ। ਇੱਥੇ ਸੁਮੇਰੋ ਦਾ ਕਹਿਣਾ ਸੀ ਕਿ ਉਸ ਨੇ ਬਾਲੀ ਬੰਬ ਧਮਾਕੇ ਦੇ ਬਾਅਦ ਜੇਮਾਹ ਇਸਲਾਮੀਆ ਨਾਲ ਸਬੰਧਿਤ ਹਥਿਆਰ ਲੁਕਾਏ ਸਨ।
ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਅਲੀ ਫੌਜ਼ੀ ਨੇ ਸੁਮੇਰੋ ਨੂੰ ਇੱਕ ਛੋਟਾ ਜਿਹਾ ਕਾਰੋਬਾਰ ਸਥਾਪਿਤ ਕਰਨ ਵਿੱਚ ਮਦਦ ਕੀਤੀ, ਇੱਕ ਟਰੈਵਲ ਏਜੰਸੀ ਜੋ ਮੱਕਾ ਲਈ ਤੀਰਥ ਯਾਤਰਾ ਪੈਕੇਜ ਦਿੰਦੀ ਹੈ।
ਸੁਮੇਰੋ ਕਹਿੰਦੇ ਹਨ, "ਹੁਣ ਮੈਂ ਸਮਾਜ ਨੂੰ ਵਾਪਸ ਦੇਣਾ ਚਾਹੁੰਦਾ ਹਾਂ। ਇਸ ਟਰੈਵਲ ਏਜੰਸੀ ਨਾਲ ਮੈਨੂੰ ਉਮੀਦ ਹੈ ਕਿ ਮੈਂ ਆਪਣਾ ਹਿੰਸਾ ਵਾਲਾ ਪਿਛਲਾ ਜੀਵਨ ਛੱਡ ਸਕਦਾ ਹਾਂ।"
ਪਿੰਡ ਤੋਂ 20 ਮਿੰਟ ਦੀ ਦੂਰੀ 'ਤੇ ਪੈਚੀਰਨ ਵਿਖੇ ਆਪਣੇ ਸਮਾਰਟ ਏਅਰਕੰਡੀਸ਼ਨਡ ਦਫ਼ਤਰ ਵਿੱਚ ਬੈਠੇ ਉਹ ਕਹਿੰਦੇ ਹਨ ਕਿ ਉਹ ਆਪਣੇ ਗਾਹਕਾਂ ਨੂੰ ਆਪਣੇ ਹਿੰਸਕ ਅਤੀਤ ਬਾਰੇ ਦੱਸਦਿਆਂ ਪਹਿਲਾਂ ਘਬਰਾ ਜਾਂਦੇ ਸੀ, ਇੱਥੋਂ ਤੱਕ ਕਿ ਇਹ ਵੀ ਨਹੀਂ ਦੱਸਦੇ ਸਨ ਕਿ ਉਹ ਕਿਸ ਪਿੰਡ ਦੇ ਰਹਿਣ ਵਾਲੇ ਹਨ।
ਪਰ ਹੁਣ ਉਹ ਆਪਣੇ ਟੂਅਰ ਦੀ ਸ਼ੁਰੂਆਤ ਉਸ ਨਾਲ ਕਰਦਾ ਹੈ ਜਿਸ ਨੂੰ ਉੁਹ ਆਪਣੀ ਮੁਕਤੀ ਦੀ ਕਹਾਣੀ ਕਹਿੰਦੇ ਹਨ।
'ਮੈਂ ਕਹਿੰਦਾ ਹਾਂ ਕਿ ਮੈਂ ਅਲੀ ਗੁਫਰਨ ਅਤੇ ਅਮਰੋਜ਼ੀ ਦਾ ਚਚੇਰਾ ਭਰਾ ਹਾਂ ਜਿਨ੍ਹਾਂ ਨੂੰ ਬਾਲੀ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਲਈ ਮੌਤ ਦੇ ਘਾਟ ਉਤਾਰਿਆ ਗਿਆ ਸੀ।"
"ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਮੈਂ ਉਨ੍ਹਾਂ ਦੇ ਸੰਗਠਨ ਦਾ ਹਿੱਸਾ ਸੀ, ਪਰ ਅੱਲ੍ਹਾ ਦਾ ਸ਼ੁਕਰ ਹੈ ਕਿ ਮੈਂ ਉਸ ਮਾੜੀ ਸੋਚ ਤੋਂ ਬਾਹਰ ਆ ਗਿਆ ਹਾਂ ਅਤੇ ਮੈ ਮੱਕਾ ਲਈ ਉਨ੍ਹਾਂ ਦਾ ਟੂਅਰ ਗਾਈਡ ਹਾਂ।"
ਪਿੰਡ ਦੀ ਮਸਜਿਦ ਦੇ ਨਾਲ ਵਾਲੇ ਇੱਕ ਕਮਰੇ ਵਿੱਚ ਸਕੂਲ ਤੋਂ ਬਾਅਦ ਇੱਕ ਕਲੱਬ ਬਣਾਇਆ ਹੋਇਆ ਹੈ। ਰੰਗ ਬਿਰੰਗੀਆਂ ਪੁਸ਼ਾਕਾਂ ਪਾ ਕੇ ਬੱਚੇ ਕੁਰਾਨ ਦਾ ਪਾਠ ਕਰਦੇ ਹਨ।
ਉਨ੍ਹਾਂ ਵਿੱਚੋਂ ਕੁਝ ਦੇ ਮਾਤਾ-ਪਿਤਾ ਅੱਤਵਾਦੀ ਅਪਰਾਧਾਂ ਦੇ ਦੋਸ਼ਾਂ ਅਧੀਨ ਸਲਾਖਾਂ ਪਿੱਛੇ ਹਨ।
ਅਧਿਆਪਕਾਂ ਵਿੱਚ ਅਲੀ ਫੌਜ਼ੀ ਦੀ ਪਤਨੀ, ਲੂਲੂ ਅਤੇ ਜ਼ਮਰੋਟਿਨ ਨਿਸਾ, ਜਿਸ ਨੇ ਅਲੀ ਇਮਰਾਨ ਨਾਲ ਵਿਆਹ ਕਰਵਾਇਆ ਹੈ, ਉਹ ਵੀ ਸ਼ਾਮਲ ਹਨ।
ਲੂਲੂ ਕਹਿੰਦੀ ਹੈ, "ਅਸੀਂ ਉਨ੍ਹਾਂ 'ਤੇ ਜ਼ੋਰ ਦਿੰਦੇ ਹਾਂ ਕਿ ਹਰ ਕੋਈ ਇੱਕ ਹੀ ਗੱਲ 'ਤੇ ਵਿਸ਼ਵਾਸ ਨਹੀਂ ਕਰਦਾ ਹੈ।"
"ਸਾਡੇ ਭਾਈਚਾਰੇ ਵਿੱਚ ਅਜਿਹੇ ਲੋਕ ਹਨ ਜੋ ਗੈਰ-ਮੁਸਲਿਮ ਹਨ ਅਤੇ ਸਾਨੂੰ ਉਨ੍ਹਾਂ ਨਾਲ ਉਦੋਂ ਤੱਕ ਸਨਮਾਨ ਨਾਲ ਪੇਸ਼ ਆਉਣਾ ਹੈ ਜਦੋਂ ਤੱਕ ਉਨ੍ਹਾਂ ਨੂੰ ਸਾਡੇ 'ਤੇ ਵਿਸ਼ਵਾਸ਼ ਨਹੀਂ ਹੋ ਜਾਂਦਾ।"
ਪਰ ਉਹ ਕਹਿੰਦੀ ਹੈ ਕਿ ਉਨ੍ਹਾਂ ਨੇ ਸਭ ਨੂੰ ਮਨਾ ਲਿਆ ਹੈ।
'ਬਾਲੀ ਬੰਬ ਧਮਾਕੇ ਦੇ ਬਾਅਦ ਅਸੀਂ ਬਦਲ ਗਏ।'
ਉਹ ਕਹਿੰਦੀ ਹੈ, "ਸਾਡੇ ਨਵੇਂ ਮਿਸ਼ਨ ਦੇ ਖਿਲਾਫ਼, ਜਿਹੜੇ ਹੁਣ ਵੀ ਅੱਤਵਾਦੀ ਹਨ, ਤੇ ਸਾਨੂੰ ਪਸੰਦ ਨਹੀਂ ਕਰਦੇ ਹਨ ਉਹ ਸਾਡੇ ਤੋਂ ਦੂਰ ਰਹਿੰਦੇ ਹਨ।"
"ਅਸੀਂ ਇੱਕ ਹੀ ਮਿਸ਼ਨ ਲਈ ਸਮੂਹਿਕ ਤੌਰ 'ਤੇ ਕੰਮ ਕਰਦੇ ਸੀ, ਪਰ ਬਾਲੀ ਬੰਬ ਧਮਾਕੇ ਦੇ ਬਾਅਦ ਅਸੀਂ ਬਦਲ ਗਏ। ਕਈ ਨਿਰਦੋਸ਼ ਲੋਕ ਮਾਰੇ ਗਏ, ਉਨ੍ਹਾਂ ਵਿੱਚੋਂ ਬਹੁਤ ਸਾਰੇ ਮੁਸਲਮਾਨ ਹਨ। ਕੁਝ ਹੋਰ ਹਨ ਜੋ ਨਹੀਂ ਬਦਲੇ ਹਨ।"
ਪਿਛਲੇ ਸਾਲ ਮਈ ਵਿੱਚ ਆਤਮਘਾਤੀ ਹਮਲਾਵਰਾਂ ਦੇ ਇੱਕ ਪਰਿਵਾਰ ਨੇ ਪੂਰਬੀ ਜਾਵਾ ਵਿੱਚ ਤਿੰਨ ਚਰਚਾਂ 'ਤੇ ਹਮਲਾ ਕੀਤਾ ਸੀ।
ਪਹਿਲੇ ਧਮਾਕੇ ਵਿੱਚ ਫਾਦਰ ਚਲੇ ਗਏ, ਉਨ੍ਹਾਂ ਦੇ ਬਾਲਗ਼ ਪੁੱਤਰ ਅਗਲੇ ਵਿੱਚ ਮਾਰੇ ਗਏ ਤੇ ਉਨ੍ਹਾਂ ਦੀ ਪਤਨੀ ਅਤੇ ਦੋ 12 ਤੇ 9 ਸਾਲ ਦੀਆਂ ਧੀਆਂ ਨੂੰ ਤੀਜੇ ਹਮਲੇ ਵਿੱਚ ਖ਼ਤਮ ਕਰ ਦਿੱਤਾ।
ਹਮਲਾਵਰ ਜੇਮਾਹ ਅੰਸ਼ਾਰੁਤ ਦੌਲਾ (ਜੇਏਡੀ) ਨੈੱਟਵਰਕ ਦਾ ਹਿੱਸਾ ਸਨ ਜੋ ਆਈਐੱਸ ਨਾਲ ਜੁੜੇ ਹੋਏ ਹਨ।
ਜੇਏਡੀ ਨੇ ਇੰਡੋਨੇਸ਼ੀਆ ਦੇ ਸੁਰੱਖਿਆ ਬਲਾਂ ਅਤੇ ਧਾਰਮਿਕ ਘੱਟਗਿਣਤੀਆਂ ਖਿਲਾਫ਼ ਹਮਲਿਆਂ ਦੀ ਇੱਕ ਲੜੀ ਨੂੰ ਅੰਜਾਮ ਦਿੱਤਾ ਹੈ।
ਹਾਲ ਹੀ ਵਿੱਚ ਇੱਕ ਨੌਜਵਾਨ ਜੋੜੇ ਵੱਲੋਂ ਦੇਸ਼ ਦੇ ਚੋਟੀ ਦੇ ਸੁਰੱਖਿਆ ਅਧਿਕਾਰੀ ਵਿਰਾਂਟੋ ਵਿਰੁੱਧ ਚਾਕੂ ਨਾਲ ਹਮਲਾ ਕੀਤਾ ਗਿਆ ਸੀ।
ਸਰਕਲ ਆਫ ਪੀਸ ਦਫ਼ਤਰ ਵਿੱਚ ਲੁਲੁ ਫੌਜ਼ੀ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਔਰਤਾਂ ਇਨ੍ਹਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।
"ਮੇਰੇ ਪਤੀ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ ਕਿ ਸਾਬਕਾ ਅੱਤਵਾਦੀ ਮੁੜ ਕੈਦੀ ਨਾ ਬਣਨ। ਉਹ ਉਨ੍ਹਾਂ ਨੂੰ ਇਕੱਠੇ ਕਰ ਰਹੇ ਹਨ ਅਤੇ ਉਹ ਕਈ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹਨ।"
ਉਹ ਕਹਿੰਦੀ ਹੈ, "ਪਰ ਅਜੇ ਵੀ ਬਹੁਤ ਸਾਰੇ ਲੋਕ ਕੱਟੜਪੰਥੀ ਹਨ। ਅਸੀਂ ਅਸਲ ਵਿੱਚ ਇਸ ਨੂੰ ਕਦੇ ਵੀ ਖਤਮ ਨਹੀਂ ਕਰ ਸਕਦੇ।"
ਜਦੋਂ ਅਸੀਂ ਪਿੰਡ ਵਿੱਚੋਂ ਲੰਘ ਰਹੇ ਸੀ ਤਾਂ ਅਲੀ ਫੌਜ਼ੀ ਦਾ ਫੋਨ ਲਗਾਤਾਰ ਵੱਜ ਰਿਹਾ ਸੀ।
ਉਨ੍ਹਾਂ ਨੇ ਕਿਸੇ ਅਜਿਹੇ ਵਿਅਕਤੀ ਦਾ ਫੋਨ ਸੁਣਿਆ ਜੋ ਹਾਲ ਹੀ ਵਿੱਚ ਰਿਹਾਅ ਹੋਇਆ ਸੀ, ਜਿਸਨੇ ਅੱਤਵਾਦ ਦੇ ਅਪਰਾਧਾਂ ਵਿੱਚ ਸਮਾਂ ਲੰਘਾਇਆ ਸੀ। ਉਸਨੂੰ ਰਿਹਾਇਸ਼ ਪ੍ਰਾਪਤ ਕਰਨ ਲਈ ਮਦਦ ਦੀ ਜ਼ਰੂਰਤ ਹੈ।
ਇੱਕ ਹੋਰ ਕਿਸੇ ਮਾਂ ਦਾ ਫੋਨ ਸੀ ਜਿਸ ਦੇ ਬੇਟੇ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ।
ਉਹ ਕਹਿੰਦਾ ਹੈ, "ਸਾਡੇ ਸਮੁਦਾਏ ਦੇ ਦਰਜਨਾਂ ਲੋਕ ਸੀਰੀਆ ਅਤੇ ਇਰਾਕ ਵਿੱਚ ਇਸਲਾਮਿਕ ਸਟੇਟ ਨਾਲ ਕੰਮ ਕਰਨ ਲਈ ਗਏ ਸਨ। ਕੁਝ ਸਮਾਂ ਪਹਿਲਾਂ ਹੀ ਇੱਥੇ ਪੁਲਿਸ ਨੇ ਇੱਕ ਆਈਐੱਸ ਦੇ ਮੈਂਬਰ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਲਈ ਅੱਤਵਾਦੀ ਸੰਗਠਨ ਅਜੇ ਵੀ ਮੌਜੂਦ ਹਨ ਅਤੇ ਉਹ ਹੁਣ ਵੀ ਇੰਡੋਨੇਸ਼ੀਆ ਨੂੰ ਧਮਕੀਆਂ ਦਿੰਦੇ ਹਨ।"
ਉਹ ਦੱਸਦਾ ਹੈ ਕਿ ਉਹ ਅੱਤਿਵਾਦ ਅਤੇ ਅਸਹਿਣਸ਼ੀਲਤਾ ਵਿਰੁੱਧ ਲੜਾਈ ਲੜਨ ਵਿੱਚ ਇਸ ਪਾਸੇ ਲੱਗਿਆ ਹੋਇਆ ਹੈ।
"ਜੇਕਰ ਅਸੀਂ ਸਖਤ ਮਿਹਨਤ ਕਰੀਏ ਅਤੇ ਸਮੁੱਚੇ ਭਾਈਚਾਰੇ ਨੂੰ ਸ਼ਾਮਲ ਕਰੀਏ ਤਾਂ ਮੈਨੂੰ ਹੁਣ ਵੀ ਉਮੀਦ ਹੈ ਕਿ ਅਸੀਂ ਇਸ ਲੜਾਈ ਨੂੰ ਜਿੱਤ ਸਕਦੇ ਹਾਂ।"
ਇਹ ਵੀਡੀਓ ਵੀ ਦੇਖੋ
https://www.youtube.com/watch?v=9hWwiwnYM0M
https://www.youtube.com/watch?v=bSFCiVpkLhQ
https://www.youtube.com/watch?v=a-e-JeYr4yY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '64884298-575a-0e47-a310-bca868524db5','assetType': 'STY','pageCounter': 'punjabi.international.story.52676837.page','title': 'ਬਾਲੀ ਬੰਬ ਧਮਾਕੇ: ਬੰਬ ਬਣਾਉਣ ਵਾਲਾ ਸ਼ਾਂਤੀ ਦੂਤ ਕਿਵੇਂ ਬਣਿਆ','author': 'ਰੇਬੈਕਾ ਹੈਨਸਚਕੇ ਤੇ ਐਡੰਗ ਨੂਰਦੀਨ ','published': '2020-05-16T12:15:07Z','updated': '2020-05-16T12:15:07Z'});s_bbcws('track','pageView');

ਕੋਰੋਨਾਵਾਇਰਸ: ਘਰਾਂ ਨੂੰ ਤੁਰੇ ਮਜ਼ਦੂਰਾਂ ਦਾ ਲਹੂ ਰੇਲ ਦੀ ਪਟੜੀ ਤੋਂ ਲੈ ਕੇ ਸੜਕਾਂ ''ਤੇ ਡੁੱਲ੍ਹਣਾ ਜਾਰੀ
NEXT STORY