ਨਵੀਂ ਦਿੱਲੀ (ਇੰਟ.)-ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਫਲਾਈਟ ਡਿਊਟੀ ਟਾਈਮ ਲਿਮਿਟ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਗੋ ਏਅਰ ਦੇ ਲਗਭਗ 100 ਪਾਇਲਟਾਂ ਅਤੇ ਉੱਚ ਅਧਿਕਾਰੀਆਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਇਕ ਉੱਚ ਅਧਿਕਾਰੀ ਨੇ ਦਿੱਤੀ। ਸੂਤਰਾਂ ਅਨੁਸਾਰ ਗੋ ਏਅਰ ਨੇ 23 ਅਤੇ 26 ਦਸੰਬਰ ਦਰਮਿਆਨ ਲਗਭਗ 40 ਉਡਾਣਾਂ ਨੂੰ ਰੱਦ ਕੀਤਾ ਸੀ। ਇਸ ਨਾਲ ਯਾਤਰੀਆਂ ਨੂੰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਦੱਸਣਯੋਗਗ ਹੈ ਕਿ 23 ਤੋਂ 26 ਦਸੰਬਰ ਦੌਰਾਨ 2 ਜਹਾਜ਼ਾਂ ’ਚ ਤਕਨੀਕੀ ਖਾਮੀ ਆਉਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਬੁਲਾਏ ਜਾਣ ਅਤੇ ਅੱਗੇ ਦੀ ਜਾਂਚ ਲਈ ਉਨ੍ਹਾਂ ਨੂੰ ਸੰਚਾਲਨ ਤੋਂ ਬਾਹਰ ਕੀਤੇ ਜਾਣ ਦੀ ਵੀ ਖਬਰ ਸੀ।
ਹਵਾਈ ਕੰਪਨੀ ਨੇ ਦਿੱਤਾ ਸੀ ਬਿਆਨ
ਉਥੇ ਹੀ ਇਸ ਮਾਮਲੇ ’ਤੇ 26 ਦਸੰਬਰ ਨੂੰ ਗੋ ਏਅਰ ਨੇ ਕਿਹਾ ਸੀ ਕਿ ਉੱਤਰ ਭਾਰਤ ’ਚ ਖ਼ਰਾਬ ਮੌਸਮ ਕਾਰਣ ਉਸਦੀਆਂ ਉਡਾਣਾਂ ’ਚ ਬਹੁਤ ਜ਼ਿਆਦਾ ਦੇਰੀ ਹੋਈ ਹੈ। ਨਾਲ ਹੀ ਰਸਤਾ ਤਬਦੀਲ ਹੋਣ ਕਾਰਣ ਉਡਾਣਾਂ ਅਜਿਹੇ ਸਮੇਂ ’ਚ ਰੱਦ ਹੋਈਆਂ, ਜਦੋਂ ਉਸ ਦੇ ਚਾਲਕ ਦਲ ਦੇ ਮੈਂਬਰ ਆਖਰੀ 2-3 ਦਿਨਾਂ ’ਚ ਆਪਣੀ ਐੱਫ. ਡੀ. ਟੀ. ਐੱਲ. ਦੇ ਨੇੜੇ ਪੁੱਜਣ ਵਾਲੇ ਸਨ।
2019-20 'ਚ 5% ਰਹਿ ਸਕਦੀ ਹੈ GDP ਗ੍ਰੋਥ ਰੇਟ, ਸਰਕਾਰ ਦੇ ਜਾਰੀ ਕੀਤੇ ਅੰਕੜੇ
NEXT STORY