ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਮਹਾਰਾਸ਼ਟਰ ਅਤੇ ਕਰਨਾਟਕ ਦੀ ਹੜ੍ਹ ਦੀ ਵਜ੍ਹਾ ਨਾਲ ਪਿਆਜ ਦੀ ਸਪਲਾਈ 'ਚ ਅੜਚਨ ਦੇ ਦੌਰਾਨ ਇਸ ਦੀ ਜਮਾਖੋਰੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਉਪਰੋਕਤ ਦੋਵੇ ਪ੍ਰਦੇਸ਼ ਇਸ ਸਬਜ਼ੀ ਦੇ ਪ੍ਰਮੁੱਖ ਉਤਪਾਦਨ ਹਨ। ਸਰਕਾਰ ਦੇ ਇਕ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਇਥੇ ਉਪਭੋਗਤਾ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਅਵਿਨਾਸ਼ ਕੇ.ਸ਼੍ਰੀਵਾਸਤਵ ਦੀ ਪ੍ਰਧਾਨਤਾ 'ਚ ਵਿਭਾਗ ਨੇ ਪਿਆਜ ਦੀਆਂ ਕੀਮਤਾਂ 'ਚ ਸਮੀਖਿਆ ਕੀਤੀ। ਮੀਟਿੰਗ 'ਚ ਨਾਫੇਡ, ਐੱਨ.ਸੀ.ਸੀ.ਐੱਫ. ਅਤੇ ਸਫਲ ਸਮੇਤ ਵੱਖ-ਵੱਖ ਪੱਖਾਂ ਦੇ ਪ੍ਰਤੀਨਿਧੀ ਹਾਜ਼ਰ ਸਨ।
ਮਹਾਰਾਸ਼ਟਰ ਅਤੇ ਕਰਨਾਟਕ ਸਮੇਤ ਪ੍ਰਮੁੱਖ ਪਿਆਜ ਉਤਪਾਦਕ ਸੂਬਿਆਂ ਦੇ ਕੁਝ ਹਿੱਸਿਆਂ ਦੀ ਲਪੇਟ 'ਚ ਹਨ ਜਿਸ ਨਾਲ ਇਸ ਸਬਜ਼ੀ ਦੀ ਸਪਲਾਈ ਰੁਕਣ ਦਾ ਖਦਸ਼ਾ ਹੈ। ਬੈਠਕ ਦੇ ਬਾਅਦ ਜਾਰੀ ਇਕ ਸਰਕਾਰੀ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਮੌਜੂਦ ਸਮੇਂ 'ਚ ਸਫਲ ਵਿਕਰੀ ਕੇਂਦਰ ਵਲੋਂ ਖੁਦਰਾ ਵਿਕਰੀ ਲਈ ਪਿਆਜ, ਮੁੱਲ ਸਥਿਤੀਕਰਨ ਫੰਡ (ਪੀ.ਐੱਸ.ਐੱਫ.) ਦੇ ਤਹਿਤ ਬਣਾਏ ਗਏ ਸਰਕਾਰੀ ਸਟਾਕ ਨਾਲ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਸਫਲ (ਮਦਰ ਡੇਅਰੀ ਦਾ ਇਕ ਵਿਕਰੀ ਕੇਂਦਰ) 'ਚ ਪਿਆਜ ਲਈ ਖੁਦਰਾ ਕੀਮਤ ਦੀ ਸੀਮਾ 23.90 ਰੁਪਏ ਪ੍ਰਤੀ ਕਿਲੋਗ੍ਰਾਮ (ਗ੍ਰੇਡ ਏ ਕਿਸਮ) ਤੈਅ ਕੀਤੀ ਗਈ ਹੈ। ਬੁਲੇਟਿਨ ਮੁਤਾਬਕ ਵਿਭਾਗ ਵਲੋਂ ਸਮੇਂ-ਸਮੇਂ 'ਤੇ ਮੁੱਲ ਸਥਿਤੀ ਦੀ ਨਿਯਮਿਤ ਤੌਰ 'ਤੇ ਨਿਗਰਾਨੀ ਕੀਤੀ ਜਾਵੇਗੀ। ਬੁਲੇਟਿਨ 'ਚ ਕਿਹਾ ਗਿਆ ਕਿ ਸਰਕਾਰ ਜਮਾਖੋਰੀ ਅਤੇ ਮੁਨਾਫਾਖੋਰੀ ਦੀ ਗਤੀਵਿਧੀਆਂ ਦੇ ਖਿਲਾਫ ਸਖਤ ਕਾਰਵਾਈ 'ਤੇ ਵੀ ਵਿਚਾਰ ਕਰੇਗੀ ਅਤੇ ਜੇਕਰ ਸਥਿਤੀ ਦੀ ਮੰਗ ਹੁੰਦੀ ਹੈ ਤਾਂ ਪਿਆਜ 'ਤੇ ਨਿਊਨਤਮ ਨਿਰਯਾਤ ਮੁੱਲ (ਐੱਮ.ਈ.ਪੀ.) ਲਗਾਉਣ ਦੀ ਲੋੜ ਦਾ ਵੀ ਮੁੱਲਾਂਕਣ ਕਰੇਗੀ। ਨਾਫੇਡ ਅਤੇ ਐੈੱਨ.ਸੀ.ਸੀ.ਐੱਫ. ਨੂੰ ਵੀ ਉਨ੍ਹਾਂ ਦੇ ਵਿਕਰੀ ਕੇਂਦਰ ਅਤੇ ਮੋਬਾਇਲ ਵੈਨ ਦੇ ਮਾਧਿਅਮ ਨਾਲ ਸਫਲ ਦੇ ਸਮਾਨ ਕੀਮਤਾਂ 'ਤੇ ਖੁਦਰਾ ਪਿਆਜ ਵਿਕਰੀ ਕਰਨ ਲਈ ਨਿਰਦੇਸ਼ਿਤ ਕੀਤਾ ਗਿਆ ਹੈ।
ਕੋਕਾ ਕੋਲਾ ਦੇ ITC ਬਾਅਦ ਵੀ ਖਰੀਦ ਸਕਦੀ ਹੈ CCD 'ਚ ਹਿੱਸੇਦਾਰੀ
NEXT STORY