ਨਵੀਂ ਦਿੱਲੀ—ਹਵਾਈ ਆਵਾਜਾਈ ਕੰਟਰੋਲ (ਏ.ਟੀ.ਸੀ.) ਅਧਿਕਾਰੀਆਂ ਲਈ ਪਹਿਲੀ ਵਾਰ ਲਾਈਸੈਂਸ ਦੀ ਵਿਵਸਥਾ ਕਰਨ ਦੇ ਬਾਅਦ ਸਰਕਾਰ ਨੇ ਸਾਰੇ ਮੌਜੂਦਾ ਏ.ਟੀ.ਸੀ. ਅਧਿਕਾਰੀਆਂ ਲਈ ਲਾਈਸੈਂਸ ਹਾਸਲ ਕਰਨ ਲਈ 31 ਦਸੰਬਰ 2019 ਤੱਕ ਦਾ ਸਮਾਂ ਤੈਅ ਕੀਤਾ ਹੈ। ਨਾਗਰਿਕ ਹਵਾਬਾਜ਼ੀ ਖੇਤਰ ਦੀਆਂ ਕੌਮਾਂਤਰੀ ਸੰਸਥਾਨਾਂ ਦੇ ਦਬਾਅ 'ਚ ਭਾਰਤ ਨੇ ਕਰੀਬ ਛੇ ਮਹੀਨੇ ਪਹਿਲਾਂ ਵਿਦੇਸ਼ਾਂ ਦੀ ਤਰਜ 'ਤੇ ਭਾਰਤੀ ਏ.ਟੀ.ਸੀ. ਕੰਟਰੋਲਰਾਂ ਲਈ ਵੀ ਲਾਈਸੈਂਸ ਦੀ ਵਿਵਸਥਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਹੁਣ ਤੱਕ ਏ.ਟੀ.ਸੀ. ਅਧਿਕਾਰੀਆਂ ਦੀ ਭਰਤੀ ਭਾਰਤੀ ਹਵਾਈ ਅੱਡਾ ਅਥਾਰਿਟੀ ਵਲੋਂ ਕੀਤੀ ਜਾਂਦੀ ਹੈ ਅਤੇ ਪ੍ਰਵੇਸ਼ ਪ੍ਰੀਖਿਆ ਅਤੇ ਡੂੰਘਾਈ ਨਾਲ ਸਿਖਲਾਈ ਦੇ ਬਾਅਦ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਇਕ ਸੂਚਨਾ 'ਚ ਦੱਸਿਆ ਕਿ ਜੋ.ਏ.ਟੀ.ਸੀ. ਅਧਿਕਾਰੀ 05 ਨਵੰਬਰ 2018 ਤੋਂ ਪਹਿਲਾਂ ਹਵਾਈ ਆਵਾਜ਼ਾਈ ਕੰਟਰੋਲ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ ਉਹ ਲਾਈਸੈਂਸ ਹਾਸਿਲ ਕਰਨ ਤੱਕ ਜਾਂ 31 ਦਸੰਬਰ 2019 ਤੱਕ ਕੰਮ ਕਰਨਾ ਜਾਰੀ ਰੱਖ ਸਕਦੇ ਹਨ। ਨਵੀਂ ਵਿਵਸਥਾ ਦੇ ਤਹਿਤ ਲਾਈਸੈਂਸ ਜਾਰੀ ਕਰਨ ਅਤੇ ਇਸ ਦੇ ਲਈ ਪ੍ਰੀਖਿਆ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੂੰ ਦਿੱਤੀ ਗਈ ਹੈ।
ਜਲਦ ਬਦਲ ਜਾਵੇਗਾ ਤੁਹਾਡਾ ਪਾਸਪੋਰਟ, ਸਰਕਾਰ ਲਾਉਣ ਜਾ ਰਹੀ ਹੈ ਚਿਪ
NEXT STORY