ਸਿੱਖਜ਼ ਫਾਰ ਜਸਟਿਸ ਵੱਲੋਂ ਵਿਸ਼ਵ ਪੱਧਰੀ ਰੈਫਰੈਂਡਮ 2020 ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਅਤੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਆਨਲਾਈਨ ਵੋਟਿੰਗ ਕਰਨ ਲਈ ਕਿਹਾ ਗਿਆ ਹੈ। ਇਸ ਸੰਗਠਨ ਦੇ ਐਲਾਨ ਮੁਤਾਬਕ 4 ਜੁਲਾਈ ਤੋਂ ਇਹ ਰੈਫਰੈਂਡਮ ਸ਼ੁਰੂ ਹੋ ਚੁੱਕਿਆ ਹੈ।
ਪਰ ਇਸ ਰੈਫਰੈਂਡਮ ਦੀ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤ ਸਰਕਾਰ ਨੇ 40 ਵੈੱਬਸਾਈਟਾਂ ਨੂੰ ਸਿੱਖਜ਼ ਫਾਰ ਜਸਟਿਸ ਅਤੇ ਖਾਲਿਸਤਾਨ ਪੱਖੀ ਦੱਸ ਕੇ ਬੈਨ ਕਰ ਦਿੱਤਾ ਗਿਆ ਸੀ। ਜਿਸ ਦਾ ਰਾਹ ਲੱਭਦਿਆਂ ਸਿੱਖਜ਼ ਫਾਰ ਜਸਟਿਸ ਨੇ ਪੰਜਾਬ ਅਤੇ ਭਾਰਤ ਦੇ ਲੋਕਾਂ ਲਈ ਰੂਸ ਦੇ ਪੋਰਟਲ 'ਤੇ ਆਨਲਾਈਨ ਵੋਟਿੰਗ ਸ਼ੁਰੂ ਕਰਵਾ ਦਿੱਤੀ ਹੈ।
ਇਸ ਦੇ ਲਈ ਬਕਾਇਦਾ 'ਪੰਜਾਬ ਫਰੀ' ਦੇ ਨਾਮ ਨਾਲ ਇੱਕ ਵੈੱਬਸਾਈਟ ਬਣਾਈ ਗਈ ਹੈ। ਜਿਸ ਨੂੰ ਖੋਲ੍ਹਣ 'ਤੇ ਇੱਕ ਫਾਰਮ ਭਰਨ ਲਈ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ:
ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਐੱਸਜੇਐੱਫ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂੰ ਨੂੰ ''ਅੱਤਵਾਦੀ''' ਕਰਾਰ ਦੇ ਦਿੱਤਾ ਗਿਆ ਅਤੇ ਐੱਸਜੇਐੱਫ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ।
ਭਾਰਤ ਸਰਕਾਰ ਦੀਆਂ ਪਾਬੰਦੀਆਂ ਤੋਂ ਬਾਅਦ ਪੰਜਾਬ ਪੁਲਿਸ ਨੇ ਜੋਗਿੰਦਰ ਸਿੰਘ ਗੁੱਜਰ ਨਾਂ ਦੇ ਇੱਕ ਐਨਆਰਆਈ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਸੂਬੇ ਵਿਚ ਇਸ ਬਾਬਤ 16 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ।
ਪੰਜਾਬ ਪੁਲਿਸ ਦੀ ਮੂਸਤੈਦੀ ਤੇ ਭਾਰਤ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਐੱਸਜੇਐੱਫ ਦਾ ਵੋਟਿੰਗ ਫਾਰਮ ਅਸਾਨੀ ਨਾਲ ਉਪਲੱਬਧ ਹੈ ਅਤੇ ਇੰਟਰਨੈੱਟ ਰਾਹੀ ਸੰਗਠਨ ਦੀ ਲੋਕਾਂ ਤੱਕ ਪਹੁੰਚ ਹੈ।
ਰੈਫਰੈਂਡਮ ਲਈ ਬਣਾਈ ਵੈੱਬਸਾਈਟ 'ਤੇ ਕੀ ਲਿਖਿਆ
ਇਸ ਫਾਰਮ ਦੋ ਭਾਸ਼ਾਵਾਂ ਵਿੱਚ ਬਣਾਇਆ ਗਿਆ ਹੈ ਅੰਗ੍ਰੇਜ਼ੀ ਤੇ ਪੰਜਾਬੀ। ਜਿਸ ਉੱਤੇ ਲਿਖਿਆ ਹੈ- ''ਪੰਜਾਬ ਰੈਫਰੈਂਡਮ 2020। ਭਾਰਤ ਦੇ ਕਬਜ਼ੇ ਵਾਲੇ ਪੰਜਾਬ ਵਿੱਚ ਰਹਿੰਦੇ ਸਾਰੇ ਪੰਜਾਬੀ ਮੂਲ ਨਿਵਾਸੀ ਪੰਜਾਬੀਆਂ ਲ਼ਈ ਇਸ ਉੱਤੇ ਵੋਟਿੰਗ ਕਰ ਸਕਦੇ ਹਨ।''
ਇਸ ਤੋਂ ਇਲਾਵਾ ਲਿਖਿਆ ਗਿਆ ਹੈ , ''ਭਾਰਤ ਦੇ ਬਾਕੀ ਸੂਬਿਆਂ ਵਿੱਚ ਰਹਿੰਦੇ ਸਿਰਫ਼ ਸਿੱਖ ਹੀ ਵੋਟਿੰਗ ਕਰ ਸਕਦੇ ਹਨ। ਵੋਟਿੰਗ ਕਰਨ ਲਈ ਉਮਰ 18 ਸਾਲ ਹੋਣੀ ਚਾਹੀਦੀ ਹੈ।"
ਵੋਟਿੰਗ ਕਰਨ ਵਾਲੇ ਫਾਰਮ 'ਚ ਕੀ?
ਰਜਿਸਟਰੇਸ਼ਨ ਫਾਰਮ ਉੱਤੇ ਕਲਿੱਕ ਕਰਨ 'ਤੇ ਨਾਮ, ਲਿੰਗ, ਧਰਮ, ਉਮਰ, ਪਤਾ, ਸੂਬਾ, ਦੇਸ਼, ਵੱਟਸਐਪ ਨੰਬਰ ਜਾਂ ਮੋਬਾਈਲ ਨੰਬਰ, ਈਮੇਲ, ਵੋਟ ਕਰਨ ਵਾਲੇ ਪਰਿਵਾਰ ਮੈਂਬਰਾਂ ਦੀ ਗਿਣਤੀ , ਪੁੱਛੀ ਜਾ ਰਹੀ ਹੈ।
ਸਿੱਖਜ਼ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਕਿ ਪੰਜਾਬ ਵਿੱਚ ਵਸਦਾ ਹਰ ਜਾਤ ਦਾ ਸ਼ਖ਼ਸ ਰੈਫਰੈਂਡਮ ਲਈ ਵੋਟਿੰਗ ਕਰ ਸਕਦਾ ਹੈ ਭਾਵੇਂ ਉਹ ਹਿੰਦੂ ਹੋਵੇ ਜਾਂ ਮੁਸਲਨਮਾਨ ਪਰ ਭਾਰਤ ਦੇ ਬਾਕੀ ਸੂਬਿਆਂ ਤੋਂ ਸਿਰਫ਼ ਸਿੱਖ ਹੀ ਵੋਟਿੰਗ ਕਰ ਸਕਦੇ ਹਨ।
ਖਾਲਿਸਤਾਨ ਨਹੀਂ ਫ੍ਰੀ ਪੰਜਾਬ
ਗੁਰਪਤਵੰਤ ਸਿੰਘ ਦੇ ਵੈੱਬਸਾਇਟ ਉੱਤੇ ਕਿਤੇ ਵੀ ਖਾਲਿਸਤਾਨ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਹ ਵਾਰ ਵਾਰ ਪੰਜਾਬ ਨੂੰ ਭਾਰਤੀ ਕਬਜ਼ੇ ਵਿਚੋਂ ਅਜ਼ਾਦ ਕਰਵਾਉਣ ਲਈ ਮੁਹਿੰਮ ਚਲਾਉਣ ਦੇ ਦਾਅਵੇ ਕਰ ਦੇ ਹਨ।
ਪਰ ਵੈੱਬਸਾਇਟ ਵਿਚ ਦਿੱਤੇ ਗਏ ਲੋਗੋ ਦਾ ਰੰਗ ਖਾਲਸਾਈ ਸਮਝਿਆਂ ਜਾਂਦਾ ਕੇਸਰੀ ਰੰਗ ਹੈ। ਜਿਸ ਵਿਚ ਮੁੱਖ ਚਿੰਨ੍ਹ ਖੰਡੇ ਦਾ ਨਿਸ਼ਾਨ ਬਣਾਇਆ ਗਿਆ ਹੈ। ਇਸ ਦੇ ਇੱਕ ਪਾਸੇ ਕ੍ਰਿਪਾਨ ਅਤੇ ਦੂਜੇ ਪਾਸੇ ਖੁਖਰੀ ਵਰਗੇ ਹਥਿਆਰ ਦੀ ਤਸਵੀਰ ਛਾਪੀ ਗਈ ਹੈ।
ਪੰਜਾਬ ਵਿਚ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਵਰਗੇ ਕਈ ਸੰਗਠਨ ਡੈਮੋਕ੍ਰੇਟਿਕ ਤਰੀਕੇ ਨਾਲ ਆਪਣੀ ਖਾਲਿਸਤਾਨੀ ਮੁਹਿੰਮ ਚਲਾਉਂਦੇ ਹਨ।ਉਹ ਭਾਰਤੀ ਸਿਸਟਮ ਵਿਚ ਚੋਣਾਂ ਵੀ ਲੜਦੇ ਹਨ। ਇਹ ਸਿਆਸੀ ਪਾਰਟੀਆਂ ਵੀ ਇਸ ਰੈਂਫਰੈਂਡਮ ਨੂੰ ਸਮਰਥਨ ਨਹੀਂ ਕਰਦੀਆਂ।
ਭਾਰਤ ਨੇ ਖਾਲਿਸਤਾਨ ਪੱਖੀ ਵੈਬਸਾਈਟਾਂ ਕੀਤੀਆਂ ਬੈਨ
ਭਾਰਤ ਸਰਕਾਰ ਨੇ ਇਸ ਸਿੱਖਸ ਫਾਰ ਜਸਟਿਸ ਦੀ ਰੈਫਰੈਂਡਮ ਮੁਹਿੰਮ ਸ਼ੁਰੂ ਤੋਂ ਪਹਿਲਾਂ ਹੀ 40 ਖਾਲਿਸਤਾਨ ਪੱਖੀ ਵੈੱਬਸਾਈਟਾਂ ਬੈਨ ਕਰ ਦਿੱਤੀਆਂ। ਇਨ੍ਹਾਂ ਵੈੱਬਸਾਈਟਾਂ ਨੂੰ ਗ੍ਰਹਿ ਮੰਤਰਾਲੇ ਦੇ ਸੁਝਾਅ ਤੋਂ ਬਾਅਦ ਬਲਾਕ ਕੀਤਾ ਗਿਆ ਸੀ।
ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਸੀ ਕਿ ਗੈਰਕਾਨੂੰਨੀ ਸੰਗਠਨ ਸਿੱਖ ਫਿਰ ਜਸਟਿਸ UAPA,1967 ਦੇ ਅਧੀਨ ਇੱਕ ਮੁਹਿੰਮ ਚਲਾ ਰਿਹਾ ਹੈ। ਮਿਨੀਸਟਰੀ ਆਫ ਹੋਮ ਅਫੇਅਰਜ਼ ਦੇ ਸੁਝਾਅ 'ਤੇ ਆਈਟੀ ਐਕਟ2000 ਦੇ ਸੈਕਸ਼ਨ 69 A ਤਹਿਤ ਸਿੱਖਜ਼ ਫਾਰ ਜਸਟਿਸ ਦੀਆਂ 40 ਵੈੱਬਸਾਈਟਾਂ ਬੈਨ ਕੀਤੀਆਂ ਗਈਆਂ ਹਨ।
https://twitter.com/PIBHomeAffairs/status/1279763959709487105
ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ 'ਅੱਤਵਾਦੀ' ਕਰਾਰ ਦਿੱਤਾ ਗਿਆ ਹੈ।
SFJ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਲਿਖੀ ਚਿੱਠੀ
ਗੁਰਪਤਵੰਤ ਸਿੰਘ ਪੰਨੂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੱਤੀ ਅਤੇ ਨਾਲ ਹੀ ਮੰਗ ਕੀਤੀ ਕਿ ਉਹ ਯੂਐਨ ਸਕਿਊਰਿਟੀ ਕੌਂਸਲ ਵਿੱਚ ਪੰਜਾਬ ਇੰਡੀਪੈਂਡਸ ਰੈਫਰੈਂਡਮ ਦਾ ਮੁੱਦਾ ਚੁੱਕਣ।
ਗੁਰਪਤਵੰਤ ਪੰਨੂ ਵੱਲੋਂ ਵਲਾਦੀਮੀਰ ਪੁਤਿਨ ਨੂੰ ਲਿਖੀ ਚਿੱਠੀ ਵਿੱਚ ਲਿਖਿਆ, ''ਸਿੱਖਜ਼ ਫਾਰ ਜਸਟਿਸ ਭਾਰਤ ਵਿੱਚ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਗ਼ੈਰ-ਸਰਕਾਰੀ ਰਫਰੈਂਡਮ ਕਰਵਾ ਰਿਹਾ ਹੈ।"
''ਲੋਕਤੰਤਰਿਕ ਤਰੀਕੇ ਦੀ ਵਰਤੋਂ ਕਰਕੇ ਅਸੀਂ ਲੋਕਾਂ ਤੋਂ ਉਨ੍ਹਾਂ ਦੀ ਰਾਇ ਲੈ ਰਹੇ ਹਾਂ।''
ਚਿੱਠੀ ਵਿਚ ਅੱਗੇ ਲਿਖਿਆ ਗਿਆ ਹੈ, "ਪੰਜਾਬ ਸੂਬਾ ਆਜ਼ਾਦ ਮੁਲਕ ਭਾਰਤ ਵਿੱਚ ਹੈ। 1947 ਵਿੱਚ ਸਿੱਖ ਆਬਾਦੀ ਵਾਲਾ ਪੰਜਾਬ ਭਾਰਤ ਦੇ ਕੰਟਰੋਲ ਹੇਠ ਆ ਗਿਆ ਸੀ। ਸਿੱਖ ਅਤੇ ਭਾਰਤੀ ਮੂਲ ਦੇ ਹੋਰ ਲੋਕ ਸੰਯੁਰਤ ਰਾਸ਼ਟਰ ਦੇ ਚਾਰਟਰ ਅਤੇ ਅੰਤਰਰਾਸ਼ਟਰੀ ਸਮਝੌਤੇ ਬਾਰੇ ਸਿਵਲ ਅਤੇ ਰਾਜਨੀਤਿਕ ਅਧਿਕਾਰਾਂ (ICCPR) ਦੇ ਅਧੀਨ 'ਆਪਣਾ ਫ਼ੈਸਲਾ ਲੈਣ ਦਾ ਅਧਿਕਾਰ' ਦੇ ਯੋਗ ਹਨ।"'
ਪੰਨੂੰ ਦਾ ਦਾਅਵਾ ਹੈ ਕਿ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਸਿਖਸ ਫਾਰ ਜਸਟਿਸ ਵੱਲੋਂ ਵਿਸ਼ਵ ਪੱਧਰ 'ਤੇ ਗੈਰ ਸਰਕਾਰੀ ਰੈਫਰੈਂਡਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਅਤੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਰਹਿ ਰਹੇ ਸਿੱਖ ਵੋਟ ਕਰ ਸਕਦੇ ਹਨ। ਜੋ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੇ ਸਵਾਲ ਬਾਰੇ ਹੈ।
ਇਸ ਚਿੱਠੀ ਮੁਤਾਬਕ 4 ਜੁਲਾਈ ਨੂੰ ਸਿੱਖਸ ਫਾਰ ਜਸਟਿਸ ਵੱਲੋਂ ਪੰਜਾਬ ਅਤੇ ਭਾਰਤ ਵਿੱਚ ਰਹਿੰਦੇ ਸਿੱਖਾਂ ਲਈ ਵੋਟਿੰਗ ਰਜਿਸਟਰੇਸ਼ਨ ਸ਼ੁਰੂ ਕੀਤੀ ਹੈ... ਜਿਸ ਨੂੰ ਵੇਖਦਿਆਂ ਨਰਿੰਦਰ ਮੋਦੀ ਨੇ ਰੈਫਰੈਂਡਮ ਦੇ ਹਜ਼ਾਰਾਂ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ ਤੇ ਉਨ੍ਹਾਂ ਉੱਤੇ ਤਸ਼ਦੱਦ ਢਾਹੀ।
''ਜਿਵੇਂ ਕਿ ਰੂਸ ਨੇ ਰੈਫਰੈਂਡਮ ਦੀ ਪ੍ਰਕਿਰਿਆ ਨੂੰ ਅਪਣਾਇਆ ਹੈ, ਅਸੀਂ ਰੂਸ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਦੀ ਆਜ਼ਾਦੀ ਦੇ ਮੁੱਦੇ ਨੂੰ ਯੂਐਨ ਸਕਿਊਰਿਟੀ ਕੌਂਸਲ ਵਿੱਚ ਚੁੱਕੇ।''
ਕੀ ਹੈ ਸਿੱਖਸ ਫਾਰ ਜਸਟਿਸ
ਸਿੱਖ ਸੰਗਠਨ ਵੱਲੋਂ ਭਾਰਤੀ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਗ਼ੈਰ-ਸਰਕਾਰੀ ਰਾਏਸ਼ੁਮਾਰੀ (ਰੈਫਰੈਂਡਮ -2020) ਨਾਂ ਦੀ ਲਹਿਰ ਚਲਾਈ ਜਾ ਰਹੀ ਹੈ। ਇਹ ਸੰਗਠਨ ਖੁਦ ਨੂੰ ਮਨੁੱਖੀ ਅਧਿਕਾਰ ਸੰਗਠਨ ਦੱਸਦਾ ਹੈ, ਪਰ ਭਾਰਤ ਵਿੱਚ ਇਸ ਨੂੰ ਅੱਤਵਾਦੀ ਸੰਗਠਨ ਐਲਾਨਿਆ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸੰਗਠਨ ਨੂੰ ਅੱਤਵਾਦੀ ਤੇ ਵੱਖਵਾਦੀ ਗਰਦਾਨ ਕੇ ਭਾਰਤ ਦੀ ਅਖੰਡਤਾ ਲਈ ਖ਼ਤਰਾ ਦੱਸ ਚੁੱਕੇ ਹੁਨ।
ਅਮਰੀਕਾ ਸਣੇ ਕਈ ਹੋਰ ਮੁਲਕਾਂ ਵਿੱਚ ਸਰਗਰਮ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਲੰਬੇ ਸਮੇਂ ਤੋਂ ਐਲਾਨੇ ਪੰਜਾਬ ਰੈਂਫਰੈਂਡਮ-2020 ਦੇ 4 ਜੁਲਾਈ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਵਿੱਚ ਇਸ ਖ਼ਿਲਾਫ਼ ਸ਼ਿੰਕਜਾ ਕੱਸ ਦਿੱਤਾ ਗਿਆ ਹੈ।
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=w1KU_jRMpb8
https://www.youtube.com/watch?v=z6xEaaUT4KI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'cb6820cf-0a05-459d-a8e4-c808fe5ccec8','assetType': 'STY','pageCounter': 'punjabi.india.story.53304012.page','title': 'ਰੈਫਰੈਂਡਮ 2020: ਸਿੱਖਜ਼ ਫਾਰ ਜਸਟਿਸ ਭਾਰਤੀ ਪਾਬੰਦੀਆਂ ਦੇ ਬਾਵਜੂਦ ਕਿਵੇਂ ਕਰਵਾ ਰਹੀ ਵੋਟਿੰਗ','author': 'ਪ੍ਰਿਅੰਕਾ ਧੀਮਾਨ','published': '2020-07-06T07:09:02Z','updated': '2020-07-06T07:09:02Z'});s_bbcws('track','pageView');
''ਮੇਰੇ ਪਿਤਾ ਦੀ ਮੌਤ ਮਗਰੋਂ ਜਦੋਂ ਉਨ੍ਹਾਂ ਦੀ ਮੇਰੇ ਨਾਂ ਈਮੇਲ ਆਈ...''
NEXT STORY