ਰਾਬਰਟ ਕਲੀਮੈਂਟਸ
‘‘ਮੈਂ ਉਸ ਨਾਲ ਨਫਰਤ ਕਰਦਾ ਹਾਂ। ਕਿਉਂਕਿ ਉਹ ਪਾਕਿਸਤਾਨ ਹੈ।’’ ਮੈਂ ਆਪਣੇ ਕਦਮਾਂ ਨੂੰ ਰੋਕ ਲਿਆ ਅਤੇ ਆਪਣੀ ਜੂਮ ਸਕ੍ਰੀਨ ’ਤੇ ਚਿੰਤਤ ਹੋ ਕੇ ਦੇਖਣ ਲੱਗਾ ਕਿ ਇਹ ਸ਼ਬਦ ਕਿਸ ਨੇ ਬੋਲੇ ਹਨ। ਮੈਂ ਉਸ ਦਾ ਚਿਹਰਾ ਦੇਖਿਆ। ਗੁੱਸੇ ਨਾਲ ਹੈਰਾਨ ਹੋਇਆ ਅਤੇ ਮਹਿਸੂਸ ਕੀਤਾ ਕਿ ਮੈਂ ਨਾ ਸਿਰਫ ਤਣਾਅ ਦੀ ਸਥਿਤੀ ਨੂੰ ਘਟਾਉਣਾ ਹੈ ਸਗੋਂ ਦਿਵਯ ਮਾਰਗਦਰਸ਼ਨ ਦੇ ਲਈ ਪੁੱਛਣਾ ਹੈ।
ਕੱਲ ਮੈਂ ਲੇਖਕਾਂ ਦੇ ਦੁਆਰਾ ਆਯੋਜਿਤ ਆਪਣੀ ਆਨਲਾਈਨ ਕਲਾਸ ’ਚ ਸੀ। ਇਸ ਕਲਾਸ ’ਚ ਮੇਰੇ ਕੋਲ ਦੁਬਈ, ਕੈਨੇਡਾ, ਸੀਰੀਆ, ਮਾਰੀਸ਼ਸ ਅਤੇ ਭਾਰਤਵਰਸ਼ ਤੋਂ ਆਏ ਲੇਖਕਾਂ ਨਾਲ ਕਾਰੋਬਾਰੀ ਤੌਰ ’ਤੇ ਲਿਖਣਾ ਅਤੇ ਸਿੱਖਣਾ ਸੀ।
ਦੁਬਈ ਦੀ ਪਰ ਮੂਲ ਤੌਰ ’ਤੇ ਪਾਕਿਸਤਾਨ ਨਾਲ ਸਬੰਧ ਰੱਖਣ ਵਾਲੀ ਇਕ ਔਰਤ ਨੇ ਵਧੀਆ ਲੇਖ ਲਿਖਿਆ ਪਰ ਇਕ ਨੂੰ ਛੱਡ ਕੇ ਜਿਸ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਉਹ ਵਿਅਕਤੀ ਮੇਰੇ ਵਲ ਦੇਖ ਕੇ ਉਨ੍ਹਾਂ ਸ਼ਬਦਾਂ ਨੂੰ ਚੀਕਦੇ ਹੋਏ ਕਹਿ ਰਿਹਾ ਸੀ । ਚੰਗੀ ਕਿਸਮਤ ਕਿ ਔਰਤ ਨੇ ਕਲਾਸ ਨੂੰ ਛੱਡ ਦਿੱਤਾ ਕਿਉਂਕਿ ਉਸ ਨੇ ਰਮਜ਼ਾਨ ਦੀ ਨਮਾਜ਼ ’ਚ ਹਿੱਸਾ ਲੈਣਾ ਸੀ, ਜੋ ਸ਼ੁਰੂ ਹੋ ਚੁੱਕੀ ਸੀ।
ਮੈਂ ਉਸ ਦੇ ਨਾਰਾਜ਼ ਚਿਹਰੇ ਵਲ ਦੇਖਿਆ ਅਤੇ ਉਸ ਨੂੰ ਦੱਸਿਆ ਕਿ ਉਸ ਦੇ ਸ਼ਬਦ ਸਿਰਫ ਉਸ ਦੇ ਨਹੀਂ ਸਨ ਸਗੋਂ ਸਾਡੇ ਲੱਖਾਂ ਲੋਕਾਂ ਵਲੋਂ ਬੋਲੇ ਜਾ ਰਹੇ ਸਨ ਅਤੇ ਅਜਿਹੇ ਹੀ ਨਫਰਤ ਦੇ ਸ਼ਬਦ ਸਰਹੱਦ ਪਾਰ ਲੱਖਾਂ ਲੋਕਾਂ ਵਲੋਂ ਬੋਲੇ ਜਾਂਦੇ ਹਨ। ਮੈਂ ਦੁਖੀ ਹੋ ਕੇ ਕਿਹਾ, ‘‘ਅਸੀਂ ਇਕ ਦੂਸਰੇ ਨਾਲ ਨਫਰਤ ਕਰਦੇ ਹਾਂ ਪਰ ਇਹ ਸਭ ਬੰਦ ਹੋਣਾ ਚਾਹੀਦਾ ਹੈ।’’ ਹੋਰਨਾਂ ਵਿਦਿਆਰਥੀਆਂ ’ਚੋਂ ਇਕ ਨੂੰ ਹੈਰਾਨੀ ਹੋਈ ਅਤੇ ਬੋਲਿਆ, ‘‘ਦੂਸਰੇ ਧਿਰ ਵਲੋਂ ਕੀਤੇ ਗਏ ਸਾਰੇ ਅੱਤਿਆਚਾਰਾਂ ਦੇ ਬਾਵਜੂਦ ਅਸੀਂ ਇਕ ਦੂਸਰੇ ਨਾਲ ਨਫਰਤ ਕਰਨਾ ਕਿਵੇਂ ਰੋਕ ਸਕਦੇ ਹਾਂ?’’
ਮੇਰਾ ਧਿਆਨ ਫਿਲਿਪ ਯੇਨਸੀ ਦੀ ਕਿਤਾਬ ‘ਵਰਡਸ ਸੋ ਅਮੇਜਿੰਗ ਏਬਾਊਟ ਗ੍ਰੇਸ’ ਉੱਤੇ ਗਿਆ। ਇਹ ਇਕ ਅਜਿਹੀ ਕਿਤਾਬ ਹੈ ਜਿਸਨੂੰ ਮੈਂ ਆਪਣੀ ਸਿਆਣਪ ਦੇ ਲਈ ਕੀਮਤੀ ਬਣਾਇਆ ਹੈ। ਮੈਨੂੰ ਉਸ ’ਚੋਂ ਇਕ ਲਾਈਨ ਯਾਦ ਹੈ, ‘‘ਬਦਲਾ ਲੈਣਾ ਵੀ ਇਕ ਜਨੂੰਨ ਹੈ। ਕਿਸੇ ਵਿਅਕਤੀ ਨੇ ਜਿੰਨਾ ਦਰਦ ਦਿੱਤਾ ਹੈ ਉਸ ਨੂੰ ਵਾਪਸ ਦੇਣ ਦੇ ਲਈ ਇਹ ਇਕ ਉੱਬਲਦੀ ਹੋਈ ਇੱਛਾ ਹੈ। ਬਦਲਾ ਲੈਣ ਦੇ ਨਾਲ ਸਮੱਸਿਆ ਇਹ ਹੈ ਕਿ ਉਸ ਨੂੰ ਕਦੇ ਵੀ ਉਹ ਨਹੀਂ ਮਿਲਦਾ ਜੋ ਇਹ ਚਾਹੁੰਦਾ ਹੈ। ਇਹ ਅੰਕੜਿਆਂ ਨੂੰ ਨਹੀਂ ਵਧਾਉਂਦਾ। ਨਿਰਪੱਖਤਾ ਕਦੇ ਨਹੀਂ ਆਉਂਦੀ। ਇਹ ਜ਼ਖਮੀ ਅਤੇ ਜ਼ਖਮੀ ਕਰਨ ਵਾਲੇ ਦੋਵਾਂ ਨੂੰ ਦਰਦ ਦੀ ਚਲਦੀ ਹੋਈ ਪੌੜੀ ’ਤੇ ਚੜ੍ਹਾ ਦਿੰਦਾ ਹੈ ਅਤੇ ਇਹ ਪੌੜੀ ਖਤਮ ਨਹੀਂ ਅਤੇ ਨਾ ਹੀ ਇਸ ਨੂੰ ਖਤਮ ਕਰ ਸਕਦਾ ਹੈ।’’
ਮੈਂ ਆਪਣੀ ਕਲਾਸ ਦੇ ਉਸ ਵਿਅਕਤੀ ਤੋਂ ਪੁੱਛਿਆ ਜੋ ਮੈਨੂੰ ਸ਼ਾਂਤੀ ਨਾਲ ਸੁਣ ਰਿਹਾ ਸੀ। ‘‘ਲੜੀ ਨੂੰ ਤੋੜਣਾ ਹੈ ਅਤੇ ਕਿਸੇ ਇਕ ਨੂੰ ਮਾਫ ਕਰਨਾ ਹੈ।’’ ਕਲਾਸ ਖਤਮ ਹੋ ਗਈ ਪਰ ਮੈਂ ਜਾਣਦਾ ਸੀ ਕਿ ਇਹ ਸੰਦੇਸ਼ ਸਿਰਫ ਭਾਰਤੀਆਂ ਅਤੇ ਪਾਕਿਸਤਾਨੀਆਂ ਦਰਮਿਆਨ ਹੋਈ ਭੁੱਲ ਦੇ ਲਈ ਨਹੀਂ ਸੀ। ਸਗੋਂ ਸਾਡੇ ਸਾਰਿਆਂ ਦਰਮਿਆਨ ਸੀ ਜੋ ਇਕ ਅਸੰਤੋਸ਼ ਰੱਖਦੇ ਹਨ।
ਸਾਨੂੰ ਸਾਰਿਆਂ ਨੂੰ ਖੁਦ ’ਤੇ ਅਤੇ ਰਿਸ਼ਤਿਆਂ ’ਚ ਤਰਸ ਦੀ ਲੋੜ ਹੈ। ਯੇਨਸੀ ਦਾ ਕਹਿਣਾ ਹੈ ਕਿ ਦਯਾ ਬਦਲੇ ਨਾਲ ਮਜ਼ਬੂਤ ਅਤੇ ਨਸਲਵਾਦ ਨਾਲ ਮਜ਼ਬੂਤ ਅਤੇ ਨਫਰਤ ਤੋਂ ਵਧ ਤਾਕਤਵਰ ਹੈ ਅਤੇ ਆਖਿਰ ’ਚ ਜੇਕਰ ਮੇਰੇ ਵਰਗੇ ਵਿਅਕਤੀ ’ਤੇ ਭਗਵਾਨ ਵਲੋਂ ਦਇਆ ਬਖਸ਼ੀ ਜਾ ਸਕਦੀ ਹੈ ਤਾਂ ਮੈਨੂੰ ਉਹੋ ਜਿਹੀ ਹੀ ਦਇਆ ਦਿਖਾਉਣੀ ਹੋਵੇਗੀ ਜੋ ਦੂਸਰੇ ਦੇ ਲਈ ਮਾਫੀ ਹੈ। ਬਦਲੇ ਦੀ ਲੜੀ ਨੂੰ ਤੋੜਣ ਲਈ ਸਾਨੂੰ ਦਇਆ ਵਰਗੇ ਤੋਹਫੇ ਦੀ ਵਰਤੋਂ ਕਰਨੀ ਚਾਹੀਦੀ ਹੈ।
ਭਾਰਤ ਦਾ ਸੁੰਗੜਦਾ ਦਰਮਿਆਨਾ ਵਰਗ
NEXT STORY