ਅੱਜ ਭਾਰਤੀ ਪੁਰਸ਼ ਹਾਕੀ ਟੀਮ ਓਲੰਪਿਕ ਫਾਇਨਲ ਵਿੱਚ ਜਰਮਨੀ ਨਾਲ ਮੁਕਾਬਲਾ ਕਰੇਗੀ। ਹਾਕੀ ਟੀਮ 41 ਸਾਲਾਂ ਬਾਅਦ ਓਲੰਪਿਕ ਫਾਇਨਲ ਵਿੱਚ ਪੁੱਜੀ ਹੈ।
ਦੇਸ਼ ਵਾਸੀਆਂ ਦੀਆਂ ਉਮੀਦਾਂ ਪੂਰੀਆਂ ਕਰਨ ਲਈ ਭਾਰਤੀ ਖਿਡਾਰੀਆਂ ਨੂੰ ਬੈਲਜੀਅਮ ਦੇ ਖ਼ਿਲਾਫ਼ ਸੈਮੀਫਾਇਨਲ ਮੈਚ ਵਿੱਚ ਕੀਤੀਆਂ ਕਈ ਗ਼ਲਤੀਆਂ ਦੁਹਰਾਉਣ ਤੋਂ ਬਚਣਾ ਹੋਵੇਗਾ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤ ਦੀ ਮਹਿਲਾ ਹਾਕੀ ਟੀਮ ਟੋਕੀਓ ਓਲੰਪਿਕ ਦੇ ਸੈਮੀਫਾਇਨਲ ਮੁਕਾਬਲੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਤੋਂ 1-2 ਨਾਲ ਹਾਰ ਗਈ ਹੈ।
ਦੋਵੇਂ ਟੀਮਾਂ ਦੇ ਟੋਕੀਓ ਓਲੰਪਿਕ ਵਿੱਚ ਹੋਏ ਪ੍ਰਦਰਸ਼ਨ ਨੂੰ ਪੈਮਾਨਾ ਮੰਨੀਏ ਤਾਂ ਭਾਰਤੀ ਟੀਮ ਜਰਮਨੀ ਤੋਂ ਕਿਸੇ ਤਰ੍ਹਾਂ ਵੀ ਊਣੀ ਨਜ਼ਰ ਨਹੀਂ ਆਉਂਦੀ।
ਇਹ ਵੀ ਪੜ੍ਹੋ:
ਸਗੋਂ ਦੇਖਿਆ ਜਾਵੇ ਤਾਂ ਪੂਲ ਮੈਚਾਂ ਵਿੱਚ ਭਾਰਤੀ ਟੀਮ ਦੀ ਖੇਡ ਜਰਮਨੀ ਨਾਲੋਂ ਵਧੀਆ ਰਹੀ ਹੈ।
ਇਹ ਸਹੀ ਹੈ ਕਿ ਦੋਵੇਂ ਟੀਮਾਂ ਆਪਣੇ ਪੂਲ ਵਿੱਚ ਦੂਜੇ ਪੌਡੇ ਤੇ ਰਹੀਆਂ ਪਰ ਇਨ੍ਹਾਂ ਮੈਚਾਂ ਵਿੱਚ ਭਾਰਤ ਦੀ ਇੱਕ ਹਾਰ ਦੇ ਮੁਕਾਬਲੇ ਜਰਮਨੀ ਦੋ ਮੈਚਾਂ ਵਿੱਚ ਹਾਰੀ।
ਜਰਮਨੀ ਦੀ ਵਿਸ਼ਵ ਚੈਂਪੀਅਨ ਬੈਲਜੀਅਮ ਦੇ ਖ਼ਿਲਾਫ਼ ਹਾਰ ਨੂੰ ਤਾਂ ਸਮਝਿਆ ਜਾ ਸਕਦਾ ਹੈ ਪਰ ਪੂਲ ਵਿੱਚ ਹੇਠਲੇ ਦਰਜੇ ਦੀ ਟੀਮ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ 4-3 ਦੀ ਹਾਰ ਤੋਂ ਇਹ ਆਸ ਬੱਝਦੀ ਹੈ ਕਿ ਇਸ ਟੀਮ ਉੱਪਰ ਜੇ ਭਾਰਤੀ ਟੀਮ ਦਬਾਅ ਬਣਾਉਂਦੀ ਹੈ ਤਾਂ ਜਿੱਤ ਹਾਸਲ ਕਰ ਸਕਦੀ ਹੈ।
ਭਾਰਤ ਨੂੰ ਇਸ ਮੈਚ ਵਿੱਚ ਆਪਣੇ ਡਿਫੈਂਸ ਉੱਪਰ ਤੈਨਾਅਤ ਰਹਿਣਾ ਪਵੇਗਾ। ਭਾਰਤ ਨੇ ਬੈਲਜੀਅਮ ਦੇ ਖ਼ਿਲਾਫ਼ ਸੈਮੀਫਾਇਨਲ ਵਿੱਚ ਪਹਿਲੇ ਦੋ ਕੁਆਰਟਰ ਵਿੱਚ ਤਾਂ ਜ਼ਬਰਦਸਤ ਖੇਡ ਦਿਖਾਈ ਪਰ ਆਖਰੀ ਦੋ ਕੁਆਰਟਰਾਂ ਵਿੱਚ ਡਿਫ਼ੈਸ ਵਿੱਚ ਢਿੱਲ ਦਿਖਾਈ ਦਿੱਤੀ, ਜਿਸ ਕਾਰਨ ਉਹ ਮੈਚ ਹੱਥੋਂ ਨਿਕਲ ਗਿਆ।
ਭਾਰਤੀ ਹਾਕੀ ਟੀਮ ਮੂਹਰੇ ਚੁਣੌਤੀਆਂ
ਜਰਮਨੀ ਦੀ ਟੀਮ ਹਮਲਾਵਰ ਹਾਕੀ ਲਈ ਜਾਣੀ ਜਾਂਦੀ ਹੈ ਅਤੇ ਉਹ ਤਾਬੜਤੋੜ ਹਮਲੇ ਕਰਕੇ ਸਾਹਮਣੇ ਵਾਲੀ ਟੀਮ ਉੱਪਰ ਦਬਾਅ ਬਣਾਉਣ ਦਾ ਯਤਨ ਕਰਦੇ ਹਨ।
ਭਾਰਤੀ ਟੀਮ ਨੂੰ ਬਚਾਅ ਕਰਦੇ ਸਮੇਂ ਸ਼ਾਂਤ ਰਹਿਣ ਦੀ ਲੋੜ ਹੋਵੇਗੀ।
ਇਸ ਤੋਂ ਇਲਾਵਾ ਭਾਰਤ ਲਈ ਜ਼ਰੂਰੀ ਹੋਵੇਗਾ ਕਿ ਉਹ ਆਖ਼ਰੀ ਸਮੇਂ ਸੁਸਤੀ ਤੋਂ ਬਚਣ। ਪਿਛਲੇ ਸਮੇਂ ਵਿੱਚ ਭਾਰਤੀ ਟੀਮ ਆਖ਼ਰੀ ਸਮੇਂ ਵਿੱਚ ਮਾੜੀ ਖੇਡ ਦਿਖਾਉਣ ਲਈ ਜਾਣੇ ਜਾਂਦੇ ਸਨ ਅਤੇ ਜਿੱਤੇ ਹੋਏ ਮੈਚ ਵੀ ਹਾਰ ਜਾਂਦੇ ਸਨ।
ਇਸ ਦੀ ਵਜ੍ਹਾ ਖਿਡਾਰੀਆਂ ਦੀ ਫਿਟਨੈਸ ਹੁੰਦੀ ਸੀ। ਪਿਛਲੇ ਸਮੇਂ ਦੌਰਾਨ ਖਿਡਾਰੀਆਂ ਦੀ ਫਿਟਨੈਸ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਹੁਣ ਇਹ ਕਮੀ ਭਾਰਤੀ ਟੀਮ ਵਿੱਚ ਨਹੀਂ ਹੈ।
ਇਹ ਵੀ ਪੜ੍ਹੋ:
https://www.youtube.com/watch?v=Teq_Ds2k9AI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '4e35dcde-f9bb-48b9-894a-35f706142453','assetType': 'STY','pageCounter': 'punjabi.india.story.58095899.page','title': 'ਓਲੰਪਿਕ ਖੇਡਾਂ ਟੋਕੀਓ 2020: ਭਾਰਤੀ ਹਾਕੀ ਟੀਮ ਨੂੰ ਕੀ 41 ਸਾਲਾਂ ਬਾਅਦ ਮਿਲ ਸਕੇਗਾ ਮੈਡਲ','published': '2021-08-05T01:27:14Z','updated': '2021-08-05T01:27:14Z'});s_bbcws('track','pageView');
ਓਲੰਪਿਕ ਖੇਡਾਂ ਟੋਕੀਓ 2020 : ਮਹਿਲਾ ਹਾਕੀ ਦਾ ਸੈਮੀ ਫਾਇਨਲ ਮੁਕਾਬਲਾ ਜਾਰੀ, ਭਾਰਤ 1-0 ਨਾਲ ਅੱਗੇ
NEXT STORY