Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, NOV 07, 2026

    12:40:50 PM

  • bjp leader distressed by threats announces closure of business

    ਪੰਜਾਬ: ਧਮਕੀਆਂ ਤੋਂ ਦੁਖੀ ਭਾਜਪਾ ਆਗੂ ਨੇ ਕਾਰੋਬਾਰ...

  • big decision of railway department 15 pairs of special trains will run

    ਦੀਵਾਲੀ ਤੇ ਛੱਠ ਪੂਜਾ ਨੂੰ ਲੈ ਕੇ ਰੇਲਵੇ ਵਿਭਾਗ ਦਾ...

  • college students  free laptops  cm vijay

    ਕਾਲਜ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਲੈਪਟਾਪ! CM...

  • exam  pass  son  father  gift  bmw car

    9ਵੀਂ ਦੀ ਪ੍ਰੀਖਿਆ 'ਚ ਚੰਗੇ ਨੰਬਰਾਂ ਨਾਲ ਪਾਸ ਹੋਇਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਰੀੜ੍ਹ ਦੀ ਆਵਾਜ਼’ ਸਮੇਂ ਸਿਰ ਸੁਣੋ, ਉਮਰ ਦੇ ਬਦਲਾਅ ਦੀ ਅਣਗਹਿਲੀ ਕਰਨਾ ਘਾਤਕ

BLOG News Punjabi(ਬਲਾਗ)

‘ਰੀੜ੍ਹ ਦੀ ਆਵਾਜ਼’ ਸਮੇਂ ਸਿਰ ਸੁਣੋ, ਉਮਰ ਦੇ ਬਦਲਾਅ ਦੀ ਅਣਗਹਿਲੀ ਕਰਨਾ ਘਾਤਕ

  • Edited By Anmol Tagra,
  • Updated: 10 Oct, 2026 02:14 PM
Blog
listen to the voice of the spine in time ignoring age changes is fatal
  • Share
    • Facebook
    • Tumblr
    • Linkedin
    • Twitter
  • Comment

ਲਗਭਗ 2 ਸਾਲ ਪਹਿਲਾਂ ਪਿੱਠ ਦਰਦ ਦੀ ਸ਼ਿਕਾਇਤ ਹੋਈ, ਲਾਪਰਵਾਹੀ ਕੀਤੀ ਅਤੇ ਸਮਝ ’ਚ ਆਇਆ ਕਿ ਰੀੜ੍ਹ ਦੀ ਦੇਖਭਾਲ ਦਰਦ ਸ਼ੁਰੂ ਹੋਣ ਤੋਂ ਬਾਅਦ ਨਹੀਂ, ਬਹੁਤ ਪਹਿਲਾਂ ਤੋਂ ਕੀਤੀ ਜਾਣੀ ਚਾਹੀਦੀ ਹੈ। ਸਿਹਤਮੰਦ ਬਣੇ ਰਹਿਣਾ ਹੈ ਤਾਂ ਇਸ ਨੂੰ ਗੰਭੀਰਤਾ ਨਾਲ ਲੈਣਾ ਹਰੇਕ ਲਈ ਜ਼ਰੂਰੀ ਹੈ। ਸ਼ੁਰੂ ’ਚ ਲੱਗਿਆ ਕਿ ਦਰਦ 84 ਦੀ ਉਮਰ ਦਾ ਅਸਰ ਹੈ ਅਤੇ ਇਲਾਜ ਟਾਲਦਾ ਰਿਹਾ। ਡਾਕਟਰ ਦੀ ਸਲਾਹ ’ਤੇ ਐੱਮ. ਆਰ. ਆਈ. ਕਰਵਾਈ ਤਾਂ ਐੱਲ2, ਐੱਲ3 ’ਚ ਸਮੱਸਿਆ ਦਿਖਾਈ ਦਿੱਤੀ। ਡਾਕਟਰਾਂ ਨੇ ਆਪ੍ਰੇਸ਼ਨ ਦੀ ਸਲਾਹ ਤਾਂ ਦਿੱਤੀ ਪਰ ਨਾਲ ਹੀ ਇਹ ਵੀ ਕਿਹਾ ਕਿ ਖ਼ਤਰਾ ਬਹੁਤ ਹੈ, ਇਸ ਲਈ ਦੂਜੇ ਬਦਲ ਅਜ਼ਮਾ ਲਓ, ਸਰਜਰੀ ਤਾਂ ਆਖਰੀ ਉਪਾਅ ਹੈ। ਐਂਡੋਸਕੋਪੀ ਲਈ ਕਿਹਾ, ਸੋਚ ਕੇ ਕਿ ਸਭ ਠੀਕ ਹੋਵੇਗਾ, ਆਪਣੇ ਨੂੰ ਤਿਆਰ ਕਰ ਲਿਆ।

ਸਮਾਂ ਤੈਅ ਹੋ ਗਿਆ, ਜਾਣ ’ਤੇ ਦੁਬਾਰਾ ਐੱਮ. ਆਰ. ਆਈ. ਕਰਵਾਈ ਤਾਂ ਰਿਪੋਰਟ ਦੇਖ ਕੇ ਡਾਕਟਰ ਨੇ ਕਿਹਾ ਕਿ ਸਰੀਰ ਆਪਣੀ ਮੁਰੰਮਤ ਖੁਦ ਕਰ ਰਿਹਾ ਹੈ, ਸਾਧਾਰਨ ਇਪੀਡਿਊਰਲ ਇੰਜੈਕਸ਼ਨ ਲਗਵਾਉਣ ਦੀ ਸਲਾਹ ਦਿੱਤੀ ਪਰ ਤਕਲੀਫ਼ ਘੱਟ ਹੋਣ ਦੀ ਬਜਾਏ ਵਧਣ ਲੱਗੀ। ਉੱਠਦਿਆਂ-ਬੈਠਦਿਆਂ, ਚੱਲਦਿਆਂ-ਫਿਰਦਿਆਂ ਹਰ ਸਮੇਂ ਦਰਦ ਅਤੇ ਇੱਥੋਂ ਤੱਕ ਕਿ 100-50 ਕਦਮ ਚੱਲਣਾ ਵੀ ਮੁਸ਼ਕਲ। ਮੁੰਬਈ ’ਚ ਇਕ ਪ੍ਰਸਿੱਧ ਸਪਾਈਨ ਸਰਜਨ ਨੂੰ ਦਿਖਾਇਆ, ਜਿਨ੍ਹਾਂ ਨੇ ਸਥਿਤੀ ਦੇਖ ਕੇ ਸਰਜਰੀ ਦੀ ਸਲਾਹ ਦਿੱਤੀ ਅਤੇ ਇਹੀ ਇਕ ਕਾਰਗਰ ਬਦਲ ਦੱਸਿਆ ਅਤੇ ਭਰੋਸਾ ਦਿੱਤਾ ਕਿ ਡਰਨ ਦੀ ਲੋੜ ਨਹੀਂ, ਇਸੇ ਉਮਰ ਵਿਚ ਇਹ ਹੁੰਦਾ ਹੈ ਅਤੇ 90 ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੀ ਸਰਜਰੀ ਦੀਆਂ ਉਦਾਹਰਣਾਂ ਦਿੱਤੀਆਂ ਅਤੇ ਕਿਹਾ ਕਿ ਇਹ ਆਪਣਾ ਆਮ ਕੰਮਕਾਜ ਖੁਦ ਕਰਨ ਯੋਗ ਹੋ ਗਏ ਹਨ। ਸਰਜਰੀ ਕਰਵਾਉਣ ਦਾ ਫ਼ੈਸਲਾ ਲਿਆ। ਕਾਫ਼ੀ ਆਰਾਮ ਹੈ ਅਤੇ ਲਗਭਗ 2 ਮਹੀਨੇ ਬਾਅਦ ਜੀਵਨਸ਼ੈਲੀ ਆਮ ਰਹਿਣ ਦੀ ਉਮੀਦ ਹੈ।

ਇਸ ਪੂਰੇ ਤਜਰਬੇ ਨੇ ਕਈ ਸਵਾਲ ਪੈਦਾ ਕੀਤੇ, ਆਖਿਰ ਸਾਡੀ ਰੀੜ੍ਹ ਕਮਜ਼ੋਰ ਹੋਣੀ ਕਦੋਂ ਸ਼ੁਰੂ ਹੁੰਦੀ ਹੈ ਅਤੇ ਕੀ ਅਸੀਂ ਉਸ ਨੂੰ ਪਹਿਲਾਂ ਤੋਂ ਸੰਭਾਲ ਸਕਦੇ ਹਾਂ? ਇਹ ਜਾਣਨਾ ਕੀ ਸਿਰਫ ਬਜ਼ੁਰਗਾਂ ਲਈ ਜ਼ਰੂਰੀ ਹੈ ਜਾਂ 20-25 ਸਾਲ ਦੇ ਨੌਜਵਾਨ ਲਈ ਵੀ?

ਰੀੜ੍ਹ ਵੀ ਉਮਰ ਦੇ ਨਾਲ ਬਦਲਦੀ ਹੈ

ਇਹ ਕਹਿਣਾ ਕਿ ਉਮਰ ਵਧਣ ’ਤੇ ਕਮਰ ਦਰਦ ਹੋਣਾ ਸੁਭਾਵਿਕ ਹੈ, ਪੂਰੀ ਤਰ੍ਹਾਂ ਸਹੀ ਨਹੀਂ ਹੈ। ਜਿਵੇਂ ਸਾਡੇ ਵਾਲ ਸਫ਼ੈਦ ਹੁੰਦੇ ਹਨ, ਚਮੜੀ ਬਦਲਦੀ ਹੈ, ਮਾਸਪੇਸ਼ੀਆਂ ਦੀ ਤਾਕਤ ਹੌਲੀ-ਹੌਲੀ ਘੱਟ ਹੁੰਦੀ ਜਾਂਦੀ ਹੈ, ਉਂਝ ਹੀ ਰੀੜ੍ਹ ’ਚ ਵੀ ਬਦਲਾਅ ਆਉਂਦੇ ਹਨ। ਰੀੜ੍ਹ ਦੀਆਂ ਹੱਡੀਆਂ ਦੇ ਵਿਚਾਲੇ ਛੋਟੀਆਂ-ਛੋਟੀਆਂ ਡਿਸਕ ਭਾਵ ਸਰੀਰ ਦੇ ਸ਼ਾਕ ਅਬਜ਼ਾਰਵਰ ਹੁੰਦੇ ਹਨ। ਜਦੋਂ ਚੱਲਦੇ ਹਾਂ, ਦੌੜਦੇ ਹਾਂ, ਝੁਕਦੇ ਹਾਂ ਜਾਂ ਵਜ਼ਨ ਚੁੱਕਦੇ ਹਾਂ, ਤਾਂ ਇਹ ਕਾਫ਼ੀ ਕੰਮ ਕਰਦੇ ਹਨ। ਉਮਰ ਦੇ ਨਾਲ ਇਨ੍ਹਾਂ ’ਚ ਲਚਕੀਲਾਪਣ ਘੱਟ ਹੋ ਸਕਦਾ ਹੈ ਅਤੇ ਆਲੇ-ਦੁਆਲੇ ਦੇ ਜੋੜਾਂ ’ਚ ਬਦਲਾਅ ਆ ਸਕਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ 40 ਦੀ ਉਮਰ ’ਚ ਰੀੜ੍ਹ ‘ਖਰਾਬ’ ਹੋ ਗਈ ਅਤੇ 70 ਜਾਂ ਇਸ ਤੋਂ ਵੱਧ ਦੀ ਉਮਰ ’ਚ ਉਹ ‘ਖ਼ਤਮ’ ਹੋ ਗਈ।

ਅਸਲ ਗੱਲ ਇਹ ਹੈ ਕਿ ਸਰੀਰ ’ਚ ਬਦਲਾਅ ਅਤੇ ਬਿਮਾਰੀ, ਦੋ ਅਲੱਗ ਗੱਲਾਂ ਹਨ। ਐੱਮ. ਆਰ. ਆਈ. ’ਚ ਉਮਰ ਨਾਲ ਜੁੜੇ ਬਦਲਾਅ ਦਿਖਾਈ ਦਿੰਦੇ ਹਨ ਪਰ ਕੋਈ ਖ਼ਾਸ ਦਰਦ ਨਹੀਂ ਹੁੰਦਾ। ਦੂਜੇ ਪਾਸੇ ਕਿਸੇ ਵਿਅਕਤੀ ਨੂੰ ਕਾਫ਼ੀ ਦਰਦ ਹੋ ਸਕਦਾ ਹੈ, ਇਸ ਲਈ ਸਮੱਸਿਆ ਕੁਝ ਹੋਰ ਹੈ। ਜ਼ਰੂਰੀ ਹੈ ਕਿ ਸਰੀਰ ਦੇ ਖ਼ਰਾਬ ਹੋਣ ਭਾਵ ਡਿਜਨਰੇਸ਼ਨ ’ਤੇ ਧਿਆਨ ਦਿੱਤਾ ਜਾਵੇ, ਜੋ ਹਰੇਕ ਵਿਅਕਤੀ ਦੇ ਜੀਵਨ ’ਚ ਹੋਣਾ ਨਿਸ਼ਚਿਤ ਹੈ ਅਤੇ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਸਹੀ ਕਸਰਤ ਅਤੇ ਖਾਣ-ਪੀਣ ਨਾਲ ਉਸ ਦੀ ਗਤੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਵੱਧ ਉਮਰ ਤੱਕ ਸਿਹਤਮੰਦ ਰਹਿ ਕੇ ਜੀਇਆ ਜਾ ਸਕਦਾ ਹੈ।

ਕੁਝ ਲੋਕਾਂ ’ਚ 30-40 ਦੀ ਉਮਰ ’ਚ ਹੀ ਸ਼ੁਰੂਆਤੀ ਬਦਲਾਅ ਦਿਖਾਈ ਦੇ ਸਕਦੇ ਹਨ, ਕਿਸੇ ’ਚ 50 ਤੋਂ ਬਾਅਦ। ਕਿਸੇ ’ਚ ਉਸ ਤੋਂ ਵੀ ਦੇਰ ਨਾਲ। ਇਹ ਉਮਰ ਦੇ ਨਾਲ-ਨਾਲ ਸਾਡੀ ਰੁਟੀਨ, ਸਰੀਰ ਦੀ ਬਣਤਰ, ਵਜ਼ਨ, ਸਰੀਰਕ ਗਤੀਵਿਧੀ, ਪੁਰਾਣੀ ਸੱਟ ਅਤੇ ਮਾਸਪੇਸ਼ੀਆਂ ਦੇ ਗਠਨ ਵਰਗੀਆਂ ਕਈ ਚੀਜ਼ਾਂ ’ਤੇ ਨਿਰਭਰ ਕਰਦਾ ਹੈ ਪਰ ਇਕ ਗੱਲ ਨਿਸ਼ਚਿਤ ਹੈ, ਜਿੰਨੀ ਉਮਰ ਵਧਦੀ ਹੈ, ਓਨੀ ਹੀ ਸਮਝਦਾਰੀ ਨਾਲ ਸਪਾਈਨ ਦੀ ਦੇਖਭਾਲ ਕਰਨੀ ਜ਼ਰੂਰੀ ਹੈ।

20-30 ਦੀ ਉਮਰ ’ਚ ਜਦੋਂ ਦਰਦ ਨਹੀਂ ਹੈ, ਉਦੋਂ ਵੀ ਸਾਵਧਾਨ ਰਹੋ

ਅੱਜ ਦਾ ਨੌਜਵਾਨ 8-10 ਘੰਟੇ ਕੰਪਿਊਟਰ ’ਤੇ ਕੰਮ ਕਰਦੇ ਹੋਏ ਅਤੇ ਮੋਬਾਈਲ ’ਤੇ ਝੁਕ ਕੇ ਕਈ ਘੰਟੇ ਕੱਢ ਦਿੰਦਾ ਹੈ। ਜਿਮ ਜਾ ਕੇ ਬਹੁਤ ਭਾਰੀ ਵਜ਼ਨ ਉਠਾ ਸਕਦਾ ਹੈ। ਸਰੀਰ ਜਵਾਨ ਹੈ, ਇਸ ਲਈ ਉਹ ਬਹੁਤ ਕੁਝ ਸਹਿ ਲੈਂਦਾ ਹੈ ਪਰ ਜਵਾਨ ਸਰੀਰ ਦਾ ਮਤਲਬ ਅਸੀਮਤ ਸਮਰੱਥਾ ਨਹੀਂ ਹੈ। ਛੋਟੀ ਚਿਤਾਵਨੀ ਨੂੰ ਵੱਡੀ ਸਮੱਸਿਆ ਨਾ ਬਣਨ ਦਿਓ। ਵਾਰ-ਵਾਰ ਹਲਕਾ ਦਰਦ ਹੋਵੇ ਤਾਂ ਪੇਨਕਿਲਰ ਦੀ ਬਜਾਏ ਡਾਕਟਰ ਤੋਂ ਸਲਾਹ ਲੈਣ ’ਤੇ ਕਾਰਨ ਪਤਾ ਲੱਗ ਜਾਵੇਗਾ। ਜੇਕਰ ਬਿਮਾਰੀ ਦੀ ਸ਼ੁਰੂਆਤ ਹੈ, ਤਾਂ ਸਹੀ ਇਲਾਜ ਕਰਨਾ ਚਾਹੀਦਾ ਹੈ ਕਿਉਂਕਿ ਵਾਰ-ਵਾਰ ਪਰਤਣ ਵਾਲੇ ਦਰਦ ਦਾ ਕਾਰਨ ਸਮਝਣਾ ਜ਼ਰੂਰੀ ਹੈ। ਦਰਦ ਸਰੀਰ ਦੀ ਭਾਸ਼ਾ ਹੈ। ਉਹ ਹਮੇਸ਼ਾ ਖ਼ਤਰੇ ਦੀ ਘੰਟੀ ਨਹੀਂ ਪਰ ਉਸ ਨੂੰ ਚੁੱਪ ਕਰਾ ਦੇਣਾ ਸਮਝਦਾਰੀ ਨਹੀਂ ਹੈ।

ਸਰੀਰ ਦਾ ਰੱਖ-ਰਖਾਅ

ਸਰੀਰ ਦੇ ਨਾਲ ਇਹ ਸੋਚ ਖ਼ਤਰਨਾਕ ਹੈ ਕਿ ‘ਜਦੋਂ ਤੱਕ ਚੱਲ ਰਿਹਾ ਹੈ, ਚੱਲਣ ਦਿਓ।’ ਵਜ਼ਨ ਬਹੁਤ ਵਧ ਰਿਹਾ ਹੈ ਤਾਂ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ। ਮਾਸਪੇਸ਼ੀਆਂ ਕਮਜ਼ੋਰ ਹੋ ਰਹੀਆਂ ਹਨ ਤਾਂ ਕਸਰਤ ਕਰੋ। ਦਿਨ ਦਾ ਜ਼ਿਆਦਾਤਰ ਸਮਾਂ ਕੁਰਸੀ ’ਤੇ ਬੀਤ ਰਿਹਾ ਹੈ ਤਾਂ ਵਿਚ-ਵਿਚ ਉੱਠੋ ਅਤੇ ਚੱਲੋ। 60 ਤੋਂ ਬਾਅਦ-ਆਰਾਮ ਤੋਂ ਜ਼ਿਆਦਾ ਜ਼ਰੂਰੀ ਹੈ ਸਹੀ ਢੰਗ ਨਾਲ ਰਹਿਣਾ। ਉਮਰ ਵਧਣ ’ਤੇ ਚੱਲਣਾ ਬੰਦ ਕਰਨਾ ਨਹੀਂ, ਸਹੀ ਤਰੀਕੇ ਨਾਲ ਚੱਲਦੇ ਰਹਿਣਾ ਹੈ। ਕਸਰਤ ਦਾ ਮਤਲਬ ਇਹ ਨਹੀਂ ਕਿ 70 ਸਾਲ ਦਾ ਵਿਅਕਤੀ ਜਿਮ ’ਚ ਭਾਰੀ ਵਜ਼ਨ ਉਠਾਏ।

ਸਰੀਰ ਅਤੇ ਵਿਸ਼ੇਸ਼ ਕਰਕੇ ਕਮਰ ਅਤੇ ਰੀੜ੍ਹ ਦੀ ਹੱਡੀ ਤੋਂ ਚਿਤਾਵਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਨੂੰ ਹਲਕੇ ’ਚ ਨਾ ਲਓ। ਇਹ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ :

–ਦਰਦ ਦਾ ਵਾਰ-ਵਾਰ ਪਰਤਣਾ।

–ਪਹਿਲਾਂ ਜਿੰਨਾ ਚੱਲ ਨਾ ਸਕਣਾ।

– ਦਰਦ ਪੈਰ ਤੱਕ ਜਾਣਾ ਅਤੇ ਨਾਲ ਹੀ ਝਰਨਾਹਟ, ਸੁੰਨਪਣ ਜਾਂ ਕਮਜ਼ੋਰੀ ਮਹਿਸੂਸ ਹੋਣਾ।

–ਚੱਲਣ ਦਾ ਤਰੀਕਾ ਬਦਲਣਾ। ਝੁਕ ਕੇ ਚੱਲਣ ਲੱਗਣਾ, ਵਾਰ-ਵਾਰ ਬੈਲੇਂਸ ਵਿਗੜਨਾ ਜਾਂ ਪੈਰ ਕਮਜ਼ੋਰ ਲੱਗਣਾ।

ਇਹ ਸਿਰਫ਼ ‘ਉਮਰ’ ਦਾ ਤਕਾਜ਼ਾ ਨਹੀਂ, ਸਗੋਂ ਗੰਭੀਰ ਬਿਮਾਰੀ ਦਾ ਸੰਕੇਤ ਹੈ। ਇਸ ਦੇ ਨਾਲ ਹੀ ਅਚਾਨਕ ਪਿਸ਼ਾਬ ਜਾਂ ਸ਼ੌਚ ਕਿਰਿਆ ’ਚ ਬਦਲਾਅ ਹੋਵੇ ਜਾਂ ਪੱਟਾਂ ਵਿਚਾਲੇ ਦਾ ਹਿੱਸਾ ਸੁੰਨ ਹੋ ਜਾਵੇ ਜਾਂ ਪੈਰ ਦੀ ਕਮਜ਼ੋਰੀ ਤੇਜ਼ੀ ਨਾਲ ਵਧੇ, ਤਾਂ ਤੁਰੰਤ ਡਾਕਟਰ ਦੀ ਸਲਾਹ ਜ਼ਰੂਰੀ ਹੈ।

ਸਭ ਤੋਂ ਜ਼ਰੂਰੀ ਹੈ ਕਿ ਜਿਸ ਰੀੜ੍ਹ ਦੇ ਸਹਾਰੇ ਅਸੀਂ ਬਚਪਨ ’ਚ ਦੌੜਦੇ ਹਾਂ, ਜਵਾਨੀ ’ਚ ਕੰਮ ਕਰਦੇ ਹਾਂ ਅਤੇ ਉਮਰ ਵਧਣ ’ਤੇ ਆਪਣੇ ਪੈਰਾਂ ’ਤੇ ਖੜ੍ਹੇ ਰਹਿਣਾ ਚਾਹੁੰਦੇ ਹਾਂ, ਉਸ ਦੀ ਦੇਖਭਾਲ ਨੌਜਵਾਨ ਅਵਸਥਾ ਦੀ ਸ਼ੁਰੂਆਤ ਤੋਂ ਹੀ ਸਾਡੀ ਆਦਤ ਦਾ ਹਿੱਸਾ ਬਣ ਜਾਣੀ ਚਾਹੀਦੀ ਹੈ। ਆਪਣੀ ਸਪਾਈਨ ਦਾ ਖ਼ਿਆਲ ਉਸ ਦਿਨ ਤੋਂ ਰੱਖੋ, ਜਿਸ ਦਿਨ ਉਹ ਬਿਲਕੁਲ ਠੀਕ ਹੈ ਕਿਉਂਕਿ ਸਿਹਤਮੰਦ ਜੀਵਨ ਉਸ ’ਤੇ ਹੀ ਨਿਰਭਰ ਹੈ।

—ਪੂਰਨ ਚੰਦ ਸਰੀਨ

  • Spine
  • Back Pain

ਗਿਆਨੇਸ਼ ਦੇ ਅਸਤੀਫ਼ੇ ਤੱਕ ਰਾਹੁਲ ਅੰਦੋਲਨ ਜਾਰੀ ਰੱਖਣਗੇ

NEXT STORY

Stories You May Like

  • need to ensure safety of those who raise their voices against drugs punjab
    ਪੰਜਾਬ 'ਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ : ਸੁਨੀਲ ਜਾਖੜ
  • supreme court  judicial officer  retirement  age
    14 ਸੂਬੇ ਜੁਡੀਸ਼ੀਅਲ ਅਫਸਰਾਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ’ਤੇ ਸਹਿਮਤ : ਸੁਪਰੀਮ ਕੋਰਟ
  • economic transformation like 1991  india needs reduce import   cea
    1991 ਵਰਗੇ ਆਰਥਿਕ ਬਦਲਾਅ ਦੇ ਦੌਰ ’ਚ ਭਾਰਤ, ਆਤਮਨਿਰਭਰਤਾ ਵਧਾਉਣ ਅਤੇ ਦਰਾਮਦ ਨਿਰਭਰਤਾ ਘਟਾਉਣ ਦੀ ਲੋੜ : CEA
  • air pollution in pakistan
    ਪਾਕਿਸਤਾਨ 'ਚ ਪ੍ਰਦੂਸ਼ਣ ਦਾ ਕਹਿਰ; ਔਸਤ ਉਮਰ 'ਚ 4 ਸਾਲ ਦੀ ਗਿਰਾਵਟ
  • change in amit shah s chandigarh visit
    ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ 'ਚ ਬਦਲਾਅ, ਖ਼ਬਰ 'ਚ ਪੜ੍ਹੋ ਪ੍ਰੋਗਰਾਮ ਦਾ ਨਵਾਂ ਸ਼ਡਿਊਲ
  • charanjit channi statement
    4 ਨਵੰਬਰ ਦੀ ਸੰਗਰੂਰ ਰੈਲੀ 'ਚ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਅਹਿਮ ਮੁੱਦੇ ਚੁੱਕਣਗੇ ਰਾਹੁਲ ਗਾਂਧੀ: ਚੰਨੀ
  • transport minister resigned
    ਟਰਾਂਸਪੋਰਟ ਮੰਤਰੀ ਨੇ ਦੇ'ਤਾ ਅਸਤੀਫ਼ਾ, ਸਪੇਨ 'ਚ ਘਾਤਕ ਰੇਲ ਹਾਦਸੇ ਤੋਂ ਬਾਅਦ ਕੀਤਾ ਐਲਾਨ
  • central government change in export tax of petrol diesel and atf
    ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਪੈਟਰੋਲ, ਡੀਜ਼ਲ ਤੇ ATF ਦੇ Export 'ਤੇ ਟੈਕਸ 'ਚ ਕਰ'ਤਾ ਬਦਲਾਅ
  • big decision of railway department 15 pairs of special trains will run
    ਦੀਵਾਲੀ ਤੇ ਛੱਠ ਪੂਜਾ ਨੂੰ ਲੈ ਕੇ ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ,ਚੱਲਣਗੀਆਂ 15...
  • senior congress leader charanjit singh channi statement
    MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 'ਚ ਪੰਜਾਬ ਦੀ ਸੱਤਾ 'ਚ ਪਰਤੇਗੀ...
  • chinese decorative lights dominate markets again ahead of diwali
    ਦੀਵਾਲੀ ’ਤੇ ਬਾਜ਼ਾਰਾਂ ’ਚ ਫਿਰ ਛਾਈਆਂ ਚਾਈਨੀਜ਼ ਲੜੀਆਂ
  • punjab weather imd raining alert
    ਦੀਵਾਲੀ ਮਗਰੋਂ ਇਸ ਤਾਰੀਖ਼ ਤੋਂ ਬਦਲੇਗਾ ਪੰਜਾਬ ਦਾ ਮੌਸਮ! IMD ਵੱਲੋਂ 5 ਦਿਨਾਂ ਦੀ...
  • neighbors attacked a family   members injured in jalandhar
    ਜਲੰਧਰ ਵਿਖੇ ਦੋ ਧਿਰਾਂ ਵਿਚਾਲੇ ਵਿਵਾਦ, ਗੁਆਂਢੀਆਂ ਨੇ ਪਰਿਵਾਰ 'ਤੇ ਕੀਤਾ ਹਮਲਾ
  • one person arrested in the firing incident in guru nanak nagar  jalandhar
    ਜਲੰਧਰ ਵਿਖੇ ਗੁਰੂ ਨਾਨਕ ਨਗਰ 'ਚ ਵਾਪਰੀ ਫਾਇਰਿੰਗ ਦੀ ਘਟਨਾ 'ਚ ਇਕ ਵਿਅਕਤੀ...
  • accident on the jalandhar national highway
    ਜਲੰਧਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ, ਟੈਕਸੀ ਤੇ ਥ੍ਰੀ-ਵ੍ਹੀਲਰ ਦੀ ਹੋਈ...
  • illegal occupations jalandhar municipal corporation
    ਭਗਤ ਸਿੰਘ ਕਾਲੋਨੀ ਨੇੜੇ ਅਣ-ਅਧਿਕਾਰਤ ਖੋਖੇ ਹਟਾਉਣ ਪਹੁੰਚੀ ਨਿਗਮ ਟੀਮ ਦਾ ਵਿਰੋਧ,...
Trending
Ek Nazar
jio launches a new recharge plan

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...

ajay jadeja on arshdeep singh

'ਅਰਸ਼ਦੀਪ ਸਿੰਘ ਲਾਲਚੀ ਹੋ ਗਿਆ...', ਜਾਣੋ ਸਾਬਕਾ ਕ੍ਰਿਕਟਰ ਨੇ ਕਿਉਂ ਆਖ਼ੀ ਇਹ...

workers in italy

ਇਟਲੀ ਦੇ ਮਿੰਨੀ ਪੰਜਾਬ 'ਚ 17 ਗ਼ੈਰਕਾਨੂੰਨੀ ਕਾਮੇ ਪੁਲਸ ਸ਼ਿੰਕਜੇ,  ਮਾਲਕ ਨੂੰ 2...

diwali celebrations

ਅਮਰੀਕੀ ਰਾਜਾਂ ਦੇ ਰਾਜਪਾਲਾਂ ਨੇ ਮਨਾਏ ਦੀਵਾਲੀ ਦੇ ਜਸ਼ਨ

incident in pakistan

ਪਾਕਿਸਤਾਨ ਦੇ ਪੰਜਾਬ 'ਚ ਬੱਸ-ਟਰੱਕ ਦੀ ਭਿਆਨਕ ਟੱਕਰ ; 12 ਲੋਕਾਂ ਦੀ ਮੌਤ, 30...

son of a former team india opener makes a big impact

4 4 4 6 6..! Team India ਦੇ ਸਾਬਕਾ ਓਪਨਰ ਦੇ ਪੁੱਤ ਨੇ ਪਾਈ ਧੱਕ, ਇੰਨੀਆਂ...

pakistan s most famous prisoner

ਪਾਕਿਸਤਾਨ ਦਾ ਸਭ ਤੋਂ ਮਸ਼ਹੂਰ ਕੈਦੀ ਇਮਰਾਨ ਖਾਨ ਅਤੇ ਸੁਲਹ-ਸਫਾਈ ਦੀ ਸਿਆਸਤ

trilateral defense agreement

ਤੁਰਕੀ ਦੀ ਸੰਸਦ ਨੇ ਸਾਊਦੀ ਅਰਬ ਅਤੇ ਪਾਕਿਸਤਾਨ ਨਾਲ ਤਿੰਨ-ਪੱਖੀ ਰੱਖਿਆ ਸਮਝੌਤੇ...

ibrahim ali khan calls kareena kapoor the coolest stepmother ever

"ਸਭ ਤੋਂ ਕੂਲ ਮਤਰੇਈ ਮਾਂ"; ਇਬ੍ਰਾਹਿਮ ਅਲੀ ਖਾਨ ਨੇ ਕਰੀਨਾ ਕਪੂਰ 'ਤੇ ਲੁਟਾਇਆ ਪਿਆਰ

photocopies of aadhaar card is over    uidai  s new  implemented

ਆਧਾਰ ਕਾਰਡ ਦੀਆਂ ਫੋਟੋਕਾਪੀਆਂ ਜਮ੍ਹਾਂ ਕਰਵਾਉਣ ਦੀ ਪਰੇਸ਼ਾਨੀ ਖਤਮ... UIDAI ਦਾ...

11 lakh rupee prize won in a 20 rupee lottery

ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖਪਤੀ

saba haider won election

ਭਾਰਤੀ ਮੂਲ ਦੀ ਸਬਾ ਹੈਦਰ ਨੇ ਜਿੱਤੀ ਇਲੀਨੋਇਸ ਹਾਊਸ ਆਫ ਰਿਪ੍ਰਜ਼ੈਂਟੇਟਿਵ ਚੋਣ

oval office trump

ਚੋਣਾਂ 'ਚ ਹਾਰ ਮਗਰੋਂ 'ਓਵਲ ਆਫ਼ਿਸ' ਸਬੰਧੀ ਟਰੰਪ ਨੇ ਕਰ'ਤਾ ਵੱਡਾ ਐਲਾਨ

trump to participate in diwali celebrations

ਟਰੰਪ ਵ੍ਹਾਈਟ ਹਾਊਸ ਵਿਖੇ ਦੀਵਾਲੀ ਦੇ ਜਸ਼ਨਾਂ 'ਚ ਹੋਣਗੇ ਸ਼ਾਮਲ

measles in wisconsin

ਵਿਸਕਾਨਸਿਨ 'ਚ 36 ਸਾਲਾਂ ਬਾਅਦ ਵਾਪਰੀ ਅਣਹੋਣੀ, ਖਸਰੇ ਕਾਰਨ ਮੌਤ

diwali sweets tyohar asharfi 125 000 kilograms

ਬਾਜ਼ਾਰ 'ਚ ਆਈ ਸ਼ਾਹੀ ਮਠਿਆਈ, ਸਵਾ ਲੱਖ ਰੁਪਏ 'ਚ ਮਿਲੇਗੀ 1 ਕਿੱਲੋ ! ਜਾਣੋ ਕਿਉਂ...

abhishek bachchan aishwarya rai make romantic public appearance after years

ਦੀਵਾਲੀ ਪਾਰਟੀ 'ਚ ਐਸ਼ਵਰਿਆ-ਅਭਿਸ਼ੇਕ ਦੀ ਰੋਮਾਂਟਿਕ ਐਂਟਰੀ, ਅਣਬਣ ਦੀਆਂ ਅਫਵਾਹਾਂ...

5 zodiac signs will shine this diwali

ਦੀਵਾਲੀ 'ਤੇ ਚਮਕੇਗੀ ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਕਿਸਮਤ, ਮਾਂ ਲਕਸ਼ਮੀ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • adultrated sweets
      ਤਿਉਹਾਰਾਂ ਦਾ ਮੌਸਮ, ਨਕਲੀ ਮਠਿਆਈਆਂ ਦਾ ਖ਼ਤਰਾ, ਚੌਕਸੀ ਜ਼ਰੂਰੀ
    • world bank report
      ਭਾਰਤ ’ਚ ਗਰੀਬੀ ਬਾਰੇ ਵਿਸ਼ਵ ਬੈਂਕ ਦੀ ਰਿਪੋਰਟ ਭੁਲੇਖਾਪਾਊ
    • donald trump  s defeat in the us elections
      ‘ਅਮਰੀਕੀ ਚੋਣਾਂ ’ਚ ਡੋਨਾਲਡ ਟਰੰਪ ਦੀ ਹਾਰ’ ਦੋਵਾਂ ਹਾਊਸਾਂ 'ਚ ਡੈਮੋਕ੍ਰੇਟਿਕ...
    • tax free diesel
      ਖੇਤੀ ਲਈ ਕਿਸਾਨਾਂ ਨੂੰ ਟੈਕਸ-ਫ੍ਰੀ ਡੀਜ਼ਲ ਦੀ ਲੋੜ
    • india  s cheap labor made london more kind
      ਭਾਰਤ ਦੀ ਸਸਤੀ ਲੇਬਰ ਨੇ ਲੰਡਨ ਨੂੰ ਵਧੇਰੇ ‘ਦਿਆਲੂ’ ਬਣਾ ਦਿੱਤਾ
    • israel elections
      ਇਜ਼ਰਾਈਲ ਦੀਆਂ ਚੋਣਾਂ ’ਚ ਅਰਬ ਵੋਟਰ ਬਣੇ ਕਿੰਗਮੇਕਰ
    • vote chori
      ਵੋਟਾਂ ਕਿਸ ਨੇ ਚੋਰੀ ਕੀਤੀਆਂ : ਆਖਿਰ ਸੱਚ ਕੀ ਹੈ ?
    • now fake coins are also being produced
      ਨਕਲੀ ਕਰੰਸੀ ਨੋਟਾਂ ਤੋਂ ਬਾਅਦ ਹੁਣ ਨਕਲੀ ਸਿੱਕੇ ਵੀ ਬਣਨ ਲੱਗੇ!
    • our emotions have also become part of business
      ਸਾਡੀਆਂ ਭਾਵਨਾਵਾਂ ਵੀ ਵਪਾਰ ਦਾ ਹਿੱਸਾ ਬਣਾ ਦਿੱਤੀਆਂ ਗਈਆਂ ਹਨ
    • reasons and solutions for the decline in the indian market
      ਭਾਰਤ ਦੇ ਬਾਜ਼ਾਰ ’ਚ ਗਿਰਾਵਟ ਦੇ ਕਾਰਨ ਅਤੇ ਹੱਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +