ਨਵੀਂ ਦਿੱਲੀ : ਏਅਰਲਾਈਨਜ਼ ਨੂੰ ਹੁਣ ਜਹਾਜ਼ ਵਿਚ ਵਿਚਕਾਰਲੀ ਸੀਟ ਖਾਲੀ ਰੱਖਣੀ ਹੋਵੇਗੀ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਬਾਅਦ ਇਹ ਫੈਸਲਾ ਲਿਆ ਹੈ। ਹਾਲਾਂਕਿ ਇਸ ਵਿਚ ਕੁੱਝ ਛੋਟ ਵੀ ਦਿੱਤੀ ਗਈ ਹੈ। ਨਵੇਂ ਦਿਸ਼ਾ-ਨਿਰਦੇਸ਼ ਵਿਚ ਏਅਰਲਾਈਨਜ਼ ਨੂੰ ਵਿਚਕਾਲੀ ਸੀਟ ਖਾਲੀ ਰੱਖਣ ਦੀ ਕੋਸ਼ਿਸ਼ ਕਰਨ ਨੂੰ ਕਿਹਾ ਗਿਆ ਹੈ।
ਜੇਕਰ ਇਹ ਸੰਭਵ ਨਾ ਹੋਵੇ ਤਾਂ ਅਜਿਹੀ ਹਾਲਤ ਵਿਚ ਵਿਚਕਾਰਲੀ ਸੀਟ ਦੇ ਯਾਤਰੀ ਨੂੰ ਸਰੀਰ ਨੂੰ ਕਵਰ ਕਰਨ ਵਾਲਾ ਗਾਊਨ ਦੇਣ ਦੀ ਗੱਲ ਕਹੀ ਗਈ ਹੈ। ਇਸ ਕਵਰ ਨੂੰ ਕੱਪੜਾ ਮੰਤਰਾਲਾ ਵੱਲੋਂ ਮਨਜੂਰ ਮਾਪਦੰਢਾਂ ਅਨੁਸਾਰ ਬਣਾਉਣਾ ਹੋਵੇਗਾ। ਹਾਲਾਂਕਿ ਇਕ ਪਰਿਵਾਰ ਦੇ ਮੈਂਬਰਾਂ ਨੂੰ ਇਕੱਠੇ ਬੈਠਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਾਰੇ ਯਾਤਰੀਆਂ ਨੂੰ ਏਅਰਲਾਈਨਜ਼ ਵੱਲੋਂ ਸੁਰੱਖਿਆ ਕਿੱਟ ਦੇਣ ਦਾ ਹੁਕਮ ਦਿੱਤਾ ਗਿਆ ਹੈ, ਜਿਸ ਵਿਚ ਮਾਸਕ, ਫੇਸ ਸ਼ੀਲਡ ਅਤੇ ਸੈਨੇਟਾਈਜ਼ਰ ਪਾਉਚ ਸ਼ਾਮਲ ਹੋਣਗੇ। ਨਵੇ ਦਿਸ਼ਾ-ਨਿਰਦੇਸ਼ 3 ਜੂਨ ਤੋਂ ਲਾਗੂ ਹੋਣਗੇ।
ਦਰਅਸਲ ਸੁਪਰੀਕ ਕੋਰਟ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਅਤੇ ਡੀ.ਜੀ.ਸੀ.ਏ. ਦੇ ਰਵੱਈਏ 'ਤੇ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ 26 ਮਈ ਨੂੰ ਇਕ ਮਾਹਰ ਕਮੇਟੀ ਦਾ ਗਠਨ ਕੀਤਾ ਸੀ। ਇਸ ਮਾਹਰ ਕਮੇਟੀ ਨੇ ਸਿਹਤ ਸਬੰਧੀ ਪ੍ਰੋਟੋਕਾਲ ਦੀ ਸਮੀਖਿਆ ਕਰਨ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੂੰ ਆਪਣੀਆਂ ਸਿਫਾਰਿਸ਼ਾਂ ਸੌਂਪੀਆਂ। ਇਨ੍ਹਾਂ ਸਿਫਾਰਿਸ਼ਾਂ ਵਿਚ ਵਿਚਕਾਰਲੀ ਸੀਟ ਖਾਲ੍ਹੀ ਛੱਡਣ ਦੇ ਇਲਾਵਾ ਹੋਰ ਵੀ ਕਈ ਸੁਝਾਅ ਦਿੱਤੇ ਗਏ ਹਨ। ਇਸ ਵਿਚ ਸਾਰੇ ਯਾਤਰੀਆਂ ਨੂੰ ਏਅਰਲਾਈਨਜ਼ ਵੱਲੋਂ ਸੁਰੱਖਿਆ ਕਿੱਟ ਪ੍ਰਦਾਨ ਕੀਤਾ ਜਾਣਾ ਸ਼ਾਮਲ ਹੈ। ਇਸ ਕਿੱਟ ਵਿਚ ਮਾਸਕ, ਫੇਸ ਸ਼ੀਲਡ ਅਤੇ ਸੈਨੇਟਾਈਜ਼ਰ (ਪਾਊਚ) ਸ਼ਾਮਲ ਹਨ।
ਡੀ.ਜੀ.ਸੀ.ਏ. ਨੇ ਜਹਾਜ਼ ਅੰਦਰ ਯਾਤਰੀਆਂ ਨੂੰ ਪਾਣੀ ਦਿੱਤੇ ਜਾਣ 'ਤੇ ਵੀ ਰੋਕ ਲਗਾ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਸਿਰਫ ਮੈਡੀਕਲ ਐਮਰਜੈਂਸੀ ਵਿਚ ਹੀ ਯਾਤਰੀਆਂ ਨੂੰ ਏਅਰਲਾਈਨਜ਼ ਵੱਲੋਂ ਪਾਣੀ ਦਿੱਤਾ ਜਾਣਾ ਚਾਹੀਦਾ ਹੈ। ਜਹਾਜ਼ ਵਿਚ ਖਾਣਾ ਪਰੋਸੇ ਜਾਣ 'ਤੇ ਪਹਿਲਾਂ ਤੋਂ ਹੀ ਰੋਕ ਲੱਗੀ ਹੋਈ ਹੈ।
ਭੀਮ ਐਪ ਦਾ ਡਾਟਾ ਲੀਕ ਹੋਣ ਦੀ ਖਬਰ, NPCI ਨੇ ਦਿੱਤਾ ਅਹਿਮ ਬਿਆਨ
NEXT STORY