ਨਵੀਂ ਦਿੱਲੀ— ਮੌਜੂਦਾ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਵਾਹਨਾਂ ਦੀ ਵਿਕਰੀ 'ਚ ਰਹੀ ਮੰਦੀ ਅਗਲੀ ਛਿਮਾਹੀ 'ਚ ਦੂਰ ਹੋ ਸਕਦੀ ਹੈ ਕਿਉਂਕਿ ਇੰਫਰਾਸਟ੍ਰਕਚਰ ਪ੍ਰੋਜੈਕਟਾਂ 'ਚ ਸਰਕਾਰ ਭਾਰੀ ਨਿਵੇਸ਼ ਕਰਨ ਜਾ ਰਹੀ ਹੈ ਅਤੇ ਮਾਨਸੂਨ ਵੀ ਬਿਹਤਰ ਰਿਹਾ ਹੈ। ਉੱਥੇ ਹੀ, ਬਾਜ਼ਾਰ 'ਚ ਨਕਦੀ ਦੀ ਸਥਿਤੀ ਵੀ ਸੁਧਰੀ ਹੈ ਤੇ ਲੋਨ ਵੀ ਸਸਤੇ ਹੋਏ ਹਨ। ਇਸ ਤੋਂ ਇਲਾਵਾ ਬੀ. ਐੱਸ.-6 ਨਿਯਮ ਲਾਗੂ ਹੋਣ ਤੋਂ ਪਹਿਲਾਂ ਵਪਾਰਕ ਵਾਹਨਾਂ ਦੀ ਖਰੀਦ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਬੀ. ਐੱਸ.-6 ਵਾਹਨ ਮੌਜੂਦਾ ਕੀਮਤਾਂ ਨਾਲੋਂ 5 ਤੋਂ 15 ਫੀਸਦੀ ਮਹਿੰਗੇ ਹੋ ਸਕਦੇ ਹਨ।
ਹੁਣ ਤਕ ਦੀ ਵਿਕਰੀ ਦੀ ਗੱਲ ਕਰੀਏ ਤਾਂ ਭਾਰਤੀ ਵਾਹਨ ਨਿਰਮਾਤਾਵਾਂ ਦੀ ਸੁਸਾਇਟੀ (ਸਿਆਮ) ਮੁਤਾਬਕ, ਅਪ੍ਰੈਲ ਤੋਂ ਸਤੰਬਰ ਸਤੰਬਰ ਦੀ ਛਿਮਾਹੀ 'ਚ ਵਪਾਰਕ ਵਾਹਨਾਂ ਦੀ ਵਿਕਰੀ 23 ਫੀਸਦੀ ਦੀ ਗਿਰਾਵਟ ਨਾਲ 3,75,480 ਇਕਾਈ ਰਹੀ ਹੈ।
ਇੰਡਸਟਰੀ ਮਾਹਰਾਂ ਮੁਤਾਬਕ, ਦੂਜੀ ਛਿਮਾਹੀ 'ਚ ਵਿਕਰੀ ਨੂੰ ਜਿਨ੍ਹਾਂ ਕਦਮਾਂ ਨਾਲ ਬੂਸਟ ਮਿਲ ਸਕਦਾ ਹੈ। ਉਨ੍ਹਾਂ 'ਚੋਂ ਇਕ ਇਹ ਹੈ ਕਿ ਸਰਕਾਰ ਨੇ ਅਗਲੇ ਪੰਜ ਸਾਲਾਂ ਦੌਰਾਨ ਇੰਫਰਾਸਟ੍ਰਕਚਰ ਪ੍ਰੋਜੈਕਟਾਂ 'ਚ 100 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਵਿੱਤ ਮੰਤਰਾਲਾ ਨੇ ਪਿਛਲੇ ਕੁਝ ਹਫਤਿਆਂ 'ਚ ਬਾਜ਼ਾਰ 'ਚ ਤਰਲਤਾ ਵਧਾਉਣ ਲਈ ਕਦਮ ਚੁੱਕੇ ਹਨ ਅਤੇ ਆਰ. ਬੀ. ਆਈ. ਸੁਸਤ ਮੰਗ ਤੇ ਨਿੱਜੀ ਖਪਤ ਨੂੰ ਵਧਾਉਣ ਲਈ ਇਸ ਸਾਲ ਪੰਜਵੀਂ ਵਾਰ 4 ਅਕਤੂਬਰ ਨੂੰ ਨੀਤੀਗਤ ਦਰਾਂ 'ਚ 0.25 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਉੱਥੇ ਹੀ, ਸਰਪਲੱਸ ਬਾਰਸ਼ ਕਾਰਨ ਫਸਲਾਂ ਦਾ ਝਾੜ ਬਿਹਤਰ ਰਹਿਣ ਨਾਲ ਪੇਂਡੂ ਅਰਥਚਾਰੇ 'ਚ ਮੰਗ ਵਧਣ ਦੀ ਉਮੀਦ ਹੈ, ਜੋ ਵਿਕਰੀ 'ਚ ਅਹਿਮ ਰੋਲ ਨਿਭਾ ਸਕਦੇ ਹਨ।
50 ਕਰੋੜ ਵੱਧ ਦਾ ਵਪਾਰ ਕਰਨ ਵਾਲੀਆਂ ਕੰਪਨੀਆਂ ਲਈ ਡਿਜ਼ੀਟਲ ਭੁਗਤਾਨ ਲਾਜਮੀ
NEXT STORY