ਜਨਵਰੀ 2020 ਵਿੱਚ ਗ੍ਰਿਫਤਾਰ ਕੀਤੇ ਗਏ ਜੰਮੂ-ਕਸ਼ਮੀਰ 'ਚ ਤਤਕਾਲੀ ਡੀਐੱਸਪੀ ਦਵਿੰਦਰ ਸਿੰਘ ਨੂੰ ਅੱਤਵਾਦੀਆਂ ਦੀ ਕਥਿਤ ਮਦਦ ਦੇ ਇੱਕ ਮਾਮਲੇ ਵਿੱਚ "ਦਿੱਲੀ 'ਚ ਚੱਲਦੇ ਮਾਮਲੇ 'ਚ ਜ਼ਮਾਨਤ ਮਿਲ ਗਈ ਹੈ"।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਵਕੀਲ ਨੇ ਦੱਸਿਆ ਕਿ ਦਿੱਲੀ ਪੁਲਿਸ ਇਸ ਕੇਸ ਵਿੱਚ ਸਮੇਂ ਸਿਰ ਚਾਰਜਸ਼ੀਟ ਦਾਖਲ ਨਹੀਂ ਕਰ ਸਕੀ ਹੈ। ਦਵਿੰਦਰ ਖਿਲਾਫ ਹੋਰ ਵੀ ਮਾਮਲੇ ਚੱਲ ਰਹੇ ਹਨ।
https://twitter.com/ANI/status/1273935172782579712
ਕੌਮੀ ਏਜੰਸੀ ਨੇ ਵੀ ਕੀਤੀ ਸੀ ਪੁੱਛਗਿੱਛ
ਕੌਮੀ ਜਾਂਚ ਏਜੰਸੀ (NIA) ਨੇ ਵੀ ਪੁੱਛਗਿੱਛ ਕੀਤੀ ਤਾਂ ਸਭ ਤੋਂ ਵੱਡੀ ਚੁਣੌਤੀ ਸੀ ਇਹ ਤੈਅ ਕਰਨਾ ਕਿ ਅਖੀਰ ‘ਅੱਤਵਾਦੀਆਂ ਦਾ ਸਾਥ’ ਦੇਣ ਪਿੱਛੇ ਦਵਿੰਦਰ ਦਾ ਮਕਸਦ ਕੀ ਹੋ ਸਕਦਾ ਹੈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਬੀਬੀਸੀ ਨੂੰ ਕਿਹਾ ਸੀ ਕਿ ਦਵਿੰਦਰ ਸਿੰਘ ਪਹਿਲਾਂ ਤੋਂ ਸਰਵੀਲੈਂਸ (ਨਜ਼ਰ) 'ਚ ਸੀ।
ਪੁਲਿਸ ਅਧਿਕਾਰੀ ਦਾ ਕਹਿਣਾ ਸੀ, "ਸਾਨੂੰ ਇਸ ਗੱਲ ਦੀ ਪੱਕੀ ਜਾਣਕਾਰੀ ਸੀ ਕਿ ਉਹ ਕੱਟੜਪੰਥੀਆਂ ਨੂੰ ਕਸ਼ਮੀਰ ਤੋਂ ਲਿਆਉਣ-ਲਿਜਾਣ ਵਿੱਚ ਮਦਦ ਕਰ ਰਿਹਾ ਸੀ।"
ਪੁਲਿਸ ਵਿਭਾਗ ਵਿੱਚ ਸੂਤਰ ਦਵਿੰਦਰ ਸਿੰਘ ਦੇ ਡਰਾਮੇ ਭਰੇ ਅੰਦਾਜ਼ ਵਿੱਚ ਗ੍ਰਿਫ਼ਤਾਰੀ ਦੀ ਕਹਾਣੀ ਦੱਸਦੇ ਹਨ।
ਇਹ ਵੀ ਪੜ੍ਹੋ:-
ਗੱਡੀ ਵਿੱਚੋਂ ਮਿਲੇ ਗ੍ਰੇਨੇਡ
ਦਵਿੰਦਰ ਸਿੰਘ ਨੂੰ ਸ਼੍ਰੀਨਗਰ-ਜੰਮੂ ਹਾਈਵੇ 'ਤੇ ਵਸੇ ਦੱਖਣ ਕਸ਼ਮੀਰ ਦੇ ਸ਼ਹਿਰ ਕਾਜ਼ੀਗੁੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦਵਿੰਦਰ ਜੰਮੂ ਜਾ ਰਹੇ ਸੀ।
ਉਨ੍ਹਾਂ ਦੀ ਕਾਰ ਵਿੱਚ ਹਿਜਬੁਲ ਕਮਾਂਡਰ ਸਈਅਦ ਨਵੀਦ, ਉਨ੍ਹਾਂ ਦੇ ਸਹਿਯੋਗੀ ਆਸਿਫ਼ ਰਾਥੇਰ ਅਤੇ ਇਮਰਾਨ ਵੀ ਉਸ ਵੇਲੇ ਉਨ੍ਹਾਂ ਦੀ ਗੱਡੀ ਵਿੱਚ ਮੌਜੂਦ ਸੀ।
ਪੁਲਿਸ ਸੂਤਰ ਦੱਸਦੇ ਹਨ ਕਿ ਪੁਲਿਸ ਚੈੱਕਪੁਆਇੰਟ 'ਤੇ ਡੀਆਈਜੀ ਅਤੁਲ ਗੋਇਲ ਅਤੇ ਦਵਿੰਦਰ ਸਿੰਘ ਦੇ ਵਿਚਾਲੇ ਬਹਿਸ ਵੀ ਹੋਈ ਸੀ ਅਤੇ ਇਸ ਦੀ ਵੀ ਜਾਂਚ ਹੋਵੇਗੀ।
ਪੁਲਿਸ ਅਨੁਸਾਰ ਜਿਸ ਅਧਿਕਾਰੀ ਨੂੰ ਦਵਿੰਦਰ ਸਿੰਘ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਸੀ ਉਸ ਨੇ ਦੱਖਣ ਕਸ਼ਮੀਰ ਦੇ ਡੀਆਈਜੀ ਅਤੁਲ ਗੋਇਲ ਨੂੰ ਫ਼ੋਨ 'ਤੇ ਜਾਣਕਾਰੀ ਦਿੱਤੀ ਕਿ ਦਵਿੰਦਰ ਸਿੰਘ ਅੱਤਵਾਦੀਆਂ ਦੇ ਨਾਲ ਸ਼੍ਰੀਨਗਰ ਪਹੁੰਚ ਗਏ ਹਨ ਅਤੇ ਇੱਥੋਂ ਉਹ ਕਾਜ਼ੀਗੁੰਡ ਦੇ ਰਸਤਿਓਂ ਜੰਮੂ ਜਾਣਗੇ।
ਪੁਲਿਸ ਸੂਤਰ ਦੱਸਦੇ ਹਨ, "ਡੀਆਈਜੀ ਨੇ ਖੁਦ ਲੀਡ ਕੀਤਾ ਅਤੇ ਚੈੱਕਪੁਆਇੰਟ 'ਤੇ ਪਹੁੰਚ ਗਏ। ਜਦੋਂ ਉਨ੍ਹਾਂ ਦੀ ਗੱਡੀ ਰੋਕੀ ਗਈ ਤਾਂ ਦਵਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਆਪਣੇ ਬਾਡੀਗਾਰਡ ਦੇ ਤੌਰ 'ਤੇ ਪਛਾਣ ਕਰਵਾਈ ਪਰ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਹੈਂਡ ਗ੍ਰਨੇਡ ਬਰਾਮਦ ਹੋਏ। ਇੱਕ ਰਾਈਫ਼ਲ ਵੀ ਗੱਡੀ 'ਚੋਂ ਬਰਾਮਦ ਹੋਈ।"
ਇਸ ਪੂਰੇ ਆਪਰੇਸ਼ਨ ਨਾਲ ਜੁੜੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਕਿਹਾ ਕਿ ਡੀਆਈਜੀ ਨੇ ਦਵਿੰਦਰ ਦੀ ਗੱਲ ਨੂੰ ਨਕਾਰਦੇ ਹੋਏ ਆਪਣੇ ਸਾਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ।
ਇਸ ’ਤੇ ਦਵਿੰਦਰ ਨੇ ਕਿਹਾ, "ਸਰ, ਇਹ ਗੇਮ ਹੈ। ਤੁਸੀਂ ਗੇਮ ਖ਼ਰਾਬ ਨਾ ਕਰੋ।"
ਡੀਆਈਜੀ ਨੇ ਦਵਿੰਦਰ ਨੂੰ ਮਾਰਿਆ ਥੱਪੜ?
ਪੁਲਿਸ ਸੂਤਰ ਦੱਸਦੇ ਹਨ ਕਿ ਇਸ ਗੱਲ 'ਤੇ ਡੀਆਈਜੀ ਗੋਇਲ ਗੁੱਸਾ ਹੋ ਗਏ ਅਤੇ ਉਨ੍ਹਾਂ ਨੇ ਡੀਐਸਪੀ ਦਵਿੰਦਰ ਸਿੰਘ ਨੂੰ ਇੱਕ ਥੱਪੜ ਮਾਰਿਆ 'ਤੇ ਉਨ੍ਹਾਂ ਨੂੰ ਪੁਲਿਸ ਵੈਨ ਵਿੱਚ ਬਿਠਾਉਣ ਦਾ ਹੁਕਮ ਦਿੱਤਾ।
57 ਸਾਲ ਦੇ ਦਵਿੰਦਰ ਸਿੰਘ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਲੜਾਈ ਵਿੱਚ ਹਮੇਸ਼ਾ ਅੱਗੇ ਰਹੇ ਹਨ। 90 ਦੇ ਦਹਾਕੇ ਵਿੱਚ ਕਸ਼ਮੀਰ ਵਾਦੀ ਵਿੱਚ ਅੱਤਵਾਦੀਆਂ ਨੇ ਭਾਰਤ ਸਰਕਾਰ ਦੇ ਖਿਲਾਫ਼ ਹਥਿਆਰਬੰਦ ਬਗਾਵਤ ਦੀ ਸ਼ੁਰੂਆਤ ਕੀਤੀ ਸੀ।
ਦਵਿੰਦਰ ਸਿੰਘ ਭਾਰਤ-ਸ਼ਾਸਿਤ ਕਸ਼ਮੀਰ ਦੇ ਤਰਾਲ ਦੇ ਰਹਿਣ ਵਾਲੇ ਹਨ। ਤਰਾਲ ਕੱਟੜਪੰਥੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ।
21ਵੀਂ ਸਦੀ ਵਿੱਚ ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਜਿਸ ਦਾ ਚਿਹਰਾ ਬਣੇ ਬੁਰਹਾਨ ਵਾਨੀ ਦਾ ਸਬੰਧ ਵੀ ਤਰਾਲ ਨਾਲ ਸੀ।
ਦਵਿੰਦਰ ਸਿੰਘ ਦੇ ਕਈ ਸਾਥੀ ਪੁਲਿਸ ਮੁਲਾਜ਼ਮਾਂ ਨੇ ਬੀਬੀਸੀ ਨੂੰ ਦੱਸਿਆ ਕਿ ਸਿੰਘ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੇ ਖਿਲਾਫ਼ ਕਈ ਵਾਰੀ ਜਾਂਚ ਬੈਠੀ ਪਰ ਹਰ ਵਾਰੀ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਉਨ੍ਹਾਂ ਨੂੰ ਕਲੀਨ ਚਿਟ ਦੇ ਦਿੰਦੇ ਸੀ।
ਇੱਕ ਅਧਿਕਾਰੀ ਨੇ ਦੱਸਿਆ ਕਿ 1990ਵਿਆਂ ਵਿੱਚ “ਦਵਿੰਦਰ ਸਿੰਘ ਨੇ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਸੀ ਪਰ ਪੈਸੇ ਲੇ ਕੇ ਮੁਲਜ਼ਮ ਨੂੰ ਛੱਡ ਦਿੱਤਾ ਤੇ ਅਫੀਮ ਵੇਚ ਦਿੱਤੀ”। ਉਨ੍ਹਾਂ ਖਿਲਾਫ਼ ਜਾਂਚ ਕੀਤੀ ਗਈ ਸੀ ਪਰ ਫਿਰ ਮਾਮਲਾ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ।
ਪੁਲਿਸ ਅਧਿਕਾਰੀਆਂ 'ਤੇ ਵੀ ਸਵਾਲ ਉੱਠੇ
1990 ਦੇ ਦਹਾਕੇ ਵਿੱਚ ਦਵਿੰਦਰ ਦੀ ਮੁਲਾਕਾਤ ਪੁਲਿਸ ਲਾਕ-ਅਪ ਵਿੱਚ ਅਫ਼ਜ਼ਲ ਗੁਰੂ ਨਾਲ ਹੋਈ।
ਇਲਜ਼ਾਮ ਹੈ ਕਿ ਦਵਿੰਦਰ ਨੇ ਅਫਜ਼ਲ ਗੁਰੂ ਨੂੰ ਆਪਣਾ ਮੁਖ਼ਬਰ ਬਣਾਉਣ ਦੀ ਕੋਸ਼ਿਸ਼ ਕੀਤੀ। ਅਫਜ਼ਲ ਗੁਰੂ ਨੂੰ 13 ਦਸੰਬਰ 2001 ਨੂੰ ਸੰਸਦ ਉੱਤੇ ਹਮਲੇ ਦਾ ਦੋਸ਼ੀ ਪਾਇਆ ਗਿਆ ਅਤੇ 9 ਫਰਵਰੀ 2013 ਨੂੰ ਫਾਂਸੀ ਦੇ ਦਿੱਤੀ ਗਈ।
ਉਸੇ ਸਾਲ ਅਫਜ਼ਲ ਦੁਆਰਾ ਲਿਖਿਆ ਇੱਕ ਪੱਤਰ ਮੀਡੀਆ ਵਿੱਚ ਆਇਆ। ਸੁਪਰੀਮ ਕੋਰਟ ਵਿੱਚ ਆਪਣੇ (ਅਫ਼ਜ਼ਲ ਗੁਰੂ) ਵਕੀਲ ਨੂੰ ਲਿਖੇ ਇੱਕ ਪੱਤਰ ਵਿੱਚ ਅਫਜ਼ਲ ਨੇ ਕਿਹਾ ਸੀ ਕਿ ਜੇ ਅਫਜ਼ਲ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਤਾਂ ਵੀ ਦਵਿੰਦਰ ਸਿੰਘ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਰਹਿਣਗੇ।
ਉਸੇ ਪੱਤਰ ਵਿੱਚ ਅਫਜ਼ਲ ਨੇ ਲਿਖਿਆ ਸੀ, "ਦਵਿੰਦਰ ਨੇ ਮੈਨੂੰ ਇੱਕ ਵਿਦੇਸ਼ੀ ਕੱਟੜਪੰਥੀ ਨੂੰ ਦਿੱਲੀ ਨਾਲ ਲੈ ਕੇ ਜਾਣ ਲਈ ਮਜਬੂਰ ਕੀਤਾ। ਫਿਰ ਉਸਨੂੰ ਇੱਕ ਕਮਰਾ ਕਿਰਾਏ 'ਤੇ ਦਿਵਾਉਣ ਅਤੇ ਇੱਕ ਪੁਰਾਣੀ ਕਾਰ ਖਰੀਦਣ ਲਈ ਕਿਹਾ।"
ਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਸਵਾਲ ਉੱਠ ਰਹੇ ਹਨ। ਜੇ ਸਿੰਘ ਦਾ ਰਿਕਾਰਡ ਖ਼ਰਾਬ ਰਿਹਾ ਹੈ ਤਾਂ ਉਨ੍ਹਾਂ ਨੂੰ 'ਆਊਟ ਆਫ਼ ਟਰਨ ਪ੍ਰਮੋਸ਼ਨ' ਕਿਉਂ ਦਿੱਤਾ ਗਿਆ?
ਜੇ ਉਸ ਖ਼ਿਲਾਫ਼ ਜਾਂਚ ਚੱਲ ਰਹੀ ਸੀ ਤਾਂ ਉਹ ਕਈ ਸੰਵੇਦਨਸ਼ੀਲ ਥਾਵਾਂ 'ਤੇ ਕਿਉਂ ਤਾਇਨਾਤ ਸੀ? ਜੇ ਪੁਲਿਸ ਨੂੰ ਪਤਾ ਸੀ ਕਿ ਉਹ "ਲਾਲਚੀ ਹਨ ਅਤੇ ਅਸਾਨੀ ਨਾਲ ਸੌਦਾ ਕਰ ਸਕਦੇ ਹਨ", ਤਾਂ ਫਿਰ ਉਨ੍ਹਾਂ ਨੂੰ 2003 ਵਿੱਚ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਸੈਨਾ ਨਾਲ ਪੂਰਬੀ ਯੂਰਪ ਕਿਉਂ ਭੇਜਿਆ ਗਿਆ ਸੀ?
ਇਹ ਵੀ ਪੜ੍ਹੋ:
ਜੇ ਉੱਚ ਅਧਿਕਾਰੀ ਉਨ੍ਹਾਂ ਦੀਆਂ ਗਤੀਵਿਧੀਆਂ ਤੋਂ ਜਾਣੂ ਸਨ ਤਾਂ ਉਹ ਰੱਖਿਆ ਮੰਤਰਾਲੇ ਦੇ ਅਧੀਨ ਹਵਾਈ ਅੱਡੇ 'ਤੇ ਐਂਟੀ ਹਾਈਜੈਕਿੰਗ ਵਿੰਗ ਵਿੱਚ ਕਿਉਂ ਤਾਇਨਾਤ ਸਨ?
ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸ਼ੱਕ ਸੀ ਕਿ ਉਹ ਜਹਾਜ਼ ਰਾਹੀਂ ਵੀ ਜਾ ਸਕਦੇ ਹਨ ਇਸ ਲਈ ਹਵਾਈ ਅੱਡੇ 'ਤੇ ਵੀ ਇੱਕ ਟੀਮ ਤਾਇਨਾਤ ਸੀ।
ਇੱਕ ਅਧਿਕਾਰੀ ਨੇ ਕਿਹਾ ਕਿ ਜੇ ਹਰ ਕੋਈ ਜਾਣਦਾ ਸੀ ਕਿ ਉਹ ਇੱਕ ਖ਼ਰਾਬ ਪੁਲਿਸ ਮੁਲਾਜ਼ਮ ਹੈ ਤਾਂ ਉਸ ਨੂੰ ਪਿਛਲੇ ਸਾਲ ਸੂਬੇ ਦਾ ਸਭ ਤੋਂ ਵੱਡਾ ਬਹਾਦਰੀ ਸਨਮਾਨ ਸ਼ੇਰ-ਏ-ਕਸ਼ਮੀਰ ਪੁਲਿਸ ਮੈਡਲ ਕਿਉਂ ਦਿੱਤਾ ਗਿਆ।
ਜੇ ਉਨ੍ਹਾਂ ਨੇ ਸਹੀ ਕਿਹਾ ਹੈ ਕਿ ਉਹ ਇੱਕ ਖੇਡ ਨੂੰ ਚਲਾਉਣ ਵਿੱਚ ਲੱਗੇ ਹੋਏ ਸਨ, ਤਾਂ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਸਾਰੀ ਖੇਡ ਕੀ ਹੈ ਅਤੇ ਇਸ ਖੇਡ ਵਿੱਚ ਹੋਰ ਕੌਣ ਸ਼ਾਮਲ ਹਨ। ਐਨਆਈਏ ਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਤੇ ਇਸ ਨਾਲ ਜੁੜੇ ਸਵਾਲਾਂ ਦੇ ਜਵਾਬ ਲੱਭਣੇ ਪੈਣਗੇ।
ਇਹ ਵੀ ਦੇਖੋ
https://www.youtube.com/watch?v=NEcht3r4s_U
https://www.youtube.com/watch?v=_AKZy9Vd09Y
https://www.youtube.com/watch?v=USjN-cdEsV0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '18a9e463-fca4-4891-8935-3842f3de3419','assetType': 'STY','pageCounter': 'punjabi.india.story.53110588.page','title': 'ਦਵਿੰਦਰ ਸਿੰਘ ਨੂੰ ਜ਼ਮਾਨਤ: ਗ੍ਰਿਫ਼ਤਾਰੀ ਵੇਲੇ ਕਿਹਾ ਸੀ, ‘ਇਹ ਸਭ ਖੇਡ ਹੈ, ਖ਼ਰਾਬ ਨਾ ਕਰੋ’','published': '2020-06-19T13:11:45Z','updated': '2020-06-19T13:11:45Z'});s_bbcws('track','pageView');

ਚੀਨ-ਭਾਰਤ ਤਣਾਅ: ਭਾਰਤੀ ਫੌਜੀਆਂ ਨੂੰ ਕਿੱਲਾਂ ਵਾਲੀਆਂ ਰਾਡਾਂ ਨਾਲ ਮਾਰਨ ਬਾਰੇ ਚੀਨ ਨੇ ਕੀ ਕਿਹਾ
NEXT STORY