ਨਵੀਂ ਦਿੱਲੀ— ਭਾਰਤੀ ਏਅਰਟੈੱਲ ਦੇ ਪੇਮੈਂਟ ਬੈਂਕ ਨੂੰ ਅੱਜ ਆਰ. ਬੀ. ਆਈ. ਅਤੇ UIDAI ਵੱਲੋਂ ਵੱਡੀ ਰਾਹਤ ਮਿਲੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਉਸ 'ਤੇ ਨਵੇਂ ਗਾਹਕ ਜੋੜਨ 'ਤੇ ਲਾਈ ਰੋਕ ਨੂੰ ਹਟਾ ਦਿੱਤਾ ਹੈ। ਹੁਣ ਏਅਰਟੈੱਲ ਪੇਮੈਂਟ ਬੈਂਕ ਨਵੇਂ ਗਾਹਕ ਜੋੜ ਸਕਦਾ ਹੈ। UIDAI ਨੇ ਵੀ ਉਸ ਨੂੰ ਆਧਾਰ ਨੰਬਰ ਜ਼ਰੀਏ ਈ-ਵੈਰੀਫਿਕੇਸ਼ਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਆਧਾਰ ਜਾਰੀ ਕਰਤਾ ਅਥਾਰਟੀ UIDAI ਨੇ ਭਾਰਤੀ ਏਅਰਟੈੱਲ ਅਤੇ ਉਸ ਦੇ ਪੇਮੈਂਟ ਬੈਂਕ ਵਿਰੁੱਧ ਸਖਤ ਕਾਰਵਾਈ ਕਰਦਿਆਂ ਕੰਪਨੀ ਦਾ KYC ਲਾਇਸੈਂਸ ਮੁਅੱਤਲ ਕਰ ਦਿੱਤਾ ਸੀ।ਆਥਾਰਟੀ ਨੇ ਕਿਹਾ ਸੀ ਕਿ ਜਿੰਨਾ ਚਿਰ ਮਾਮਲਾ ਨਹੀਂ ਸੁਲਝਦਾ ਓਨਾ ਚਿਰ ਏਅਰਟੈੱਲ ਆਪਣੇ ਗਾਹਕਾਂ ਦੇ ਸਿਮ ਕਾਰਡ ਅਤੇ ਏਅਰਟੈੱਲ ਪੇਮੈਂਟ ਬੈਂਕ ਦੀ ਈ-ਵੈਰੀਫਿਕੇਸ਼ਨ ਨਹੀਂ ਕਰ ਸਕੇਗਾ।
ਏਅਰਟੈੱਲ 'ਤੇ ਦੋਸ਼ ਸੀ ਕਿ ਉਸ ਨੇ ਗਾਹਕਾਂ ਦੀ ਮਨਜ਼ੂਰੀ ਤੋਂ ਬਿਨਾਂ ਹੀ ਉਨ੍ਹਾਂ ਦੇ ਪੇਮੈਂਟ ਬੈਂਕ 'ਚ ਖਾਤੇ ਖੋਲ੍ਹ ਦਿੱਤੇ।ਇਹ ਸਭ ਕੰਪਨੀ ਨੇ ਗਾਹਕਾਂ ਤੋਂ ਆਧਾਰ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਕੀਤਾ। ਗਾਹਕਾਂ ਨੇ ਸਿਮ ਦੀ ਈ-ਵੈਰੀਫਿਕੇਸ਼ਨ ਰਾਹੀਂ ਕੰਪਨੀ ਨਾਲ ਆਧਾਰ ਜਾਣਕਾਰੀ ਸਾਂਝੀ ਕੀਤੀ ਸੀ।ਕੰਪਨੀ 'ਤੇ ਗੰਭੀਰ ਇਲਜ਼ਾਮ ਲੱਗੇ ਸਨ ਕਿ ਇਨ੍ਹਾਂ ਪੇਮੈਂਟ ਬੈਂਕ ਖਾਤਿਆਂ ਦੀ ਵਰਤੋਂ ਐਲ. ਪੀ. ਜੀ. ਸਬਸਿਡੀ ਹਾਸਲ ਕਰਨ ਲਈ ਕੀਤੀ ਗਈ। ਉਦੋਂ ਕੰਪਨੀ ਨੇ ਸਫਾਈ 'ਚ ਕਿਹਾ ਸੀ ਕਿ ਉਸ ਨੇ ਕੋਈ ਗਲਤ ਕੰਮ ਨਹੀਂ ਕੀਤਾ ਅਤੇ ਗਾਹਕਾਂ ਦੇ ਖਾਤੇ ਨਿਯਮਾਂ ਮੁਤਾਬਕ ਖੋਲ੍ਹੇ ਹਨ। UIDAI ਨੇ ਇਸ ਸਾਲ ਮਾਰਚ 'ਚ ਏਅਰਟੈੱਲ ਨੂੰ ਗਾਹਕਾਂ ਦੀ ਆਧਾਰ ਵੈਰੀਫਿਕੇਸ਼ਨ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਉਸ ਦੇ ਪੇਮੈਂਟ ਬੈਂਕ 'ਤੇ ਲਾਈ ਰੋਕ ਨਹੀਂ ਹਟਾਈ ਸੀ।
ਆਮਦਨ ਕਰ ਵਿਭਾਗ 20 ਲੱਖ ਤੋਂ ਘੱਟ ਦੇ ਮਾਮਲਿਆਂ ਦੀ ਨਹੀਂ ਕਰੇਗਾ ਸੁਣਵਾਈ : ਕੇਂਦਰ ਸਰਕਾਰ
NEXT STORY