ਇਹ ਪਹਿਲਾ ਮੌਕਾ ਹੈ ਜਦੋਂ ਵਿਸ਼ਵ ਭਰ ’ਚ ਫੁੱਟਬਾਲ ਦੇ ਸਭ ਤੋਂ ਵੱਡੇ ਕੁੰਭ ‘23ਵੇਂ ਫੀਫਾ ਮੈੱਨਜ਼ ਵਰਲਡ ਕੱਪ’ ਦਾ ਆਯੋਜਨ 11 ਜੂਨ ਤੋਂ 22 ਜੁਲਾਈ ਤੱਕ ਤਿੰਨ ਦੇਸ਼ਾਂ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵੱਲੋਂ ਮਿਲ ਕੇ ਕੀਤਾ ਜਾ ਰਿਹਾ ਹੈ। ਹੁਣ ਤੱਕ ਦੇ ਮੁਕਾਬਲਿਆਂ ਤੋਂ ਬਾਅਦ 93 ਸਾਲ ਪੁਰਾਣੀ ਇਸ ਪ੍ਰਤੀਯੋਗਿਤਾ ’ਚ 16 ਟੀਮਾਂ ਰਹਿ ਗਈਆਂ ਹਨ।
ਇਹ ਪਹਿਲਾ ਮੌਕਾ ਹੈ ਜਦੋਂ ਇਸ ਟੂਰਨਾਮੈਂਟ ’ਚ ਕੁਝ ਅਜਿਹੀਆਂ ਗੱਲਾਂ ਹੋਈਆਂ ਹਨ ਜੋ ਪਹਿਲਾਂ ਨਹੀਂ ਹੋਈਆਂ ਸਨ, ਜਿਵੇਂ ਕਿ ਖਿਡਾਰੀਆਂ ਅਤੇ ਟੀਮਾਂ ਨਾਲ ਵਿਤਕਰੇ ਭਰਿਆ ਵਿਵਹਾਰ।
ਜਰਮਨੀ ’ਚ ਨਾਜ਼ੀ ਸ਼ਾਸਨਕਾਲ ਦੌਰਾਨ ਕਾਲਿਆਂ ਅਤੇ ਯੂਰਪੀਅਨਾਂ ਨੂੰ ਵੀ ਖੇਡ ਪ੍ਰਤੀਯੋਗਿਤਾਵਾਂ ’ਚ ਖੇਡਣ ਦੀ ਇਜਾਜ਼ਤ ਦਿੱਤੀ ਗਈ ਸੀ। ਜਰਮਨ ਤਾਨਾਸ਼ਾਹ ਹਿਟਲਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਉਹ 1936 ਦੇ ਬਰਲਿਨ ਓਲੰਪਿਕ ’ਚ ਕਾਲਿਆਂ ਅਤੇ ਯਹੂਦੀ ਵਿਦੇਸ਼ੀ ਐਥਲੀਟਾਂ ਨੂੰ ਹਿੱਸਾ ਲੈਣ ਦੇਵੇਗਾ ਕਿਉਂਕਿ ਉਹ ਸੋਚਦਾ ਸੀ ਕਿ ਕਾਲੇ ਜਿੱਤ ਹੀ ਨਹੀਂ ਸਕਣਗੇ।
ਹਿਟਲਰ ਦੇ ਇਸ ਕਦਮ ਨੇ ਅਮਰੀਕੀ ਦੌੜਾਕ ‘ਜੈਸੀ ਓਵਨਜ਼’ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਰਸਤਾ ਖੋਲ੍ਹ ਦਿੱਤਾ। ‘ਜੈਸੀ ਓਵਨਜ਼’ ਜਦੋਂ ਆਪਣਾ ਚੌਥਾ ਸੋਨ ਤਮਗਾ ਲੈਣ ਲਈ ਪੋਡੀਅਮ ’ਤੇ ਚੜ੍ਹਿਆ ਤਾਂ ਉਸ ਨੇ ਜਿਵੇਂ ਇਕ ਵੀ ਸ਼ਬਦ ਕਹੇ ਬਿਨਾਂ ਕਾਲਿਆਂ ਪ੍ਰਤੀ ਨਾਜ਼ੀ ਸੋਚ ਨੂੰ ਚੁਣੌਤੀ ਦੇ ਦਿੱਤੀ ਸੀ।
ਟਰੰਪ ਦੀ ਛਾਪ ਇਸ ਵਿਸ਼ਵ ਕੱਪ ’ਤੇ ਪਈ। ਅਜਿਹਾ ਨਹੀਂ ਕਿ ਰਾਜਨੀਤੀ ਨੇ ਖੇਡਾਂ ’ਤੇ ਆਪਣੀ ਛਾਪ ਨਹੀਂ ਛੱਡੀ, ਪਰ ਪਹਿਲਾਂ ਇਹ ਲੁਕ-ਛਿਪ ਕੇ ਕੀਤਾ ਜਾਂਦਾ ਸੀ। ਹਿਟਲਰ ਨੇ ਕਾਫੀ ਹੱਦ ਤੱਕ ਆਪਣੇ ਵਧਦੇ ਬਾਈਕਾਟ ਤੋਂ ਬਚਣ ਲਈ ਉਕਤ ਕਦਮ ਚੁੱਕਿਆ ਸੀ ਪਰ ਹੁਣ ਇਹ ਸਭ ਕੁਝ ਖੁੱਲ੍ਹ ਕੇ ਕੀਤਾ ਜਾਣ ਲੱਗਾ ਹੈ।
ਇਸੇ ਦੇ ਤਹਿਤ ਤਾਨਾਸ਼ਾਹ ‘ਬੇਨਿਟੋ ਮੁਸੋਲਿਨੀ’ ਦੇ ਸ਼ਾਸਨਕਾਲ ’ਚ ਇਟਲੀ ਨੇ ਵੀ ਦੂਜਿਆਂ ਨੂੰ ਪ੍ਰਤੀਯੋਗਿਤਾ ’ਚ ਭਾਗ ਲੈਣ ਦੀ ਇਜਾਜ਼ਤ ਦਿੱਤੀ ਸੀ ਅਤੇ 1934 ਦੇ ਵਰਲਡ ਕੱਪ ਦੀ ਮੇਜ਼ਬਾਨੀ ਦੌਰਾਨ ‘ਲਾਲ ਕਾਲੀਨ’ ਵਿਛਾ ਕੇ ਖਿਡਾਰੀਆਂ ਦਾ ਸਵਾਗਤ ਕੀਤਾ ਸੀ।
ਅਜੇ ਹਾਲ ਹੀ ’ਚ ਯੂਕ੍ਰੇਨ ’ਤੇ ਹਮਲੇ ਕਾਰਨ 2022 ਤੋਂ ਰੂਸ ’ਤੇ ਓਲੰਪਿਕ ’ਚ ਇਕ ਦੇਸ਼ ਦੇ ਤੌਰ ’ਤੇ ਹਿੱਸਾ ਲੈਣ ’ਤੇ ਅਧਿਕਾਰਤ ਤੌਰ ’ਤੇ ਰੋਕ ਲਗਾ ਦਿੱਤੀ ਗਈ ਹੈ। ਫਿਲਹਾਲ, ਇਨ੍ਹੀਂ ਦਿਨੀਂ ਜਾਰੀ ਫੀਫਾ ਵਿਸ਼ਵ ਕੱਪ ਫੁੱਟਬਾਲ ਮੁਕਾਬਲਿਆਂ ਦੌਰਾਨ ਕੁਝ ਹੋਰ ਹੀ ਤਰ੍ਹਾਂ ਦੀਆਂ ਹੈਰਾਨੀਜਨਕ ਗੱਲਾਂ ਸਾਹਮਣੇ ਆ ਰਹੀਆਂ ਹਨ।
ਈਰਾਨੀ ਫੁੱਟਬਾਲ ਟੀਮ ਨੂੰ ਅਮਰੀਕਾ ’ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣਾ ਮੈਚ ਖੇਡਣ ਤੋਂ ਬਾਅਦ ਰਾਤ ਬਿਤਾਉਣ ਲਈ ਮੈਕਸੀਕੋ ਚਲੇ ਜਾਣ ਅਤੇ ਅਗਲੇ ਦਿਨ ਮੈਚ ਖੇਡਣ ਲਈ ਆ ਜਾਣ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਖੇਡ ਦੇ ਸਮੇਂ ਉਨ੍ਹਾਂ ਦਾ ਮੈਨੇਜਰ ਉਨ੍ਹਾਂ ਦੇ ਨਾਲ ਨਹੀਂ ਰਹੇਗਾ।
2026 ਦਾ ਵਰਲਡ ਕੱਪ ਹੁਣ ਤੱਕ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਹੈ ਜਿਸਦੀਆਂ ਕਈ ਟੀਮਾਂ ’ਚ ਦੂਜੇ ਦੇਸ਼ਾਂ ’ਚ ਵਸੇ ਖਿਡਾਰੀ ਸ਼ਾਮਲ ਹਨ। ਇਸ ’ਚ 4 ਅਜਿਹੇ ਸਕੇ ਭਰਾ ਵੀ ਸ਼ਾਮਲ ਹਨ ਜੋ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ’ਚ ਖੇਡ ਰਹੇ ਹਨ।
ਇਮੀਗ੍ਰੇਸ਼ਨ ਪ੍ਰਤੀ ਵਧਦੇ ਵਿਰੋਧ ਨੇ ਇਸ ਸਾਲ ਦੇ ਟੂਰਨਾਮੈਂਟ ਨੂੰ ਸਭ ਤੋਂ ਵੱਧ ਵਿਤਕਰੇ ਭਰਿਆ ਬਣਾ ਦਿੱਤਾ ਹੈ। ਲਗਭਗ ਇਕ ਸਦੀ ਤੋਂ ਬਾਅਦ ਵਰਲਡ ਕੱਪ ਲਈ ਅਮਰੀਕਾ ਜਾਣ ਵਾਲੇ ਕਈ ਲੋਕਾਂ ਨੂੰ ਜਾਂ ਤਾਂ ਹਵਾਈ ਅੱਡਿਆਂ ’ਤੇ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ ਜਾਂ ਉਨ੍ਹਾਂ ਨੂੰ ਅਮਰੀਕਾ ’ਚ ਦਾਖ਼ਲ ਹੋਣ ਤੋਂ ਹੀ ਰੋਕ ਦਿੱਤਾ ਗਿਆ।
‘ਉਮਰ ਅਰਟਨ’ ਇਸ ਵਰਲਡ ਕੱਪ ’ਚ ਰੈਫਰੀ ਦੀ ਭੂਮਿਕਾ ਨਿਭਾਉਣ ਵਾਲੇ ਸੋਮਾਲੀਆ ਨਾਲ ਸਬੰਧ ਰੱਖਣ ਵਾਲੇ ਪਹਿਲੇ ਰੈਫਰੀ ਬਣ ਸਕਦੇ ਸੀ, ਪਰ ਉਨ੍ਹਾਂ ਨੂੰ ਮਿਆਮੀ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ।
ਉਕਤ ਘਟਨਾਵਾਂ ਤੋਂ ਇਕ ਵਾਰ ਫਿਰ ਪਤਾ ਲੱਗਾ ਹੈ ਕਿ ਸਪੋਰਟਸ ਡਿਪਲੋਮੇਸੀ ਦੀ ਸਾਫਟ ਪਾਵਰ (ਨਰਮ ਤਾਕਤ) ਦਾ ਸਾਹਮਣਾ ਜਦੋਂ ਮਿਲਟਰੀ ਹਮਲਿਆਂ ਅਤੇ ਵੀਜ਼ਾ ਨਾ ਦੇਣ ਵਰਗੀ ਹਾਰਡ ਪਾਵਰ (ਕਠੋਰ ਤਾਕਤ) ਨਾਲ ਹੁੰਦਾ ਹੈ, ਤਾਂ ਹਾਰਡ ਪਾਵਰ ਦੀ ਹੀ ਜਿੱਤ ਹੁੰਦੀ ਹੈ, ਪਰ ਟਰੰਪ ਪ੍ਰਸ਼ਾਸਨ ਦੇ ਰਵੱਈਏ ਦਾ ਉਲਟਾ ਹੀ ਅਸਰ ਹੋਇਆ।
ਟਰੰਪ ਦਾ ਆਦੇਸ਼ ਈਰਾਨ ਲਈ ਵਰਦਾਨ ਸਾਬਤ ਹੋਇਆ। ਮੈਕਸੀਕੋ ’ਚ ਈਰਾਨੀ ਟੀਮ ਦਾ ਹੀਰੋ ਵਾਂਗ ਸਵਾਗਤ ਹੋਇਆ। ਉਨ੍ਹਾਂ ਨੇ ਲੋਕਾਂ ਦੀ ਹਮਦਰਦੀ ਹਾਸਲ ਕਰ ਲਈ, ਜਿਸ ਨਾਲ ਆਖ਼ਿਰਕਾਰ ਈਰਾਨੀ ਸਰਕਾਰ ਦੀ ਆਲੋਚਨਾ ਘੱਟ ਹੋ ਗਈ।
ਇਸ ਵਰਲਡ ਕੱਪ ਨੇ ‘ਸਪੋਰਟਸ ਦੀ ਸਾਫਟ ਪਾਵਰ’ ਦੀਆਂ ਹੱਦਾਂ ਨੂੰ ਉਜਾਗਰ ਕੀਤਾ ਹੈ। ‘ਹਾਰਡ ਪਾਵਰ’ ਦਾ ਦਬਦਬਾ ਅਜੇ ਵੀ ਬਣਿਆ ਹੋਇਆ ਹੈ, ਭਾਵੇਂ ਉਹ ਖਿਡਾਰੀਆਂ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਲਈ ਐਂਟਰੀ ਵੀਜ਼ਾ ’ਤੇ ਟਰੰਪ ਪ੍ਰਸ਼ਾਸਨ ਦਾ ਸਖ਼ਤ ਕੰਟਰੋਲ ਹੋਵੇ ਜਾਂ ਖੇਡ ਦੀ ਗਲੋਬਲ ਗਵਰਨਿੰਗ ਬਾਡੀ, ਫੀਫਾ ਵੱਲੋਂ ਸਿੱਧੇ ਪਬਲਿਕ ਡਿਪਲੋਮੈਸੀ ਦੀਆਂ ਕੋਸ਼ਿਸ਼ਾਂ ਹੋਣ।
ਸੰਯੁਕਤ ਰਾਸ਼ਟਰ ’ਚ ਜਰਮਨੀ ਦੇ ਰਾਜਦੂਤ ‘ਰਿਕੀਫ ਬ੍ਰਟਨ’ ਦਾ ਕਹਿਣਾ ਹੈ ਕਿ, ‘‘ਖੇਡਾਂ ਦਿਲਾਂ ਨੂੰ ਖੋਲ੍ਹਦੀਆਂ ਹਨ ਅਤੇ ਲੋਕਾਂ ਨੂੰ ਜੋੜਦੀਆਂ ਹਨ।’’
ਜਿਵੇਂ-ਜਿਵੇਂ ਹਥਿਆਰਬੰਦ ਟਕਰਾਵਾਂ ’ਚ ਵਾਧਾ ਹੋ ਰਿਹਾ ਹੈ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਨ੍ਹਾਂ ਦੇ ਸਿਖਰਲੇ ਪੱਧਰ ਤੱਕ ਪਹੁੰਚ ਜਾਣ ਤੋਂ ਬਾਅਦ ਬੋਲਣ ਦੀ ਆਜ਼ਾਦੀ, ਬਾਈਕਾਟਾਂ ਅਤੇ ਪਾਬੰਦੀਆਂ ਦੇ ਕਾਰਨ ਅੰਤਰਰਾਸ਼ਟਰੀ ਖੇਡਾਂ ’ਚ ਨਿਰਪੱਖਤਾ ਦਾ ਮੂਲ ਤੱਤ ਪਿਛਲੇ ਕੁਝ ਸਮੇਂ ਤੋਂ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਹੈ। ਕਠੋਰ ਸੈਨਿਕ ਸ਼ਕਤੀ (ਹਾਰਡ ਪਾਵਰ) ਅਤੇ ਤਾਨਾਸ਼ਾਹੀ ’ਚ ਵਾਧਾ ਹੋਣ ਕਾਰਨ ਉਚਿਤ ਤੌਰ ’ਤੇ ਇਹ ਪੁੱਛਿਆ ਜਾ ਸਕਦਾ ਹੈ ਕਿ ਕੀ ਖੇਡ ਕੂਟਨੀਤੀ ਅਸਫਲ ਹੋ ਚੁੱਕੀ ਹੈ?
ਚੰਨੀ ਚੈਨੇਲਾਈਜ਼ ਕਰਦੇ ਹਨ ਤਬਦੀਲੀ ਦੀ ਭਾਵਨਾ
NEXT STORY