ਨਵੀਂ ਦਿੱਲੀ — ਜੇਕਰ ਤੁਸੀਂ ਨਵੀਂ ਕਾਰ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ ਅੱਜ ਦੇ ਸਮੇਂ 'ਚ ਕਾਰ ਲਈ ਲੋਨ ਲੈਣਾ ਕਾਫੀ ਆਸਾਨ ਹੋ ਗਿਆ ਹੈ। ਇਕ ਸਮਾਂ ਸੀ ਜਦੋਂ ਕਾਰ ਖਰੀਦਣ ਤੋਂ ਜ਼ਿਆਦਾ ਲੋਨ ਲੈਣ ਲਈ ਵੱਡੀ ਮਸ਼ੱਕਤ ਕਰਨੀ ਪੈਂਦੀ ਸੀ ਪਰ ਹੁਣ ਇਹ ਪਹਿਲਾਂ ਨਾਲੋਂ ਕਿਤੇ ਆਸਾਨ ਹੋ ਗਿਆ ਹੈ। ਆਮ ਤੌਰ 'ਤੇ ਕਾਰ ਲੋਨ ਦੀ ਮਿਆਦ 3-5 ਸਾਲ ਲਈ ਹੁੰਦੀ ਹੈ। ਪਰ ਕੁਝ ਬੈਂਕ ਜਾਂ ਲੋਨ ਦੇਣ ਵਾਲੀਆਂ ਕੰਪਨੀਆਂ ਇਹ ਲੋਨ 7 ਸਾਲ ਤੱਕ ਲਈ ਵੀ ਦੇ ਰਹੀਆਂ ਹਨ।
ਜੇਕਰ ਕੋਈ ਵਿਅਕਤੀ ਲੰਮੇ ਸਮੇਂ ਲਈ ਲੋਨ ਲੈਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ EMI ਬਹੁਤ ਘੱਟ ਹੋਵੇਗੀ ਜਿਸ ਨਾਲ ਮਹੀਨਾਵਾਰ ਵਿੱਤੀ ਬੋਝ ਘੱਟ ਹੋਵੇਗਾ। ਲੰਮੀ ਮਿਆਦ 'ਚ ਕੁਲ ਮਿਲਾ ਕੇ ਤੁਹਾਨੂੰ ਜ਼ਿਆਦਾ ਵਿਆਜ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤਰ੍ਹਾਂ ਨਾਲ ਤੁਹਾਨੂੰ ਆਪਣੀ ਕਾਰ ਜ਼ਿਆਦਾ ਮਹਿੰਗੀ ਪਵੇਗੀ। ਹੁਣ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਸਮੇਂ ਦੇ ਨਾਲ-ਨਾਲ ਕਾਰ ਦੀ ਕੀਮਤ ਘੱਟ ਹੁੰਦੀ ਜਾਂਦੀ ਹੈ ਜਿਸ ਨੂੰ ਦੇਖਦੇ ਹੋਏ ਕਾਰ ਲਈ ਵੱਡਾ ਲੋਨ ਲੈਣਾ ਆਦਰਸ਼ ਰੂਪ ਨਾਲ ਠੀਕ ਨਹੀਂ ਹੈ।
ਜੇਕਰ ਤੁਸੀਂ ਘੱਟ ਜਾਂ ਛੋਟੀ ਮਿਆਦ ਲਈ ਕਾਰ ਲੋਨ ਲੈਂਦੇ ਹੋ ਤਾਂ EMI ਤਾਂ ਜ਼ਿਆਦਾ ਹੋਵੇਗੀ ਹੀ ਅਤੇ ਜੇਕਰ ਤੁਸੀਂ ਕਾਰ ਲੋਨ ਦੀ ਕਿਸੇ ਵੀ ਕਿਸ਼ਤ ਦਾ ਭੁਗਤਾਨ ਕਰਨ 'ਚ ਅਸਮਰੱਥ ਰਹਿ ਗਏ ਤਾਂ ਤੁਹਾਡੀ ਕ੍ਰੈਡਿਟ ਰਿਪੋਰਟ ਵੀ ਖਰਾਬ ਹੋ ਜਾਵੇਗੀ। ਲੋਨ ਦੀ ਰਾਸ਼ੀ 'ਤੇ ਵੀ ਕਈ ਤਰ੍ਹਾਂ ਦੀਆਂ ਸ਼ਰਤਾਂ ਲੱਗਦੀਆਂ ਹਨ ਜਿਵੇਂ ਕਈ ਬੈਂਕ ਕਾਰ ਦੀ ਪੂਰੀ ਐਕਸ-ਸ਼ੋਅਰੂਮ ਕੀਮਤ ਲਈ ਲੋਨ ਦਿੰਦੇ ਹਨ ਜਦੋਂਕਿ ਕੁਝ ਬੈਂਕ 70-80 ਤੱਕ ਦੇ ਹੀ ਲੋਨ ਤੱਕ ਦੀ ਹੀ ਪੇਸ਼ਕਸ਼ ਕਰ ਸਕਦੇ ਹਨ। ਜੇਕਰ ਤੁਸੀਂ ਵੀ ਕਾਰ ਲੋਨ ਲੈਣ ਬਾਰੇ ਵਿਚਾਰ ਕਰ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਵੱਖ-ਵੱਖ ਬੈਂਕਾਂ ਦੇ ਕਾਰ ਲੋਨ, ਉਨ੍ਹਾਂ ਦੀਆਂ ਵਿਆਜ ਦਰਾਂ ਅਤੇ ਪ੍ਰੋਸੈਸਿੰਗ ਫੀਸ ਤੋਂ ਲੈ ਕੇ ਹੋਰ ਚਾਰਜਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
ਬੈਂਕ ਵਿਆਜ ਦਰ EMI
ਇੰਡੀਅਨ ਓਵਰਸੀਜ਼ ਬੈਂਕ 8.70-9.20% 2,061-2,086
ਕਾਰਪੋਰੇਸ਼ਨ ਬੈਂਕ 8.85-10% 2,069-2,125
ਇਲਾਹਾਬਾਦ ਬੈਂਕ 8.85-11.10% 2,069-2,179
ਸਿੰਡੀਕੇਟ ਬੈਂਕ 8.95-9.05% 2,073-2,078
ਬੈਂਕ ਆਫ ਬੜੌਦਾ 8.95-10.70% 2,073-2,159
ਓਰੀਐਂਟਲ ਬੈਂਕ ਆਫ਼ ਕਾਮਰਸ 9.00% 2,076
ਕੈਨਰਾ ਬੈਂਕ 9-9 .65% 2,076-2,108
ਯੂਨੀਅਨ ਬੈਂਕ ਆਫ ਇੰਡੀਆ 9-9 .05% 2,076-2,078
ਪੰਜਾਬ ਐਂਡ ਸਿੰਧ ਬੈਂਕ ਨੇ 9.05-9.50% 2,078-2100
ਬੈਂਕ ਆਫ ਮਹਾਰਾਸ਼ਟਰ 9.10-10.35% 2,081-2,142
ਇੰਡੀਅਨ ਬੈਂਕ 9.15% 2,083
ਭਾਰਤੀ ਸਟੇਟ ਬੈਂਕ 9.15-9.40% 2,083-2,095
ਐਕਸਿਸ ਬੈਂਕ 9.15-11.40% 2,083-2,194
ਆਈਸੀਆਈਸੀਆਈ ਬੈਂਕ 9.30-12.85% 2,090-2,268
ਜੁਲਾਈ ਤੋਂ SBI ਦਾ ਹੋਮ ਲੋਨ ਵੀ RBI ਦੀ ਰੇਪੋ ਦਰ ਨਾਲ ਹੋ ਜਾਵੇਗਾ ਲਿੰਕਡ
NEXT STORY