ਨਵੀਂ ਦਿੱਲੀ - ਏਲਨ ਮਸਕ ਨੇ ਇਕ ਵਾਰ ਫਿਰ ਭਾਰਤੀ ਬਾਜ਼ਾਰ ਵਿਚ ਧਮਾਕੇਦਾਰ ਐਂਟਰੀ ਮਾਰਨ ਵੱਲ ਇਸ਼ਾਰਾ ਕੀਤਾ ਹੈ। ਟੈਸਲਾ ਦੇ ਮਾਲਕ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ’ਤੇ ਇਕ ਟਵੀਟ ਵਿਚ ਇਸ ਦੀ ਜਾਣਕਾਰੀ ਦਿੱਤੀ। ਇਸ ਟਵੀਟ ਵਿਚ ਮਸਕ ਨੇ ਉੱਤਰੀ ਅਮਰੀਕਾ, ਯੂਰਪ ਅਤੇ ਚੀਨ ਤੋਂ ਬਾਅਦ ਹੁਣ ਦੂਜੇ ਕੌਮਾਂਤਰੀ ਬਾਜ਼ਾਰਾਂ ਵਿਚ ਵੀ ਕਦਮ ਰੱਖਣ ਬਾਰੇ ਦੱਸਿਆ।
ਸਾਲ 2019 ਦੇ ਅੰਤ ਤੱਕ ਕੰਪਨੀ ਦੁਨੀਆ ਦੀ ਹਰ ਆਬਾਦੀ ਤੱਕ ਆਪਣੀ ਹਾਜ਼ਰੀ ਦਰਜ ਕਰਵਾਉਣ ਦੀ ਕੋਸ਼ਿਸ਼ ਵਿਚ ਹੈ। ਮਸਕ ਨੇ ਕਿਹਾ ਕਿ ਟੈਸਲਾ ਆਪਣੇ ਭੂਗੋਲਿਕ ਖੇਤਰ ਨੂੰ ਵਧਾਉਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਦੱਸਣਯੋਗ ਹੈ ਕਿ ਫਿਲਹਾਲ ਕੰਪਨੀ ਚੀਨ ਵਿਚ ਆਪਣੀ ਮਾਡਲ 3 ਨੂੰ ਮੈਨੂਫੈਕਚਰ ਕਰਨ ਦੀ ਤਿਆਰੀ ਵਿਚ ਹੈ। ਕੰਪਨੀ ਨੇ ਇੱਥੇ 7000 ਯੂਨਿਟਸ ਦਾ ਉਤਪਾਦਨ ਕਰਨ ਦਾ ਟੀਚਾ ਰੱਖਿਆ ਹੈ, ਜਿਸ ਦੇ ਲਈ ਫਿਲਹਾਲ ਕੰਮ ਚੱਲ ਰਿਹਾ ਹੈ।
ਏਲਨ ਮਸਕ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਟੈਸਲਾ ਸਾਲ 2019-20 ਵਿਚ ਭਾਰਤੀ ਬਾਜ਼ਾਰ ਸਮੇਤ ਦੂਜੇ ਦੇਸ਼ਾਂ ਵਿਚ ਵੀ ਕਦਮ ਰੱਖਣ ਦਾ ਮਨ ਬਣਾ ਰਹੀ ਹੈ। ਉਨ੍ਹਾਂ ਆਪਣੇ ਟਵੀਟ ਵਿਚ ਲਿਖਿਆ, ‘‘ਸਾਨੂੰ ਆਸ ਹੈ ਕਿ ਸਾਲ 2019 ਤੱਕ ਅਸੀਂ ਭਾਰਤ, ਅਫਰੀਕਾ ਅਤੇ ਦੱਖਣ ਅਮਰੀਕਾ ਵਿਚ ਵੀ ਕਦਮ ਰੱਖਾਂਗੇ। ਇਸ ਦਾ ਸਾਲ 2020 ਤੱਕ ਅਸੀਂ ਹੋਰ ਜ਼ਿਆਦਾ ਵਿਸਥਾਰ ਵੀ ਕਰਾਂਗੇ।’’ ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਏਲਨ ਮਸਕ ਨੇ ਭਾਰਤੀ ਬਾਜ਼ਾਰ ਵਿਚ ਕਦਮ ਰੱਖਣ ਵੱਲ ਇਤਾ ਹੈ। ਇਸ ਤੋਂ ਪਹਿਲਾਂ ਮਈ 2018 ਵਿਚ ਹੀ ਮਸਕ ਨੇ ਕਿਹਾ ਸੀ, ‘‘ਸਾਨੂੰ ਭਾਰਤ ਵਿਚ ਕਦਮ ਰੱਖਣ ਵਿਚ ਖੁਸ਼ੀ ਹੋਵੇਗੀ ਪਰ ਬਦਕਿਸਮਤੀ ਨਾਲ ਭਾਰਤ ਸਰਕਾਰ ਦੇ ਕੁੱਝ ਚੁਣੌਤੀ ਭਰਪੂਰ ਨਿਯਮਾਂ ਨਾਲ ਇਹ ਸੰਭਵ ਨਹੀਂ ਹੋ ਸਕਿਆ ਹੈ। ਸਾਡੇ ਕੰਪਨੀ ਦੇ ਸੀ. ਐੱਫ. ਓ. ਦੀਪਕ ਆਹੂਜਾ ਖੁਦ ਭਾਰਤ ਤੋਂ ਹਨ। ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਹੋ ਜਾਵੇਗਾ ਕਿ ਸਾਨੂੰ ਭਾਰਤ ਵਿਚ ਆਉਣਾ ਚਾਹੀਦਾ ਹੈ ਤਾਂ ਅਸੀਂ ਆ ਜਾਵਾਂਗੇ।’’
ਦੁਨੀਆ ਭਰ ’ਚ 60 ਫ਼ੀਸਦੀ ਇਲੈਕਟ੍ਰਿਕ ਵਾਹਨ ਲਈ ਟੈਸਲਾ ਬਣਾਉਂਦੀ ਹੈ ਬੈਟਰੀ
ਜ਼ਿਕਰਯੋਗ ਹੈ ਕਿ ਨੇਵਾਦਾ ਵਿਚ ਟੈਸਲਾ ਦੀ ਗੀਗਾ ਫੈਕਟਰੀ ਬੀਤੇ ਕੁੱਝ ਸਮੇਂ ’ਚ ਲੀਥੀਅਮ ਬੈਟਰੀ ਬਣਾਉਣ ਨੂੰ ਲੈ ਕੇ ਵਧੀਆ ਕੰਮ ਕਰ ਰਹੀ ਹੈ। ਕੰਪਨੀ ਪੈਨਾਸੋਨਿਕ ਦੇ ਨਾਲ ਮਿਲ ਕੇ ਇਸ ’ਤੇ ਕੰਮ ਕਰ ਰਹੀ ਹੈ। ਦੱਸਣਯੋਗ ਹੈ ਕਿ ਟੈਸਲਾ ਅਤੇ ਪੈਨਾਸੋਨਿਕ ਇਕੱਠੇ ਮਿਲ ਕੇ ਦੁਨੀਆਭਰ ਦੇ ਇਲੈਕਟ੍ਰਿਕ ਵਾਹਨਾਂ ਵਿਚ ਲੱਗਣ ਵਾਲੀਆਂ 60 ਫ਼ੀਸਦੀ ਬੈਟਰੀਆਂ ਦਾ ਉਤਪਾਦਨ ਕਰਦੀਆਂ ਹਨ। ਏਲਨ ਮਸਕ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ 2015 ਵਿਚ ਟੈਸਲਾ ਪਲਾਂਟ ਵਿਚ ਵੀ ਆ ਚੁੱਕੇ ਹਨ। ਮਾਡਲ 3 ਦੇ ਲਾਂਚ ਤੋਂ ਪਹਿਲਾਂ ਟੈਸਲਾ ਨੇ ਇਸ ਦੀ ਬੁਕਿੰਗ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ।
ਕਿਸਾਨਾਂ ਲਈ ਖੁਸ਼ਖਬਰੀ! ਖੰਡ ਮਿੱਲਾਂ 'ਚ ਸ਼ੁਰੂ ਹੋਣ ਜਾ ਰਿਹੈ ਪਿੜਾਈ ਦਾ ਕੰਮ
NEXT STORY