ਨਵੀਂ ਦਿੱਲੀ—ਆਟੋ ਮੋਬਾਇਲ ਖੇਤਰ ਦੀ ਪ੍ਰਮੁੱਖ ਘਰੇਲੂ ਕੰਪਨੀ ਮਹਿੰਦਰਾ ਐਂਡ ਮਹਿੰਦਰਾ (ਐੱਮ ਐਂਡ ਐੱਮ) ਨੇ ਦੱਖਣੀ ਕੋਰੀਆ ਦੀ ਆਪਣੀ ਸਬਸਿਡਰੀ ਸਾਂਗਯੋਂਗ ਮੋਟਰ 'ਚ ਹਿੱਸੇਦਾਰੀ ਨੂੰ ਵਧਾ ਕੇ 74.65 ਫੀਸਦੀ ਕਰ ਦਿੱਤਾ ਹੈ। ਇਸ ਦੇ ਲਈ ਕੰਪਨੀ ਨੇ 316.5 ਕਰੋੜ ਰੁਪਏ ਦੇ ਹੋਰ ਸ਼ੇਅਰ ਖਰੀਦੇ ਹਨ। ਐੱਮ ਐਂਡ ਐੱਮ ਨੇ ਰੇਗੂਲੇਟਰੀ ਨੂੰ ਦਿੱਤੀ ਗਈ ਜਾਣਕਾਰੀ 'ਚ ਕਿਹਾ ਕਿ ਸਾਂਗਯੋਂਗ ਮੋਟਰ ਕੰਪਨੀ (ਐੱਸ.ਵਾਈ.ਐੱਮ.ਸੀ.) ਵਲੋਂ ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ ਕੰਪਨੀ ਉਸ ਦੇ 1,18,90,606 ਇਕਵਟੀ ਸ਼ੇਅਰ ਖਰੀਦਣ ਨੂੰ ਸਹਿਮਤੀ ਹੋਈ। ਮਹਿੰਦਰਾ ਐਂਡ ਮਹਿੰਦਰਾ ਨੇ 4,025 ਦੱਖਣੀ ਕੋਰੀਆਈ ਵਾਨ ਪ੍ਰਤੀ ਸ਼ੇਅਰ ਦੀ ਦਰ ਨਾਲ ਕੁੱਲ 50 ਅਰਬ ਕੋਰੀਆਈ ਵਾਨ (ਕਰੀਬ 316.5 ਕਰੋੜ ਰੁਪਏ) 'ਚ ਇਹ ਇਕਵਟੀ ਸ਼ੇਅਰ ਖਰੀਦੇ। ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਨਾਲ ਐੱਸ.ਵਾਈ.ਐੱਮ.ਸੀ.'ਚ ਉਸ ਦੀ ਹਿੱਸੇਦਾਰੀ 72.46 ਫੀਸਦੀ ਤੋਂ ਵਧ ਕੇ 74.65 ਫੀਸਦੀ ਹੋ ਜਾਵੇਗੀ। ਇਹ ਸੌਦਾ 24 ਫਰਵਰੀ ਤੱਕ ਪੂਰਾ ਹੋਣ ਦੀ ਉਮੀਦ ਹੈ।
ਬਨਸਪਤੀ ਤੇਲ ਦੀ ਦਰਾਮਦ ਦਸੰਬਰ ’ਚ 11 ਫੀਸਦੀ ਵਧੀ
NEXT STORY