ਹਿੰਦੀ ਅਤੇ ਬੰਗਲਾ ਫ਼ਿਲਮਾਂ ਦੀ ਅਦਾਕਾਰਾ ਮਿਸ਼ਟੀ ਮੁਖਰਜੀ ਦਾ ਸ਼ੁੱਕਰਵਾਰ ਨੂੰ ਕਿਡਨੀ ਫੇਲ ਹੋਣ ਕਾਰਨ ਦੇਹਾਂਤ ਹੋ ਗਿਆ। ਦੱਸਿਆ ਜਾਂਦਾ ਹੈ ਕਿ 27 ਸਾਲਾ ਅਦਾਕਾਰਾ ਕੀਟੋ ਡਾਇਟ 'ਤੇ ਸੀ ਅਤੇ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ।
ਮੀਡੀਆ ਵਿੱਚ ਮਿਸ਼ਟੀ ਮੁਖਰਜੀ ਦੇ ਬੁਲਾਰੇ ਵੱਲੋਂ ਆਏ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, "ਅਦਾਕਾਰਾ ਮਿਸ਼ਟੀ ਮੁਖਰਜੀ ਜਿਨ੍ਹਾਂ ਨੇ ਕਈ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਵਿੱਚ ਆਪਣੀ ਅਦਾਕਾਰੀ ਦੇ ਜ਼ਰੀਏ ਨਾਮਣਾ ਖੱਟਿਆ, ਉਹ ਹੁਣ ਨਹੀਂ ਰਹੀ।''
''ਕੀਟੋ ਡਾਈਟ ਕਾਰਨ ਬੈਂਗਲੁਰੂ ਵਿੱਚ ਉਨ੍ਹਾਂ ਦੀ ਕਿਡਨੀ ਫੇਲ੍ਹ ਹੋ ਗਈ। ਸ਼ੁੱਕਰਵਾਰ ਦੀ ਰਾਤ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਅਦਾਕਾਰਾ ਬਹੁਤ ਹੀ ਦਰਦ ਵਿੱਚ ਸੀ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਹ ਆਪਣੇ ਪਿੱਛੇ ਮਾਤਾ-ਪਿਤਾ ਅਤੇ ਭਰਾ ਛੱਡ ਗਈ ਹੈ।''
ਇਹ ਵੀ ਪੜ੍ਹੋ:
ਬੀਬੀਸੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਅਦਾਕਾਰਾ ਦੀ ਮੌਤ ਵਾਕਈ ਕੀਟੋ ਡਾਈਟ ਨਾਲ ਹੋਈ ਸੀ ਪਰ ਇਸ ਘਟਨਾ ਤੋਂ ਬਾਅਦ ਕੀਟੋ ਡਾਈਟ ਸੁਰਖ਼ੀਆਂ ਵਿੱਚ ਜ਼ਰੂਰ ਆ ਗਈ ਹੈ।
ਕੀਟੋ ਡਾਈਟ ਕੀ ਹੁੰਦੀ ਹੈ?
ਕੀਟੋ ਡਾਈਟ ਜਿਸ ਨੂੰ ਕੀਟੋਜੈਨਿਕ ਡਾਈਟ ਵੀ ਕਿਹਾ ਜਾਂਦਾ ਹੈ, ਇੱਕ ਹਾਈ ਫੈਟ ਡਾਈਟ ਹੁੰਦੀ ਹੈ। ਇਸ ਡਾਈਟ ਵਿੱਚ ਸਰੀਰ ਊਰਜਾ ਲਈ ਫੈਟ 'ਤੇ ਨਿਰਭਰ ਕਰਦਾ ਹੈ।
ਇਸ ਡਾਈਟ ਵਿੱਚ ਕਾਰਬੋਹਾਈਡ੍ਰੇਟ ਬਹੁਤ ਘੱਟ ਅਤੇ ਪ੍ਰੋਟੀਨ ਬਹੁਤ ਹੀ ਮੌਡਰੇਟ ਜਾਂ ਘੱਟ ਮਾਤਰਾ ਵਿੱਚ ਦਿੱਤੀ ਜਾਂਦੀ ਹੈ।
ਨਿਊਟ੍ਰਿਸ਼ਨਿਸਟ ਡਾਕਟਰ ਸ਼ਿਖਾ ਸ਼ਰਮਾ ਦੱਸਦੀ ਹੈ ਕਿ ''ਜਦੋਂ ਸਰੀਰ ਕੀਟੋਨਸ ਨੂੰ ਊਰਜਾ ਦੇ ਸਰੋਤ ਦੇ ਰੂਪ ਵਿੱਚ ਵਰਤਦਾ ਹੈ ਤਾਂ ਉਸ ਨੂੰ ਸੰਖੇਪ ਵਿੱਚ ਕੀਟੋ ਡਾਈਟ ਕਿਹਾ ਜਾਂਦਾ ਹੈ। ਇਸ ਡਾਈਟ ਵਿੱਚ ਕਾਰਬੋਹਾਈਡ੍ਰੇਟ ਨਹੀਂ ਖਾਂਦੇ ਅਤੇ ਫੈਟਸ ਤੁਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਲੈਂਦੇ ਹੋ।''
''ਇਸ ਡਾਈਟ ਵਿੱਚ ਕੀਟੋ ਸ਼ੇਕਸ, ਚੀਜ਼, ਕੁਝ ਗਿਣੀਆਂ-ਚੁਣੀਆਂ ਸਬਜ਼ੀਆਂ ਖਾਂਦੇ ਹਨ ਅਤੇ ਫਲ ਨਹੀਂ ਖਾਂਦੇ। ਪ੍ਰੋਟੀਨ ਦੇ ਤੌਰ 'ਤੇ ਤੁਸੀਂ ਚਿਕਨ, ਮਟਨ, ਫਿਸ਼, ਨਾਰੀਅਲ ਦੇ ਤੇਲ ਵਿੱਚ ਸਮੂਦੀ ਦੀ ਵਰਤੋਂ ਕਰਦੇ ਹੋ ਅਤੇ ਭਾਰਤ ਵਿੱਚ ਲੋਕ ਇਸ ਡਾਈਟ ਦੌਰਾਨ ਚੀਜ਼ ਬਹੁਤ ਖਾਂਦੇ ਹਨ।''
ਕਿਵੇਂ ਘਟਦਾ ਹੈ ਭਾਰ?
ਮਾਹਰਾਂ ਮੁਤਾਬਕ ਕੀਟੋ ਡਾਈਟ ਦਾ ਅਸਰ ਘੱਟੋ-ਘੱਟ ਇੱਕ ਹਫ਼ਤੇ ਵਿੱਚ ਤੁਹਾਡੇ ਸਰੀਰ 'ਤੇ ਨਜ਼ਰ ਆਉਣ ਲੱਗ ਜਾਂਦਾ ਹੈ।
ਡਾ. ਸ਼ਿਖਾ ਸ਼ਰਮਾ ਦੱਸਦੇ ਹਨ ਕਿ "ਜਦੋਂ ਤੁਸੀਂ ਇਸ ਤਰ੍ਹਾਂ ਦੀ ਡਾਈਟ ਲੈ ਰਹੇ ਹੁੰਦੇ ਹੋ ਤਾਂ ਤੁਹਾਡਾ ਖਾਣਾ ਅਜਿਹੇ ਖਾਣੇ ਨੂੰ ਪਚਾ ਹੀ ਨਹੀਂ ਰਿਹਾ ਹੁੰਦਾ ਹੈ ਅਤੇ ਸਭ ਅੰਤੜੀਆਂ ਤੋਂ ਜਾ ਰਿਹਾ ਹੁੰਦਾ ਹੈ। ਅਤੇ ਜੋ ਖਾਣਾ ਪਚ ਰਿਹਾ ਹੁੰਦਾ ਹੈ ਉਹ ਤੁਹਾਡੇ ਲੀਵਰ ਅਤੇ ਗੌਲਡਬਲੈਡਰ ਵਿੱਚ ਭਰਦਾ ਰਹਿੰਦਾ ਹੈ।"
"ਸਰੀਰ ਸਰਵਾਈਵਲ ਮੋਡ ਵਿੱਚ ਚਲਿਆ ਜਾਂਦਾ ਹੈ। ਅਜਿਹੇ ਵਿੱਚ ਸਰੀਰ ਕੀਟੋਨ ਤੋਂ ਆਪਣੀ ਊਰਜਾ ਲੈਂਦਾ ਹੈ। ਪਰ ਇਸਦੇ ਮਾੜੇ ਨਤੀਜੇ ਵੀ ਸਰੀਰ ਉੱਪਰ ਦਿਖਣ ਲਗਦੇ ਹਨ। ਕੀਟੋ ਡਾਈਟ ਦਾ ਆਪਣੇ ਸਰੀਰ 'ਤੇ ਅਸਰ ਦੋ ਜਾਂ ਤਿੰਨ ਦਿਨ ਵਿੱਚ ਦਿਖਣ ਲਗਦਾ ਹੈ।"
ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
https://www.youtube.com/watch?v=xWw19z7Edrs&t=1s
ਡਾਕਟਰ ਦੱਸਦੇ ਹਨ ਕਿ ਜੇਕਰ ਤੁਹਾਡੇ ਲੀਵਰ ਜਾਂ ਗੌਲਬਲੈਡਰ ਵਿੱਚ ਪਹਿਲਾਂ ਤੋਂ ਦਿੱਕਤ ਹੈ ਤਾਂ ਤੁਹਾਨੂੰ ਇਸ ਡਾਈਟ ਤੋਂ ਦਿਖਣ ਵਾਲੇ ਮਾੜੇ ਨਤੀਜੇ ਦੋ ਜਾਂ ਤਿੰਨ ਦਿਨ ਵਿੱਚ ਹੀ ਦਿਖਣ ਲਗਦੇ ਹਨ।
ਪਰ ਜੇਕਰ ਤੁਹਾਡੇ ਅੰਗਾਂ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੈ ਤਾਂ ਇਸਦਾ ਗ਼ਲਤ ਪ੍ਰਭਾਵ ਤੁਹਾਨੂੰ ਦਿਖਣ ਵਿੱਚ ਤਿੰਨ ਤੋਂ ਚਾਰ ਮਹੀਨੇ ਵੀ ਲੱਗ ਸਕਦੇ ਹਨ।
ਡਾਈਟੀਸ਼ੀਅਨ ਦੱਸਦੇ ਹਨ ਕਿ ਤੁਹਾਡੇ ਭਾਰ ਵਧਣ ਦਾ ਮੁੱਖ ਕਾਰਨ ਸਿੰਪਲ ਕਾਰਬਸ ਹੁੰਦਾ ਹੈ ਜਿਸ ਵਿੱਚ ਚੀਨੀ, ਮੈਦਾ, ਸੂਜੀ ਅਤੇ ਕੌਰਨਫਲੋਰ ਨਾਲ ਬਣਨ ਵਾਲੀਆਂ ਚੀਜ਼ਾਂ ਸ਼ਾਮਲ ਹਨ।
ਹਾਲਾਂਕਿ ਲੋਕਾਂ ਵੱਲੋਂ ਇਨ੍ਹਾਂ ਨੂੰ ਛੱਡਣਾ ਮੁਸ਼ਕਿਲ ਨਜ਼ਰ ਆਉਂਦਾ ਹੈ ਅਤੇ ਜਦੋਂ ਭਾਰ ਘਟਾਉਣਾ ਹੰਦਾ ਹੈ ਤਾਂ ਉਹ ਇਸ ਤਰ੍ਹਾਂ ਦੇ ਬਦਲ ਲੱਭਣ ਲੱਗਦੇ ਹਨ। ਐਸੇ ਵਿੱਚ ਤੁਰੰਤ ਭਾਰ ਘੱਟ ਕਰਨ ਦਾ ਇੱਕ ਬਦਲ ਉਨ੍ਹਾਂ ਨੂੰ ਕੀਟੋ ਡਾਈਟ ਨਜ਼ਰ ਆਉਂਦਾ ਹੈ।
ਡਾਕਟਰ ਸ਼ਿਖਾ ਸ਼ਰਮਾ ਦੱਸਦੀ ਹੈ ਕਿ "ਉਨ੍ਹਾਂ ਦੀ ਜਾਣਕਾਰੀ ਵਿੱਚ ਕੋਈ ਅਜਿਹਾ ਡਾਈਟੀਸ਼ੀਅਨ ਨਹੀਂ ਹੈ ਜੋ ਕੀਟੋ ਡਾਈਟ ਦੀ ਸਲਾਹ ਦੇਵੇ।"
"ਕਈ ਲੋਕ ਘਰੇਲੂ ਨੁਸਖ਼ਿਆਂ ਦੀ ਤਰ੍ਹਾਂ ਅਜਿਹੀ ਡਾਈਟ ਨੂੰ ਅਪਣਾ ਲੈਂਦੇ ਹਨ ਪਰ ਕਿਸੇ ਵੀ ਡਾਈਟ ਤੋਂ ਪਹਿਲਾਂ ਮਾਹਰਾਂ ਤੋਂ ਪੁੱਛਣਾ ਜ਼ਰੂਰੀ ਹੁੰਦਾ ਹੈ ਅਤੇ ਡਾਈਟ ਉਨ੍ਹਾਂ ਦੀ ਨਿਗਰਾਨੀ ਵਿੱਚ ਹੀ ਹੋਣੀ ਚਾਹੀਦੀ ਹੈ। ਕਿਉਂਕਿ ਅਜਿਹੀ ਡਾਈਟ ਦੇ ਸਾਈਡ ਇਫੈਕਟ ਵੀ ਹੋ ਸਕਦੇ ਹਨ।"
ਸਰੀਰ 'ਤੇ ਕੀਟੋ ਡਾਈਟ ਦੇ ਅਸਰ
ਡਾ. ਸ਼ਿਖਾ ਸ਼ਰਮਾ ਦੱਸਦੀ ਹੈ, "ਆਮ ਤੌਰ 'ਤੇ ਇੱਕ ਦਿਨ ਵਿੱਚ ਸਰੀਰ ਨੂੰ 20 ਗ੍ਰਾਮ ਫੈਟਸ, ਇੱਕ ਗ੍ਰਾਮ ਪ੍ਰਤੀ ਕਿਲੋਗ੍ਰਾਮ ਸਰੀਰ ਦੇ ਭਾਰ ਮੁਤਾਬਕ ਪ੍ਰੋਟੀਨ ਯਾਨਿ ਤੁਹਾਡਾ ਭਾਰ 55 ਤੋਂ 60 ਕਿੱਲੋ ਹੈ ਤਾਂ 60 ਗ੍ਰਾਮ ਪ੍ਰੋਟੀਨ ਲੈਣਾ ਚਾਹੀਦਾ ਹੈ। ਅਤੇ 50 ਤੋਂ 60 ਫ਼ੀਸਦ ਕਾਰਬੋਹਾਈਡ੍ਰੇਟਸ ਦੀ ਜ਼ਰੂਰਤ ਹੁੰਦੀ ਹੈ।''
''ਪਰ ਇਹ ਤੁਹਾਡੇ ਸਰੀਰ, ਤੁਹਾਡੇ ਕੰਮ ਅਤੇ ਐਕਟੀਵਿਟੀ ਦੇ ਹਿਸਾਬ ਨਾਲ ਘੱਟ ਜ਼ਿਆਦਾ ਹੋ ਸਕਦਾ ਹੈ। ਜਦੋਂ ਤੁਹਾਡੇ ਸਰੀਰ ਨੂੰ ਸਿਰਫ਼ 20 ਗ੍ਰਾਮ ਫੈਟਸ ਦੀ ਲੋੜ ਹੁੰਦੀ ਹੈ ਅਤੇ ਤੁਸੀਂ ਉਸ ਨੂੰ ਵਧਾ ਕੇ 60-80 ਫ਼ੀਸਦ ਕਰ ਦਿਓਗੇ ਤਾਂ ਇਸਦਾ ਅਸਰ ਤੁਹਾਡੇ ਲੀਵਰ ਅਤੇ ਗੌਲਬਲੈਡਰ 'ਤੇ ਪਵੇਗਾ।''
ਇਹ ਵੀ ਪੜ੍ਹੋ:
ਇੱਥੇ ਹੁਣ ਊਰਜਾ ਦਾ ਸਰੋਤ ਕਾਰਬੋਹਾਈਡ੍ਰੇਟ ਨਾ ਰਹਿ ਕੇ ਫੈਟਸ ਹੈ। ਤੁਸੀਂ ਇਹ ਤਾਂ ਮਹਿਸੂਸ ਕਰੋਗੇ ਕਿ ਤੁਹਾਡਾ ਭਾਰ ਘੱਟ ਹੋ ਰਿਹਾ ਹੈ ਪਰ ਤੁਹਾਡੇ ਲੀਵਰ ਅਤੇ ਗੌਲਬਲੈਡਰ ਦੇ ਲਈ ਤੁਹਾਡੇ ਵੱਲੋਂ ਲਏ ਜਾ ਰਹੇ ਫੈਟਸ ਨੂੰ ਪਚਾਉਣਾ ਖਾਸਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਰੋਜ਼ਾਨਾ ਤੁਹਾਡਾ ਸਰੀਰ 20 ਗ੍ਰਾਮ ਫੈਟ ਨੂੰ ਪਚਾ ਰਿਹਾ ਹੁੰਦਾ ਹੈ ਅਤੇ ਤੁਹਾਡੇ ਕੀਟੋ ਡਾਈਟ 'ਤੇ ਜਾਣ ਤੋਂ ਬਾਅਦ ਉਸ ਨੂੰ ਇੱਕ ਦਿਨ ਵਿੱਚ 100 ਗ੍ਰਾਮ ਫੈਟ ਪਚਾਉਣਾ ਪੈ ਰਿਹਾ ਹੋਵੇਗਾ।
ਡਾ. ਸ਼ਿਖਾ ਸ਼ਰਮਾ ਕਹਿੰਦੇ ਹਨ, "ਅਜਿਹੇ ਵਿੱਚ ਤੁਹਾਡੇ ਇਨ੍ਹਾਂ ਦੋਵਾਂ ਅੰਗਾਂ ਨੂੰ ਉਸ ਨੂੰ ਪਛਾਉਣ ਵਿੱਚ ਕਈ ਗੁਣਾ ਮਿਹਨਤ ਕਰਨੀ ਪਵੇਗੀ ਅਤੇ ਜੇਕਰ ਤੁਹਾਡਾ ਲੀਵਰ ਕਮਜ਼ੋਰ ਹੈ ਤਾਂ ਅਜਿਹੀ ਡਾਈਟ ਨਾਲ ਉਹ ਕ੍ਰੈਸ਼ ਹੋ ਸਕਦੇ ਹਨ।''
''ਅਜਿਹੀ ਡਾਈਟ ਦਾ ਅਸਰ ਔਰਤਾਂ 'ਤੇ ਵਧੇਰੇ ਹੁੰਦਾ ਹੈ। ਜੇਕਰ ਇੱਕ ਔਰਤ ਦੀ ਉਮਰ 40 ਸਾਲ ਹੈ, ਜਿਸਦਾ ਭਾਰ ਜ਼ਿਆਦਾ ਹੋਵੇ ਜਾਂ ਫਰਟਿਲਟੀ ਪੀਰੀਅਡ ਵਿੱਚ ਹੋਵੇ ਤਾਂ ਗੌਲਬਲੈਡਰ ਵਿੱਚ ਪੱਥਰੀ ਵੀ ਬਣ ਸਕਦੀ ਹੈ। ਕਿਉਂਕਿ ਅਜਿਹੀ ਸਥਿਤੀ ਵਿੱਚ ਤੁਹਾਡਾ ਗੌਲਬਲੈਡਰ ਅਜਿਹੇ ਹਾਲਾਤ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਜਿਸ ਵਿੱਚ ਸੋਜ ਵਧ ਸਕਦੀ ਹੈ।''
"ਇਸ ਡਾਈਟ 'ਤੇ ਜਾਣ ਨਾਲ ਤੁਹਾਡੇ ਹਾਰਮੋਨਜ਼ ਦੀ ਸਾਈਕਲ ਵਿਗੜ ਸਕਦੀ ਹੈ। ਕੀਟੋ ਡਾਈਟ ਨਾਲ ਤੁਹਾਡੇ ਬੀਪੀ ਅਤੇ ਸ਼ੂਗਰ ਦੇ ਲੈਵਲ ਵੀ ਗੜਬੜ ਹੋ ਜਾਣਗੇ।"
"ਅਜਿਹੀ ਡਾਈਟ ਕਰਨ ਵਾਲੇ ਵਿਅਕਤੀ ਨੂੰ ਕਮਜ਼ੋਰੀ ਮਹਿਸੂਸ ਹੋਵੇਗੀ, ਤੁਹਾਡਾ ਜੀਅ ਖਰਾਬ ਹੋਣ ਲੱਗੇਗਾ, ਪਾਚਨ ਸ਼ਕਤੀ ਗੜਬੜ ਹੋਵੇਗੀ ਅਤੇ ਤੁਹਾਨੂੰ ਗੈਸ ਤੇ ਐਸੀਡਿਟੀ ਦੀ ਸਮੱਸਿਆ ਹੋਵੇਗੀ।"
ਡਾ. ਸ਼ਿਖਾ ਸ਼ਰਮਾ ਕਹਿੰਦੀ ਹੈ, "ਕਿਸੇ ਵੀ ਹਾਲਤ ਵਿੱਚ ਕੋਈ ਵੀ ਡਾਕਟਰ ਕੀਟੋ ਡਾਈਟ ਦੀ ਸਿਫਾਰਿਸ਼ ਨਹੀਂ ਕਰੇਗੀ। ਮੌਲਿਕ ਮੈਡੀਕਲ ਕੰਡੀਸ਼ਨ ਹੋਣ 'ਤੇ ਹੀ ਕੀਟੋ ਡਾਈਟ ਦੀ ਸਲਾਹ ਦਿੱਤੀ ਜਾਂਦੀ ਹੈ।"
"ਜਿਵੇਂ ਕਿਸੇ ਨੂੰ ਦੌਰੇ ਪੈ ਰਹੇ ਹੋਣ, ਮਰੀਜ਼ ਕਾਰਬੋਹਾਈਡ੍ਰੇਟ ਪਚਾ ਨਹੀਂ ਪਾ ਰਿਹਾ ਹੋਵੇ ਜਾਂ ਉਨ੍ਹਾਂ ਦੇ ਸਰੀਰ ਵਿੱਚ ਅੰਜਾਈਮ ਨਾ ਹੋਣ। ਇਸ ਡਾਈਟ ਨਾਲ ਭਾਰ ਵੀ ਘੱਟ ਜਾਂਦਾ ਹੈ, ਪਰ ਇਹ ਡਾਈਟ ਕਦੇ ਵੀ ਭਾਰ ਘਟਾਉਣ ਦੀ ਡਾਈਟ ਨਹੀਂ ਰਹੀ ਹੈ।"
ਇਹ ਵੀ ਪੜ੍ਹੋ:
"ਇਹ ਕੁਇਕ ਫਿਕਸ ਵੇਟ ਲੌਸ ਯਾਨਿ ਤੁਰੰਤ ਭਾਰ ਘਟਾਉਣ ਲਈ ਮਸ਼ਹੂਰ ਹੋ ਗਈ ਹੈ ਅਤੇ ਇਹ ਦੁਖ ਵਾਲੀ ਗੱਲ ਹੈ ਕਿ ਲੋਕ ਇਸ ਨੂੰ ਫੌਲੋ ਕਰਦੇ ਹਨ।"
"ਇਸ ਨੂੰ ਬਿਲਕੁਲ ਨਹੀਂ ਕੀਤਾ ਜਾਣਾ ਚਾਹੀਦਾ। ਇਹ ਇੱਕ ਚਿੱਟ ਫੰਡ ਸਕੈਮ ਦੀ ਤਰ੍ਹਾਂ ਹੈ ਜਿੱਥੇ ਲੋਕਾਂ ਨੂੰ ਤੁਰੰਤ ਫਾਇਦਾ ਦਿਖਾਈ ਦਿੰਦਾ ਹੈ ਅਤੇ ਉਸ ਨੂੰ ਇਹ ਆਮਦਨੀ ਦਾ ਚੰਗਾ ਜ਼ਰੀਆ ਲਗਦਾ ਹੈ ਪਰ ਅੱਗੇ ਚੱਲ ਕੇ ਉਸਦਾ ਨੁਕਸਾਨ ਪਤਾ ਚੱਲਦਾ ਹੈ।''
''ਠੀਕ ਉਸੇ ਤਰ੍ਹਾਂ ਹੀ ਕੀਟੋ ਡਾਈਟ ਤੁਰੰਤ ਭਾਰ ਘਟਾਉਣ ਦਾ ਇੱਕ ਜ਼ਰੀਆ ਦਿਖਾਈ ਤਾਂ ਦਿੰਦਾ ਹੈ ਪਰ ਉਸਦੇ ਸਰੀਰ 'ਤੇ ਕਈ ਨੁਕਸਾਨਦਾਇਕ ਅਸਰ ਹੁੰਦੇ ਹਨ।"
"ਸਹੀ ਅਤੇ ਸੰਤੁਲਿਤ ਖਾਣਾ ਵੀ ਦਵਾਈ ਦੇ ਤੌਰ 'ਤੇ ਕੰਮ ਕਰਦਾ ਹੈ ਅਤੇ ਜੇਕਰ ਤੁਸੀਂ ਉਸ ਨੂੰ ਜ਼ਹਿਰ ਬਣਾ ਕੇ ਖਾਓਗੇ ਤਾਂ ਉਹ ਤੁਹਾਡੇ ਸਰੀਰ ਲਈ ਜ਼ਹਿਰੀਲਾ ਵੀ ਹੋ ਸਕਦਾ ਹੈ।''
ਇਹ ਵੀ ਵੇਖੋ:
https://www.youtube.com/watch?v=t7AFeF0YgEk
https://www.youtube.com/watch?v=egYnsKWzxsY
https://www.youtube.com/watch?v=mrSCH9p9Z9Y
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'be484961-50e4-4b56-82b2-b096b9cc36a5','assetType': 'STY','pageCounter': 'punjabi.india.story.54436195.page','title': 'ਕੀਟੋ ਡਾਈਟ ਕੀ ਹੈ ਅਤੇ ਕੀ ਇਸ ਨਾਲ ਮੌਤ ਵੀ ਹੋ ਸਕਦੀ ਹੈ','author': 'ਸੁਸ਼ੀਲਾ ਸਿੰਘ','published': '2020-10-07T02:21:00Z','updated': '2020-10-07T02:21:00Z'});s_bbcws('track','pageView');

ਹਾਥਰਸ ਵਰਗੇ ਵੱਡੇ ਮਾਮਲੇ ਜਿਨ੍ਹਾਂ ਨੂੰ ਸਾਜ਼ਿਸ਼ ਕਰਾਰ ਦਿੱਤਾ ਗਿਆ
NEXT STORY