ਐੱਸ. ਸਿਰੋਹੀ
ਚੀਨ, ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਪਾਕਿਸਤਾਨ ਤੁਹਾਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਅਮਰੀਕੀ ਇਕ ਤਾਕਤਵਰ ਸੰਕੇਤ ਭੇਜ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾ ਸਿਰਫ ਹਿਊਸਟਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਚ ਸ਼ਾਮਲ ਹੋਣਗੇ ਸਗੋਂ ਨਿਊਯਾਰਕ ’ਚ ਉਨ੍ਹਾਂ ਦੇ ਨਾਲ ਇਕ ਵੱਖਰੀ ਦੁਵੱਲੀ ਮੀਟਿੰਗ ਵੀ ਕਰਨਗੇ।
ਇਹ ਕਸ਼ਮੀਰ ਮੁੱਦੇ ’ਤੇ ਵਿਚੋਲਗੀ ਕਰ ਕੇ ਪਾਕਿਸਤਾਨ ਨੂੰ ਥੋੜ੍ਹਾ ਮਹਿਸੂਸ ਕਰਵਾਉਣ ਤੋਂ ਪਰ੍ਹੇ ਜਾਣਾ ਹੈ ਪਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਰੋਜ਼-ਰੋਜ਼ ਜੇਹਾਦ ਲਈ ਸੱਦੇ ਅਤੇ ਪ੍ਰਮਾਣੂ ਜੰਗ ਦੀਆਂ ਧਮਕੀਆਂ ਨੇ ਅਮਰੀਕੀ ਅਤੇ ਅਰਬ ਨੇਤਾਵਾਂ ਨੂੰ ਵੀ ਪ੍ਰੇਸ਼ਾਨ ਕਰ ਦਿੱਤਾ ਹੈ। ਇਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਟਰੰਪ ਨੂੰ ਪੂਰੀ ਤਰ੍ਹਾਂ ਗੁਆ ਦਿੱਤਾ ਹੈ।
ਜਿਵੇਂ ਕਿ ਅਮਰੀਕਾ ’ਚ ਪਾਕਿਸਤਾਨ ਦੀ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਮੈਨੂੰ ਦੱਸਿਆ ਸੀ, ਜਿਥੇ ਟਰੰਪ ਨੇ ਬੇਸ਼ੱਕ ਇਮਰਾਨ ਖਾਨ ਦੀ ਮੇਜ਼ਬਾਨੀ ਕੀਤੀ ਪਰ ਇਹ ਮੋਦੀ ਹੀ ਹਨ, ਜਿਨ੍ਹਾਂ ਨੂੰ ਉਹ ‘ਸਹਿਯੋਗੀ ਅਤੇ ਮਿੱਤਰ’ ਮੰਨਦੇ ਹਨ। ਇਹ ਨਿਸ਼ਚਿਤ ਤੌਰ ’ਤੇ ‘ਉਨ੍ਹਾਂ ਲੋਕਾਂ ਨੂੰ ਨਿਰਾਸ਼ ਕਰੇਗਾ, ਜੋ ਇਹ ਸੋਚਦੇ ਸਨ ਕਿ ਖਾਨ ਦਾ ਵਾਸ਼ਿੰਗਟਨ ਦਾ ਆਖਰੀ ਦੌਰਾ ਸਬੰਧਾਂ ’ਚ ਬਹੁਤ ਮਹੱਤਵਪੂਰਨ ਸੀ।’
ਤਾਂ ਸਵਾਲ ਇਹ ਹੈ ਕਿ ਟਰੰਪ ਮੋਦੀ ਦੇ ਨਾਲ ਪ੍ਰੇਮ-ਪੀਂਘਾਂ ਕਿਉਂ ਵਧਾ ਰਹੇ ਹਨ? ਹਾਂ, ਊਰਜਾ ਨਾਲ ਭਰਪੂਰ ਭੀੜ ਦਾ ਹਿੱਸਾ ਬਣਨਾ ਬਹੁਤ ਵਧੀਆ ਹੈ ਪਰ ਅਸੀਂ ਜਾਣਦੇ ਹਾਂ ਕਿ ਭਾਰਤੀ-ਅਮਰੀਕੀਆਂ ਦਾ ਝੁਕਾਅ ਡੈਮੋਕ੍ਰੇਟਿਕ ਪਾਰਟੀ ਵੱਲ ਜ਼ਿਆਦਾ ਹੁੰਦਾ ਹੈ। ਕੀ ਉਹ ਇਸ ਵੋਟ ਦਾ ਇਕ ਮਹੱਤਵਪੂਰਨ ਹਿੱਸਾ ਆਪਣੇ ਪੱਖ ’ਚ ਕਰ ਸਕਣਗੇ।
ਇਸ ’ਤੇ ਹੋ ਸਕਦਾ ਹੈ ਇਕ ਡੂੰਘੀ ਖੇਡ ਹੋਵੇ। ਜ਼ਰਾ ਟਰੰਪ ਦੇ ਮੋਦੀ ਦੀ ਰੈਲੀ ’ਚ ਸ਼ਾਮਲ ਹੋਣ ਬਾਰੇ ਵ੍ਹਾਈਟ ਹਾਊਸ ਦੇ ਐਲਾਨ ’ਤੇ ਗੌਰ ਕਰੀਏ। ਇਸ ’ਚ ਇਕ ਨਵੇਂ ਨਿਰਮਾਣ ਪਲਾਂਟ ਦਾ ਜਸ਼ਨ ਮਨਾਉਣ ਲਈ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਦੇ ਨਾਲ ਇਕ ਸੰਯੁਕਤ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਕਵਾਡ ਜਾਂ ਚਤੁਰਭੁਜ ਸੁਰੱਖਿਆ ਸਮਾਜ ਦੇ ਚਾਰ ਨੇਤਾਵਾਂ ’ਚੋਂ ਤਿੰਨ-ਅਮਰੀਕਾ, ਭਾਰਤ ਅਤੇ ਆਸਟ੍ਰੇਲੀਆ, ਇਸ ਹਫਤੇ ਜੋੜੇ ਬਣਾ ਕੇ ਕੰਮ ਕਰ ਰਹੇ ਹਨ। ਚੌਥੇ ਮੈਂਬਰ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਬੜੀ ਮਿਹਨਤ ਨਾਲ ਟਰੰਪ ਨਾਲ ਪ੍ਰੇਮ ਸਬੰਧ ਬਣਾਏ ਹਨ ਅਤੇ ਨਿਯਮਿਤ ਤੌਰ ’ਤੇ ਉਨ੍ਹਾਂ ਨੂੰ ਮਿਲਦੇ ਹਨ।
ਸਰਵਉੱਚਤਾ ਬਣਾਈ ਰੱਖਣ ਦੇ ਸੰਘਰਸ਼ ’ਚ ਅਮਰੀਕਾ ਭਾਰਤ ਨੂੰ ਆਪਣੇ ਪਾਲੇ ’ਚ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਚੀਨ ਅਰਬ ਸਾਗਰ ’ਚ ਕੰਟਰੋਲ ਹਾਸਲ ਕਰਨ ਲਈ ਹੋਰ ਬਿੰਦੂ ਸਥਾਪਿਤ ਕਰੇ, ਜਿਵੇਂ ਕਿ ਇਸ ਨੇ ਦੱਖਣੀ ਚੀਨ ਸਾਗਰ ’ਚ ਕੀਤਾ ਹੈ (ਗਵਾਦਰ ਬਾਰੇ ਸੋਚੋ)। ਬਾਕੀ ਆਪਣੇ ਆਪ ’ਚ ਵੇਰਵਾ।
ਪਾਕਿਸਤਾਨ ਦਾ ਫੌਜੀ ਖੁਫੀਆ ਅਦਾਰਾ, ਜੋ ਮੋਦੀ ਦੀ ਰੈਲੀ ’ਚ ਵਿਘਨ ਪਾ ਕੇ ਧਿਆਨ ਆਕਰਸ਼ਿਤ ਕਰਨ ਦੀ ਆਖਰੀ ਸਮੇਂ ਤਕ ਤਿਆਰੀ ਕਰ ਰਿਹਾ ਸੀ, ਹੁਣ ਉਸ ਨੂੰ ਦੁਬਾਰਾ ਸੋਚਣਾ ਪਵੇਗਾ ਕਿਉਂਕਿ ਟਰੰਪ ਇਸ ’ਚ ਸ਼ਾਮਲ ਹੋ ਰਹੇ ਹਨ।
ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਦੀ ਉਸ ਧੁੰਦਲੀ ਦਿੱਖ ਬਾਰੇ ਸੋਚੋ, ਜੋ ਕਸ਼ਮੀਰ, ਖਾਲਿਸਤਾਨ ਜਾਂ ਸਿੱਖ ਫਾਰ ਜਸਟਿਸ ਵਰਗੇ ਮੋਹਰੀ ਸੰਗਠਨਾਂ ਦੀਆਂ ਤਾਰਾਂ ਖਿੱਚ ਰਹੀ ਸੀ ਤਾਂ ਕਿ ਅਮਰੀਕਾ ’ਚ ਅਮਰੀਕੀ ਰਾਸ਼ਟਰਪਤੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਸਕੇ। ਸੰਭਵ ਤੌਰ ’ਤੇ ਐੱਫ. ਬੀ. ਆਈ. ਨੇ ਪਹਿਲਾਂ ਹੀ ਉਨ੍ਹਾਂ ਦੀ ਪੂਛ ’ਤੇ ਪੈਰ ਧਰ ਦਿੱਤਾ ਹੈ।
ਦੂਸਰੇ ਪਾਸੇ ਭਾਰਤ ਅਤੇ ਅਮਰੀਕਾ ਇਕ ਵਪਾਰਕ ਸੌਦੇ ਦਾ ਐਲਾਨ ਕਰਨ ਵਾਲੇ ਹਨ, ਜਦੋਂ ਤਕ ਕਿ ਅਮਰੀਕਾ ਕੋਈ ਹੋਰ ਗੜਬੜ ਨਾ ਕਰ ਦੇਵੇ। ਇਸ ਦੇ ਪਿੱਛੇ ਦੋਵਾਂ ਦੇਸ਼ਾਂ ਵਲੋਂ ਪਹਿਲਾਂ ਹੀ ਜਤਾਈ ਗਈ ਸਹਿਮਤੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਾ ਅਤੇ ਸੌਦੇ ’ਚ ਹੋਰ ਪਹਿਲੂ ਸ਼ਾਮਲ ਕਰਨਾ ਹੈ। ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲੇਥੀਜਰ ਪੂਰੀ ਤਰ੍ਹਾਂ ਨਾਲ ਤਿਆਰ ਹਨ ਕਿਉਂਕਿ ਟਰੰਪ ਨੂੰ 2020 ’ਚ ਆਪਣੇ ਮੁੜ ਚੁਣੇ ਜਾਣ ਲਈ ਮੁਹਿੰਮ ਲਈ ਵਪਾਰਕ ਸੌਦਿਆਂ ਨੂੰ ਜਿੱਤਣ ਦੀ ਲੋੜ ਹੈ।
ਰਿਪਬਲਿਕਨ ਕਾਂਗਰਸੀ ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸਿਜ਼ (ਜੀ. ਐੱਸ. ਪੀ.) ਦੇ ਅਧੀਨ ਭਾਰਤ ਲਈ ਲਾਭਾਂ ਨੂੰ ਬਹਾਲ ਕਰਨ ਲਈ ਲਾਈਟ ਹਾਈਜ਼ਰ ਨੂੰ ਅੱਗੇ ਵਧਾ ਰਹੇ ਹਾਂ, ਜੇਕਰ ਭਾਰਤ ਕੁਝ ਵਿਸ਼ੇਸ਼ ਰੋਕਾਂ ਹਟਾ ਦਿੰਦਾ ਹੈ।
ਗੱਲ ਇਹ ਹੈ ਕਿ ਭਾਰਤੀ ਉਤਪਾਦਾਂ ਦੇ ਅਮਰੀਕੀ ਦਰਾਮਦਕਾਰ ਜੀ. ਐੱਸ. ਪੀ. ਦੇ ਪਾਤਰ ਹਨ, ਜਿਨ੍ਹਾਂ ਨੂੰ ਸੱਟ ਲੱਗ ਰਹੀ ਹੈ ਕਿਉਂਕਿ ਉਨ੍ਹਾਂ ਦੀਆਂ ਲਾਗਤਾਂ ਵਧ ਗਈਆਂ ਹਨ। ਜੇਕਰ ਵਪਾਰਕ ਸੌਦਾ ਸਹੀ ਹੁੰਦਾ ਹੈ ਤਾਂ ਟਰੰਪ ਅਤੇ ਮੋਦੀ ਹਿਊਸਟਨ ’ਚ ਇਕੱਠੇ ਜਸ਼ਨ ਮਨਾ ਸਕਦੇ ਹਨ ਪਰ ਜਿਵੇਂ ਕਿ ਕਿਹਾ ਜਾਂਦਾ ਹੈ, ਕੱਪ ਦੇ ਬੁੱਲ੍ਹਾਂ ਤਕ ਪਹੁੰਚਣ ਦੇ ਵਿਚਾਲੇ ਕਾਫੀ ਫਰਕ ਹੁੰਦਾ ਹੈ।
‘ਹਾਊਡੀ ਮੋਦੀ’ ਵਿਚ ਟਰੰਪ ਦੀ ਹਾਜ਼ਰੀ ਇਕ ਜਨਸੰਪਰਕ ਬੋਨਾਂਜ਼ਾ ਹੈ। ਇਹ ਕਸ਼ਮੀਰ ’ਚ ਨਵੀਂ ਦਿੱਲੀ ਦੇ ਵਾਦ-ਵਿਵਾਦ ਵਾਲੇ ਕਦਮਾਂ ਦੇ ਪਰਿਪੇਖ ’ਚ ਆਇਆ ਹੈ। ਅਮਰੀਕੀ ਪ੍ਰਸ਼ਾਸਨ ਇਕ ਨਾਜ਼ੁਕ ਸੰਤੁਲਨ ਵਾਲਾ ਕੰਮ ਕਰ ਰਿਹਾ ਹੈ– ਨਾ ਤਾਂ ਇਹ ਫੈਸਲੇ ਦੀ ਆਲੋਚਨਾ ਕਰ ਰਿਹਾ ਹੈ ਅਤੇ ਨਾ ਹੀ ਅਣਦੇਖੀ, ਜਦਕਿ ਸੰਚਾਰ ਪਾਬੰਦੀਆਂ ਨੂੰ ਹਟਾਉਣ ਅਤੇ ਸਿਆਸੀ ਨੇਤਾਵਾਂ ਦੀ ਤੁਰੰਤ ਰਿਹਾਈ ’ਤੇ ਜ਼ੋਰ ਦੇ ਰਿਹਾ ਹੈ। ਤੁਸੀਂ ਚਾਹੋ ਇਸ ਨੂੰ ਪਸੰਦ ਕਰੋ ਜਾਂ ਨਾ, ਮੰਥਨ ਦੇ ਇਸ ਸਮੇਂ ’ਚ ਕਸ਼ਮੀਰ ਬੁਝਾਰਤ ਦਾ ਸਿਰਫ ਇਕ ਛੋਟਾ ਜਿਹਾ ਹਿੱਸਾ ਹੈ।
ਪਰ ਇਸ ’ਚ ਇਕ ਸੰਭਾਵਿਤ ਨਕਾਰਾਤਮਕ ਪਹਿਲੂ ਹੈ ਕਿਉਂਕਿ ਟਰੰਪ ਇਕ ਧਰੁਵੀਕਰਨ ਵਾਲੀ ਸ਼ਖਸੀਅਤ ਹਨ, ਕੁਝ ਡੈਮੋਕ੍ਰੇਟ ਉਨ੍ਹਾਂ ਨਾਲ ਮੰਚ ਸਾਂਝਾ ਕਰਨ ’ਚ ਅਸਹਿਜ ਮਹਿਸੂਸ ਕਰਦੇ ਹਨ। ਲੰਬੇ ਸਮੇਂ ਤੋਂ ਨਜ਼ਰ ਰੱਖਣ ਵਾਲੇ ਇਕ ਆਬਜ਼ਰਵਰ ਨੇ ਮੈਨੂੰ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾਵਾਂ ਨੂੰ ਇਸ ਮਾਮਲੇ ’ਚ ਚਲਾਕੀ ਭਰੇ ਤਰੀਕੇ ਨਾਲ ਖੇਡਣਾ ਹੋਵੇਗਾ।
ਡੈਮੋਕ੍ਰੇਟਸ ਨੇ ਹੁਣ ਇਨ੍ਹਾਂ ਗੱਲਾਂ ’ਚੋਂ ਚੁਣਨਾ ਹੈ ਕਿ ਉਹ ਗੁੱਸਾ ਕਰਨ ਜਾਂ ਕਿਸੇ ਭਾਰਤੀ-ਅਮਰੀਕੀ ਡੋਨਰ ਨੂੰ ਖੁਸ਼ ਕਰਨ। ਖੱਬੇ ਸਮੂਹਾਂ, ਦਲਿਤ ਵਰਕਰਾਂ ਅਤੇ ਮੁਸਲਿਮ ਅਮਰੀਕੀ ਸੰਗਠਨਾਂ ਵਲੋਂ ਕਸ਼ਮੀਰ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਹੈ–ਕਾਲੇ ਮੁਸਲਮਾਨਾਂ ਨੇ ਹਾਲ ਹੀ ’ਚ ਭਾਰਤੀ ਦੂਤਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ।
ਭਾਜਪਾ ਦੀ ਬਿਹਤਰੀਨ ਮਿੱਤਰ ਕਾਂਗਰਸ ਵੂਮੈਨ ਤੁਲਸੀ ਗਬਾਰਡ ਪਿੱਛੇ ਹਟ ਗਈ ਹੈ ਪਰ ਲਗਭਗ 25 ਡੈਮੋਕ੍ਰੇਟਸ ਅਤੇ ਰਿਪਬਲਿਕਨਜ਼ ਦੇ ਰੈਲੀ ’ਚ ਸ਼ਾਮਲ ਹੋਣ ਦੀ ਆਸ ਹੈ। ਹਾਊਸ ਮੈਜੋਰਟੀ ਲੀਡਰ ਸਟੇਨੀ ਹੋਅਰ, ਜੋ ਸਪੀਕਰ ਨੈਂਸੀ ਪੇਲੋਸੀ ਤੋਂ ਬਾਅਦ ਦੂਜੇ ਨੰਬਰ ’ਤੇ ਆਉਂਦੇ ਹਨ, ਰੈਲੀ ਨੂੰ ਸੰਬੋਧਨ ਕਰਨਗੇ।
ਇਹ ਨਾ ਭੁੱਲੋ ਕਿ ਪਾਕਿਸਤਾਨ ਨੇ ਮੁਸਲਮਾਨਾਂ ਅਤੇ ਖਾਲਿਸਤਾਨੀਆਂ ਦੋਵਾਂ ਨੂੰ ਝੰਜੋੜਿਆ ਹੈ। ਬੀਤੇ ਮਹੀਨੇ ਆਈ. ਐੱਸ. ਆਈ. ਦੇ ਲੋਕਾਂ ਨੇ ਕਥਿਤ ਤੌਰ ’ਤੇ ਨਾਰਵੇ ’ਚ ਯੂਰਪ, ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਦੇ ਸਿੱਖਾਂ ਦੀ ਇਕ ਕਮਿਊਨਿਟੀ ਮੀਟਿੰਗ ਆਯੋਜਿਤ ਕੀਤੀ ਸੀ ਤਾਂ ਕਿ ਕਸ਼ਮੀਰ ਮੁੱਦੇ ’ਤੇ ਉਨ੍ਹਾਂ ਨੂੰ ਭੜਕਾ ਸਕਣ। ਸੰਦੇਸ਼ ਸੀ ਕਿ–ਤਿਆਰ, ਆਓ ਚੱਲੀਏ।
ਪਰ ਅਮਰੀਕੀ ਕਾਨੂੰਨ ਨਿਰਮਾਤਾਵਾਂ ਅਤੇ ਉਨ੍ਹਾਂ ਦੇ ਨੌਜਵਾਨ ਸਟਾਫਰਜ਼ ਕੋਲ ਇਹ ਜਾਣਨ ਦਾ ਕੋਈ ਰਸਤਾ ਨਹੀਂ ਹੈ ਕਿ ਕੌਣ ਕਾਲ ਕਰ ਰਿਹਾ ਹੈ ਜਾਂ ਉਨ੍ਹਾਂ ਦੇ ਦਫਤਰ ਨੂੰ ਪ੍ਰੋਟੈਸਟ ਈ-ਮੇਲ ਭੇਜ ਰਿਹਾ ਹੈ- ਇਕ ਅਸਲ ਕਸ਼ਮੀਰੀ ਜਾਂ ਪਾਕਿਸਤਾਨੀ-ਅਮਰੀਕੀ, ਜੋ ਭਾਰਤੀ ਕਸ਼ਮੀਰੀ ਹੋਣ ਦਾ ਸਵਾਂਗ ਰਚ ਰਿਹਾ ਹੈ? ‘ਫ੍ਰੈਂਡਸ ਆਫ ਕਸ਼ਮੀਰ’ ਦੀ ਖੋਜ ਕਰਨ ’ਤੇ ਖੁਲਾਸਾ ਹੋਇਆ ਕਿ ਇਸ ਦੇ ਸਾਰੇ ਅਹੁਦੇਦਾਰ ਕਰਾਚੀ ’ਚ ਬੈਠੇ ਪਾਕਿਸਤਾਨੀ ਹਨ।
ਇਕ ਪ੍ਰਯੋਗ ਦੇ ਤੌਰ ’ਤੇ ਮੈਂ ਇਨ੍ਹਾਂ ‘ਈ-ਮੇਲ ਜਨਰੇਟਰਸ’ ਵਿਚੋਂ ਇਕ ਦੀ ਜਾਂਚ ਕੀਤੀ। ਇਕ ਕਲਿੱਕ ’ਚ ਮੈਨੂੰ ਇਕ ਤਿਆਰ ਬਿਆਨ ਹਾਸਲ ਹੋਇਆ, ਜੋ ਇਸ ਖੇਤਰ ਦੀ ਪ੍ਰਤੀਨਿਧਤਾ ਕਰਨ ਵਾਲੀ ਕਾਂਗਰਸ ਵੂਮੈਨ ਨੂੰ ਸੰਬੋਧਿਤ ਸੀ, ਜਿਸ ’ਚ ਮੈਂ ਰਹਿੰਦੀ ਹਾਂ। ਇਸ ’ਚ ‘ਕਸ਼ਮੀਰੀ ਲੋਕਾਂ ਦੇ ਕਤਲੇਆਮ ਦੇ ਖਤਰੇ’ ਬਾਰੇ ਚਿਤਾਵਨੀ ਅਤੇ ਉਸ ’ਤੇ ਧਿਆਨ ਦੇਣ ਦੀ ਮੰਗ ਕੀਤੀ ਗਈ ਸੀ। ਜਦੋਂ ਮੋਦੀ ਹਿਊਸਟਨ ਲਈ ਰਵਾਨਾ ਹੋਣ ਲਈ ਤਿਆਰੀ ਕਰ ਰਹੇ ਸਨ, ਅਜਿਹੀਆਂ ਹਜ਼ਾਰਾਂ ਈ-ਮੇਲਜ਼ ਪੈਦਾ ਕੀਤੀਆਂ ਜਾ ਰਹੀਆਂ ਹਨ। (ਇਟੀ.)
ਤਾਲਿਬਾਨ ’ਤੇ ਟਰੰਪ ਦਾ ਯੂ-ਟਰਨ ਭਾਰਤ ਅਤੇ ਦੁਨੀਆ ਲਈ ਚੰਗਾ
NEXT STORY