Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 08, 2026

    1:22:07 PM

  • big incident in punjab deadly attacked onjournalist couple diwali shopping

    ਪੰਜਾਬ 'ਚ ਵੱਡੀ ਵਾਰਦਾਤ! ਦੀਵਾਲੀ ਦੀ ਸ਼ਾਪਿੰਗ ਕਰਨ...

  • sri harmandir sahib bandi chhod diwas

    ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਸ੍ਰੀ ਹਰਿਮੰਦਰ...

  • ex pok president passes away

    ਦੀਵਾਲੀ ਮੌਕੇ ਦੁਖਦ ਖ਼ਬਰ, PoK ਦੇ ਸਾਬਕਾ...

  • weather update  meteorological department  rain  punjab

    10 ਨਵੰਬਰ ਤੋਂ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ ਦੀ ਸਸਤੀ ਲੇਬਰ ਨੇ ਲੰਡਨ ਨੂੰ ਵਧੇਰੇ ‘ਦਿਆਲੂ’ ਬਣਾ ਦਿੱਤਾ

BLOG News Punjabi(ਬਲਾਗ)

ਭਾਰਤ ਦੀ ਸਸਤੀ ਲੇਬਰ ਨੇ ਲੰਡਨ ਨੂੰ ਵਧੇਰੇ ‘ਦਿਆਲੂ’ ਬਣਾ ਦਿੱਤਾ

  • Edited By Anmol Tagra,
  • Updated: 04 Nov, 2026 05:23 PM
Blog
india  s cheap labor made london more kind
  • Share
    • Facebook
    • Tumblr
    • Linkedin
    • Twitter
  • Comment

ਲੰਡਨ ’ਚ ਅਸਥਾਈ, ਘੱਟ ਤਨਖਾਹ ਵਾਲੇ ਕਾਮਿਆਂ ਦਾ ਵਾਧਾ, ਜਿਸ ਦੀ ਅਗਵਾਈ ਭਾਰਤ ਨੇ ਕੀਤੀ ਹੈ, ਅਸਾਧਾਰਨ ਰਿਹਾ ਹੈ। 2 ਸਾਲ ਪਹਿਲਾਂ ਵੀ ਇਹ ਇੰਨੇ ਆਮ ਨਹੀਂ ਸਨ। ਨਤੀਜੇ ਵਜੋਂ, ਉਨ੍ਹਾਂ ਨੇ ਲੰਡਨ ਦੇ ਬਹੁਤ ਸਾਰੇ ਜਨਤਕ ਚਿਹਰੇ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਬਹੁਤ ਘੱਟ ਡਰਾਉਣ ਵਾਲਾ ਅਤੇ ਵਧੇਰੇ ਮਿਲਣਸਾਰ, ਗੈਰ-ਰਸਮੀ ਅਤੇ ਦਿਆਲੂ ਬਣਾ ਦਿੱਤਾ ਹੈ। ਇਹ ਕਿਸੇ ਸ਼ਹਿਰ ’ਚ ਉਦੋਂ ਹੁੰਦਾ ਹੈ ਜਦੋਂ ਉਸ ਦੇ ਪ੍ਰਤੱਖ ਕਾਮਿਆਂ ’ਚ ਬਰਾਬਰੀ ਦੀ ਆਕੜ ਨਹੀਂ ਹੁੰਦੀ।

ਬਹੁਤ ਸਮਾਂ ਪਹਿਲਾਂ ਦੀ ਗੱਲ ਨਹੀਂ ਹੈ, ਲੰਡਨ ’ਚ ਆਮ ਕੈਫ਼ੇ ਸਥਾਨਕ ਲੋਕਾਂ ਜਾਂ ਪੂਰਬੀ ਯੂਰਪੀ ਪ੍ਰਵਾਸੀਆਂ ਦੁਆਰਾ ਚਲਾਏ ਜਾਂਦੇ ਸਨ, ਜਿਨ੍ਹਾਂ ਦੀ ਅਜਨਬੀਆਂ ਦੇ ਤੌਰ-ਤਰੀਕਿਆਂ ਅਤੇ ਗਾਹਕਾਂ ਦੇ ਛੋਟੇ-ਮੋਟੇ ਗਲਤ ਵਿਵਹਾਰਾਂ ਪ੍ਰਤੀ ਸਹਿਣਸ਼ੀਲਤਾ ਬਹੁਤ ਘੱਟ ਸੀ। ਸੁਪਰਸਟੋਰ ’ਚ, ਜਦੋਂ ਕਰਮਚਾਰੀ ਕਿਸੇ ਗਾਹਕ ਨਾਲ ਗੱਲ ਕਰ ਰਿਹਾ ਹੁੰਦਾ ਸੀ, ਤਾਂ ਤੁਸੀਂ ’ਚ ਦਖ਼ਲ ਨਹੀਂ ਦੇ ਸਕਦੇ ਸੀ। ਪਲੇਟਾਂ ਨਾਲ ਭਰੀ ਟਰੇਅ ਲਿਜਾ ਰਹੇ ਵੇਟਰ ਨੂੰ ਰੋਕ ਕੇ ਕੋਈ ਸਵਾਲ ਨਹੀਂ ਪੁੱਛਿਆ ਜਾ ਸਕਦਾ ਸੀ। ਜਦੋਂ ਬੈਰਿਸਟਾ ਕੌਫੀ ਬਣਾਉਂਦੇ ਸਮੇਂ ਤੁਹਾਡੇ ਵੱਲ ਪਿੱਠ ਕੀਤੇ ਖੜ੍ਹਾ ਹੁੰਦਾ ਸੀ, ਤਾਂ ਉਹ ਤੁਹਾਡੀ ਆਵਾਜ਼ ਨਹੀਂ ਸੁਣ ਪਾਉਂਦਾ ਸੀ। ਹਰ ਜਗ੍ਹਾ, ਕਰਮਚਾਰੀ ਇਕ ਸਮੇਂ ’ਚ ਸਿਰਫ ਇਕ ਹੀ ਕੰਮ ਕਰਦੇ ਸਨ। ਇਕ ਵਾਰ, ਸੜਕ ਕਿਨਾਰੇ ਇਕ ਵਿਕਰੇਤਾ ਪੈਨਕੇਕ ਬਣਾ ਰਿਹਾ ਸੀ ਅਤੇ ਇਕ ਭਾਰਤੀ ਨੇ ਆਰਡਰ ਦਿੱਤਾ, ਜਿਵੇਂ ਕਿ ਭਾਰਤੀ ਕਰਦੇ ਹਨ। ਵਿਕਰੇਤਾ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ—‘ਮੇਰੇ ਕੋਲ ਸਿਰਫ ਦੋ ਹੱਥ ਹਨ।’

ਲੰਡਨ ਖਾਸ ਤੌਰ ’ਤੇ ਭਾਰਤੀਆਂ ਅਤੇ ਹੋਰ ਏਸ਼ੀਆਈ ਲੋਕਾਂ ਲਈ ਡਰਾਉਣ ਵਾਲਾ ਸੀ, ਜੋ ਛੋਟੇ-ਮੋਟੇ ਕੰਮ ਕਰਨ ਵਾਲੇ ਲੋਕਾਂ ਦੀ ਚਾਪਲੂਸੀ ਦੇ ਆਦੀ ਹਨ। ਸਿਰਫ਼ ਇਸ ਲਈ ਕਿ ਇਕ ਬੋਰਡ ’ਤੇ ਲਿਖਿਆ ਸੀ, ‘ਕਿਰਪਾ ਕਰਕੇ ਬੈਠਣ ਲਈ ਉਡੀਕ ਕਰੋ’, ਕੀ ਮੇਜ਼ ’ਤੇ ਬੈਠਣ ਲਈ ਉਨ੍ਹਾਂ ਨੂੰ ਫਟਕਾਰ ਲੱਗਣੀ ਚਾਹੀਦੀ ਹੈ? ਲੰਡਨ ਦੇ ਬਹੁਤ ਸਾਰੇ ਹਿੱਸਿਆਂ ’ਚ ਹੁਣ ਇਹ ਸਭ ਖ਼ਤਮ ਹੋ ਚੁੱਕਾ ਹੈ। ਹੁਣ ਇਨ੍ਹਾਂ ਥਾਵਾਂ ’ਤੇ ਗਰੀਬ ਦੇਸ਼ਾਂ ਦੇ ਗਰੀਬ ਪ੍ਰਵਾਸੀ ਕੰਮ ਕਰਦੇ ਹਨ। ਜਦੋਂ ਕੋਈ ਵਿਅਕਤੀ ਰਸੋਈ ’ਚ ਕੋਈ ਨਿਰਦੇਸ਼ ਦੇਣ ਲਈ ਅੱਗੇ ਵਧ ਰਿਹਾ ਹੁੰਦਾ ਹੈ, ਤਾਂ ਤੁਸੀਂ ਉਸ ਤੋਂ ਦੁੱਧ ਦੇ ਬਦਲਾਂ ਬਾਰੇ ਸਵਾਲ ਪੁੱਛ ਸਕਦੇ ਹੋ ਅਤੇ ਉਹ ਦਿਸ਼ਾਹੀਣਤਾ ’ਚ ਨਹੀਂ ਝਿਜਕੇਗਾ। ਕਿਸੇ ਸੁਪਰਸਟੋਰ ’ਚ ਕੰਮ ਕਰਨ ਵਾਲੇ ਕਰਮਚਾਰੀ ਨੂੰ, ਜੋ ਕਿਸੇ ਕੰਮ ਲਈ ਤੇਜ਼ੀ ਨਾਲ ਜਾ ਰਿਹਾ ਹੋਵੇ, ਸਵਾਲ ਪੁੱਛ ਕੇ ਰੋਕਿਆ ਜਾ ਸਕਦਾ ਹੈ।

ਪ੍ਰਵਾਸੀਆਂ ਨੇ ਬ੍ਰਿਟਿਸ਼ ਘਰਾਂ ਨੂੰ ਵੀ ਬਦਲ ਦਿੱਤਾ ਹੈ। ਬ੍ਰਿਟੇਨ ਦਾ ਉੱਚ ਮੱਧ ਵਰਗ ਹੁਣ ਸਾਡੇ ਵਰਗਾ ਦਿਸਣ ਲੱਗਾ ਹੈ। ਉਹ ਸਸਤੀ ਲੇਬਰ ਨਾਲ ਲਾਡ-ਪਿਆਰ ਪਾ ਰਹੇ ਹਨ। ਉਨ੍ਹਾਂ ਲਈ ਡਰਾਈਵਰ ਆਮ ਨਹੀਂ ਹਨ ਪਰ ਨੌਕਰਾਣੀ ਹੁਣ ਦੁਰਲੱਭ ਨਹੀਂ ਰਹਿ ਗਈ ਹੈ।

ਇਹ ਪੈਸਾ ਪ੍ਰਵਾਸੀਆਂ ਲਈ ਚੰਗਾ ਹੈ। ਕਈ ਭਾਰਤੀਆਂ ਲਈ ਯੂ. ਕੇ. ਨਵਾਂ ਖਾੜੀ ਦੇਸ਼ (ਗਲਫ) ਹੈ, ਜਿਨ੍ਹਾਂ ’ਚ ਮਲਿਆਲੀ ਨਰਸਾਂ ਵੀ ਸ਼ਾਮਲ ਹਨ, ਜਿਨ੍ਹਾਂ ਦੀ ਕਾਫ਼ੀ ਮੰਗ ਹੈ ਪਰ ਮੈਂ ਜਿਨ੍ਹਾਂ ਬਹੁਤੇ ਪ੍ਰਵਾਸੀਆਂ ਨਾਲ ਗੱਲ ਕੀਤੀ, ਉਹ ਪੂਰੀ ਤਰ੍ਹਾਂ ਖੁਸ਼ ਨਹੀਂ ਹਨ। ਲੰਡਨ ਬਹੁਤ ਮਹਿੰਗਾ ਹੈ, ਇਸ ਲਈ ਉਨ੍ਹਾਂ ਦਾ ਜੀਵਨ ਪੱਧਰ ਅਸਲ ’ਚ ਪਹਿਲੀ-ਦੁਨੀਆ ਵਰਗਾ ਨਹੀਂ ਹੈ। ਉਹ ਛੋਟੇ ਕਮਰਿਆਂ ’ਚ ਰਹਿੰਦੇ ਹਨ, ਉਸ ਜਗ੍ਹਾ ’ਚ ਬਹੁਤ ਸਾਰੇ ਲੋਕ ਰਹਿੰਦੇ ਹਨ ਅਤੇ ਉਸ ਸਥਾਨ ਤੋਂ ਬਹੁਤ ਦੂਰ, ਜਿੱਥੇ ਉਹ ਕੰਮ ਕਰਦੇ ਹਨ। ਲੋਕਾਂ ਬਾਰੇ ਇਕ ਅਜੀਬ ਗੱਲ ਇਹ ਹੈ ਕਿ ਕਿਸੇ ਸ਼ਹਿਰ ਦੀ ਗੁਣਵੱਤਾ, ਉਸ ਦੀ ਸਾਰੀ ਸੁੰਦਰਤਾ ਅਤੇ ਸਾਫ਼ ਹਵਾ ਓਨੀ ਮਹੱਤਵਪੂਰਨ ਨਹੀਂ ਹੁੰਦੀ, ਜਿੰਨੀ ਕਿ ਉਹ ਗੱਲ ਜੋ ਉਨ੍ਹਾਂ ਨੂੰ ਅੰਦਰੋਂ ਕਿਸ ਤਰ੍ਹਾਂ ਮਹਿਸੂਸ ਕਰਵਾਉਂਦੀ ਹੈ। ਭਾਰਤ ਦੀ ਅਸਵੀਕਾਰਨਯੋਗਤਾ, ਅਵਿਵਸਥਾ ਅਤੇ ਪ੍ਰਤੱਖ ਗਰੀਬੀ ਉਨ੍ਹਾਂ ਨੂੰ ਲੰਡਨ ਵਰਗੇ ਸ਼ਾਨਦਾਰ ਸ਼ਹਿਰ ਦੀ ਤੁਲਨਾ ’ਚ ਘੱਟ ਦਰਿੱਦਰ ਮਹਿਸੂਸ ਕਰਵਾਉਂਦੀ ਹੈ। ਉਨ੍ਹਾਂ ਦੇ ਅੰਦਰ ਸਮਾਜ ਦੇ ਸਭ ਤੋਂ ਹੇਠਲੇ ਪਾਏਦਾਨ ’ਤੇ ਹੋਣ ਦੀ ਹੀਣਭਾਵਨਾ ਦਾ ਇੰਨਾ ਤੇਜ਼ ਅਹਿਸਾਸ ਹੁੰਦਾ ਹੈ, ਜੋ ਉਹ ਭਾਰਤ ਦੀ ਫੈਲੀ ਹੋਈ ਗਰੀਬੀ ’ਚ ਮਹਿਸੂਸ ਨਹੀਂ ਕਰਦੇ ਜਿੱਥੇ ਲੱਖਾਂ ਲੋਕ ਉਨ੍ਹਾਂ ਦੇ ਹੇਠਾਂ ਹਨ। ਇਸ ਤੋਂ ਇਲਾਵਾ, ਅਕਸਰ ਨੌਜਵਾਨਾਂ ਦੇ ਇਕ ਪੂਰੇ ਵਰਗ ਦੀ ਖੁਸ਼ੀ ਨੂੰ ਜੋ ਚੀਜ਼ ਵੱਖ ਕਰਦੀ ਹੈ, ਉਹ ਹੈ ਇਕ ਚੰਗੀ ਨੌਕਰੀ ਦੀ ਲਾਟਰੀ।

ਲਗਭਗ 20 ਸਾਲ ਪਹਿਲਾਂ, ਲੰਡਨ ’ਚ ਕੰਮ ਕਰਨ ਵਾਲੇ ਬਹੁਤੇ ਪ੍ਰਵਾਸੀ ਭਾਰਤੀ ਇਹ ਦਾਅਵਾ ਕਰਦੇ ਸਨ ਕਿ ਉਹ ਵਿਦਿਆਰਥੀ ਹਨ। ਉਹ ਵਿਦਿਆਰਥੀ ਵੀਜ਼ੇ ’ਤੇ ਆਉਂਦੇ ਸਨ ਪਰ ਮੁੱਖ ਤੌਰ ’ਤੇ ਕੰਮ ਕਰਨ ਲਈ। ਮੈਨੂੰ ਅੱਜ ਵੀ ਅਜਿਹੇ ਕਈ ‘ਵਿਦਿਆਰਥੀ’ ਮਿਲਦੇ ਹਨ ਪਰ ਅੱਜ ਆਉਣ ਵਾਲੇ ਕਈ ਪ੍ਰਵਾਸੀ ਉਚਿਤ ਕਾਰਜ ਵੀਜ਼ੇ ’ਤੇ ਆਉਂਦੇ ਹਨ ਜੋ ਉਨ੍ਹਾਂ ਲਈ ਹੀ ਬਣੇ ਹਨ। ਯੂ. ਕੇ. ’ਚ ਇਸ ਗੱਲ ਦੀ ਇਕ ਵਧਦੀ ਹੋਈ ਰਾਜਨੀਤਿਕ ਸਵੀਕਾਰਤਾ ਹੈ ਕਿ ਉਨ੍ਹਾਂ ਨੂੰ ਛੋਟੇ-ਮੋਟੇ ਕੰਮਾਂ ਲਈ ਪ੍ਰਵਾਸੀਆਂ ਦੀ ਲੋੜ ਹੈ, ਕਿਉਂਕਿ ਸਥਾਨਕ ਲੋਕ ਇਹ ਕੰਮ ਨਹੀਂ ਕਰਨਗੇ।

ਸਥਾਨਕ ਲੋਕ ਇਸ ਨੂੰ ਪੂਰੀ ਤਰ੍ਹਾਂ ਪਸੰਦ ਨਹੀਂ ਕਰਦੇ। ਉਨ੍ਹਾਂ ਨੂੰ ਪ੍ਰਵਾਸੀਆਂ ਦੀ ਲੋੜ ਤਾਂ ਹੈ ਪਰ ਉਹ ਚਾਹੁੰਦੇ ਹਨ ਕਿ ਉਹ ਅਦਿੱਖ ਰਹਿਣ, ਬਿਲਕੁਲ ਉਂਝ ਹੀ ਜਿਵੇਂ ਅਸੀਂ ਉਮੀਦ ਕਰਦੇ ਹਾਂ ਕਿ ਜੋ ਲੋਕ ਸਾਡੀ ਸੇਵਾ ਕਰਦੇ ਹਨ, ਉਹ ਸਾਡੇ ਖੂਬਸੂਰਤ ਘਰਾਂ ਦੀ ਸੁੰਦਰਤਾ ਦੇ ਨਾਲ ਟਕਰਾਅ ’ਚ ਨਾ ਆਉਣ।

—ਮਨੂ ਜੋਸੇਫ

(‘ਮਿੰਟ’ ਤੋਂ ਧੰਨਵਾਦ ਸਹਿਤ)

  • London
  • India
  • Labor

ਇਜ਼ਰਾਈਲ ਦੀਆਂ ਚੋਣਾਂ ’ਚ ਅਰਬ ਵੋਟਰ ਬਣੇ ਕਿੰਗਮੇਕਰ

NEXT STORY

Stories You May Like

  • price of gold in pakistan is approximately 20 000 rupees cheaper than in india
    ਪਾਕਿਸਤਾਨ 'ਚ ਸੋਨੇ ਦੀ ਕੀਮਤ ਭਾਰਤ ਨਾਲੋਂ ਲਗਭਗ 20,000 ਰੁਪਏ ਸਸਤੀ
  • people are staying away from sweet cold drinks
    ਮਿੱਠੀ Cold Drinks ਤੋਂ ਦੂਰੀ ਬਣਾ ਰਹੇ ਲੋਕ, ਇਨ੍ਹਾਂ ਉਤਪਾਦਾਂ ਦੀ ਮੰਗ ਹੋਈ ਦੁੱਗਣੀ
  • india set new zealand a target of 192 runs
    ਈਸ਼ਾਨ ਦੇ ਸ਼੍ਰੇਅਸ ਦੇ ਅਰਧ ਸੈਂਕੜੇ, ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 192 ਦੌੜਾਂ ਦਾ ਟੀਚਾ
  • new zealand set india a challenging target of 199 runs
    ਡੇਰਿਲ ਮਿਸ਼ੇਲ ਦਾ ਅਰਧ ਸੈਂਕੜਾ, ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 199 ਦੌੜਾਂ ਦਾ ਚੁਣੌਤੀਪੂਰਨ ਟੀਚਾ
  • india sets zimbabwe a target of 329 runs
    ਹਰਮਨਪ੍ਰੀਤ ਅਤੇ ਦੀਪਤੀ ਦੇ ਸੈਂਕੜੇ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 329 ਦੌੜਾਂ ਦਾ ਟੀਚਾ
  • velavan senthilkumar reaches the quarter finals of the london open squash
    ਵੇਲਾਵਨ ਸੇਂਥਿਲਕੁਮਾਰ ਲੰਡਨ ਓਪਨ ਸਕੁਐਸ਼ ਦੇ ਕੁਆਰਟਰ ਫਾਈਨਲ ’ਚ ਪੁੱਜੇ
  • heartfulness to establish a community
    ਲੰਡਨ 'ਚ 44 ਏਕੜ ਦੇ ਕਮਿਊਨਿਟੀ ਵੈਲਬੀਇੰਗ ਐਂਡ ਇਨਵਾਇਰਮੈਂਟਲ ਕੰਜ਼ਰਵੇਸ਼ਨ ਸੈਂਟਰ ਦੀ ਸਥਾਪਨਾ ਕਰੇਗਾ...
  • india won the toss
    IND vs NZ 2nd ODI: ਭਾਰਤ ਨੇ ਜਿੱਤੀ ਟਾਸ, ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ
  • massive fire broke out in a firecracker stall in jalandhar
    ਜਲੰਧਰ 'ਚ ਪਟਾਕਿਆਂ ਦੇ ਸਟਾਲ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਅੱਗ...
  • a trolley loaded with straw caught fire
    ਜਲੰਧਰ-ਨਕੋਦਰ ਹਾਈਵੇਅ 'ਤੇ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ
  • major setback for ankur narula from the supreme court
    ਸੁਪਰੀਮ ਕੋਰਟ ਤੋਂ ਅੰਕੁਰ ਨਰੂਲਾ ਨੂੰ ਵੱਡਾ ਝਟਕਾ, ਹਾਈ ਕੋਰਟ ਦਾ ਅੰਤ੍ਰਿਮ ਹੁਕਮ...
  • cbi probe should be conducted into the pcs examination matter
    ਪੀ. ਸੀ. ਐੱਸ. ਪ੍ਰੀਖਿਆ ਮਾਮਲੇ ਦੀ ਹੋਵੇ ਸੀ. ਬੀ. ਆਈ. ਜਾਂਚ : ਚੰਨੀ
  • senior congress leader charanjit singh channi statement
    MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 'ਚ ਪੰਜਾਬ ਦੀ ਸੱਤਾ 'ਚ ਪਰਤੇਗੀ...
  • jalandhar road accident sewer pipe collision
    ਪੰਜਾਬ: ਮਾਤਮ 'ਚ ਬਦਲੀਆਂ ਦੀਵਾਲੀ ਦੀਆਂ ਖ਼ੁਸ਼ੀਆਂ! ਚੜ੍ਹਦੀ ਜਵਾਨੀ ਜਹਾਨੋਂ ਤੁਰ...
  • pungrain manager and inspector arrested for demanding bribe of rs 50 thousand
    ਪੰਜਾਬ 'ਚ ਪਨਗ੍ਰੇਨ ਮੈਨੇਜਰ ਤੇ ਇੰਸਪੈਕਟਰ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ...
  • big decision of railway department 15 pairs of special trains will run
    ਦੀਵਾਲੀ ਤੇ ਛੱਠ ਪੂਜਾ ਨੂੰ ਲੈ ਕੇ ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ,ਚੱਲਣਗੀਆਂ 15...
Trending
Ek Nazar
incident in krakow

ਪੋਲੈਂਡ ਦੇ ਕ੍ਰਾਕੋ 'ਚ ਗੋਲੀਬਾਰੀ , ਛੇ ਲੋਕਾਂ ਦੀ ਮੌਤ; ਯੂਕੇ ਦੇ PM ਨੇ...

opposition leader eisenkot

ਨੇਤਨਯਾਹੂ ਨੂੰ ਝਟਕਾ, ਵਿਰੋਧੀ ਧਿਰ ਦੇ ਨੇਤਾ ਆਈਜ਼ੇਨਕੋਟ ਨੂੰ ਮਿਲਿਆ 'ਸਰਕਾਰ'...

esha deol poses with ex husband bharat takhtani during the diwali bash

ਤਲਾਕ ਤੋਂ 2 ਸਾਲ ਬਾਅਦ ਇਕੱਠੇ ਦਿਖੇ ਈਸ਼ਾ ਦਿਓਲ ਤੇ ਭਾਰਤ ਤਖਤਾਨੀ, Ex-Husband...

sunny deol proud of ramayana part 1

'ਰਾਮਾਇਣ' 'ਚ ਹਨੂੰਮਾਨ ਬਣੇ ਸੰਨੀ ਦਿਓਲ ਨੇ Fans ਨੂੰ ਕੀਤੀ ਖਾਸ ਅਪੀਲ

ramayana makers warn legal action unauthorised recording ranbir kapoor

ਥੀਏਟਰਾਂ 'ਚ 'ਰਾਮਾਇਣ' ਰਿਕਾਰਡ ਕਰਨ ਵਾਲਿਆਂ ਦੀ ਖੈਰ ਨਹੀਂ, ਨਿਰਮਾਤਾਵਾਂ ਨੇ...

rain will spoil the fun of diwali tomorrow

ਭਲਕੇ ਦੀਵਾਲੀ ਦਾ ਮਜ਼ਾ ਖ਼ਰਾਬ ਕਰੇਗੀ ਬਾਰਿਸ਼ ! ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ...

major restrictions in hoshiarpur district until january 7

ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਜਨਵਰੀ ਤੱਕ ਵੱਡੀਆਂ ਪਾਬੰਦੀਆਂ! DC ਆਸ਼ਿਕਾ ਜੈਨ ਨੇ...

girl  accused  life imprisonment  sentence  court

ਕੁੜੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ

mridangam player sridhar parthasarathy dies during diwali concert in pune

ਲਾਈਵ ਦੌਰਾਨ ਦਿੱਗਜ ਕਲਾਕਾਰ ਨੂੰ ਆਇਆ ਹਾਰਟ ਅਟੈਕ ! ਸੰਗੀਤ ਜਗਤ 'ਚ ਪਸਰਿਆ ਮਾਤਮ

bigg boss 20 kaashvi hiranandani hints at breakup with scoutop

BB 20: Scout ਤੇ Love Gill ਦੀ ਨੇੜਤਾ ਵੇਖ ਪ੍ਰੇਮਿਕਾ Kaashvi ਨੇ ਕਰ'ਤਾ...

thieves target a home

ਦੀਵਾਲੀ ਤੋਂ ਪਹਿਲਾਂ ਨਿਕਲਿਆ ਦੀਵਾਲਾ, ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5.30...

orders issued to arrest the   comedy king   who makes everyone laugh

ਸਭ ਨੂੰ ਹਸਾਉਣ ਵਾਲੇ 'ਕਾਮੇਡੀ ਕਿੰਗ' ਨੂੰ ਗ੍ਰਿਫਤਾਰ ਕਰਨ ਦੇ ਹੁਕਮ

jio launches a new recharge plan

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...

ajay jadeja on arshdeep singh

'ਅਰਸ਼ਦੀਪ ਸਿੰਘ ਲਾਲਚੀ ਹੋ ਗਿਆ...', ਜਾਣੋ ਸਾਬਕਾ ਕ੍ਰਿਕਟਰ ਨੇ ਕਿਉਂ ਆਖ਼ੀ ਇਹ...

workers in italy

ਇਟਲੀ ਦੇ ਮਿੰਨੀ ਪੰਜਾਬ 'ਚ 17 ਗ਼ੈਰਕਾਨੂੰਨੀ ਕਾਮੇ ਪੁਲਸ ਸ਼ਿੰਕਜੇ,  ਮਾਲਕ ਨੂੰ 2...

diwali celebrations

ਅਮਰੀਕੀ ਰਾਜਾਂ ਦੇ ਰਾਜਪਾਲਾਂ ਨੇ ਮਨਾਏ ਦੀਵਾਲੀ ਦੇ ਜਸ਼ਨ

incident in pakistan

ਪਾਕਿਸਤਾਨ ਦੇ ਪੰਜਾਬ 'ਚ ਬੱਸ-ਟਰੱਕ ਦੀ ਭਿਆਨਕ ਟੱਕਰ ; 12 ਲੋਕਾਂ ਦੀ ਮੌਤ, 30...

son of a former team india opener makes a big impact

4 4 4 6 6..! Team India ਦੇ ਸਾਬਕਾ ਓਪਨਰ ਦੇ ਪੁੱਤ ਨੇ ਪਾਈ ਧੱਕ, ਇੰਨੀਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • im not robot
      ਕਿਰਪਾ ਕਰ ਕੇ ਸਾਬਤ ਕਰੋ ਕਿ ਤੁਸੀਂ ਇਨਸਾਨ ਹੋ ..!
    • flying in the mountains and compromising on safety
      ਪਹਾੜਾਂ ’ਚ ਉਡਾਣ ਅਤੇ ਸੁਰੱਖਿਆ ਨਾਲ ਸਮਝੌਤਾ!
    • gurpatwant pannun congratulations turban and hijab
      ਦਸਤਾਰ ਅਤੇ ਹਿਜਾਬ ’ਤੇ ਪਾਬੰਦੀ ਲਾਉਣ ਵਾਲਿਆਂ ਨੂੰ ਗੁਰਪਤਵੰਤ ਪੰਨੂ ਦੀਆਂ ‘ਵਧਾਈਆਂ’
    • sexual exploitation of female students in educational institutions
      ‘ਵਿੱਦਿਅਕ ਅਦਾਰਿਆਂ ’ਚ’ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ!
    • gen z issue
      ‘ਜੈਨ ਜ਼ੀ’ ਦਾ ਕੌਮਾਂਤਰੀ ਗੁੱਸਾ ਕਿਵੇਂ ਸ਼ਾਂਤ ਹੋਵੇ?
    • bjp in people
      ਵਿਰੋਧੀ ਧਿਰ ਦੇ ਜਵਾਬ ’ਚ ਭਾਜਪਾ ਵੀ ਲੋਕਾਂ ਦਰਮਿਆਨ
    • adultrated sweets
      ਤਿਉਹਾਰਾਂ ਦਾ ਮੌਸਮ, ਨਕਲੀ ਮਠਿਆਈਆਂ ਦਾ ਖ਼ਤਰਾ, ਚੌਕਸੀ ਜ਼ਰੂਰੀ
    • world bank report
      ਭਾਰਤ ’ਚ ਗਰੀਬੀ ਬਾਰੇ ਵਿਸ਼ਵ ਬੈਂਕ ਦੀ ਰਿਪੋਰਟ ਭੁਲੇਖਾਪਾਊ
    • donald trump  s defeat in the us elections
      ‘ਅਮਰੀਕੀ ਚੋਣਾਂ ’ਚ ਡੋਨਾਲਡ ਟਰੰਪ ਦੀ ਹਾਰ’ ਦੋਵਾਂ ਹਾਊਸਾਂ 'ਚ ਡੈਮੋਕ੍ਰੇਟਿਕ...
    • tax free diesel
      ਖੇਤੀ ਲਈ ਕਿਸਾਨਾਂ ਨੂੰ ਟੈਕਸ-ਫ੍ਰੀ ਡੀਜ਼ਲ ਦੀ ਲੋੜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +