ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਕੋਰਨਾਵਾਇਰਸ ਨਾਲ ਜੁੜਿਆਂ ਵੱਡਾ ਘਟਨਾਕ੍ਰਮ ਪਹੁੰਚਾ ਰਹੇ ਹਾਂ।
ਕੋਰੋਨਾਵਾਇਰਸ ਦੇ ਯੂਕੇ ਵੇਰੀਐਂਟ ਨੂੰ ਪਾਕਿਸਤਾਨ ਵਿੱਚ ਵੱਡੇ ਪੱਧਰ 'ਤੇ ਪਾਇਆ ਗਿਆ ਹੈ। ਪਾਕਿਸਤਾਨ ਵਿੱਚ ਕੋਰੋਨਾ ਮਹਾਂਮਾਰੀ ਉੱਪਰ ਰਿਸਰਚ ਕਰ ਰਹੇ ਇੱਕ ਰਿਸਰਚ ਸੈਂਟਰ ਨੇ ਸ਼ਨੀਵਾਰ ਨੂੰ ਦੱਸਿਆ ਦੇਸ਼ ਵਿੱਚ 70 ਫ਼ੀਸਦ ਮਾਮਲੇ ਯੂਕੇ ਵੇਰੀਐਂਟ ਵਾਲੇ ਹਨ।
ਇਹ ਵੀ ਪੜ੍ਹੋ:
ਖ਼ਬਰ ਏਜੰਸੀ ਰਿਊਟਰਜ਼ ਨੇ ਕਰਾਚੀ ਯੂਨੀਵਰਸਿਟੀ ਵਿੱਚ ਇੰਟਰਨੈਸ਼ਨਲ ਸੈਂਟਰ ਫਾਰ ਕੈਮੀਕਲ ਐਂਡ ਬਾਇਓਲਾਜੀਕਲ ਸਾਇੰਸਿਜ਼ ਦੇ ਮੁਖੀ ਡਾ਼ ਮੁਹੰਮਦ ਇਕਬਾਲ ਚੌਧਰੀ ਦੇ ਹਵਾਲੇ ਨਾਲ ਲਿਖਿਆ ਹੈ,"ਪਾਕਿਸਤਾਨ ਵਿੱਚ 60 ਤੋਂ 70 ਫ਼ੀਸਦ ਮਾਮਲੇ ਯੂਕੇ ਵੇਰੀਅੰਟ ਦੇ ਹਨ।" ਬ੍ਰਿਟੇਨ ਵਿੱਚ ਮਿਲੇ ਵੇਰੀਐਂਟ B.1.1.7 ਦੀ ਪਹਿਲੀ ਵਾਰ ਪਛਾਣ ਪਿਛਲੇ ਸਾਲ ਹੋਈ ਸੀ। ਮੰਨਿਆ ਜਾਂਦਾ ਹੈ ਕਿ ਇਹ ਵੇਰੀਐਂਟ ਬਾਕੀ ਵੇਰੀਅੰਟ ਦੇ ਮੁਕਾਬਲੇ ਜ਼ਿਆਦਾ ਲਾਗਸ਼ੀਲ ਹੈ।
ਡਾ. ਇਕਬਾਲ ਨੇ ਦੱਸਿਆ ਕਿ ਭਾਰਤ ਵਿੱਚ ਪਾਇਆ ਵੇਰੀਐਂਟ B.1.617 ਪਾਕਿਸਤਾਨ ਵਿੱਚ ਨਹੀਂ ਮਿਲਿਆ ਪਰ ਅਜਿਹਾ ਇਸ ਕਰਕੇ ਵੀ ਸੀ ਕਿਉਂਕਿ ਇਸ ਵੇਰੀਐਂਟ ਦਾ ਪਤਾ ਲਾਉਣ ਲਈ ਢੁੱਕਵੀਆਂ ਕਿੱਟ ਨਹੀਂ ਸਨ। ਇਹ ਕਿੱਟ ਛੇਤੀ ਹੀ ਪਾਕਿਸਤਾਨ ਆਵੇਗੀ।
ਪਿਛਲੇ ਹਫ਼ਤਿਆਂ ਵਿੱਚ ਪਾਕਿਸਤਾਨ ਵਿੱਚ ਹਰ ਦਿਨ ਕੋਰੋਨਾਵਾਇਰਸ ਨਾਲ ਸੌ ਤੋਂ ਵੱਧ ਮੌਤਾਂ ਹੋ ਰਹੀਆਂ ਹਨ ਅਤੇ ਹਰ ਰੋਜ਼ ਚਾਰ ਤੋਂ ਪੰਜ ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ। ਅਗਲੇ ਹਫ਼ਤੇ ਆ ਰਹੇ ਈਦ-ਉਲ- ਫ਼ਿਤਰ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਪਾਕਿਸਤਾਨ ਵਿੱਚ ਕਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਰੋਕਣ ਲਈ ਸਖ਼ਤੀਆਂ ਲਗਾਈਆਂ ਗਈਆਂ ਹਨ ਅਤੇ ਪਬਲਿਕ ਟਰਾਂਸਪੋਰਟ ਉੱਪਰ ਵੀ ਰੋਕ ਲਗਾਈ ਗਈ ਹੈ।
ਦੂਰ-ਦੁਰਾਡੇ ਇਲਾਕਿਆਂ ਵਿੱਚ ਕੋਰੋਨਾ ਵੈਕਸੀਨ ਡਰੋਨ ਲਿਜਾਣਗੇ
ਦੇਸ਼ ਦੇ ਦੂਰ ਦਰਾਜ ਇਲਾਕਿਆਂ ਵਿੱਚ ਕਰੋਨਾ ਦੇ ਮਰੀਜ਼ਾਂ ਤੱਕ ਵੈਕਸੀਨ ਪਹੁੰਚਾਉਣ ਲਈ ਐਮਰਜੈਂਸੀ ਹਾਲਾਤਾਂ ਵਿੱਚ ਡਰੋਨ ਦੀ ਮਦਦ ਲੈਣ ਦੇ ਫ਼ੈਸਲੇ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।ਮਈ ਮਹੀਨੇ ਦੇ ਅੰਤ ਵਿੱਚ ਤੇਲੰਗਾਨਾ ਸਰਕਾਰ ਇਸ ਦੇ ਪਰੀਖਣ ਦੀ ਸ਼ੁਰੂਆਤ ਕਰੇਗੀ। ਇਹ ਹੁਕਮ ਇੱਕ ਸਾਲ ਜਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਪਿਛਲੇ ਮਹੀਨੇ ਆਈਸੀਐਮਆਰ ਨੂੰ ਵੀ ਇਸ ਤਰ੍ਹਾਂ ਦੀ ਸੋਧ ਲਈ ਡਰੋਨ ਉਡਾਉਣ ਦੀ ਛੂਟ ਦਿੱਤੀ ਗਈ ਸੀ।
ਭਾਰਤ ਸਰਕਾਰ ਵੱਲੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਸਿਵਲ ਏਵੀਏਸ਼ਨ ਮੰਤਰਾਲੇ ਵੱਲੋਂ ਤੇਲੰਗਾਨਾ ਸਰਕਾਰ ਨੂੰ ਵੈਕਸੀਨ ਡਿਲਿਵਰੀ ਲਈ ਸ਼ਰਤਾਂ ਸਹਿਤ ਇਜਾਜ਼ਤ ਦਿੱਤੀ ਗਈ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਹ ਮਨਜ਼ੂਰੀ ਵੈਕਸੀਨ ਦੀ ਛੇਤੀ ਡਿਲੀਵਰੀ ਅਤੇ ਸਿਹਤ ਸੇਵਾਵਾਂ ਨੂੰ ਆਸਾਨੀ ਨਾਲ ਦੂਰ ਪਹੁੰਚਾਣ ਲਈ ਦਿੱਤੀ ਗਈ ਹੈ। ਡਰੋਨ ਉਡਾਉਣ ਲਈ ਜ਼ਮੀਨ ਤੋਂ ਚਾਰ ਸੌ ਮੀਟਰ ਦੀ ਉਚਾਈ ਤੱਕ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਨਾਲ ਹੀ ਡਰੋਨ ਚਲਾਉਣ ਲਈ ਆਪ੍ਰੇਟਰ ਕੋਲ ਟ੍ਰੇਨਿੰਗ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ। ਟ੍ਰਾਇਲ ਸ਼ੁਰੂ ਕਰਨ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਅਤੇ ਸਥਾਨਕ ਅਧਿਕਾਰੀਆਂ ਦੀ ਇਜਾਜ਼ਤ ਦੀ ਜ਼ਰੂਰਤ ਪਵੇਗੀ। ਸਰਕਾਰ ਦੇ ਹੁਕਮਾਂ ਮੁਤਾਬਕ ਡਰੋਨ ਉਡਾਉਣ ਲਈ ਨਿਗਰਾਨੀ ਅਤੇ ਇਸ ਟਰਾਇਲ ਦੇ ਦੌਰਾਨ ਸੁਚਾਰੂ ਰੂਪ ਨਾਲ ਕੰਮ ਕਰਨ ਲਈ ਸ਼ਮਸ਼ਾਬਾਦ ਵਿਚ ਸਿੰਗਲ ਪੁਆਇੰਟ ਏਅਰ ਟ੍ਰੈਫਿਕ ਕੰਟਰੋਲ ਵੀ ਬਣਾਇਆ ਜਾਵੇਗਾ ਅਤੇ ਇਹ ਟ੍ਰਾਇਲ ਸਿਰਫ਼ ਸੂਰਜ ਚੜ੍ਹਨ ਤੋਂ ਬਾਅਦ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਤੱਕ ਹੀ ਕੀਤੇ ਜਾਣਗੇ।
ਪੀਜੀਆਈ ਵਿੱਚ ਵੱਧ ਰਹੀ ਮਰੀਜ਼ਾਂ ਦੀ ਗਿਣਤੀ ਕਾਰਨ ਆਕਸੀਜਨ ਕੋਟਾ ਵਧਾਉਣ ਦੀ ਮੰਗ
ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਇਲਾਜ ਲਈ ਪੀਜੀਆਈ ਨੂੰ ਨਿਰਧਾਰਿਤ ਕੀਤਾ ਗਿਆ ਹੈ ਅਤੇ ਹਰ ਰੋਜ਼ 20 ਮੀਟ੍ਰਿਕ ਟਨ ਦਾ ਕੋਟਾ ਇਸ ਹਸਪਤਾਲ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਸ਼ਨੀਵਾਰ ਸ਼ਾਮ ਨੂੰ ਪੀਜੀਆਈ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਦਿੱਤੇ ਜਾਣ ਵਾਲਾ 20 ਮੀਟ੍ਰਿਕ ਟਨ ਆਕਸੀਜਨ ਵਧ ਰਹੇ ਮਰੀਜ਼ਾਂ ਕਾਰਨ ਖ਼ਤਮ ਹੋ ਗਿਆ ਹੈ।
ਇਸ ਕਾਰਨ ਜੇਕਰ ਪੀਜੀਆਈ ਦਾ ਆਕਸੀਜਨ ਕੋਟਾ ਵਧਾਇਆ ਨਹੀਂ ਜਾਂਦਾ ਤਾਂ ਇਸ ਹਸਪਤਾਲ ਵਿੱਚ ਕੋਰੋਨਾਵਾਇਰਸ ਦੇ ਇਲਾਜ ਵਾਲੇ ਬੈੱਡ ਦੀ ਸਮਰੱਥਾ ਵਿੱਚ ਵਾਧਾ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ:
https://www.youtube.com/watch?v=vZqXP-lNfvY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f9d2ff34-1897-44c0-bbe1-1cfcf947411b','assetType': 'STY','pageCounter': 'punjabi.india.story.57045056.page','title': 'ਕੋਰੋਨਾਵਾਇਰਸ: ਪਾਕਿਸਤਾਨ \'ਚ ਕੋਰੋਨਾ ਦੇ 70 ਫ਼ੀਸਦ ਮਾਮਲਿਆਂ \'ਚ ਮਿਲਿਆ ਯੂਕੇ ਵੇਰੀਅੰਟ- ਅਹਿਮ ਖ਼ਬਰਾਂ','published': '2021-05-09T05:00:40Z','updated': '2021-05-09T05:00:40Z'});s_bbcws('track','pageView');
ਕੋਰੋਨਾ ਦੀ ਦੂਜੀ ਲਹਿਰ ਹੁਣ ਭਾਰਤ ਦੇ ਪਿੰਡਾਂ ''ਤੇ ਢਾਹ ਰਹੀ ਕਹਿਰ
NEXT STORY