ਨਵੀਂ ਦਿੱਲੀ— ਅਡਾਣੀ ਪੋਰਟ ਐਂਡ ਸਪੈਸ਼ਲ ਇਕਨਾਮਿਕ ਜ਼ੋਨ (ਏ. ਪੀ. ਐੱਸ. ਜੀ.) ਨੇ ਡਿਬੈਂਚਰ ਜਾਰੀ ਕਰਕੇ ਸ਼ੁੱਕਰਵਾਰ ਨੂੰ 125 ਕਰੋੜ ਰੁਪਏ ਜੁਟਾਏ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਕੰਪਨੀ ਨੇ ਕਿਹਾ, ‘‘ਕੰਪਨੀ ਨੇ ਸੂਚੀਬੱਧ, ਸੁਰੱਖਿਅਤ, ਕੈਸ਼ ਕਰਾਉਣ ਯੋਗ, ਗੈਰ ਬਦਲਣਯੋਗ ਡਿਬੈਂਚਰ ਦੇ ਜ਼ਰੀਏ ਅੱਜ (ਸ਼ੁੱਕਰਵਾਰ) ਨੂੂੰ 125 ਕਰੋੜ ਰੁਪਏ ਜੁਟਾਏ। ਨਿੱਜੀ ਨਿਯੋਜਨ ਦੇ ਆਧਾਰ ’ਤੇ 10,00,00 ਰੁਪਏ ਅੰਕਿਤ ਮੁੱਲ ਦੇ ਡਿਬੈਂਚਰ ਜਾਰੀ ਕੀਤੇ ਗਏ। ਇਨ੍ਹਾਂ ਡਿਬੈਂਚਰਾਂ ਨੂੰ ਸ਼ੇਅਰ ਬਾਜ਼ਾਰ’ਚ ਸੂਚੀਬੱਧ ਕੀਤਾ ਜਾਵੇਗਾ।
ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਨੇ RIL 'ਚ ਵਧਾਈ ਹਿੱਸੇਦਾਰੀ, ਸ਼ੇਅਰ 4 ਫੀਸਦੀ ਚੜ੍ਹਿਆ
NEXT STORY