ਬਠਿੰਡਾ (ਲਲਿਤ)-ਰਾਣੀਆਂ ਸ਼ਹਿਰ ਦੇ ਨੇਡ਼ੇ ਪਿੰਡ ਝੋਰਡ਼ਨਾਲੀ ’ਚ ਰਾਤ ਨੂੰ ਹੋਈ ਬਰਸਾਤ ਦੇ ਨਾਲ ਆਸਮਾਨੀ ਬਿਜਲੀ ਡਿੱਗਣ ਕਰ ਕੇ ਇਕ ਕਿਸਾਨ ਦੇ 4 ਪਸ਼ੂਆਂ ਦੀ ਮੌਤ ਹੋ ਗਈ ਅਤੇ ਵਾੜੇ ’ਚ ਖਡ਼੍ਹਾ ਟਰੈਕਟਰ ਵੀ ਸਡ਼ ਗਿਆ। ਕਿਸਾਨ ਸੁਭਾਸ਼ ਜਾਖਡ਼ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਤੇਜ਼ ਬਰਸਾਤ ਹੋ ਰਹੀ ਸੀ। ਦੇਰ ਰਾਤ ਨੂੰ ਜ਼ੋਰ ਦੀ ਆਵਾਜ਼ ਆਉਣ ’ਤੇ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਆਸਮਾਨੀ ਬਿਜਲੀ ਡਿੱਗਣ ਕਰ ਕੇ ਪਸ਼ੂਆਂ ਦੇ ਕਮਰੇ ਦੀ ਛੱਤ ਡਿੱਗ ਪਈ ਸੀ। ਅੰਦਰ ਖਡ਼੍ਹੇ ਪਸ਼ੂ ਜ਼ੋਰ-ਜ਼ੋਰ ਦੀ ਚੀਖ ਰਹੇ ਸਨ। ਸੁਭਾਸ਼ ਨੇ ਦੱਸਿਆ ਕਿ ਜਦ ਮੈਂ ਅੰਦਰ ਜਾ ਕੇ ਦੇਖਿਆ ਤਾਂ 2 ਮੱਝਾਂ ਤੇ 2 ਗਊਆਂ ਜ਼ਮੀਨ ’ਤੇ ਡਿੱਗੀਆਂ ਪਈਆਂ ਸੀ ਅਤੇ ਝੁਲਸਣ ਕਰ ਕੇ ਤਡ਼ਫ ਰਹੀਆਂ ਸਨ। ਥੋਡ਼੍ਹੀ ਦੇਰ ਬਾਅਦ ਹੀ ਇਨ੍ਹਾਂ ਚਾਰਾਂ ਦੀ ਮੌਤ ਹੋ ਗਈ। ਉਥੇ ਕਮਰੇ ਦੇ ਅੰਦਰ ਹੀ ਖਡ਼੍ਹਾ ਟਰੈਕਟਰ ਵੀ ਸਡ਼ ਗਿਆ। ਸੁਭਾਸ਼ ਦਾ ਕਹਿਣਾ ਹੈ ਕਿ ਆਸਮਾਨੀ ਬਿਜਲੀ ਡਿੱਗਣ ਕਰ ਕੇ ਉਸ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਸੁਭਾਸ਼ ਨੇ ਸਰਕਾਰ ਤੋਂ ਮਦਦ ਕਰਨ ਦੀ ਮੰਗ ਕੀਤੀ ਹੈ।
ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਸ਼ਰਧਾ ਨਾਲ ਮਨਾਈ
NEXT STORY