ਨਵੀਂ ਦਿੱਲੀ — ਝਾਰਖੰਡ ਦੀ ‘ਸਟੀਲ ਸਿਟੀ’ ਜਮਸ਼ੇਦਪੁਰ ਅਤੇ ਇਸ ਦੇ ਆਸ-ਪਾਸ ਸਥਿਤ ਸਟੀਲ ਫੈਕਟਰੀਆਂ ’ਤੇ ਆਟੋ ਸੈਕਟਰ ’ਚ ਮੰਦੀ ਦੀ ਮਾਰ ਪੈ ਰਹੀ ਹੈ। ਖਾਸਤੌਰ ’ਤੇ ਆਦਿਤਿਅਪੁਰ ਇੰਡਸਟ੍ਰੀਅਲ ਏਰੀਏ (ਏ. ਆਈ. ਏ.) ਨੂੰ ਟਾਟਾ ਮੋਟਰਸ ਦੇ ਬੀਤੇ ਕਈ ਮਹੀਨਿਆਂ ਤੋਂ ਬਾਜ਼ਾਰ ’ਚ ਮੰਦੀ ਛਾਉਣ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਰਿਪੋਰਟ ਮੁਤਾਬਕ ਸਟੀਲ ਸੈਕਟਰ ਦੀਆਂ ਤਕਰੀਬਨ 30 ਕੰਪਨੀਆਂ ਬੰਦ ਹੋਣ ਦੀ ਕਗਾਰ ’ਤੇ ਹਨ, ਜਦੋਂਕਿ ਇਨ੍ਹਾਂ ’ਚੋਂ ਦਰਜਨ ’ਤੇ ਵੀਰਵਾਰ ਨੂੰ ਹੀ ਤਾਲਾ ਲੱਗ ਗਿਆ।
ਆਟੋ ਮੋਬਾਇਲ ਸੈਕਟਰ ’ਚ ਮੰਦੀ ਦੀ ਮਾਰ ਝੱਲ ਰਹੀ ਟਾਟਾ ਮੋਟਰਸ ਦੀ ਪਿਛਲੇ ਮਹੀਨੇ ਤੋਂ ਹਾਲਤ ਖਰਾਬ ਹੈ। ਇਸ ਵਾਰ ਵੀਰਵਾਰ ਤੇ ਸ਼ਨੀਵਾਰ ਤੋਂ ਇਲਾਵਾ ਐਤਵਾਰ ਛੁੱਟੀ ਦਾ ਦਿਨ ਸੀ। ਕੰਪਨੀ ਨੇ 1000 ਅਸਥਾਈ ਮਜ਼ਦੂਰਾਂ ਨੂੰ 12 ਦਿਨਾਂ ਤੱਕ ਘਰ ਬੈਠਣ ਲਈ ਕਿਹਾ ਹੈ। ਸਥਾਈ ਕਰਮਚਾਰੀ 5 ਅਗਸਤ ਨੂੰ ਡਿਊਟੀ ’ਤੇ ਆ ਗਏ, ਜਦੋਂ ਕਿ ਵਾਈ-6 ਮਜ਼ਦੂਰਾਂ ਨੂੰ 12 ਅਗਸਤ ਨੂੰ ਫਿਰ ਤੋਂ ਨਿਯੁਕਤ ਕਰਨ ਲਈ ਕਿਹਾ ਗਿਆ ਹੈ। ਪਿਛਲੇ 2 ਮਹੀਨਿਆਂ ਤੋਂ ਪ੍ਰਤੀ ਮਹੀਨਾ ਸਿਰਫ 15 ਦਿਨਾਂ ਦਾ ਹੀ ਉਤਪਾਦਨ ਹੋਇਆ।
ਅਗਸਤ ’ਚ ਸਿਰਫ 1 ਹਫਤੇ ਦੇ ਉਤਪਾਦਨ ਦਾ ਆਦੇਸ਼
ਕੰਪਨੀ ਦੇ ਯੂਨੀਅਨ ਨਾਲ ਜੁਡ਼ੇ ਸੂਤਰਾਂ ਮੁਤਾਬਕ ਕੰਪਨੀ ਕੋਲ ਅਗਸਤ ’ਚ ਸਿਰਫ ਇਕ ਹਫਤੇ ਦੇ ਉਤਪਾਦਨ ਦਾ ਆਦੇਸ਼ ਹੈ। ਇਸ ਨਾਲ ਟਾਟਾ ਮੋਟਰਸ ’ਤੇ ਨਿਰਭਰ ਲਗਭਗ 1000 ਆਟੋ-ਸਹਾਇਕ ਕੰਪਨੀਆਂ ’ਚ ਕੰਮ ਸੀਮਤ ਹੋ ਗਿਆ ਹੈ। ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ’ਚ ਇਸ ਜੁਲਾਈ ’ਚ ਕੰਪਨੀ ਨੂੰ ਆਪਣੇ ਵਾਹਨਾਂ ਲਈ 40 ਫੀਸਦੀ ਘੱਟ ਆਰਡਰ ਮਿਲੇ ਹਨ।
‘ਆਟੋ ਸੈਕਟਰ ’ਚ ਮੰਦੀ ਕੋਈ ਨਵੀਂ ਗੱਲ ਨਹੀਂ’
ਇਕ ਪ੍ਰੈੱਸ ਕਾਨਫਰੰਸ ’ਚ ਆਦਿਤਿਅਪੁਰ ਸਮਾਲ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਦਰ ਅਗਰਵਾਲ ਨੇ ਦੱਸਿਆ ਕਿ ਆਟੋ ਸੈਕਟਰ ’ਚ ਮੰਦੀ ਕੋਈ ਨਵੀਂ ਗੱਲ ਨਹੀਂ ਹੈ। ਇਹ ਹਰ 2-3 ਸਾਲਾਂ ’ਚ ਆਉਂਦੀ ਹੈ। ਮੈਂ ਅੱਜ ਟਾਟਾ ਮੋਟਰਸ ਪਲਾਂਟ ਹੈੱਡ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਕੰਪਨੀ ਨੂੰ 3-4 ਦਿਨਾਂ ਲਈ ਇਕ ਹੋਰ ਬਲਾਕ ਬੰਦ ਕਰਨਾ ਪੈ ਸਕਦਾ ਹੈ, ਜਿਸ ਤੋਂ ਬਾਅਦ ਚੀਜ਼ਾਂ ਅਾਮ ਹੋ ਜਾਣਗੀਆਂ। ਅਸੀਂ ਸਤੰਬਰ ਤੋਂ ਬਾਅਦ ਚੀਜ਼ਾਂ ਨੂੰ ਵਾਪਸ ਪਟੜੀ ’ਤੇ ਲਿਆਉਣ ਦੀ ਉਮੀਦ ਕਰਦੇ ਹਾਂ।
ਜਿੰਦਲ ਸਟੇਨਲੈਸ ਲਿਮਟਿਡ ਨੂੰ 67 ਕਰੋੜ ਰੁਪਏ ਦਾ ਮੁਨਾਫਾ
NEXT STORY