ਨਵੀਂ ਦਿੱਲੀ- ਇਲੈਕਟ੍ਰੋਨਿਕ ਕਾਰ ਬਣਾਉਣ ਵਾਲੀ ਕੰਪਨੀ ਟੇਸਲਾ ਦੇ ਮਾਲਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਏਲਨ ਮਸਕ ਨੇ ਇਤਿਹਾਸ ਰਚ ਦਿੱਤਾ ਹੈ। ਦਰਅਸਲ ਏਲਨ ਮਸਕ ਦੀ ਜਾਇਦਾਦ 'ਚ ਬੇਤਹਾਸ਼ਾ ਵਾਧਾ ਹੋਇਆ ਹੈ। ਸੋਮਵਾਰ ਨੂੰ ਏਲਨ ਮਸਕ ਦੀ ਦੌਲਤ 'ਚ 2.71 ਲੱਖ ਕਰੋੜ ਰੁਪਏ (36.2 ਅਰਬ ਡਾਲਰ) ਦਾ ਵਾਧਾ ਹੋਇਆ। ਇਹ ਕਿਸੇ ਅਮੀਰ ਦੀ ਦੌਲਤ 'ਚ ਇਕ ਦਿਨ 'ਚ ਆਇਆ ਹੁਣ ਤੱਕ ਦੀ ਸਭ ਤੋਂ ਵੱਡਾ ਵਾਧਾ ਹੈ। ਬਲਿਊ ਬਰਗ ਬਿਲੇਨੀਅਰਸ ਇੰਡੈਕਸ ਦੇ ਅਨੁਸਾਰ ਮਕਸ ਦੀ ਦੌਲਤ 289 ਅਰਬ ਡਾਲਰ ਹੋ ਗਈ ਹੈ।
ਸੋਮਵਾਰ ਨੂੰ ਟੇਸਲਾ ਦਾ ਮਾਰਕਿਟ ਕੈਪ 1 ਲੱਖ ਕਰੋੜ ਡਾਲਰ ਨੂੰ ਪਾਰ ਕਰ ਗਿਆ। ਇਹ ਉਪਲੱਬਧੀ ਹਾਸਲ ਕਰਨ ਵਾਲੀ ਟੇਸਲਾ ਅਮਰੀਕਾ ਦੀ ਛੇਵੀਂ ਕੰਪਨੀ ਹੈ। ਸੋਮਵਾਰ ਨੂੰ ਕੰਪਨੀ ਦਾ ਸ਼ੇਅਰ 14.9 ਫੀਸਦੀ ਵਧ ਕੇ 52 ਹਫਤੇ ਦੀ ਨਵੀਂ ਉਚਾਈ 1,045.02 ਡਾਲਰ 'ਚੇ ਪਹੁੰਚ ਗਈ। ਸ਼ੇਅਰ 'ਚ ਉਛਾਲ ਨਾਲ ਏਲਨ ਮਸਕ ਦੀ ਦੌਲਤ ਵਧੀ।
ਹੇਟਰਸ ਗਲੋਬਲ ਹੋਲਡਿੰਗਸ ਨੇ 100,000 ਟੇਸਲਾ ਕਾਰਾਂ ਦਾ ਆਰਡਰ ਦਿੱਤਾ ਹੈ। 1 ਲੱਖ ਕਾਰਾਂ ਦਾ ਆਰਡਰ ਮਿਲਣ ਨਾਲ ਟੇਸਲਾ ਦੇ ਸ਼ੇਅਰਾਂ 'ਚ ਸ਼ਾਨਦਾਰ ਤੇਜ਼ੀ ਆਈ। ਟੇਸਲਾ 'ਚ ਮਸਕ ਦੀ 23 ਫੀਸਦੀ ਹਿੱਸੇਦਾਰੀ ਹੈ। ਸ਼ੇਅਰ 'ਚ ਤੇਜ਼ੀ ਨਾਲ ਇਕ ਦਿਨ 'ਚ ਉਨ੍ਹਾਂ ਦੀ ਦੌਲਤ 2.71 ਲੱਖ ਕਰੋੜ ਰੁਪਏ ਵੱਧ ਗਈ ਹੈ।
ਇਨ੍ਹਾਂ ਕੰਪਨੀਆਂ ਤੋਂ ਜ਼ਿਆਦਾ ਮਸਕ ਦੀ ਦੌਲਤ
ਇਸ ਤੋਂ ਇਲਾਵਾ ਮਸਕ ਰਾਕੇਟ ਮੇਕਰ ਸਪੇਸਐਕਸ ਦੇ ਇਕ ਪ੍ਰਮੁੱਖ ਸ਼ੇਅਰਹੋਲਡਰਸ ਅਤੇ ਸੀ.ਈ.ਓ ਹੈ। ਇਕ ਰਿਪੋਰਟ ਮੁਤਾਬਕ ਇਕ ਨਿੱਜੀ ਕੰਪਨੀ ਜਿਸ ਦੀ ਕੀਮਤ ਅਕਤੂਬਰ ਸਕੈਂਡਰੀ ਸ਼ੇਅਰ ਵਿਕਰੀ ਦੇ ਰੂਪ 'ਚ 100 ਅਰਬ ਡਾਲਰ ਹੈ। ਸਾਲ 2021 'ਚ ਮਸਕ ਦੀ ਸੰਪਤੀ 'ਚ 119 ਅਰਬ ਡਾਲਰ ਦਾ ਵਾਧਾ ਹੋਇਆ।
ਮਸਕ ਦੀ ਕੁੱਲ ਜਾਇਦਾਦ 289 ਅਰਬ ਡਾਲਰ ਹੈ ਜੋ ਹੁਣ ਐਕਸਾਨ ਮੋਬਿਲ ਕਾਰਪ ਜਾਂ Nike Inc ਦੇ ਮਾਰਕਿਟ ਵੈਲਿਊ ਤੋਂ ਜ਼ਿਆਦਾ ਹੈ। ਬਲਿਊਬਰਗ ਬਿਲੇਨੀਅਰਸ ਇੰਡੈਕਸ ਦੇ ਇਤਿਹਾਸ 'ਚ ਇਹ ਸਭ ਤੋਂ ਵੱਡਾ ਵਨਡੇਅ ਗੇਨ ਹੈ। ਪਿਛਲੇ ਸਾਲ ਚੀਨੀ ਅਰਬਪਤੀ ਝੋਂਗ ਸ਼ਾਨਸ਼ਾਨ ਦੀ ਦੌਲਤ 'ਚ 32 ਬਿਲੀਅਨ ਡਾਲਰ ਦਾ ਉਛਾਲ ਆਇਆ ਸੀ, ਹੁਣ ਉਨ੍ਹਾਂ ਦੀ ਬੋਤਲਬੰਦ ਪਾਣੀ ਕੰਪਨੀ, ਨੋਂਗਫੂ ਸਪਰਿੰਗ ਕੰਪਨੀ (Nongfu Spring Co) ਲਿਸਟ ਹੋਈ ਸੀ।
ESIC ਯੋਜਨਾ ਨਾਲ ਅਗਸਤ ’ਚ 13.22 ਲੱਖ ਨਵੇਂ ਮੈਂਬਰ ਜੁੜੇ
NEXT STORY