ਮੁੰਬਈ— ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 12 ਜੁਲਾਈ ਨੂੰ ਖਤਮ ਹਫਤੇ 'ਚ 1.11 ਅਰਬ ਡਾਲਰ ਘੱਟ ਕੇ 428.79 ਅਰਬ ਡਾਲਰ 'ਤੇ ਆ ਗਿਆ। ਇਸ ਤੋਂ ਪਹਿਲਾਂ ਪੰਜ ਜੁਲਾਈ ਨੂੰ ਖਤਮ ਹਫਤੇ 'ਚ ਇਹ 2.23 ਅਰਬ ਡਾਲਰ ਵਧ ਕੇ 429.91 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ 'ਤੇ ਪੁੱਜਾ ਸੀ। ਤਿੰਨ ਹਫਤਿਆਂ ਤੋਂ ਬਾਅਦ ਵਿਦੇਸ਼ੀ ਕਰੰਸੀ ਭੰਡਾਰ 'ਚ ਕਮੀ ਦਰਜ ਕੀਤੀ ਗਈ ਹੈ।
ਰਿਜ਼ਰਵ ਬੈਂਕ ਵੱਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ, 12 ਜੁਲਾਈ ਨੂੰ ਖਤਮ ਹਫਤੇ 'ਚ ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ 1.11 ਅਰਬ ਡਾਲਰ ਡਿੱਗ ਕੇ 399.69 ਅਰਬ ਡਾਲਰ 'ਤੇ ਆ ਗਿਆ। ਇਸ ਦੌਰਾਨ ਸਵਰਣ ਭੰਡਾਰ 24.30 ਅਰਬ ਡਾਲਰ 'ਤੇ ਸਥਿਰ ਰਿਹਾ। ਇਸ ਹਫਤੇ 'ਚ ਕੌਮਾਂਤਰੀ ਕਰੰਸੀ ਫੰਡ ਕੋਲ ਰਿਜ਼ਰਵ ਫੰਡ 15 ਲੱਖ ਡਾਲਰ ਘੱਟ ਕੇ 3.34 ਅਰਬ ਡਾਲਰ 'ਤੇ ਅਤੇ ਵਿਸ਼ੇਸ਼ ਨਿਕਾਸੀ ਅਧਿਕਾਰੀ 12 ਲੱਖ ਡਾਲਰ ਘੱਟ ਕੇ 1.45 ਅਰਬ ਡਾਲਰ 'ਤੇ ਆ ਗਿਆ।
ਸੈਂਸੈਕਸ ਦੀਆਂ ਟਾਪ 10 'ਚੋਂ ਛੇ ਦਾ ਬਾਜ਼ਾਰ ਪੂੰਜੀਕਰਨ 62,147.7 ਕਰੋੜ ਘਟਿਆ
NEXT STORY