ਨਵੀਂ ਦਿੱਲੀ—ਵਿੱਤੀ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਮਾਰਚ ਤੱਕ ਏਅਰ ਇੰਡੀਆ ਅਤੇ ਆਇਲ ਰਿਫਾਈਨਰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐੱਲ.) ਦੀ ਵਿਕਰੀ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇ। ਸਾਡੇ ਸਹਿਯੋਗੀ ਨੇ ਇਕ ਇੰਟਰਵਿਊ 'ਚ ਉਨ੍ਹਾਂ ਨੂੰ ਕਿਹਾ ਕਿ ਅਗਲੇ ਸਾਲ ਦੀ ਸ਼ੁਰੂਆਤ 'ਚ ਹੀ ਇਹ ਦੋਵੇਂ ਕੰਮ ਪੂਰੇ ਹੋ ਜਾਣ ਦੀ ਉਮੀਦ ਹੈ। ਵਿੱਤੀ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਦੋ ਕੰਪਨੀਆਂ ਨੂੰ ਵੇਚਣ ਨਾਲ ਇਸ ਵਿੱਤੀ ਸਾਲ 'ਚ ਇਕ ਲੱਖ ਕਰੋੜ ਦਾ ਫਾਇਦਾ ਹੋਵੇਗਾ।
ਸੀਤਾਰਮਣ ਨੇ ਕਿਹਾ ਕਿ ਏਅਰ ਇੰਡੀਆ ਦੀ ਵਿਕਰੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਵੇਸ਼ਕਾਂ 'ਚ ਉਤਸਾਹ ਦੇਖਿਆ ਗਿਆ ਹੈ। ਪਿਛਲੇ ਸਾਲ ਨਿਵੇਸ਼ਕਾਂ ਨੇ ਏਅਰ ਇੰਡੀਆ ਨੂੰ ਖਰੀਦਣ 'ਚ ਜ਼ਿਆਦਾ ਉਤਸ਼ਾਹ ਦਿਖਾਇਆ ਸੀ ਇਸ ਲਈ ਇਸ ਨੂੰ ਨਹੀਂ ਵੇਚਿਆ ਜਾ ਸਕਿਆ ਸੀ। ਦੱਸ ਦੇਈਏ ਕਿ ਮੌਜੂਦਾ ਵਿੱਤੀ ਸਾਲ 'ਚ ਟੈਕਸ ਕੁਲੈਕਸ਼ਨ 'ਚ ਗਿਰਾਵਟ ਨੂੰ ਦੇਖਦੇ ਹੋਏ ਸਰਕਾਰ ਵਿਨਿਵੇਸ਼ ਅਤੇ ਸਟ੍ਰੈਟਜਿਕ ਸੇਲ ਦੇ ਰਾਹੀਂ ਰੈਵੇਨਿਊ ਜੁਟਾਉਣਾ ਚਾਹੁੰਦੀ ਹੈ।
ਵਿੱਤੀ ਮੰਤਰੀ ਨੇ ਇਹ ਵੀ ਕਿਹਾ ਕਿ ਆਰਥਿਕ ਸੁਸਤੀ ਤੋਂ ਨਿਪਟਣ ਲਈ ਸਮੇਂ 'ਤੇ ਜ਼ਰੂਰੀ ਕਦਮ ਚੁੱਕੇ ਗਏ ਹਨ ਅਤੇ ਕਈ ਖੇਤਰ ਹੁਣ ਸੁਸਤੀ ਤੋਂ ਬਾਹਰ ਨਿਕਲ ਰਹੇ ਹਨ। ਸੀਤਾਰਮਣ ਨੇ ਦੱਸਿਆ ਕਿ ਕਈ ਉਦਯੋਗਾਂ ਦੇ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਬੈਲੇਂਸ ਸ਼ੀਟ 'ਚ ਸੁਧਾਰ ਕਰਨ ਅਤੇ ਉਨ੍ਹਾਂ 'ਚੋਂ ਕਈ ਨਵੇਂ ਨਿਵੇਸ਼ ਦੀ ਤਿਆਰੀ ਕਰ ਰਹੇ ਹਨ।
ਵਿੱਤੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਕੁਝ ਖੇਤਰਾਂ 'ਚ ਸੁਧਾਰ ਨਾਲ ਜੀ.ਐੱਸ.ਟੀ.ਕਲੈਕਸ਼ਨ ਵਧੇਗਾ। ਇਸ ਦੇ ਇਲਾਵਾ ਸੁਧਾਰ ਦੇ ਕਦਮਾਂ ਨਾਲ ਵੀ ਟੈਕਸ ਕੁਲੈਕਸ਼ਨ ਵਧ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਅੱਸਾਰ ਸਟੀਲ 'ਤੇ ਜੋ ਫੈਸਲਾ ਸੁਣਾਇਆ ਹੈ ਇਸ ਨਾਲ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ ਅਤੇ ਅਗਲੀ ਤਿਮਾਹੀ 'ਚ ਇਸ ਦਾ ਅਸਰ ਬੈਂਕਾਂ ਦੀ ਬੈਲੇਂਸ ਸ਼ੀਟ 'ਤੇ ਦੇਖਣ ਨੂੰ ਮਿਲੇਗਾ।
ਘਰੇਲੂ ਉਦਯੋਗਾਂ ਨੂੰ ਸਰਕਾਰ ਦਾ ਤੋਹਫਾ,NOC ਦੀ ਨਹੀਂ ਹੋਵੇਗੀ ਜ਼ਰੂਰਤ
NEXT STORY