ਨਵੀਂ ਦਿੱਲੀ—ਆਦਿਤਿਆ ਬਿਡਲਾ ਆਈਡੀਆ ਪੇਮੈਂਟ ਬੈਂਕ 17 ਮਹੀਨੇ ਬਾਅਦ ਹੀ ਬੰਦ ਹੋ ਰਿਹਾ ਹੈ। ਪਿਛਲੇ ਸਾਲ 22 ਫਰਵਰੀ ਨੂੰ ਸੰਚਾਲਨ ਸ਼ੁਰੂ ਹੋਇਆ ਸੀ। ਪ੍ਰਬੰਧਨ ਨੇ ਸ਼ੁੱਕਰਵਾਰ ਨੂੰ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਉਮੀਦ ਤੋਂ ਵਧ ਕਾਮਯਾਬੀ ਨਹੀਂ ਮਿਲਣ ਦੀ ਵਜ੍ਹਾ ਨਾਲ ਬਿਜ਼ਨੈੱਸ ਨੂੰ ਅੱਗੇ ਵਧਾਉਣਾ ਸੰਭਵ ਨਹੀਂ ਹੈ। ਗਾਹਕਾਂ ਨੂੰ ਕਿਹਾ ਹੈ ਕਿ ਆਪਣੇ ਖਾਤੇ 'ਚ ਜਮ੍ਹਾ ਰਕਮ 26 ਜੁਲਾਈ ਤੋਂ ਪਹਿਲਾਂ ਟਰਾਂਸਫਰ ਕਰ ਲਓ। ਕਸਟਮਰ ਆਨਲਾਈਨ, ਮੋਬਾਇਲ ਬੈਂਕਿੰਗ ਜਾਂ ਫਿਰ ਨਜ਼ਦੀਕੀ ਬੈਂਕਿੰਗ ਪੁਆਇੰਟ 'ਤੇ ਜਾ ਕੇ ਬੈਲੇਂਸ ਟਰਾਂਸਫਰ ਕਰ ਸਕਦੇ ਹਨ। ਬੈਂਕ ਨੇ ਕਿਹਾ ਕਿ ਗਾਹਕਾਂ ਨੂੰ ਉਨ੍ਹਾਂ ਦੀ ਜਮ੍ਹਾ ਰਾਸ਼ੀ ਲੁਟਾਉਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।
ਆਦਿਤਿਆ ਬਿਡਲਾ ਆਈਡੀਆ ਪੇਮੈਂਟ ਬੈਂਕ ਆਦਿਤਿਆ ਬਿਡਲਾ ਸੈਲੁਲਰ ਦਾ ਸਾਂਝਾ ਉਪਕਰਮ ਹੈ। ਅਗਸਤ 2015 'ਚ ਇਸ ਨੂੰ ਮਿਲਾ ਕੇ 11 ਅਰਜ਼ੀਆਂ ਨੂੰ ਆਰ.ਬੀ.ਆਈ. ਤੋਂ ਪੈਮੇਂਟ ਬੈਂਕ ਦਾ ਲਾਈਸੈਂਸ ਮਿਲਿਆ ਸੀ। ਰੇਗੂਲੇਟਰੀ ਸ਼ਰਤਾਂ ਪੂਰੀਆਂ ਕਰਨ ਲਈ 18 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਬਾਅਦ 'ਚ 7 ਬਿਨੈਕਾਰਾਂ ਨੂੰ ਪੇਮੈਂਟ ਬੈਂਕ ਲਾਂਚ ਕਰਨ ਲਈ ਫਾਈਨਲ ਲਾਈਸੈਂਸ ਮਿਲਿਆ ਸੀ।
ਅਪ੍ਰੈਲ 2016 'ਚ ਆਈਡੀਆ ਸੈਲੁਲਰ ਨੇ ਸਬਸਿਡੀਰੀ ਆਈਡੀਆ ਮੋਬਾਇਲ ਕਾਮਰਸ ਸਰਵਿਸੇਜ਼ ਨੂੰ ਪੇਮੈਂਟ ਬੈਂਕ 'ਚ ਮਰਜ ਕਰਕੇ ਆਦਿਤਿਆ ਬਿਡਲਾ ਆਈਡੀਆ ਪੇਮੈਂਟ ਬੈਂਕ ਨਾਂ ਦਿੱਤਾ ਸੀ। ਇਸ 'ਚ ਆਦਿਤਿਆ ਬਿਡਲਾ ਨੁਵੋ ਦੀ 51 ਫੀਸਦੀ ਹਿੱਸੇਦਾਰੀ ਹੈ।
ਭਾਰਤ ਦੇ ਨਾਲ ਵਪਾਰ ਅਸੰਤੁਲਨ ਨੂੰ ਹੱਲ ਕਰਨ ਦੀ ਇੱਛਾ ਰੱਖਦਾ ਹੈ ਚੀਨ : ਨਵਾਂ ਰਾਜਦੂਤ
NEXT STORY