ਨਵੀਂ ਦਿੱਲੀ— ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਇਕ ਦਿਨ ਪਹਿਲਾਂ 71 ਹਜ਼ਾਰ ਦੇ ਨਜ਼ਦੀਕ ਪਹੁੰਚਣ ਤੋਂ ਬਾਅਦ ਵੀਰਵਾਰ ਨੂੰ ਘੱਟ ਕੇ 65 ਹਜ਼ਾਰ ਰਹਿ ਗਈ।
ਹਵਾਈ ਉਡਾਣਾਂ 25 ਮਈ ਤੋਂ ਦੁਬਾਰਾ ਸ਼ੁਰੂ ਹੋਣ ਤੋਂ ਪਿੱਛੋਂ 18ਵੇਂ ਦਿਨ 11 ਜੂਨ ਨੂੰ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ ਕੁੱਲ 697 ਉਡਾਣਾਂ ਰਵਾਨਾਂ ਹੋਈਆਂ, ਜਿਨ੍ਹਾਂ 'ਚ 65 ਹਜ਼ਾਰ 339 ਯਾਤਰੀਆਂ ਨੇ ਸਫਰ ਕੀਤਾ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ 712 ਉਡਾਣਾਂ 'ਚ 70,959 ਯਾਤਰੀਆਂ ਨੇ ਸਫਰ ਕੀਤਾ ਸੀ, ਜੋ ਹਵਾਈ ਯਾਤਰੀ ਦੁਬਾਰਾ ਸ਼ੁਰੂ ਤੋਂ ਬਾਅਦ ਸਭ ਤੋਂ ਜ਼ਿਆਦਾ ਗਿਣਤੀ ਸੀ। ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਸਰਕਾਰ ਨੇ 25 ਮਾਰਚ ਤੋਂ ਦੇਸ਼ 'ਚ ਘਰੇਲੂ ਉਡਾਣਾਂ ਦੇ ਸੰਚਾਲਨ 'ਤੇ ਰੋਕ ਲਾ ਦਿੱਤੀ ਸੀ। ਕੌਮਾਂਤਰੀ ਉਡਾਣਾਂ ਦਾ ਸੰਚਾਲਨ 22 ਮਾਰਚ ਤੋਂ ਹੀ ਬੰਦ ਹੈ। ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਨਾਲ 25 ਮਈ ਤੋਂ ਇਕ ਤਿਹਾਈ ਘਰੇਲੂ ਯਾਤਰੀ ਉਡਾਣਾਂ ਦੇ ਸੰਚਾਲਨ ਦੀ ਮਨਜ਼ੂਰੀ ਦਿੱਤੀ।
ਲੋਨ ਦੀ EMI ਮਾਮਲੇ 'ਚ SC ਨੇ ਰਿਜ਼ਰਵ ਬੈਂਕ, ਵਿੱਤ ਮੰਤਰਾਲੇ ਨੂੰ ਦਿੱਤਾ ਤਿੰਨ ਦਿਨ ਦਾ ਸਮਾਂ
NEXT STORY