ਯੂਐਸ ਦੇ ਸੰਵਿਧਾਨ ਵਿੱਚ ਲਿਖਿਆ ਗਿਆ ਹੈ ਕਿ ਨਵੇਂ ਰਾਸ਼ਟਰਪਤੀ ਦਾ ਕਾਰਜਕਾਲ 20 ਜਨਵਰੀ ਨੂੰ ਦੁਪਹਿਰ ਤੋਂ ਸ਼ੁਰੂ ਹੋਵੇਗਾ
ਜੋਅ ਬਾਇਡਨ ਵ੍ਹਾਈਟ ਹਾਉਸ ਦੀ ਦੌੜ ਵਿੱਚ ਡੌਨਲਡ ਟਰੰਪ ਨੂੰ ਹਰਾ ਕੇ ਲੋੜੀਂਦੀਆਂ 270 ਇਲੈਕਟੋਰਲ ਕਾਲਜ ਦੀਆਂ ਵੋਟਾਂ ਹਾਸਲ ਕਰ ਚੁੱਕੇ ਹਨ।
ਹੁਣ ਕੀ ਹੋਵੇਗਾ?
ਸਾਬਕਾ ਉਪ-ਰਾਸ਼ਟਰਪਤੀ ਆਪਣੇ ਫਰਨੀਚਰ ਨੂੰ ਤੁਰੰਤ 1600 ਪੈਨਸਿਲਵੇਨੀਆ ਐਵੀਨਿਊ ਵਿੱਚ ਨਹੀਂ ਲਿਜਾਣਗੇ - ਇਸ ਤੋਂ ਪਹਿਲਾਂ ਕੁਝ ਚੀਜ਼ਾਂ ਹਨ ਜੋ ਹੋਣੀਆਂ ਜ਼ਰੂਰੀ ਹਨ।
ਇਹ ਵੀ ਪੜ੍ਹੋ
ਇਹ ਆਮ ਤੌਰ 'ਤੇ ਇਕ ਨਿਰਵਿਘਨ ਪ੍ਰਕਿਰਿਆ ਹੁੰਦੀ ਹੈ, ਪਰ ਚੋਣਾਂ ਲਈ ਸੰਭਾਵਤ ਕਾਨੂੰਨੀ ਚੁਣੌਤੀਆਂ ਦੇ ਕਾਰਨ ਇਸ ਵਾਰ ਵਾਧੂ ਮੁਸ਼ਕਲਾਂ ਹੋ ਸਕਦੀਆਂ ਹਨ।
2017 ’ਚ ਟਰੰਪ ਦੇ ਉਦਘਾਟਨ ਸਮਾਰੋਹ ’ਚ ਜੋਅ ਬਾਇਡਨ
ਜੋਅ ਬਾਇਡਨ ਰਾਸ਼ਟਰਪਤੀ ਕਦੋਂ ਬਨਣਗੇ?
ਯੂਐਸ ਦੇ ਸੰਵਿਧਾਨ ਵਿੱਚ ਲਿਖਿਆ ਗਿਆ ਹੈ ਕਿ ਨਵੇਂ ਰਾਸ਼ਟਰਪਤੀ ਦਾ ਕਾਰਜਕਾਲ 20 ਜਨਵਰੀ ਨੂੰ ਦੁਪਹਿਰ ਤੋਂ ਸ਼ੁਰੂ ਹੋਵੇਗਾ।
ਇਹ ਉਦਘਾਟਨ ਸਮਾਰੋਹ ਰਾਜਧਾਨੀ, ਵਾਸ਼ਿੰਗਟਨ ਡੀਸੀ ਵਿੱਚ ਹੁੰਦਾ ਹੈ। ਨਵੇਂ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਮੌਜੂਦਗੀ 'ਚ ਸਹੁੰ ਚੁੱਕਦੇ ਹਨ।
ਇਸ ਲਈ ਜੋਅ ਬਾਇਡਨ ਅਤੇ ਕਮਲਾ ਹੈਰਿਸ 20 ਜਨਵਰੀ 2021 ਨੂੰ ਆਫ਼ਿਸ ਸੰਭਾਲ ਸਕਦੇ ਹਨ।
ਇਹ ਟਾਈਮ ਟੇਬਲ ਬਦਲਿਆ ਵੀ ਜਾ ਸਕਦਾ ਹੈ। ਜੇ ਕਿਸੇ ਦੀ ਰਾਸ਼ਟਰਪਤੀ ਅਹੁਦੇ 'ਤੇ ਰਹਿੰਦਿਆਂ ਮੌਤ ਹੋ ਜਾਂਦੀ ਹੈ ਜਾਂ ਉਹ ਅਸਤੀਫ਼ਾ ਦੇ ਦਿੰਦੇ ਹਨ, ਤਾਂ ਉਪ-ਰਾਸ਼ਟਰਪਤੀ ਨੂੰ ਹੀ ਰਾਸ਼ਟਰਪਤੀ ਵਜੋ ਜਲਦੀ ਤੋਂ ਜਲਦੀ ਸਹੁੰ ਚੁਕਾਈ ਜਾਂਦੀ ਹੈ।
ਡੌਨਲਡ ਟਰੰਪ ਅਤੇ ਬਰਾਕ ਓਬਾਮਾ
ਰਾਸ਼ਟਰਪਤੀ ਟ੍ਰਾਂਜ਼ੀਸ਼ਨ ਕੀ ਹੈ?
ਇਹ ਚੋਣ ਨਤੀਜੇ ਅਤੇ ਨਵੇਂ ਰਾਸ਼ਟਰਪਤੀ ਕਾਰਜਕਾਲ ਦੀ 20 ਜਨਵਰੀ ਨੂੰ ਹੋਣ ਵਾਲੀ ਸ਼ੁਰੂਆਤ ਦੇ ਵਿਚਕਾਰ ਦੀ ਮਿਆਦ ਹੈ।
ਆਉਣ ਵਾਲਾ ਰਾਸ਼ਟਰਪਤੀ ਇੱਕ ਟ੍ਰਾਂਜ਼ੀਸ਼ਨ ਟੀਮ ਬਣਾਉਂਦਾ ਹੈ ਜੋ ਉਦਘਾਟਨ ਤੋਂ ਤੁਰੰਤ ਬਾਅਦ ਸੱਤਾ ਸੰਭਾਲਣ ਦੀ ਤਿਆਰੀ ਕਰਦੀ ਹੈ - ਅਤੇ ਬਾਇਡਨ ਟੀਮ ਨੇ ਪਹਿਲਾਂ ਹੀ ਇੱਕ ਟ੍ਰਾਂਜ਼ੀਸ਼ਨ ਵੈਬਸਾਈਟ ਸਥਾਪਤ ਕਰ ਲਈ ਹੈ।
ਉਹ ਲੋਕਾਂ ਨੂੰ ਮੰਤਰੀ ਮੰਡਲ ਵਿੱਚ ਕੰਮ ਕਰਨ ਲਈ ਚੁਣਨਗੇ, ਨੀਤੀਗਤ ਪ੍ਰਾਥਮਿਕਤਾਵਾਂ ਬਾਰੇ ਵਿਚਾਰ ਵਟਾਂਦਰੇ ਕਰਨਗੇ ਅਤੇ ਰਾਜ ਕਰਨ ਲਈ ਤਿਆਰ ਹੋਣਗੇ।
ਟੀਮ ਦੇ ਮੈਂਬਰ ਫੈਡਰਲ ਏਜੰਸੀਆਂ ਵਿੱਚ ਜਾਂਦੇ ਹਨ ਅਤੇ ਡੈੱਡਲਾਈਨਾਂ, ਬਜਟ ਅਤੇ ਕਿਹੜਾ ਸਟਾਫ ਕੀ ਕਰਦਾ ਹੈ, ਬਾਰੇ ਸਭ ਕੁਝ ਜਾਣਦੇ ਹਨ।
ਉਹ ਆਉਣ ਵਾਲੇ ਸਟਾਫ ਲਈ ਸਾਰੀ ਸਮਝ ਇਕੱਠੀ ਕਰਦੇ ਹਨ।
ਸਾਲ 2016 ਵਿੱਚ, ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਉੱਤਰਾਧਿਕਾਰੀ ਡੌਨਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੇ ਓਵਲ ਦਫ਼ਤਰ ਦੀਆਂ ਫੋਟੋਆਂ ਦੱਸਦੀਆਂ ਹਨ ਕਿ ਉਨ੍ਹਾਂ ਦੇ ਵਿਚਕਾਰ ਕਿੰਨਾ ਕੁ ਨਿੱਘ ਸੀ।
ਜੋਅ ਬਾਇਡਨ ਨੇ ਆਪਣੀ ਟ੍ਰਾਂਜ਼ੀਸ਼ਨ ਟੀਮ ਨੂੰ ਇਕੱਠੇ ਕਰਨ ਵਿੱਚ ਕਈ ਮਹੀਨੇ ਲਗਾਏ ਹਨ, ਇਸ ਲਈ ਫੰਡ ਵੀ ਇਕੱਠੇ ਕੀਤੇ ਅਤੇ ਪਿਛਲੇ ਹਫ਼ਤੇ ਉਨ੍ਹਾਂ ਨੇ ਇਸ ਲਈ ਇੱਕ ਵੈਬਸਾਈਟ ਵੀ ਲਾਂਚ ਕੀਤੀ ਹੈ।
ਬਰਾਕ ਓਬਾਮਾ ਅਤੇ ਜੋਅ ਬਾਇਡਨ ਨੇ 8 ਸਾਲ ਇਕੱਠੇ ਕੰਮ ਕੀਤਾ
ਕਿਹੜੇ ਸ਼ਬਦ ਅਸੀਂ ਬਹੁਤ ਸੁਣਾਂਗੇ?
ਪ੍ਰੈਜ਼ੀਡੇਂਟ-ਇਲੈਕਟ: ਜਦੋਂ ਕੋਈ ਉਮੀਦਵਾਰ ਚੋਣ ਜਿੱਤਦਾ ਹੈ ਪਰ 20 ਜਨਵਰੀ ਨੂੰ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣੀ ਬਾਕੀ ਹੈ, ਉਸ ਨੂੰ ਪ੍ਰੈਜ਼ੀਡੈਂਟ-ਇਲੈਕਟ ਕਹਿੰਦੇ ਹਨ।
ਕੈਬਨਿਟ: ਜੋਅ ਬਾਇਡਨ ਜਲਦੀ ਹੀ ਇਹ ਐਲਾਨ ਕਰਨਾ ਸ਼ੁਰੂ ਕਰ ਦੇਣਗੇ ਕਿ ਉਹ ਆਪਣੇ ਮੰਤਰੀ ਮੰਡਲ ਵਿੱਚ ਕਿਸ ਨੂੰ ਚਾਹੁੰਦੇ ਹਨ, ਜੋ ਕਿ ਸਰਕਾਰ ਦੇ ਉੱਚ ਪੱਧਰੀ ਸਿਖਰਲੀ ਟੀਮ ਹੋਵੇਗੀ। ਇਸ ਵਿਚ ਸਾਰੇ ਪ੍ਰਮੁੱਖ ਵਿਭਾਗਾਂ ਅਤੇ ਏਜੰਸੀਆਂ ਦੇ ਮੁਖੀ ਸ਼ਾਮਲ ਹੁੰਦੇ ਹਨ।
ਕਨਫਰਮੇਸ਼ਨ ਹਿਅਰਿੰਗ: ਰਾਸ਼ਟਰਪਤੀ ਦੁਆਰਾ ਚੁਣੇ ਗਏ ਕਈ ਉੱਚ ਸਰਕਾਰੀ ਅਹੁਦਿਆਂ ਲਈ ਸੈਨੇਟ ਤੋਂ ਮਨਜ਼ੂਰੀ ਦੀ ਲੋੜ ਹੁੰਦੀ ਹੈ। ਬਾਇਡਨ ਦੁਆਰਾ ਚੁਣੇ ਗਏ ਲੋਕਾਂ ਦੇ ਸੈਨੇਟ ਦੀਆਂ ਕਮੇਟੀਆਂ ਦੁਆਰਾ ਇੰਟਰਵਿਊ ਲਏ ਜਾਣਗੇ, ਜਿਸ ਤੋਂ ਬਾਅਦ ਉਮੀਦਵਾਰ ਨੂੰ ਮਨਜ਼ੂਰ ਜਾਂ ਅਸਵੀਕਾਰ ਕਰਨ ਲਈ ਵੋਟ ਹੁੰਦੀ ਹੈ।
ਸੇਲਟਿਕ: ਰਾਸ਼ਟਰਪਤੀ ਚੁਣੇ ਜਾਣ ਦੇ ਨਾਤੇ, ਬਾਇਡਨ ਨੂੰ ਸੀਕ੍ਰੇਟ ਸਰਵਿਸ ਤੋਂ ਵੱਧ ਸੁਰੱਖਿਆ ਮਿਲੇਗੀ ਅਤੇ ਉਨ੍ਹਾਂ ਦਾ ਕੋਡਨੇਮ ਸੇਲਟਿਕ ਹੈ। ਇਹ ਨਾਮ ਉਮੀਦਵਾਰ ਦੁਆਰਾ ਚੁਣੇ ਜਾਂਦੇ ਹਨ। ਟਰੰਪ ਦਾ ਕੋਡਨੇਮ ਮੋਗਲ ਸੀ ਅਤੇ ਕਮਲਾ ਹੈਰਿਸ ਨੇ ਕਥਿਤ ਤੌਰ 'ਤੇ ਪਾਇਨੀਅਰ ਕੋਡਨੇਮ ਨੂੰ ਚੁਣਿਆ ਹੈ।
ਕੀ ਇੱਥੇ ਕਾਨੂੰਨੀ ਚੁਣੌਤੀਆਂ ਹੋਣਗੀਆਂ?
ਲਗਭਗ ਨਿਸ਼ਚਤ ਤੌਰ 'ਤੇ। ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਧੋਖਾਧੜੀ ਦਾ ਇਲਜ਼ਾਮ ਲਗਾਉਂਦੇ ਹੋਏ "ਹਾਲ ਹੀ ਦੇ ਬਾਇਡਨ ਵੱਲੋ ਦਾਅਵਾ ਕੀਤੇ ਰਾਜਾਂ" ਨੂੰ ਚੁਣੌਤੀ ਦੇਣਗੇ।
ਅਤੇ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਕੈਂਪੇਨ ਇਲਜ਼ਾਮਾਂ ਦੀ ਅਗਵਾਈ ਕਰਨ ਲਈ ਚੋਟੀ ਦੇ ਵਕੀਲ ਲੈ ਰਹੀ ਹੈ।
ਕੁਝ ਪੋਸਟਲ ਵੋਟਾਂ ਰੱਦ ਕਰਾਉਣ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਰਾਜ ਦੀਆਂ ਅਦਾਲਤਾਂ ਵਿੱਚ ਸ਼ੁਰੂ ਹੋਣਗੀਆਂ ਪਰ ਇਹ ਸੁਪਰੀਮ ਕੋਰਟ ਵਿੱਚ ਖ਼ਤਮ ਹੋ ਸਕਦੀਆਂ ਹਨ। ਹਾਲਾਂਕਿ, ਕਾਨੂੰਨੀ ਮਾਹਰਾਂ ਨੇ ਸੁਝਾਅ ਦਿੱਤਾ ਹੈ ਕਿ ਮੁਕੱਦਮੇ ਨਾਲ ਨਤੀਜਿਆਂ ਨੂੰ ਬਦਲਣ ਵਿੱਚ ਸਫਲ ਹੋਣ ਦੀ ਸੰਭਾਵਨਾ ਨਹੀਂ ਹੁੰਦੀ।
ਟਰੰਪ ਦੀ ਕੈਂਪੇਨ ਦੁਆਰਾ ਬੇਨਤੀ 'ਤੇ ਕੁਝ ਰਾਜਾਂ ਵਿੱਚ ਵੀ ਦੁਬਾਰਾ ਵੋਟਾਂ ਪੈਣ ਦੀ ਉਮੀਦ ਕੀਤੀ ਜਾਂਦੀ ਹੈ, ਪਰ ਉਹਨਾਂ ਦੇ ਨਤੀਜੇ ਬਦਲਣ ਦੀ ਉਮੀਦ ਨਹੀਂ ਕੀਤੀ ਜਾਂਦੀ।
ਤੁਸੀਂ ਇਹ ਵੀ ਪੜ੍ਹ ਸਕਦੇ ਹੋ
https://www.youtube.com/watch?v=xWw19z7Edrs&t=1s
ਫਿਰ ਕੀ ਹੋਵੇਗਾ ਜੇ ਟਰੰਪ ਮੰਨਣਗੇ ਹੀ ਨਹੀਂ?
ਉੱਤਰੀ ਅਮਰੀਕਾ ਦੇ ਰਿਪੋਰਟਰ ਐਂਥਨੀ ਜ਼ਰਕਰ ਮੁਤਾਬਕ ਡੌਨਲਡ ਟਰੰਪ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਨਤੀਜਿਆ ਖ਼ਿਲਾਫ਼ ਲੜਨਗੇ। ਜੇ ਉਨ੍ਹਾਂ ਦੇ ਅਜਿਹਾ ਕਰਨ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ, ਤਾਂ ਜਨਤਕ ਤੌਰ 'ਤੇ ਹਾਰ ਮੰਨਣ ਲਈ ਉਨ੍ਹਾਂ 'ਤੇ ਦਬਾਅ ਵਧ ਜਾਵੇਗਾ।
ਪਰ ਉਨ੍ਹਾਂ ਨੂੰ ਕਰਨਾ ਕੀ ਹੈ?
ਹਾਰਨ ਵਾਲੇ ਉਮੀਦਵਾਰ ਤੋਂ ਵਿਜੇਤਾ ਨੂੰ ਕੀਤੇ ਜਾਣ ਵਾਲੀ ਫੋਨ ਕਾਲ ਅਮਰੀਕੀ ਰਾਜਨੀਤੀ ਦੀ ਇਕ ਸਤਿਕਾਰਤ ਪਰੰਪਰਾ ਹੈ। ਹਾਲਾਂਕਿ, ਇਹ ਕਿਸੇ ਵੀ ਤਰੀਕੇ ਨਾਲ ਲਾਜ਼ਮੀ ਨਹੀਂ ਹੈ।
2018 ਵਿੱਚ, ਉਦਾਹਰਣ ਵਜੋਂ, ਡੈਮੋਕਰੇਟਿਕ ਗਵਰਨਰ ਦੇ ਉਮੀਦਵਾਰ ਸਟੇਸੀ ਅਬਰਾਮਸ ਨੇ ਵੋਟਰਾਂ ਦੀ ਧੋਖਾਧੜੀ ਅਤੇ ਡਰਾਉਣ ਧਮਕਾਉਣ ਦਾ ਦਾਅਵਾ ਕੀਤਾ ਅਤੇ ਉਨ੍ਹਾਂ ਨੇ ਰਿਪਬਲਿਕਨ ਵਿਰੋਧੀ ਬ੍ਰਾਇਨ ਕੈਂਪ ਨੂੰ ਕਦੇ ਸਵੀਕਾਰ ਨਹੀਂ ਕੀਤਾ।
ਹਾਲਾਂਕਿ, ਇੱਕ ਆਧੁਨਿਕ ਰਾਸ਼ਟਰਪਤੀ ਦੀ ਦੌੜ ਵਿੱਚ ਇਹ ਕਦੇ ਨਹੀਂ ਹੋਇਆ। ਪਰ ਜਿਵੇਂ ਕਿ ਜੌਰਜੀਆ ਵਿੱਚ, ਜਿੰਨਾ ਚਿਰ ਚੋਣ ਨਤੀਜਿਆਂ ਨੂੰ ਕਾਨੂੰਨੀ ਤੌਰ 'ਤੇ ਪ੍ਰਮਾਣਿਤ ਕੀਤਾ ਜਾਂਦਾ ਹੈ, ਸਰਕਾਰ ਦੀ ਮਸ਼ੀਨਰੀ ਚੱਲਦੀ ਰਹੇਗਾ, ਚਾਹੇ ਟਰੰਪ ਕੁਝ ਵੀ ਕਰਨ।
ਕਮਲਾ ਹੈਰਿਸ
ਕਮਲਾ ਹੈਰਿਸ ਟ੍ਰਾਂਜ਼ੀਸ਼ਨ ਵਿੱਚ ਕੀ ਕਰਨਗੇ?
ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਔਰਤ ਕਮਲਾ ਹੈਰਿਸ ਆਪਣੇ ਸਟਾਫ਼ ਦੀ ਨਿਯੁਕਤੀ ਕਰਨਗੇ ਅਤੇ ਪਿਛਲੇ ਪ੍ਰਸ਼ਾਸਨ ਤੋਂ ਕੰਮਾਂ ਬਾਰੇ ਹੋਰ ਸਿੱਖਣਗੇ।
ਉਪ-ਰਾਸ਼ਟਰਪਤੀ ਵ੍ਹਾਈਟ ਹਾਉਸ ਦੇ ਵੈਸਟ ਵਿੰਗ ਵਿੱਚ ਕੰਮ ਕਰਦੇ ਹਨ, ਪਰ ਉਹ ਉਥੇ ਨਹੀਂ ਰਹਿੰਦੇ।
ਇਹ ਰਵਾਇਤ ਹੈ ਕਿ ਉਹ ਵ੍ਹਾਈਟ ਹਾਉਸ ਤੋਂ 10 ਮਿੰਟ ਦੀ ਦੂਰੀ 'ਤੇ ਸ਼ਹਿਰ ਦੇ ਉੱਤਰ-ਪੱਛਮ ਵਿੱਚ ਸਥਿਤ ਯੂਐਸ ਨੇਵਲ ਆਬਜ਼ਰਵੇਟਰੀ ਦੇ ਗਰਾਉਂਡ 'ਤੇ ਰਹਿੰਦੇ ਹਨ।
ਉਨ੍ਹਾਂ ਦੇ ਪਤੀ ਡੱਗ ਐਮਹੋਫ ਇੱਕ ਵਕੀਲ ਹਨ ਜੋ ਮਨੋਰੰਜਨ ਉਦਯੋਗ ਵਿੱਚ ਕੰਮ ਕਰਦੇ ਹਨ।
ਉਨ੍ਹਾਂ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਹਨ- ਕੋਲ ਅਤੇ ਈਲਾ - ਜੋ ਹੈਰਿਸ ਨੂੰ ਪਿਆਰ ਨਾਲ "ਮੋਮਾਲਾ" ਕਹਿੰਦੇ ਹਨ।
ਵ੍ਹਾਈਟ ਹਾਉਸ ਵਿੱਚ ਜਾਣਾ ਕਿੰਝ ਦਾ ਲੱਗਦਾ ਹੈ?
ਅੱਜ ਕੱਲ੍ਹ ਤਾਂ ਹਾਲਾਤ ਬਹੁਤ ਜ਼ਿਆਦਾ ਬਿਹਤਰ ਹਨ। ਸਾਲ 1800 ਵਿੱਚ ਜਦੋਂ ਪਹਿਲਾ ਰਾਸ਼ਟਰਪਤੀ ਜੋੜਾ ਜੋਨ ਅਤੇ ਅਬੀਗੈਲ ਐਡਮਜ਼ ਵ੍ਹਾਈਟ ਹਾਊਸ 'ਚ ਗਏ ਸਨ ਤਾਂ ਇਮਾਰਤ ਅਜੇ ਬਣ ਰਹੀ ਸੀ।
ਇਨ੍ਹਾਂ ਦਿਨਾਂ ਵਿੱਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇੱਕ ਨਵੇਂ ਰਾਸ਼ਟਰਪਤੀ ਅਤੇ ਪਰਿਵਾਰ ਨੂੰ ਟੁੱਟ-ਭੱਜ ਹੋਣ ਕਰਕੇ ਡੈਕੌਰ ਜਾਂ ਫਰਨੀਚਰ ਲੈਣ ਦੀ ਜ਼ਰੂਰਤ ਹੋਏਗੀ, ਇਸ ਲਈ ਕਾਂਗਰਸ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਕਦ ਦਿੰਦੀ ਹੈ।
ਇਕੱਲੇ ਨਿਵਾਸ ਵਿੱਚ 132 ਕਮਰੇ ਅਤੇ 35 ਬਾਥਰੂਮ ਹਨ।
ਫਸਟ ਲੇਡੀ ਮੇਲਾਨੀਆ ਟਰੰਪ, ਫੈਸ਼ਨ ਦੀ ਦੁਨੀਆਂ ਵਿੱਚ ਕੰਮ ਕਰ ਚੁੱਕੇ ਸਨ, ਉਨ੍ਹਾਂ ਨੇ ਵ੍ਹਾਈਟ ਹਾਉਸ ਵਿੱਚ ਕਾਫ਼ੀ ਤਬਦੀਲੀਆਂ ਕੀਤੀਆਂ ਸਨ ਅਤੇ ਸ਼ਾਨਦਾਰ ਕ੍ਰਿਸਮਿਸ ਡੈਕੋਰੇਸ਼ਨ ਵੀ ਕੀਤਾ ਸੀ।
ਇਹ ਵੀ ਪੜ੍ਹੋ:
https://www.youtube.com/watch?v=j9YTHqWQKWM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '20a51ef1-043d-4703-9cc2-ad3a777f2aa0','assetType': 'STY','pageCounter': 'punjabi.international.story.54854331.page','title': 'US Election Results: ਬਾਇਡਨ ਦੀ ਜਿੱਤ ਤੋਂ ਬਾਅਦ ਹੁਣ ਕੀ ਹੋਵੇਗਾ','published': '2020-11-07T19:21:51Z','updated': '2020-11-07T19:21:51Z'});s_bbcws('track','pageView');

ਅਮਰੀਕੀ ਚੋਣਾਂ 2020: ਜੋਅ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤੀ
NEXT STORY