ਪੁਲਿਸ ਮੁਤਾਬਕ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿੱਚ ਇੱਕ ਸ਼ੌਪਿੰਗ ਸੈਂਟਰ ਵਿੱਚ ਗੋਲੀਬਾਰੀ ਹੋਈ ਹੈ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸੇ ਵਿੱਚ ਕਿੰਨੇ ਲੋਕ ਮਾਰੇ ਗਏ ਹਨ ਜਾਂ ਕਿੰਨੇ ਜ਼ਖਮੀ ਹੋਏ ਹਨ।
ਹਥਿਆਰਬੰਦ ਦਸਤੇ ਸ਼ਹਿਰ ਦੇ ਦੱਖਣ ਇਲਾਕੇ ਵਿੱਚ ਸਥਿਤ ਇਸ ਸ਼ੌਪਿੰਗ ਸੈਂਟਰ ਵੱਲ ਰਵਾਨਾ ਕਰ ਦਿੱਤੇ ਗਏ ਹਨ।
ਇਲਾਕੇ ਵੱਲ ਨੂੰ ਜਾਂਦੀਆਂ ਸਾਰੀਆਂ ਸੜਕਾਂ, ਮੈਟਰੋ ਦੀਆਂ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਦਮਕਲ ਵਿਭਾਗ ਦੀਆਂ ਗੱਡੀਆਂ ਅਤੇ ਐਂਬੂਲੈਂਸ ਮੌਕੇ ਉੱਪਰ ਪਹੁੰਚ ਚੁੱਕੇ ਹਨ।
ਚਸ਼ਮਦੀਦ ਐਮਿਲੀ ਜੋਸੇਫ਼ੀਨ ਨੇ ਜਾਈਵਲੈਂਡਸ ਅਖ਼ਬਾਰ ਨੂੰ ਦੱਸਿਆ, ''''ਸਾਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਸੀ। ਅਚਾਨਕ ਭਗਦੜ ਮੱਚ ਗਈ।''''
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੱਕ ਦੇ ਆਧਾਰ ਉੱਤੇ ਇੱਖ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਵੀ ਪੜ੍ਹੋ:
https://www.youtube.com/watch?v=P7l3U_dR15Y
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
ਨੁਪੁਰ ਸ਼ਰਮਾ ''ਤੇ ਸੁਣਵਾਈ ਕਰਕੇ ਆਲੋਚਨਾ ਝੱਲਣ ਵਾਲੇ ਜੱਜ ਬੋਲੇ, ''ਤਾਨਾਸ਼ਾਹ ਵੀ ਕਾਨੂੰਨ ਦੇ ਨਾਮ ''ਤੇ...
NEXT STORY