ਬਠਿੰਡਾ (ਸੁਖਵਿੰਦਰ)- ਵੱਖ-ਵੱਖ ਹਾਦਸਿਆਂ ’ਚ ਪਤੀ-ਪਤਨੀ ਸਮੇਤ 4 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੰਸਥਾ ਵਰਕਰਾਂ ਵਲੋਂ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਨਰੂਆਣਾ ਰੋਡ ’ਤੇ ਮੋਟਰਸਾਈਕਲ ਸਵਾਰ ਪਤੀ-ਪਤੀ ਅਚਾਨਕ ਸਡ਼ਕ ’ਤੇ ਖਡ਼੍ਹੇ ਟਰੈਕਟਰ-ਟਰਾਲੀ ਨਾਲ ਟਰਕਾ ਕੇ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਮਨੀ ਕਰਨ ਸ਼ਰਮਾ ਅਤੇ ਸੰਦੀਪ ਗਿੱਲ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਅਮਰਜੀਤ ਸਿੰਘ (45) ਅਤੇ ਰਾਜਪਾਲ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਬਾਹੋ ਸਿਵੀਆ ਵਜੋਂ ਹੋਈ। ਉਧਰ,ਹਾਜੀਰਤਨ ਚੌਕ ’ਚ 1 ਰਾਹਗੀਰ ਅੌਰਤ ਮਨਪ੍ਰੀਤ ਕੌਰ ਅਚਾਨਕ ਬੇਹੋਸ਼ ਹੋ ਗਈ,ਜਿਸ ਨੂੰ ਸੰਸਥਾ ਵਰਕਰਾਂ ਵਲੋਂ ਹਸਪਤਾਲ ਪਹੁੰਚਾਇਆ। ਇਸ ਤੋਂ ਇਲਾਵਾ ਬੀਤੀ ਰਾਤ ਸੰਤਪੁਰਾ ਰੋਡ ’ਤੇ ਅਣਪਛਾਤੇ ਵਿਅਕਤੀ ਮਜ਼ਦੂਰ ਸਤਪਾਲ ਸਿੰਘ ਦੀ ਕੁੱਟ-ਮਾਰ ਕਰਕੇ ਉਸ ਕੋਲੋਂ ਨਕਦੀ ਖੋਹ ਕੇ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਸੰਸਥਾ ਵਰਕਰਾਂ ਵਲੋਂ ਜ਼ਖਮੀ ਮਜ਼ਦੂਰ ਨੂੰ ਹਸਪਤਾਲ ਪਹੁੰਚਾਇਆ।
ਗਰੀਬ ਕਿਸਾਨ ਨੂੰ ਸਿਰਫ 2 ਮਹੀਨਿਆਂ ਦਾ 1 ਲੱਖ 71 ਹਜ਼ਾਰ 890 ਰੁਪਏ ਆਇਆ ਘਰੇਲੂ ਬਿਜਲੀ ਦਾ ਬਿੱਲ
NEXT STORY