ਮਾਈਕ ਪੇਂਸ ਤੇ ਡੌਨਲਡ ਟਰੰਪ
ਮਾਈਕ ਪੇਂਸ ਨੇ ਜਦੋਂ ਡੈਮੋਕਰੇਟਿਕ ਪਾਰਟੀ ਦੀ ਆਪਣੀ ਵਿਰੋਧੀ ਉਮੀਦਵਾਰ ਨਾਲ ਬਹਿਸ ਕੀਤੀ ਤਾਂ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਕੇਂਦਰੀ ਸਥਾਨ ਹਾਸਲ ਕਰਨ ਦੀ ਰਾਹ 'ਤੇ ਅੱਗੇ ਵਧੇ।
ਅਮਰੀਕਾ ਦਾ ਉਪ-ਰਾਸ਼ਟਰਪਤੀ ਕੌਣ ਹੈ?
ਪਿਛਲੇ ਚਾਰ ਸਾਲਾਂ 'ਚ ਮਾਈਕ ਪੇਂਸ ਨੇ ਬਹੁਤ ਹੀ ਕਾਬਲੀਅਤ ਨਾਲ ਆਪਣੀਆਂ ਸੇਵਾਵਾਂ ਅਦਾ ਕੀਤੀਆਂ ਹਨ। ਉਨ੍ਹਾਂ ਨੇ ਨਾ ਸਿਰਫ ਪ੍ਰਸ਼ਾਸਨ ਦੇ ਕੰਮਕਾਜ 'ਚ ਮੁੱਖ ਨਿਯੁਕਤੀਆਂ ਸਬੰਧੀ ਫ਼ੈਸਲੇ ਲੈਣ ਵਾਲੀ ਟੀਮ ਦੀ ਅਗਵਾਈ ਕੀਤੀ ਬਲਕਿ ਮੀਡੀਆ ਨਾਲ ਵੀ ਇੱਕ ਮਜ਼ਬੂਤ ਸੰਚਾਲਕ ਵਜੋਂ ਆਪਣੀ ਭੂਮਿਕਾ ਨਿਭਾਈ ਹੈ।
ਬਹੁਤੇ ਸਮੇਂ ਲਈ ਉਪ-ਰਾਸ਼ਟਰਪਤੀ ਸੁਰਖੀਆਂ ਤੋਂ ਦੂਰ ਹੀ ਰਹੇ ਪਰ ਹਾਲ 'ਚ ਹੀ ਉਹ ਵ੍ਹਾਈਟ ਹਾਊਸ ਦੀ ਕੋਰੋਨਾਵਾਇਰਸ ਟਾਸਕ ਫੋਰਸ ਦੀ ਅਗਵਾਈ ਕਰਨ ਲਈ ਆਪਣੀ ਭੂਮਿਕਾ ਲਈ ਚਰਚਾਵਾਂ ਦਾ ਵਿਸ਼ਾ ਬਣੇ ਹਨ।
https://www.youtube.com/watch?v=xWw19z7Edrs&t=1s
ਪੇਂਸ ਨੂੰ ਨਵੀਨੀਕਰਣ ਕੌਮੀ ਪੁਲਾੜ ਕੌਂਸਲ ਦੇ ਨਾਲ-ਨਾਲ ਅਮਰੀਕੀ ਪੁਲਾੜ ਨੀਤੀ ਦਾ ਵੀ ਜ਼ਿੰਮਾ ਸੌਂਪਿਆ ਗਿਆ ਸੀ। ਇਹ ਜ਼ਿੰਮੇਵਾਰੀ ਭਾਵੇਂ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਦੀਆਂ ਸੇਵਾਵਾਂ 'ਚ ਜੁੜਦੀ ਜ਼ਰੂਰ ਹੈ।
ਇਹ ਵੀ ਪੜ੍ਹੋ:
ਮਾਈਕ ਪੇਂਸ ਨੇ ਜੁਲਾਈ 2016 'ਚ ਵ੍ਹਾਈਟ ਹਾਊਸ ਦੇ ਆਪਣੇ ਸਫ਼ਰ ਦਾ ਆਗਾਜ਼ ਕੀਤਾ ਸੀ। ਉਸ ਸਮੇਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਉਨ੍ਹਾਂ ਦੇ ਘਰ ਜਾ ਕੇ ਸਾਂਝੀ ਟਿਕਟ 'ਤੇ ਖੜ੍ਹੇ ਹੋਣ ਦੀ ਪੇਸ਼ਕਸ਼ ਕੀਤੀ ਸੀ। ਉਸ ਸਮੇਂ ਪੇਂਸ 57 ਸਾਲ ਦੇ ਸਨ।
ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਪੇਂਸ ਦੀ ਕਾਰਗੁਜ਼ਾਰੀ ਨੂੰ ਅੱਗੇ ਰੱਖਦਿਆਂ ਹੀ ਉਨ੍ਹਾਂ ਨੂੰ ਇਹ ਮੌਕਾ ਮਿਲਿਆ ਸੀ। ਸਾਬਕਾ ਗਵਰਨਰ ਸਮਾਜਿਕ ਰੂੜ੍ਹੀਵਾਦੀ ਲੋਕਾਂ ਦੀ ਪਹਿਲੀ ਪਸੰਦ ਸੀ ਅਤੇ ਉਨ੍ਹਾਂ ਨੇ ਵਾਸ਼ਿੰਗਟਨ 'ਚ ਖਾਸੇ ਤਜ਼ਰਬੇ ਦਾ ਦਾਅਵਾ ਵੀ ਕੀਤਾ ਸੀ।
ਉਪ-ਰਾਸ਼ਟਰਪਤੀ ਵਜੋਂ ਚੁਣੇ ਜਾਣ ਤੋਂ ਪਹਿਲਾਂ ਤਾਂ ਪੇਂਸ ਨੇ ਖੁੱਲ੍ਹੇ ਤੌਰ 'ਤੇ ਰਾਸ਼ਟਰਪਤੀ ਟਰੰਪ ਦੀਆਂ ਕਈ ਨੀਤੀਆਂ ਦੀ ਆਲੋਚਨਾ ਵੀ ਕੀਤੀ ਸੀ।
ਉਨ੍ਹਾਂ ਨੇ ਅਮਰੀਕਾ 'ਚ ਮੁਸਲਮਾਨਾਂ ਦੇ ਦਾਖਲ ਹੋਣ 'ਤੇ ਰਾਸ਼ਟਰਪਤੀ ਟਰੰਪ ਦੀ ਪ੍ਰਸਤਾਵਿਤ ਪਾਬੰਦੀ ਨੂੰ 'ਅਪਮਾਨਜਨਕ ਅਤੇ ਗ਼ੈਰ-ਸੰਵਿਧਾਨਕ' ਕਰਾਰ ਦਿੱਤਾ ਸੀ ਅਤੇ ਨਾਲ ਹੀ ਅਮਰੀਕੀ ਜ਼ਿਲ੍ਹਾ ਜੱਜ ਗੋਂਜ਼ਾਲੋ ਕੁਰੀਅਲ 'ਤੇ ਇੱਕ ਵਾਰ ਦੇ ਵਪਾਰਕ ਮੋਗੁਲ ਦੀਆਂ ਟਿੱਪਣੀਆਂ ਨੂੰ 'ਅਣਉੱਚਿਤ' ਕਿਹਾ ਸੀ।
ਰਾਸ਼ਟਰਪਤੀ ਟਰੰਪ ਨੇ ਸੁਝਾਅ ਦਿੱਤਾ ਸੀ ਕਿ ਇੱਕ ਜੱਜ ਦੀ ਮੈਕਸੀਕਨ ਵਿਰਾਸਤ ਨੇ ਉਨ੍ਹਾਂ ਨੂੰ ਟਰੰਪ ਯੂਨੀਵਰਸਿਟੀ ਖਿਲਾਫ ਇੱਕ ਮੁਕੱਦਮੇ 'ਚ ਨਿਰਪੱਖ ਸੁਣਵਾਈ ਤੋਂ ਰੋਕਿਆ ਸੀ।
ਪੇਂਸ ਇਸ ਮੌਕੇ ਇੱਕ ਵਫ਼ਾਦਾਰ ਮੰਤਰੀ ਵੱਜੋਂ ਜਾਣੇ ਜਾਂਦੇ ਹਨ ਅਤੇ ਰਾਸ਼ਟਰਪਤੀ ਟਰੰਪ ਤੋਂ ਬਾਅਦ ਉਨ੍ਹਾਂ ਦੇ ਹੱਥ ਹੀ ਸਾਰੀ ਸ਼ਕਤੀ ਹੈ। ਹੁਣ ਉਹ ਕਦੇ ਵੀ ਰਾਸ਼ਟਰਪਤੀ ਟਰੰਪ ਦੀ ਆਲੋਚਨਾ ਕਰਦੇ ਨਜ਼ਰ ਨਹੀਂ ਆਉਂਦੇ ਹਨ।
ਪਿਛਲੇ ਚਾਰ ਸਾਲਾਂ 'ਚ ਸਥਿਤੀ 'ਚ ਕਈ ਬਦਲਾਵ ਆਏ
ਪੇਂਸ ਖ਼ਿਲਾਫ ਪਹਿਲੀ ਨਕਾਰਾਤਮਕ ਖ਼ਬਰ ਸਾਲ 2017 'ਚ ਸਾਹਮਣੇ ਆਈ ਸੀ, ਜਦੋਂ ਇੰਡੀਆਨਾ ਦੇ ਗਵਰਨਰ ਰਹਿੰਦਿਆਂ ਉਨ੍ਹਾਂ ਨੇ ਆਪਣੇ ਨਿੱਜੀ ਈ-ਮੇਲ ਖਾਤੇ ਦੀ ਵਰਤੋਂ ਕੀਤੀ ਸੀ।
ਹਿਲੇਰੀ ਕਲਿੰਟਨ 'ਤੇ ਉਨ੍ਹਾਂ ਦੀ ਅਸਧਾਰਨ ਈ-ਮੇਲ ਵਿਵਸਥਾ ਦੀ ਆਲੋਚਨਾ ਕਰਨ ਤੋਂ ਬਾਅਦ, ਪੇਂਸ 'ਤੇ ਪਾਖੰਡੀ, ਕਪਟੀ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ। ਹਾਲਾਂਕਿ ਕਲਿੰਟਨ ਦੇ ਉਲਟ ਉਹ ਆਪਣੇ ਏਓਐਲ ਖਾਤੇ 'ਚ ਵਰਗੀਕ੍ਰਿਤ (ਕਲਾਸੀਫਾਈਡ) ਜਾਣਕਾਰੀ ਨਹੀਂ ਸੰਭਾਲ ਰਹੇ ਸਨ।
ਇਸ ਸਾਲ ਮਈ ਮਹੀਨੇ ਵੀ ਉਹ ਵਿਵਾਦਾਂ ਦੇ ਘੇਰੇ ਵਿੱਚ ਉਸ ਸਮੇਂ ਫਸੇ ਜਦੋਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਮਾਈਕਲ ਫਲੀਨ ਦੀ ਪ੍ਰਸ਼ਾਸਨ 'ਚ ਵਾਪਸੀ 'ਤੇ ਖੁਸ਼ ਹਨ।
ਦੱਸ ਦਈਏ ਕਿ ਮਾਈਕਲ ਕੌਮੀ ਸੁਰੱਖਿਆ ਸਲਾਹਕਾਰ ਸਨ ਅਤੇ 2016 ਦੀਆਂ ਚੋਣਾਂ 'ਚ ਰੂਸ ਦੀ ਦਖਲਅੰਦਾਜ਼ੀ ਸਬੰਧੀ ਵਿਸ਼ੇਸ਼ ਕੌਂਸਲ ਜਾਂਚ ਵੱਲੋਂ ਉਨਾਂ ਤੋਂ ਪੁੱਛ ਗਿੱਛ ਕੀਤੀ ਗਈ ਸੀ।
ਅਮਰੀਕਾ 'ਚ ਕੋਰੋਨਾਵਾਇਰਸ ਨੂੰ ਲੈ ਕੇ ਕੀਤੀਆਂ ਆਪਣੀਆਂ ਟਿੱਪਣੀਆਂ ਦੇ ਕਾਰਨ ਵੀ ਪੇਂਸ ਚਰਚਾ 'ਚ ਰਹੇ। ਉਨ੍ਹਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ।
ਪੇਂਸ ਜੋ ਕਿ ਆਪਣੇ ਆਪ ਨੂੰ 'ਇੱਕ ਇਸਾਈ, ਇੱਕ ਰੂੜੀਵਾਦੀ ਅਤੇ ਇੱਕ ਰਿਪਬਲੀਕਨ' ਵਜੋਂ ਪੇਸ਼ ਕਰਦੇ ਹਨ, ਉਨ੍ਹਾਂ ਨੇ ਸਾਲ 1980 'ਚ ਡੈਮੋਕਰੇਟ ਜਿੰਮੀ ਕਾਰਟਰ ਨੂੰ ਆਪਣੀ ਵੋਟ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਉਹ ਕਾਲਜ ਦਾ ਸਮਾਂ ਨਹੀਂ ਸੀ ਜਦੋਂ ਉਹ ਭਵਿੱਖ 'ਚ ਬਣਨ ਵਾਲੀ ਆਪਣੀ ਪਤਨੀ ਕਾਰੇਨ ਨੂੰ ਇੱਕ ਇਵੈਂਜੀਲਿਕਲ ਚਰਚ 'ਚ ਮਿਲੇ ਸਨ ਅਤੇ ਉਦੋਂ ਤੋਂ ਹੀ ਉਨ੍ਹਾਂ ਦੀ ਵਿਚਾਰਧਾਰਾ 'ਚ ਬਦਲਾਵ ਸ਼ੁਰੂ ਹੋ ਗਿਆ ਸੀ।
ਉਦਾਰਵਾਦੀ ਪਿਛੋਕੜ
ਪੇਂਸ ਇੰਡੀਆਨਾ ਦੇ ਕੋਲੰਬਸ 'ਚ ਆਪਣੇ ਪੰਜ ਭੈਣ-ਭਰਾਵਾਂ ਨਾਲ ਰਹਿੰਦੇ ਸਨ।
ਉਨ੍ਹਾਂ ਨੇ 2012 'ਚ ਇੰਡੀਆਨਾ ਪੋਲਿਸ ਸਟਾਰ ਨੂੰ ਦੱਸਿਆ ਕਿ ਉਦਾਰਵਾਦੀ ਆਈਕਨ ਜੋਹਨ ਐਫ ਕੈਨੇਡੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਉਨ੍ਹਾਂ ਨੂੰ ਰਾਜਨੀਤੀ 'ਚ ਆਪਣਾ ਸਫ਼ਰ ਸ਼ੁਰੂ ਕਰਨ ਲਈ ਪ੍ਰੇਰਿਆ ਸੀ।
ਇੱਕ ਸਾਬਕਾ ਰੇਡੀਓ ਸ਼ੋਅ ਮੇਜ਼ਬਾਨ ਮਾਈਕ ਪੇਂਸ ਨੇ 2013-17 ਤੱਕ ਇੰਡੀਆਨਾ ਦੇ ਗਵਰਨਰ ਵਜੋਂ ਸੇਵਾਵਾਂ ਨਿਭਾਈਆਂ। ਇਸ ਦੇ ਨਾਲ ਹੀ ਉਨ੍ਹਾਂ ਕੋਲ ਅਮਰੀਕਾ ਦੀ ਪ੍ਰਤੀਨਿਧੀ ਸਭਾ ਦੇ ਮੈਂਬਰ ਵਜੋਂ 12 ਸਾਲਾਂ ਦਾ ਵਿਧਾਨਿਕ ਤਜ਼ਰਬਾ ਵੀ ਮੌਜੂਦ ਹੈ।
ਵਾਸ਼ਿੰਗਟਨ 'ਚ ਆਪਣੇ ਅੰਤਿਮ ਦੋ ਸਾਲਾਂ 'ਚ ਪੇਂਸ ਨੇ ਹਾਊਸ ਰਿਪਬਲੀਕਨ ਕਾਨਫਰੰਸ ਦੇ ਚੇਅਰ ਵਜੋਂ ਸੇਵਾ ਨਿਭਾਈ, ਜੋ ਕਿ ਤੀਜਾ ਸਭ ਤੋਂ ਉੱਚ ਪੱਧਰੀ ਰਿਪਬਲਿਕ ਲੀਡਰਸ਼ਿਪ ਅਹੁਦਾ ਹੈ।
ਉਨ੍ਹਾਂ ਨੇ ਰਿਪਬਲਿਕ ਸਟੱਡੀ ਗਰੁੱਪ ਦੀ ਵੀ ਪ੍ਰਧਾਨਗੀ ਕੀਤੀ, ਜੋ ਕਿ ਕੰਜ਼ਰਵੇਟਿਵ ਹਾਊਸ ਦੇ ਰਿਪਬਲੀਕਨਾਂ ਦਾ ਗੱਠਜੋੜ ਸੀ। ਇਸ ਸਮੂਹ ਨੇ ਹੀ ਪੇਂਸ ਨੂੰ ਸੰਭਾਵੀ ਹੁਲਾਰਾ ਦਿੱਤਾ ਅਤੇ ਭਵਿੱਖ 'ਚ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੀ ਵਿਚਾਰਧਾਰਾ ਦੀ ਸ਼ੁੱਧਤਾ 'ਤੇ ਸਵਾਲ ਖੜ੍ਹੇ ਕੀਤੇ।
ਮਾਈਕ ਪੇਂਸ ਨੇ ਪਹਿਲਾਂ ਵ੍ਹਾਈਟ ਹਾਊਸ ਦੀ ਦੌੜ ਦਾ ਹਿੱਸਾ ਬਣਨ ਦਾ ਵਿਚਾਰ ਕੀਤਾ ਸੀ। 2009 'ਚ ਉਨ੍ਹਾਂ ਨੇ ਪਹਿਲੇ ਮੁਢਲੇ ਰਾਜਾਂ ਦਾ ਦੌਰਾ ਕੀਤਾ ਸੀ। ਇਸ ਮੌਕੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ 2012 ਦੀ ਦੌੜ 'ਚ ਸ਼ਾਮਲ ਹੋਣ ਦੀ ਇੱਛਾ ਰੱਖਦੇ ਹਨ।
2016 ਦੀ ਚੋਣ ਮੁਹਿੰਮ ਦੌਰਾਨ ਪੇਂਸ ਨੇ ਟਰੰਪ ਨਾਲ ਦੇਸ਼ ਭਰ ਦੀਆਂ ਕਈ ਰੈਲੀਆਂ 'ਚ ਸ਼ਿਰਕਤ ਕੀਤੀ। ਉਹ ਰੋਜ਼ਾਨਾ ਹੀ ਕਈ ਰਾਜਾਂ 'ਚ ਆਯੋਜਿਤ ਰੈਲੀਆਂ 'ਚ ਟਰੰਪ ਦੇ ਨਾਲ ਹੀ ਵਿਖਾਈ ਦਿੰਦੇ ਸਨ।
ਪੇਂਸ ਦੀਆਂ ਮਹੱਤਵਪੂਰਣ ਭੂਮਿਕਾਵਾਂ 'ਚੋਂ ਇੱਕ ਹੋਰ ਭੂਮਿਕਾ ਉਸ ਸਮੇਂ ਸਾਹਮਣੇ ਆਈ ਜਦੋਂ ਵਿਵਾਦਾਂ ਦੇ ਚੱਲਦਿਆ ਵੀ ਉਨ੍ਹਾਂ ਨੇ ਉਮੀਦਵਾਰ ਦੀ ਹਿਮਾਇਤ ਕੀਤੀ।ਉਨ੍ਹਾਂ ਨੇ ਟਰੰਪ ਦਾ ਬਚਾਅ ਕਰਦਿਆਂ ਤਤਕਾਲੀ ਰਾਸ਼ਟਰਪਤੀ ਹਿਲੇਰੀ ਕਲਿੰਟਨ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਟਰੰਪ ਦੇ ਬੇਟੇ ਡੌਨਲਡ ਟਰੰਪ ਜੂਨੀਅਰ ਦੇ ਹੱਕ 'ਚ ਖੜ੍ਹੇ ਹੋਏ। ਉਨ੍ਹਾਂ ਨੇ ਆਪਣੀਆਂ ਟਿੱਪਣੀਆਂ 'ਚ ਸ਼ਰਨਾਰਥੀਆਂ ਦੀ ਤੁਲਨਾ ਸਕਿਟਲਜ਼ ਨਾਲ ਕੀਤੀ ਸੀ।
ਪੇਂਸ ਨੇ ਟਰੰਪ ਦੇ ਇਸ ਵਿਚਾਰ ਦਾ ਵੀ ਵਿਰੋਧ ਕੀਤਾ ਸੀ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਜਨਮਭੂਮੀ ਅਮਰੀਕਾ ਨਹੀਂ ਰਹੀ ਹੈ। (ਹਾਲਾਂਕਿ ਕੁਝ ਦਿਨ ਬਾਅਦ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਵੀ ਇਸ ਮੁੱਦੇ 'ਤੇ ਆਪਣੇ ਵਿਚਾਰ ਬਦਲ ਦਿੱਤੇ ਹਨ।)
ਵਿਵਾਦ
ਬਤੌਰ ਗਵਰਨਰ ਪੇਂਸ ਨੇ ਧਾਰਮਿਕ ਆਜ਼ਾਦੀ ਬਹਾਲੀ ਐਕਟ ਨੂੰ ਕਾਨੂੰਨ 'ਚ ਬਦਲਣ ਲਈ ਦਸਤਖ਼ਤ ਕਰਨ ਤੋਂ ਬਾਅਦ ਜਨਤਕ ਰੋਸ ਕੀਤਾ ਸੀ। ਆਲੋਚਕਾਂ ਨੇ ਦਲੀਲ ਦਿੱਤੀ ਸੀ ਕਿ ਇਹ ਕਾਨੂੰਨ ਐਲਜੀਬੀਟੀ ਤਬਕੇ ਦੇ ਖਿਲਾਫ ਹੈ, ਇੱਕ ਤਰ੍ਹਾਂ ਨਾਲ ਉਨ੍ਹਾਂ ਨਾਲ ਵਿਤਕਰਾ ਹੈ, ਜੋ ਕਿ ਕਾਰੋਬਾਰਾਂ ਨੂੰ ਧਾਰਮਿਕ ਵਿਸ਼ਵਾਸ, ਮਾਨਤਾਵਾਂ ਦੇ ਅਧਾਰ 'ਤੇ ਉਨ੍ਹਾਂ ਦੀ ਸੇਵਾ ਲੈਣ ਤੋਂ ਇਨਕਾਰ ਕਰਨ ਦੀ ਇਜਾਜ਼ਤ ਦਿੰਦਾ ਹੈ।
ਰਾਸ਼ਟਰੀ ਦਬਾਅ ਹੇਠ ਆ ਕੇ ਉਨ੍ਹਾਂ ਨੇ ਬਾਅਦ 'ਚ ਇੱਕ ਸੋਧ 'ਤੇ ਹਸਤਾਖ਼ਰ ਕੀਤੇ ਸਨ, ਜਿਸ 'ਚ ਕਿਹਾ ਗਿਆ ਸੀ ਕਿ ਕੋਈ ਵੀ ਕਾਰੋਬਾਰ ਸਮਲਿੰਗੀ ਲੋਕਾਂ ਨਾਲ ਪੱਖਪਾਤ ਨਹੀਂ ਕਰ ਸਕਦੇ ਹਨ। ਇਸ ਸੋਧ ਦੀ ਰੂੜ੍ਹੀਵਾਦੀ ਲੋਕਾਂ ਵੱਲੋਂ ਆਲੋਚਨਾ ਹੋਈ ਸੀ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਸ ਸੋਧ ਨਾਲ ਉਨ੍ਹਾਂ ਨਾਲ ਧੋਖਾ ਹੋਇਆ ਹੈ।
ਗਰਭਪਾਤ ਦਾ ਸਖ਼ਤ ਵਿਰੋਧ ਕਰਨ ਕਰਕੇ ਵੀ ਪੇਂਸ ਚਰਚਾ 'ਚ ਰਹੇ ਹਨ।
ਪੇਂਸ ਇੱਕ ਇਵੈਂਜੀਲਿਕ ਇਸਾਈ ਹਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਪੇਂਸ ਨੇ ਬਤੌਰ ਗਵਰਨਰ ਇੱਕ ਹੋਰ ਐਕਟ ਨੂੰ ਕਾਨੂੰਨ 'ਚ ਤਬਦੀਲ ਕਰਨ ਲਈ ਦਸਤਖ਼ਤ ਕੀਤੇ ਸਨ, ਜਿਸ ਦੇ ਤਹਿਤ ਦੇਸ਼ ਭਰ 'ਚ ਗਰਭਪਾਤ ਖਿਲਾਫ ਕਾਨੂੰਨ ਸ਼ਾਮਲ ਸਨ।
ਇੰਡੀਆਨਾ ਨੇ ਗਰਭਪਾਤ 'ਤੇ ਪਾਬੰਦੀ ਤਾਂ ਲਗਾਈ ਪਰ ਕੁਝ ਸਥਿਤੀਆਂ 'ਚ, ਜਿਵੇਂ ਭਰੂਣ ਦਾ ਲਿੰਗ, ਨਸਲ ਜਾਂ ਅਪੰਗਤਾ ਦੀ ਸੂਰਤ 'ਚ ਹੀ ਲਾਗੂ ਕੀਤਾ। ਹਾਲਾਂਕਿ ਬਾਅਦ ਵਿੱਚ ਅਪੀਲ ਕੋਰਟ ਵੱਲੋਂ ਖ਼ਤਮ ਕਰ ਦਿੱਤੀ ਗਈ ਸੀ।
ਸਾਲ 2017 'ਚ ਪੇਂਸ ਆਪਣੇ ਅਹੁਦੇ 'ਤੇ ਰਹਿੰਦਿਆਂ ਅਮਰੀਕਾ ਦੀ ਸਭ ਤੋਂ ਵੱਡੀ ਸਲਾਨਾ ਗਰਭਪਾਤ ਵਿਰੋਧੀ ਰੈਲੀ - 'ਮਾਰਚ ਫਾਰ ਲਾਈਫ' 'ਚ ਸ਼ਿਰਕਤ ਕਰਨ ਵਾਲੇ ਪਹਿਲੇ ਉਪ-ਰਾਸ਼ਟਰਪਤੀ ਬਣੇ ਅਤੇ ਬਾਅਦ 'ਚ ਉਹ ਬਾਕਾਇਦਾ ਇੰਨ੍ਹਾਂ ਪ੍ਰੋਗਰਾਮਾਂ 'ਚ ਸ਼ਿਰਕਤ ਕਰਦੇ ਰਹੇ।
ਸਾਲ 2012 'ਚ ਤਤਕਾਲੀ ਕਾਂਗਰਸਮੈਨ ਨੇ ਹਾਊਸ ਰਿਪਬਲਿਕ ਦੀ ਬੰਦ ਦਰਵਾਜ਼ਾ ਬੈਠਕ ਦੌਰਾਨ ਕਿਫਾਇਤੀ ਸਿਹਤ ਸਾਂਭ ਸੰਭਾਲ ਐਕਟ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਤੁਲਨਾ 9/11 ਅੱਤਵਾਦੀ ਹਮਲਿਆਂ ਨਾਲ ਕੀਤੀ ਸੀ।
ਜਦਕਿ ਬਾਅਦ 'ਚ ਉਨ੍ਹਾਂ ਨੇ ਆਪਣੀ ਇਸ ਟਿੱਪਣੀ 'ਤੇ ਮੁਆਫੀ ਵੀ ਮੰਗੀ ਸੀ।
ਇਹ ਵੀ ਪੜ੍ਹੋ:
https://www.youtube.com/watch?v=qa6dFH_4q-c
https://www.youtube.com/watch?v=Kx0YWNg2lS0
https://www.youtube.com/watch?v=X_b4aEVBikg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '817b1a06-f6d9-4774-93b4-96fdef96b654','assetType': 'STY','pageCounter': 'punjabi.international.story.54450358.page','title': 'ਮਾਈਕ ਪੇਂਸ: ਕਮਲਾ ਹੈਰਿਸ ਖਿਲਾਫ਼ ਟਰੰਪ ਦੀ ਪਾਰਟੀ ਤੋਂ ਚੋਣ ਲੜਨ ਵਾਲੇ ਆਗੂ ਦਾ ਸਫ਼ਰ','published': '2020-10-07T13:05:07Z','updated': '2020-10-07T13:05:07Z'});s_bbcws('track','pageView');

ਪਾਕਿਸਤਾਨ ਦੀਆਂ ''ਚੁੜੇਲਾਂ'' ਜਿਨ੍ਹਾਂ ਨੇ ਭਾਰਤ ਵਿੱਚ ਵੀ ਪਾਈਆਂ ਧਮਾਲਾਂ
NEXT STORY