ਨਵੀਂ ਦਿੱਲੀ — ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ ਅਜੇ ਅਤੇ ਸਵਾਤੀ ਪਿਰਾਮਲ ਦੇ ਬੇਟੇ ਆਨੰਦ ਪਿਰਾਮਲ ਨਾਲ 12 ਦਸੰਬਰ ਨੂੰ ਹੋਣ ਜਾ ਰਿਹਾ ਹੈ। ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਰਾਜਸਥਾਨ ਦੇ ਉਦੇਪੁਰ ਵਿਚ ਬਹੁਤ ਹੀ ਵੱਡੇ ਪੱਧਰ 'ਤੇ ਮਨਾਏ ਗਏ। ਲਗਾਤਾਰ ਦੋ ਦਿਨ ਤੱਕ ਚੱਲਣ ਵਾਲੇ ਇਨ੍ਹਾਂ ਫੰਕਸ਼ਨਾਂ ਵਿਚ ਦੇਸ਼-ਵਿਦੇਸ਼ ਦੇ ਮਹਿਮਾਨ ਨਵੇਂ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਇਨ੍ਹਾਂ ਸਮਾਗਮਾਂ ਵਿਚ ਬਾਲੀਵੁੱਡ ਸਿਤਾਰਿਆਂ ਸਮੇਤ ਭਾਰਤੀ ਖਿਡਾਰੀਆਂ ਅਤੇ ਉੱਚ ਪੱਧਰ ਦੇ ਵਪਾਰੀਆਂ ਨੇ ਹਾਜ਼ਰੀ ਭਰੀ।
ਫੰਕਸ਼ਨ ਦੌਰਾਨ ਸ਼ਾਹਰੁਖ ਖਾਨ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ, ਪ੍ਰਿਅੰਕਾ ਚੋਪੜਾ, ਸਲਮਾਨ ਖਾਨ ਨੇ ਵੀ ਪਰਫਾਰਮ ਕੀਤਾ। ਇਨ੍ਹਾਂ ਤੋਂ ਇਲਾਵਾ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ, ਜਾਨ ਅਬਰਾਹਮ, ਕਰਣ ਜੌਹਰ, ਵਰੁਣ ਧਵਨ, ਕੈਟਰੀਨਾ ਕੈਫ ਅਤੇ ਅਨਿਲ ਕਪੂਰ ਆਦਿ ਨੇ ਰੰਗ ਬੰਨ੍ਹੇ।
ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਦੀ ਪਰਫਾਰਮੈਂਸ ਦੌਰਾਨ ਵੀ ਮਹਿਮਾਨਾਂ ਨੇ ਰੱਜ ਕੇ ਮਸਤੀ ਕੀਤੀ। ਦੋਵਾਂ ਨੇ ਗੁਰੂ ਫਿਲਮ ਦੇ ਗਾਣੇ 'ਤੇ ਡਾਂਸ ਕੀਤਾ, ਜਿਹੜਾ ਕਿ ਕਾਫੀ ਵਾਇਰਲ ਹੋ ਰਿਹਾ ਹੈ। ਅਜਿਹਾ ਹੀ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਸ਼ਾਹਰੁਖ ਖਾਨ, ਮੁਕੇਸ਼ ਅੰਬਾਨੀ ਦੇ ਕੁੜਮ ਅਜੇ ਪਿਰਾਮਲ ਦੇ ਨਾਲ ਡਾਂਸ ਕਰ ਰਹੇ ਹਨ। ਉਹ ਕਭੀ ਖੁਸ਼ੀ ਕਭੀ ਗਮ ਫਿਲਮ ਦੇ ਗਾਣੇ 'ਸ਼ਾਵਾ-ਸ਼ਾਵਾ' 'ਤੇ ਡਾਂਸ ਕਰਦੇ ਦਿਖਾਈ ਦਿੱਤੇ।
ਸ਼ਾਹਰੁਖ ਖਾਨ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਅੰਬਾਨੀ ਪਰਿਵਾਰ ਵੀ ਡਾਂਸ ਕਰਦਾ ਦਿਖਾਈ ਦੇ ਰਿਹਾ ਹੈ। ਸ਼ਾਹਰੁਖ ਖਾਨ ਅੰਬਾਨੀ ਪਰਿਵਾਰ ਦੇ ਹਰ ਫੰਕਸ਼ਨ ਵਿਚ ਮੌਜੂਦ ਹੁੰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਸ਼ਾਨਦਾਰ ਪਰਫਾਰਮੈਂਸ ਕਰਕੇ ਸਾਰਿਆਂ ਦਾ ਦਿੱਲ ਜਿੱਤ ਲਿਆ। ਇਸ ਪਰਫਾਰਮੈਂਸ ਦੌਰਾਨ ਸ਼ਾਹੁਰਖ ਖਾਨ ਨੇ ਪਤਨੀ ਗੌਰੀ ਨਾਲ ਡਾਂਸ ਕੀਤਾ।
SBI ਦਾ ਗਾਹਕਾਂ ਨੂੰ ਝਟਕਾ, ਅੱਜ ਤੋਂ ਵਧ ਗਿਆ ਤੁਹਾਡੇ 'ਤੇ ਇਹ ਬੋਝ
NEXT STORY