ਭਾਰਤ ਵਿੱਚ ਜਿੱਥੇ ਧਰਮ ਅਤੇ ਜਾਤੀ ਤੋਂ ਬਾਹਰ ਮੁਹੱਬਤ ਜਾਂ ਵਿਆਹ ਨਿੰਦਿਆ ਸਹੇੜਦਾ ਹੈ। ਇੰਸਟਾਗ੍ਰਾਮ 'ਤੇ ਸ਼ੂਰੁ ਹੋਇਆ ਇੱਕ ਨਵਾਂ ਪ੍ਰੋਜੈਕਟ ਵਿਸ਼ਵਾਸ, ਜਾਤ, ਨਸਲ ਅਤੇ ਲਿੰਗ ਦੀਆਂ ਪਾਬੰਦੀਆਂ ਤੋੜਦੇ ਸਾਥਾਂ ਦਾ ਜਸ਼ਨ ਮਨਾ ਰਿਹਾ ਹੈ।
ਅੰਤਰ-ਧਰਮ ਅਤੇ ਅੰਤਰ ਜਾਤੀ ਵਿਆਹ ਲੰਬੇ ਸਮੇਂ ਤੋਂ ਭਾਰਤੀ ਰੂੜ੍ਹੀਵਾਦੀ ਪਰਿਵਾਰਾਂ ਵਿੱਚ ਹੁੰਦੇ ਰਹੇ ਹਨ, ਪਰ ਹਾਲ ਦੇ ਸਾਲਾਂ ਵਿੱਚ ਇੰਨਾਂ ਵਿਆਹਾਂ ਸੰਬੰਧੀਂ ਗੱਲਾਂ ਵਧੇਰੇ ਤਿੱਖ੍ਹੀਆਂ ਹੋ ਗਈਆਂ ਹਨ। ਅਤੇ ਸਭ ਤੋਂ ਵੱਧ ਬਦਨਾਮੀ ਹਿੰਦੂ ਔਰਤਾਂ ਅਤੇ ਮੁਸਲਮਾਨ ਮਰਦਾਂ ਦੇ ਵਿਆਹਾਂ ਲਈ ਰਾਖਵੀਂ ਰੱਖ ਲਈ ਗਈ ਹੈ।
ਇਹ ਸਭ ਅੰਦਰ ਕਿਸ ਹੱਦ ਤੱਕ ਡੂੰਘਾਈ ਕਰ ਚੁੱਕਿਆ ਹੈ ਇਸ ਦਾ ਅੰਦਾਜ਼ਾ ਪਿਛਲੇ ਮਹੀਨੇ ਵਾਪਰੀ ਇੱਕ ਘਟਨਾ ਤੋਂ ਲਾਇਆ ਜਾ ਸਕਦਾ ਹੈ। ਜਦੋਂ ਗਹਿਣਿਆਂ ਦੇ ਮਸ਼ਹੂਰ ਬ੍ਰਾਂਡ ਤਨਿਸ਼ਕ ਨੇ ਸੋਸ਼ਲ ਮੀਡੀਆ 'ਤੇ ਸੱਜੇ ਪੱਖੀਆਂ ਵਲੋਂ ਕੀਤੀ ਅਲੋਚਨਾ ਤੋਂ ਬਾਅਦ ਇੱਕ ਅੰਤਰ-ਧਰਮ ਵਿਆਹ ਦਿਖਾਉਂਦੇ ਇਸ਼ਤਿਹਾਰ ਨੂੰ ਵਾਪਸ ਲੈ ਲਿਆ।
ਇਹ ਵੀ ਪੜ੍ਹੋ
ਇਸ਼ਤਿਹਾਰ ਵਿੱਚ ਇੱਕ ਮੁਸਲਮਾਨ ਸਹੁਰਾ ਪਰਿਵਾਰ ਵਲੋਂ ਮਾਂ ਬਣਨ ਵਾਲੀ ਆਪਣੀ ਨੂੰਹ ਦੀ ਗੋਦ ਭਰਾਈ ਦੀ ਰਸਮ ਦੇ ਜਸ਼ਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
ਭਾਰਤ ਦੀ ਇੱਕ ਵੱਡੀ ਕੰਪਨੀ ਟਾਟਾ ਕੋਲ ਤਨਿਸ਼ਕ ਦੀ ਮਾਲਕੀਅਤ ਹੈ, ਕੰਪਨੀ ਨੇ ਗਹਿਣੀਆਂ ਦੀ ਨਵੀਂ ਰੇਂਜ ਨੂੰ 'ਏਕਤਵਨ' ਦਾ ਨਾਮ ਦਿੱਤਾ ਹੈ, ਜਿਸਦਾ ਅਰਥ ਹੈ 'ਏਕਤਾ'।
ਲਵ ਜਿਹਾਦ
ਇਹ 'ਵਿਭਿੰਨਤਾ ਵਿੱਚ ਏਕੇ' ਦੇ ਸੰਕਲਪ ਦਾ ਜਸ਼ਨ ਮਨਾਉਣ ਲਈ ਸੀ, ਪਰ ਇਸ ਦੇ ਬਿਲਕੁਲ ਉੱਲਟ ਪ੍ਰਭਾਵ ਨਾਲ ਮੁੱਕੀ, ਇਸ ਨੇ ਭਾਰਤੀ ਸਮਾਜ ਵਿੱਚ ਫ਼ੈਲੀਆਂ ਦਰਾੜਾਂ ਨੂੰ ਨੰਗਾ ਕਰ ਦਿੱਤਾ।
ਕੱਟੜਪੰਥੀ ਹਿੰਦੂ ਗਰੁੱਪਾਂ ਨੇ ਕਿਹਾ ਇਹ ਇਸ਼ਤਿਹਾਰ 'ਲਵ ਜ਼ੇਹਾਦ' ਨੂੰ ਉਤਸ਼ਾਹਿਤ ਕਰ ਰਿਹਾ ਹੈ, ਇਕ ਇਸਲਾਮੋਫ਼ੋਬਿਕ ਸ਼ਬਦ ਜਿਸਦਾ ਅਰਥ ਹੈ ਮੁਸਲਮਾਨ ਮਰਦ, ਹਿੰਦੂ ਔਰਤਾਂ ਨੂੰ ਸਿਰਫ਼ ਉਨ੍ਹਾਂ ਦਾ ਧਰਮ ਬਦਲਾਉਣ ਦੇ ਉਦੇਸ਼ ਨਾਲ ਭਰਮਾਉਂਦੇ ਹਨ ਅਤੇ ਵਿਆਹ ਕਰਵਾਉਂਦੇ ਹਨ।
ਸੋਸ਼ਲ ਮੀਡੀਆ 'ਤੇ ਹੋਈ ਅਲੋਚਨਾ ਨੇ ਬ੍ਰਾਂਡ ਤੋਂ ਬਾਈਕਾਟ ਦੀ ਮੰਗ ਨੂੰ ਜਨਮ ਦਿੱਤਾ, ਇਸ ਮਸਲੇ ਨੂੰ ਟਵਿਟਰ ਟਰੈਂਡਜ ਵਿੱਚ ਸਭ ਤੋਂ ਉੱਪਰ ਲੈ ਗਈ। ਕੰਪਨੀ ਨੇ ਕਿਹਾ ਕਿ ਆਪਣੇ ਕਰਮਚਾਰੀਆਂ ਦੀ ਸੁਰੱਖਿਆਂ ਨੂੰ ਧਿਆਨ ਵਿੱਚ ਰੱਖਦਿਆਂ ਉਹ ਇਹ ਇਸ਼ਤਿਹਾਰ ਵਾਪਸ ਲੈ ਰਹੀ ਹੈ।
ਇੰਡੀਆ ਲਵ ਪ੍ਰੋਜੈਕਟ
ਇਸ਼ਤਿਹਾਰ ਹਟਾਏ ਜਾਣ ਤੋਂ ਦੋ ਹਫ਼ਤੇ ਬਾਅਦ, ਪੱਤਰਕਾਰ ਜੋੜੇ ਸਮਰ ਹਲੇਰਨਕਰ ਅਤੇ ਪ੍ਰੀਆ ਰਮਾਨੀ ਤੇ ਉਨ੍ਹਾਂ ਦੇ ਪੱਤਰਕਾਰ ਦੋਸਤ ਨੀਲੌਫ਼ਰ ਵੈਂਨਕਟਰਮਨ ਨੇ ਇੰਸਟਾਗ੍ਰਾਮ 'ਤੇ 'ਇੰਡੀਆ ਲਵ ਪ੍ਰੋਜੈਕਟ' ਲਾਂਚ ਕੀਤਾ। ਜਿਸ ਨੂੰ ਉਨ੍ਹਾਂ ਨੇ ਵੱਖਰੇਵਿਆਂ ਵਾਲੇ, ਨਫ਼ਰਤ ਭਰੇ ਸਮੇਂ ਵਿੱਚ ਅੰਤਰ-ਜਾਤੀ, ਅੰਤਰ-ਧਰਮ ਮੁਹੱਬਤ ਅਤੇ ਇਕੱਠੇ ਹੋਣ ਦੇ ਜਸ਼ਨ ਵਜੋਂ ਦਰਸਾਇਆ ਗਿਆ।
ਹਲੇਰਨਕਰ ਨੇ ਬੀਬੀਸੀ ਨੂੰ ਦੱਸਿਆ, "ਪ੍ਰੋਜੈਕਟ ਬਾਰੇ ਇੱਕ ਸਾਲ ਜਾਂ ਇਸ ਤੋਂ ਵੀ ਵੱਧ ਸਮੇਂ ਤੋਂ ਸੋਚ ਰਹੇ ਸਨ ਅਤੇ ਤਨਿਸ਼ਕ ਦੇ ਇਸ਼ਤਿਹਾਰ ’ਤੇ ਉੱਠੇ ਵਿਵਾਦ ਨੇ ਇਸ ਨੂੰ ਤੁਰੰਤ ਦੀ ਲੋੜ ਬਣਾ ਦਿੱਤਾ, ਇੱਕ ਅਜਿਹੇ ਵਿਚਾਰ ਵਿੱਚ ਬਦਲਦਿਆਂ, ਜਿਸਦਾ ਸਮਾਂ ਆ ਗਿਆ ਸੀ।"
ਉਹ ਕਹਿੰਦੇ ਹਨ, "ਅਸੀਂ ਇਸ ਬਾਰੇ ਬਹੁਤ ਗੰਭੀਰਤਾ ਨਾਲ ਸੋਚਿਆ ਅਤੇ ਇਸ ਤੋਂ ਪ੍ਰੇਸ਼ਾਨ ਹੋਏ, ਪਿਆਰ ਅਤੇ ਅੰਤਰ-ਧਰਮ ਵਿਆਹਾਂ ਬਾਰੇ ਝੂਠਾ ਬਿਰਤਾਂਤ।"
"ਇੱਕ ਕਹਾਣੀ ਹੈ ਕਿ ਵਿਆਹ ਦੇ ਹੋਰ ਵੀ ਧੋਖੇਬਾਜ਼ ਮੰਤਵ ਹਨ ਕਿ ਪਿਆਰ ਨੂੰ ਹਥਿਆਰਬੰਦ ਬਣਾਇਆ ਜਾ ਰਿਹਾ ਹੈ। ਪਰ ਅਸੀਂ ਕਿਸੇ ਨੂੰ ਨਹੀਂ ਜਾਣਦੇ ਜੋ ਇਸ ਤਰ੍ਹਾਂ ਸੋਚਦਾ ਹੋਵੇ, ਜਿਸਦਾ ਵਿਆਹ ਕਰਵਾਉਣ ਦਾ ਮਸਕਦ ਪਿਆਰ ਤੋਂ ਬਿਨ੍ਹਾਂ ਕੁਝ ਹੋਰ ਹੋਵੇ।"
ਮੁਹੱਬਤ ਦੀਆਂ ਕਹਾਣੀਆਂ
ਉਹ ਕਹਿੰਦੇ ਹਨ, "ਇੰਡੀਆ ਲਵ ਪ੍ਰੋਜੈਕਟ ਰਾਹੀਂ ਅਸੀਂ ਸਿਰਫ਼ ਜਗ੍ਹਾ ਦੇ ਰਹੇ ਹਾਂ, ਜਿਥੇ ਲੋਕ ਆਪਣੀਆਂ ਕਹਾਣੀਆਂ ਸਾਂਝੀਆਂ ਕਰ ਸਕਣ।"
28 ਅਕਤੂਬਰ ਤੋਂ ਜਦੋਂ ਤੋਂ ਵੈਂਨਕਟਰਮਨ ਦੀ ਪਾਰਸੀ ਮਾਂ ਬਖ਼ਤਾਵਰ ਮਾਸਟਰ ਅਤੇ ਹਿੰਦੂ ਪਿਤਾ ਐਸ ਵੈਨਕਾਟਰਮਨ ਦੀ ਪਹਿਲੀ ਕਹਾਣੀ ਨਾਲ ਪ੍ਰੋਜੈਕਟ ਸ਼ੁਰੂ ਹੋਇਆ ਹੈ, ਰੋਜ਼ ਇੱਕ ਨਵੀਂ ਕਹਾਣੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ।
ਹਲੇਰਨਕਰ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ, "ਅਸੀਂ ਖ਼ਰਾ ਉੱਤਰਣ ਲਈ ਸੰਘਰਸ਼ ਕਰ ਰਹੇ ਹਾਂ। ਹਰ ਰੋਜ਼ ਅਸੀਂ ਲੋਕਾਂ ਨੂੰ ਸੁਣਦੇ ਹਾਂ ਜੋ ਕਹਿੰਦੇ ਹਨ, ਮੈਂ ਆਪਣੀ ਕਹਾਣੀ ਸੁਣਾਉਣਾ ਚਾਹੁੰਦਾ, ਜਾਂ ਮੇਰੇ ਮਾਤਾ ਪਿਤਾ ਦੀ ਕਹਾਣੀ ਜਾਂ ਮੇਰੇ ਦਾਦਾ ਦਾਦੀ ਦੀ ਕਹਾਣੀ। ਇਹ ਸਭ ਇਹ ਵੀ ਦਰਸਾਉਂਦਾ ਹੈ ਕਿ ਅੰਤਰ-ਧਰਮ ਅਤੇ ਅੰਤਰ-ਜਾਤੀ ਵਿਆਹ ਨਵੇਂ ਨਹੀਂ ਹਨ, ਇਹ ਸਭ ਇਕੱਠਾ ਚੱਲ ਰਿਹਾ ਸੀ।"
ਉਹ ਹੋਰ ਕਹਿੰਦੇ ਹਨ, "ਪਰ ਇਸ ਬਾਰੇ ਜ਼ਿਆਦਾ ਗੱਲ ਕਰਨਾ, ਹੁਣ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੈ।"
"ਅਜਿਹੇ ਸਮੇਂ ਵਿੱਚ ਜਦੋਂ ਨਫ਼ਰਤ ਪੈਦਾ ਕੀਤੀ ਜਾ ਰਹੀ ਹੋਵੇ, ਪਿਆਰ ਦੀਆਂ ਇੰਨਾਂ ਕਹਾਣੀਆਂ ਨੂੰ ਕਹਿਣਾ ਮਹੱਤਵਪੂਰਨ ਹੈ ਅਤੇ ਇਹ ਕਿੰਨਾਂ ਫ਼ੈਲਿਆ ਹੋਇਆ ਹੈ ਅਤੇ ਇਹ ਕਿ ਇਹ ਪਲ ਝੱਟ ਵਿੱਚ ਨਹੀਂ ਹੋਇਆ।"
ਵਿਆਹ 'ਤੇ ਮਾਤਾ ਪਿਤਾ ਦੀ ਭੂਮਿਕਾ
ਭਾਰਤ ਵਿੱਚ 90 ਫ਼ੀਸਦ ਤੋਂ ਜ਼ਿਆਦਾ ਵਿਆਹ ਪਰਿਵਾਰ ਵਲੋਂ ਤੈਅ ਕੀਤੇ ਜਾਂਦੇ ਹਨ ਅਤੇ ਪਰਿਵਾਰ ਰਿਸ਼ਤਾ ਜੋੜਨ ਲੱਗਿਆਂ ਧਰਮ ਅਤੇ ਜਾਤੀ ਤੋਂ ਪਰੇ ਕਦੇ ਹੀ ਦੇਖਦੇ ਹਨ।
ਇੰਡੀਅਨ ਹਿਊਮਨ ਡਿਵੈਲਪਨੈਂਟ ਸਰਵੇ ਮੁਤਾਬਿਕ, ਸਿਰਫ਼ 5 ਫ਼ੀਸਦ ਵਿਆਹ ਅੰਤਰ-ਜਾਤੀ ਹੁੰਦੇ ਹਨ। ਅੰਤਰ ਧਰਮ ਰਿਸ਼ਤੇ ਹੋਰ ਵੀ ਘੱਟ ਹਨ, ਇੱਕ ਅਧਿਐਨ ਮੁਤਾਬਿਕ ਇਹ ਮਹਿਜ਼ 2.2 ਫ਼ੀਸਦ ਹੀ ਹਨ।
ਅਤੇ ਉਹ ਜੋ ਇੰਨਾਂ ਹੱਦਾਂ ਤੋਂ ਪਾਰ ਵਿਆਹ ਕਰਵਾਉਣਾ ਚੁਣਦੇ ਹਨ ਹਿੰਸਾ ਦਾ ਸਾਹਮਣਾ ਕਰਦੇ ਹਨ ਅਤੇ ਇਥੋਂ ਤੱਕ ਕੇ ਕਤਲ ਵੀ ਕਰ ਦਿੱਤੇ ਜਾਂਦੇ ਹਨ।
ਸਰਕਾਰਾਂ ਕੀ ਸੋਚਦੀਆਂ ਹਨ
ਹਾਲ ਦੇ ਸਾਲਾਂ ਵਿੱਚ, ਹਿੰਦੂ ਰਾਸ਼ਟਰਵਾਦੀ ਸਰਕਾਰ ਦੇ ਸੱਤਾ ਵਿੱਚ ਹੋਣ ਨਾਲ ਭਾਰਤ ਵਿੱਚ ਰੂੜੀਵਾਦ ਨੂੰ ਸਮਰਥਣ ਮਿਲਿਆ ਹੈ ਅਤੇ ਧਾਰਮਿਕ ਵੱਖਵਾਦ ਵਧਿਆ ਹੈ।
ਅਤੇ ਅੰਤਰ-ਧਰਮ ਵਿਆਹ, ਖ਼ਾਸਕਰ ਜਿਨਾਂ ਵਿੱਚ ਹਿੰਦੂ ਔਰਤ ਅਤੇ ਮੁਸਲਮਾਨ ਮਰਦ ਸ਼ਾਮਲ ਹੋਣ ਨੂੰ ਹੋਰ ਵੀ ਪਾਪ ਭਰੇ ਮਾੜੇ ਉਦੇਸ਼ ਵਜੋਂ ਦੱਸਿਆ ਜਾਂਦਾ ਹੈ।
ਹਲੇਰਨਕਰ ਕਹਿੰਦੇ ਹਨ, "ਫ਼ਰਵਰੀ ਵਿੱਚ ਸਰਕਾਰ ਨੇ ਸੰਸਦ ਨੂੰ ਕਿਹਾ ਕਿ 'ਲਵ ਜਿਹਾਦ' ਨੂੰ ਕਾਨੂੰਨ ਵਲੋਂ ਪ੍ਰਭਾਸ਼ਿਤ ਨਹੀਂ ਕੀਤਾ ਗਿਆ ਅਤੇ ਕਿਸੇ ਵੀ ਸਰਕਾਰੀ ਏਜੰਸੀ ਵਲੋਂ ਅਜਿਹੇ ਕਿਸੇ ਮਾਮਲੇ ਦੀ ਰਿਪੋਰਟ ਨਹੀਂ ਕੀਤੀ ਗਈ, ਪਰ ਵਿਚਾਰ ਕਾਇਮ ਹੈ। ਹਾਲ ਦੇ ਦਿਨਾਂ ਵਿੱਚ ਘੱਟੋ ਘੱਟ ਚਾਰ ਬੀਜੇਪੀ ਸੱਤਾ ਵਾਲੇ ਸੂਬਿਆਂ ਨੇ ਸਮਾਜਿਕ ਬੁਰਾਈ ਨੂੰ ਠ਼ਲ ਪਾਉਣ ਲਈ ਕਾਨੂੰਨ ਲਾਗੂ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।"
ਤੁਸੀਂ ਇਹ ਵੀ ਪੜ੍ਹ ਸਕਦੇ ਹੋ
ਕਾਮਯਾਬ ਵਿਆਹ
ਇਹ ਇਸ 'ਨਫ਼ਰਤ ਦਾ ਬਿਰਤਾਂਤ' ਹੈ ਜਿਸ ਨੂੰ ਇੰਡੀਆ ਲਵ ਪ੍ਰੋਜੈਕਟ ਆਪਣੀਆਂ ਨਿੱਜੀ ਕਹਾਣੀਆਂ, ਜਿੰਨਾਂ ਨੂੰ ਅਕਸਰ ਪਾਠਕ 'ਨਿੱਘੀਆਂ ਅਤੇ ਧੁੰਦਲੀਆ' ਕਹਿੰਦੇ ਹਨ, ਜ਼ਰੀਏ ਚਣੌਤੀ ਦੇਣਾ ਚਾਹੁੰਦਾ ਹੈ।
150 ਸ਼ਬਦਾਂ ਦੀਆਂ ਛੋਟੀਆਂ ਕਹਾਣੀਆਂ ਨੂੰ ਮੁਹੱਬਤ ਅਤੇ ਹਾਸਰਸ ਵਿੱਚ ਲਿਖਿਆ ਜਾਂਦਾ ਹੈ ਅਤੇ ਇਹ ਉਨ੍ਹਾਂ ਜੋੜਿਆਂ ਦੀਆਂ ਕਹਾਣੀਆਂ ਕਹਿੰਦਾ ਹੈ ਜਿਹੜੇ ਮੰਨਦੇ ਹਨ ਕਿ ਪਿਆਰ ਮਨੁੱਖ ਵਲੋਂ ਉਸਾਰੀਆਂ ਕੰਧਾਂ ਨੂੰ ਨਹੀਂ ਪਹਿਚਾਣਦਾ।
ਇੱਕ ਹਿੰਦੂ ਬ੍ਰਾਹਮਣ ਰੂਪਾ ਆਪਣੀ ਮਾਂ ਦੇ ਪਹਿਲੇ ਪ੍ਰਤੀਕਰਮ ਬਾਰੇ ਲਿਖਦੀ ਹੈ ਜਦੋਂ ਉਸਨੇ ਮਾਂ ਨੂੰ ਰਾਜ਼ੀ ਅਬਦੀ ਨਾਂਅ ਦੇ ਇੱਕ ਮੁਸਲਮਾਨ ਨਾਲ ਵਿਆਹ ਕਰਵਾਉਣ ਦੀ ਯੋਜਨਾ ਬਾਰੇ ਦੱਸਿਆ।
ਮਾਂ ਨੇ ਇਸਲਾਮ ਵਿੱਚ ਇੱਕ ਦਮ ਤਲਾਕ ਦੇਣ ਦੇ ਵਰਤਾਰੇ, ਜੋ ਹੁਣ ਭਾਰਤ ਵਿੱਚ ਗ਼ੈਰ-ਕਾਨੂੰਨੀ ਹੈ 'ਤੇ ਚਿੰਤਾ ਕਰਦਿਆਂ ਕਿਹਾ, "ਉਹ ਤਿੰਨ ਵਾਰ ਤਲਾਕ, ਤਲਾਕ, ਤਲਾਕ ਕਹੇਗਾ ਅਤੇ ਤੈਨੂੰ ਬਾਹਰ ਕੱਢ ਦੇਵੇਗਾ।"
ਮਾਤਾ ਪਿਤਾ ਨੂੰ ਮੁਕਾਬਲਤਨ ਖੁੱਲ੍ਹੇ ਮਨ ਦੇ ਦੱਸਦਿਆਂ ਉਹ ਲਿਖਦੇ ਹਨ, "ਪਰ, ਇੱਕ ਵਾਰ ਮੇਰੇ ਮਾਤਾ ਪਿਤਾ ਰਾਜ਼ੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਉਹ ਕਿੰਨਾ ਚੰਗਾ ਇਨਸਾਨ ਹੈ, ਉਨ੍ਹਾਂ ਦੇ ਖ਼ਦਸ਼ੇ ਧੁੰਦਲੇ ਹੋ ਗਏ।"
ਰੂਪਾ ਅਤੇ ਰਾਜ਼ੀ ਦੇ ਵਿਆਹ ਨੂੰ 30 ਸਾਲ ਹੋ ਗਏ ਹਨ। ਉਨ੍ਹਾਂ ਦੇ ਦੋ ਬਾਲਗ਼ ਬੇਟੇ ਹਨ ਅਤੇ ਉਹ ਆਪਣੇ ਘਰ ਮੁਸਲਿਮ ਤਿਉਹਾਰ ਈਦ ਅਤੇ ਹਿੰਦੂ ਤਿਉਹਾਰ ਦਿਵਾਲੀ ਮੰਨਾਉਂਦੇ ਹਨ।
ਪੱਤਰਕਾਰ ਟੀ ਐਮ ਵੀਰਾਰਘਵ ਸਲਮਾਂ ਨਾਲ ਆਪਣੇ ਵਿਆਹ ਬਾਰੇ ਲਿਖਦਿਆਂ ਕਹਿੰਦੇ ਹਨ, "ਉਨ੍ਹਾਂ ਦੇ ਘਰ ਵਿੱਚ ਧਰਮ ਉਨਾਂ ਅਹਿਮ ਨਹੀਂ ਹੈ ਜਿੰਨਾਂ ਕਿ ਦਹੀਂ ਚਾਵਲ ਜਾਂ ਫ਼ਿਰ ਮਟਨ ਬਿਰਿਆਨੀ।"
"ਮੈਂ ਹਮੇਸ਼ਾਂ ਸ਼ਾਕਾਹਾਰੀ ਰਿਹਾ, ਉਹ ਆਪਣੇ ਮਟਨ ਦਾ ਅਨੰਦ ਲੈਂਦੀ ਹੈ ਅਤੇ ਸਾਡੇ ਪਿਆਰ ਦੀ ਉਪਜ (ਉਨਾਂ ਦਾ ਬੱਚਾ ਅਨੀਸ਼) ਦੋਵਾਂ ਜ਼ਹਾਨਾਂ ਦਾ ਸਭ ਤੋਂ ਵਧੀਆਂ ਲੈਂਦਾ ਹੈ। ਅਨੀਸ਼ ਹਿੰਦੂ ਹੈ ਜਾਂ ਮੁਸਲਮਾਨ, ਰਸੋਈ ਵਿੱਚ ਕੀ ਪੱਕ ਰਿਹਾ ਹੈ ਇਸ 'ਤੇ ਨਿਰਭਰ ਕਰਦਾ ਹੈ।"
ਧਰਮ ਨਿਰਪੱਖਤਾ ਦਾ ਰੋਲ ਮਾਡਲ
ਤਨਵੀਰ ਐਜਜ਼ ਇੱਕ ਮੁਸਲਮਾਨ ਹਨ ਜਿੰਨਾਂ ਨੇ ਇੱਕ ਹਿੰਦੂ ਲੜਕੀ ਵਨੀਤਾ ਸ਼ਰਮਾਂ ਨਾਲ ਵਿਆਹ ਕਰਵਾਇਆ। ਇੱਕ ਤਾਜ਼ਾ ਪੋਸਟ ਵਿੱਚ ਆਪਣੀ ਧੀ 'ਕੁਹੂ' ਦਾ ਨਾਮ ਰੱਖਣ ਦੀ ਕਹਾਣੀ ਲਿਖਦੇ ਹਨ। ਜੋੜੇ ਨੂੰ ਪੁੱਛਿਆ ਗਿਆ ਕਿ ਇਹ ਨਾਮ ਹਿੰਦੂ ਹੈ ਜਾਂ ਮੁਸਲਮਾਨ? ਅਤੇ ਵੱਡੀ ਹੋਣ ਤੋਂ ਬਾਅਦ ਉਨ੍ਹਾਂ ਦੀ ਧੀ ਕਿਹੜੇ ਧਰਮ ਦੀ ਪਾਲਣਾ ਕਰੇਗੀ?
ਉਹ ਲਿਖਦੇ ਹਨ ਕਿ, ''ਸਾਡਾ ਹਿੰਦੂ-ਮੁਸਲਿਮ ਵਿਆਹ ਧਰਮ ਨਿਰਪੱਖਤਾ ਦਾ ਰੋਲ ਮਾਡਲ ਹੋ ਸਕਦਾ ਹੈ, ਇਹ ਲੋਕਾਂ ਦੀਆਂ ਉਮੀਦਾਂ 'ਤੇ ਪੂਰਾ ਨਹੀਂ ਉੱਤਰਦਾ। ਉਹ ਦੁਖ਼ੀ ਤਕਰੀਬਨ ਨਿਰਾਸ਼ ਹੋ ਜਾਂਦੇ ਹਨ ਕਿ ਸਾਡੇ ਪਿਆਰ ਨੂੰ ਪਿਆਰ ਕਿਹਾ ਜਾਵੇਗਾ ਅਤੇ ਲਵ ਜਿਹਾਦ ਨਹੀਂ।''
ਇੰਸਟਾਗ੍ਰਾਮ ਅਕਾਉਂਟ 'ਤੇ ਹੋਰ ਅੰਤਰ-ਧਰਮ ਅਤੇ ਅੰਤਰ-ਜਾਤੀ ਵਿਆਹਾਂ ਦੀਆਂ ਕਹਾਣੀਆਂ ਵੀ ਪੇਸ਼ ਕੀਤੀਆਂ ਗਈਆਂ ਹਨ।
https://www.youtube.com/watch?v=xWw19z7Edrs&t=1s
ਸਿਰਫ਼ ਹਿੰਦੂ ਮੁਸਲਮਾਨ ਹੀ ਨਹੀਂ
ਮਾਰੀਆਂ ਮੰਜਿਲ, ਕੇਰਲਾ ਦੇ ਇੱਕ ਉਦਾਰਵਾਦੀ ਪਰਿਵਾਰ ਦੀ, ਮਾਸਾਹਾਰੀ ਕੈਥੋਲਿਕ ਹੈ ਜਿਸਨੇ ਉੱਤਰੀ ਭਾਰਤ ਦੇ ਰੂੜੀਵਾਦੀ ਪਰਿਵਾਰ ਦੇ ਸ਼ਾਕਾਹਾਰੀ ਸੰਦੀਪ ਜੈਨ ਨਾਲ ਵਿਆਹ ਕਰਵਾਇਆ ਆਪਣੇ 22 ਸਾਲਾਂ ਦੇ ਵਿਆਹ ਵਿੱਚ ਉਨ੍ਹਾਂ ਨੂੰ ਦਰਪੇਸ਼ ਹੋਈਆਂ ਚੁਣੌਤੀਆਂ ਬਾਰੇ ਲਿਖਦੇ ਪਰ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਹੈ ਕਿ ਉਨ੍ਹਾਂ ਨੇ ਉਸ ਨਾਲ ਵਿਆਹ ਕਰਵਾਕੇ ਸਹੀ ਕੰਮ ਕੀਤਾ।
ਉਹ ਲਿਖਦੇ ਹਨ, "ਤੁਸੀਂ ਪਿਆਰ ਤੋਂ ਕਿਵੇਂ ਮੁੱਕਰ ਸਕਦੇ ਹੋ? ਮੈਂ ਉਸਦਾ ਦਿਆਲੂ ਦਿਲ, ਕੋਮਲ ਵਿਵਹਾਰ, ਬੋਧਿਕ ਸੁਮੇਲ ਅਤੇ ਆਪਣੇ ਪ੍ਰਤੀ ਡੂੰਘਾ ਪਿਆਰ ਦੇਖਿਆ। ਮੈਂ ਉਸਨੂੰ ਸਿਰਫ਼ ਇਸ ਕਰਕੇ ਨਹੀਂ ਜਾਣ ਦੇ ਸਕਦੀ ਕਿ ਉਹ ਇੱਕ ਵੱਖਰੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਅਤੇ ਵੱਖਰੀ ਬੋਲੀ ਬੋਲਦਾ ਹੈ।"
ਹਲੇਰਨਕਰ ਕਹਿੰਦੇ ਹਨ, ਇਸ ਤਰ੍ਹਾਂ ਦੀਆਂ ਕਹਾਣੀਆਂ ਹਨ ਜੋ ਤੁਹਾਨੂੰ ਦੁਨੀਆਂ ਅਤੇ ਭਾਰਤ ਪ੍ਰਤੀ ਚੰਗਾ ਮਹਿਸੂਸ ਕਰਵਾਉਂਦੀਆਂ ਹਨ।
"ਇਹ ਭਾਰਤ ਦੀਆਂ ਬੇਸ਼ੁਮਾਰ ਹਕੀਕਤਾਂ ਦੀਆਂ ਖ਼ੁਬਸੂਰਤ ਕਹਾਣੀਆਂ ਹਨ। ਲੋਕ ਪਿਆਰ ਲਈ ਕਈ ਵੱਖ ਵੱਖ ਰਾਹਾਂ 'ਤੇ ਚਲਦੇ ਹਨ। ਇਹ ਯਾਦ ਕਰਵਾਉਂਦੇ ਹਨ, ਕਿ ਇਹ ਹੈ ਜਿਸ ਬਾਰੇ ਭਾਰਤ ਹੈ।"
ਇਹ ਵੀ ਪੜ੍ਹੋ:
https://www.youtube.com/watch?v=2mFLe2qyiuE&t=8s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'a79679cd-ddab-44b4-8779-a1ad918bef04','assetType': 'STY','pageCounter': 'punjabi.international.story.54903558.page','title': 'ਲਵ ਇੰਡੀਆ ਪ੍ਰੋਜੈਕਟ ਕੀ ਹੈ, ਜੋ ਇੰਟਰਨੈੱਟ \'ਤੇ ਸ਼ੁਰੂ ਹੋਇਆ','author': 'ਗੀਤਾ ਪਾਂਡੇ','published': '2020-11-12T14:30:00Z','updated': '2020-11-12T14:30:00Z'});s_bbcws('track','pageView');

ਕਾਮੇਡੀਅਨ ਕਾਮਰਾ ਖ਼ਿਲਾਫ਼ ਅਦਾਲਤੀ ਮਾਣਹਾਨੀ ਕੇਸ ਚਲਾਉਣ ਨੂੰ ਪ੍ਰਵਾਨਗੀ
NEXT STORY