ਨਵੀਂ ਦਿੱਲੀ—ਸਰਕਾਰ ਦੇ ਮਹੱਤਵਪੂਰਨ ਰਾਜਸਵ ਕੁਲੈਕਸ਼ਨ ਦੇ ਟੀਚੇ ਨੂੰ ਝਟਕਾ ਲੱਗਿਆ ਹੈ। ਚਾਲੂ ਵਿੱਤੀ ਸਾਲ 'ਚ ਸਤੰਬਰ ਮੱਧ ਤੱਕ ਐਡਵਾਂਸ ਟੈਕਸ ਕੁਲੈਕਸ਼ਨ ਦੇ ਅੰਕੜੇ ਨਿਰਾਸ਼ਾਜਨਕ ਰਹੇ ਹਨ, ਜਿਨ੍ਹਾਂ ਨੂੰ ਆਰਥਿਕ ਸੁਸਤੀ ਗਹਿਣਾਉਣ ਦੇ ਸੰਕੇਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਨ੍ਹਾਂ ਅੰਕੜਿਆਂ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੇ ਨਿਗਮਿਤ (ਕਾਰਪੋਰੇਟ) ਅਤੇ ਵਿਅਕਤੀਗਤ ਆਮਦਨ ਟੈਕਸ ਸਮੇਤ ਕੁੱਲ ਐਡਵਾਂਸ ਟੈਕਸ ਕੁਲੈਕਸ਼ਨ 6 ਫੀਸਦੀ ਰਫਤਾਰ ਨਾਲ ਵਧਿਆ, ਜਦੋਂ ਕਿ ਪਿਛਲੇ ਸਾਲ ਸਮਾਨ ਸਮੇਂ 'ਚ ਇਹ ਅੰਕੜਾ 18 ਫੀਸਦੀ ਰਿਹਾ ਸੀ। ਦੂਜੇ ਸ਼ਬਦਾਂ 'ਚ ਕਹੀਏ ਤਾਂ ਕੁੱਲ ਪ੍ਰਤੱਖ ਟੈਕਸ ਕੁਲੈਕਸ਼ਨ ਇਸ ਸਾਲ ਹੁਣ ਤੱਕ ਸਿਰਫ 5 ਫੀਸਦੀ ਦਰ ਨਾਲ ਵਧਿਆ ਹੈ, ਜਿਸ ਦਾ ਸਿੱਧਾ ਮਤਲੱਬ ਹੈ ਕਿ ਬਜਟ 'ਚ ਤੈਅ 17.3 ਫੀਸਦੀ ਵਾਧੇ ਦਾ ਟੀਚਾ ਹਾਸਲ ਕਰਨ ਲਈ ਵਿੱਤੀ ਸਾਲ 2019-20 ਦੇ ਬਾਕੀ ਸਮੇਂ 'ਚ ਕੁਲੈਕਸ਼ਨ 'ਚ ਘੱਟੋ ਘੱਟ 27 ਫੀਸਦੀ ਦਰ ਨਾਲ ਵਾਧਾ ਦਰਜ ਕਰਨਾ ਹੋਵੇਗਾ।
ਦੂਜੀ ਕਿਸ਼ਤ ਜਮ੍ਹਾ ਹੋਣ ਦੇ ਬਾਅਦ ਕੁੱਲ ਟੈਕਸ ਕੁਲੈਕਸ਼ਨ 2.2 ਲੱਖ ਕਰੋੜ ਰੁਪਏ ਦਰਜ ਕੀਤਾ ਗਿਆ ਹੈ। ਵਾਸਤਵ 'ਚ ਸਕਲ ਪ੍ਰਤੱਖ ਟੈਕਸ ਕੁਲੈਕਸ਼ਨ ਹੁਣ ਤੱਕ 5.5 ਲੱਖ ਕਰੋੜ ਰੁਪਏ ਪਹੁੰਚ ਗਿਆ ਹੈ। ਕੁਲੈਕਸ਼ਨ ਟੀਚਾ 13.35 ਲੱਖ ਕਰੋੜ ਰੁਪਏ ਰੱਖਿਆ ਗਿਆ ਹੈ। ਇਸ ਬਾਰੇ 'ਚ ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਅਰਥਵਿਵਸਥਾ ਦੀ ਚਾਲ ਉਮੀਦ ਤੋਂ ਘੱਟ ਰਹਿਣ ਨਾਲ ਰਾਜਸਵ ਕੁਲੈਕਸ਼ਨ ਟੀਚਾ ਪੂਰਾ ਹੋਣ ਨੂੰ ਲੈ ਕੇ ਆਸ਼ੰਕੀ ਵਧ ਗਈ ਹੈ। ਜੇਕਰ ਹਾਲਾਤ ਨਹੀਂ ਸੁਧਰੇ ਤਾਂ ਕੁਲੈਕਸ਼ਨ ਦਾ ਟੀਚਾ ਹਾਸਲ ਕਰਨ ਸਰਕਾਰ ਲਈ ਖਾਸ ਮੁਸ਼ਕਿਲ ਹੋ ਸਕਦਾ ਹੈ। ਕੁੱਲ ਐਡਵਾਂਸ ਟੈਕਸ ਕੁਲੈਕਸ਼ਨ 'ਚ ਨਿਗਮਿਤ ਟੈਕਸ ਕੁਲੈਕਸ਼ਨ ਅਤੇ ਵਿਅਕਤੀਗਤ ਆਮਦਨ ਟੈਕਸ ਕੁਲੈਕਸ਼ਨ 'ਚ ਲੜੀਵਾਰ 6.5 ਫੀਸਦੀ ਅਤੇ 3.5 ਫੀਸਦੀ ਦਰ ਨਾਲ ਤੇਜ਼ੀ ਆਈ। ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ 'ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਘੱਟ ਕੇ 5 ਫੀਸਦੀ ਰਹਿ ਗਈ ਹੈ, ਜੋ ਪਿਛਲੀਆਂ 25 ਤਿਮਾਹੀਆਂ ਦਾ ਸਭ ਤੋਂ ਹੇਠਲਾ ਪੱਧਰ ਹੈ।
ਇਸ ਵਿੱਤੀ ਸਾਲ ਸਰਕਾਰ ਦੀ ਅਨੁਮਾਨਿਤ ਟੈਕਸ ਬਾਇੰਸੀ (ਜੀ.ਡੀ.ਪੀ. ਵਾਧਾ ਦਰ ਅਤੇ ਪ੍ਰਤੱਖ ਟੈਕਸ ਕੁਲੈਕਸ਼ਨ ਦਾ ਸੰਬੰਧ) 1.44 ਹੈ, ਜੋ ਪਿਛੇ ਸਾਲ ਦੇ 1.21 ਰਿਹਾ ਸੀ। ਸਰਲ ਸ਼ਬਦਾਂ 'ਚ ਕਹੀਏ ਤਾਂ ਜੇਕਰ ਨਾਮੀਨਲ ਜੀ.ਡੀ.ਪੀ. 10 ਫੀਸਦੀ ਰਫਤਾਰ ਨਾਲ ਵੱਧਦਾ ਹੈ ਤਾਂ ਪ੍ਰਤੱਖ ਟੈਕਸ ਕੁਲੈਕਸ਼ਨ 14.4 ਫੀਸਦੀ ਦਰ ਨਾਲ ਵਧੇਗਾ, ਪਰ ਮੌਜੂਦਾ ਹਾਲਾਤ 'ਚ ਅਜਿਹਾ ਮੁਮਕਿਨ ਨਹੀਂ ਦਿਸ ਰਿਹਾ ਹੈ।
ਕੱਚੇ ਤੇਲ 'ਚ ਮਜ਼ਬੂਤੀ, ਸੋਨੇ ਦੀ ਚਮਕ ਘਟੀ
NEXT STORY