ਨਵੀਂ ਦਿੱਲੀ — ਈ-ਕਾਮਰਸ ਵੈਬਸਾਈਟ ਐਮਾਜ਼ੋਨ ਗਣਤੰਤਰ ਦਿਵਸ ਮੌਕੇ ਸਾਲ ਦੀ ਪਹਿਲੀ ਗ੍ਰੇਟ ਇੰਡੀਅਨ ਸੇਲ ਲੈ ਕੇ ਆਇਆ ਹੈ। ਇਹ ਸੇਲ 19 ਜਨਵਰੀ ਤੋਂ 22 ਜਨਵਰੀ ਵਿਚਕਾਰ ਹੋਵੇਗੀ। ਇਸ ਸੇਲ ਵਿਚ ਐਮਾਜ਼ੋਨ ਵੱਖ-ਵੱਖ ਉਤਪਾਦਾਂ 'ਤੇ ਭਾਰੀ ਛੋਟ ਦੇ ਰਿਹਾ ਹੈ। ਇਸ ਦੇ ਨਾਲ ਹੀ ਜੇਕਰ ਤੁਹਾਡੇ ਕੋਲ ਸਟੇਟ ਬੈਂਕ ਦਾ ਕਾਰਡ ਹੈ ਤਾਂ ਇਸ ਸੇਲ ਵਿਚ ਖਰੀਦਦਾਰੀ ਕਰਨ 'ਤੇ 10 ਫੀਸਦੀ ਤੱਕ ਦਾ ਇੰਸਟੈਂਟ ਡਿਸਕਾਊਂਟ ਵੀ ਦਿੱਤਾ ਜਾਵੇਗਾ। ਆਓ ਜਾਣਦੇ ਹਾਂ ਕੰਪਨੀ ਦੇ ਹੋਰ ਆਫਰਸ ਬਾਰੇ।
ਮੋਬਾਈਲ ਫੋਨ 'ਤੇ ਮਿਲੇਗੀ ਭਾਰੀ ਛੋਟ
ਇਸ ਗ੍ਰੇਟ ਇੰਡੀਅਨ ਸੇਲ 'ਚ ਐਮਾਜ਼ੋਨ ਮੋਬਾਈਲ ਫੋਨ 'ਤੇ 40 ਫੀਸਦੀ ਤੱਕ ਦੀ ਛੋਟ ਦੇਣ ਵਾਲਾ ਹੈ। ਐਮਾਜ਼ੋਨ ਗਾਹਕਾਂ ਨੂੰ ਲੇਟੈਸਟ(Latest) ਅਤੇ ਬੈਸਟਸੈਲਿੰਗ(Best Selling) ਮੋਬਾਈਲ ਫੋਨਸ 'ਤੇ ਇਹ ਛੋਟ ਦੇ ਰਿਹਾ ਹੈ। ਸੇਲ 'ਚ ਕਈ ਵੱਡੀ ਕੰਪਨੀਆਂ ਦੇ ਫੋਨ ਨੂੰ ਗਾਹਕ ਨੋ ਕਾਸਟ ਈ.ਐਮ.ਆਈ. ਅਤੇ ਐਕਸਚੇਂਜ ਆਫਰ ਤਹਿਤ ਵੀ ਖਰੀਦ ਸਕਣਗੇ।
ਕੱਪੜਿਆਂ 'ਤੇ ਮਿਲੇਗੀ 80 ਫੀਸਦੀ ਤੱਕ ਦੀ ਛੋਟ
ਐਮਾਜ਼ੋਨ ਦੀ ਇਸ ਸੇਲ ਵਿਚ Amazon Fashion ਕੈਟੇਗਰੀ 'ਚ ਆਉਣ ਵਾਲੇ ਉਤਪਾਦਾਂ 'ਤੇ ਗਾਹਕਾਂ ਨੂੰ 80 ਫੀਸਦੀ ਤੱਕ ਦੀ ਛੋਟ ਮਿਲੇਗੀ। ਇਸ ਕੈਟੇਗਰੀ ਵਿਚ ਕੱਪੜਿਆਂ ਤੋਂ ਇਲਾਵਾ ਫੁੱਟਵਿਅਰ, ਘੜੀਆਂ ਅਤੇ ਬੈਗਸ-ਲਗੇਜ ਵੀ ਸ਼ਾਮਲ ਹਨ।
ਟੀ.ਵੀ. ਅਤੇ ਘਰੇਲੂ ਉਪਕਰਣਾਂ 'ਤੇ 40 ਫੀਸਦੀ ਤੋਂ ਜ਼ਿਆਦਾ ਦੀ ਛੋਟ
ਇਸ ਸੇਲ ਵਿਚ ਐਮਾਜ਼ੋਨ ਘਰੇਲੂ ਉਪਕਰਣÎਾਂ 'ਤੇ ਵੀ ਭਾਰੀ ਛੋਟ ਦੇ ਰਿਹਾ ਹੈ। ਇਸ ਸੇਲ 'ਚ ਟੀ.ਵੀ. ਦੇ ਨਾਲ ਹੀ ਫਰਿੱਜ, ਮਾਈਕ੍ਰੋਵੇਵ, ਏਅਰਕੰਡੀਸ਼ਨਰ ਅਤੇ ਕਈ ਹੋਰ ਘਰੇਲੂ ਉਪਕਰਣ ਸ਼ਾਮਲ ਹਨ। ਸੇਲ ਵਿਚ ਇਨ੍ਹਾਂ ਉਤਪਾਦਾਂ 'ਤੇ ਘੱਟੋ-ਘੱਟ 40 ਫੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ। ਗਾਹਕ ਇਸ ਕੈਟੇਗਰੀ ਦੇ ਉਤਪਾਦਾਂ ਲਈ ਨੋ-ਕਾਸਟ ਈ.ਐਮ.ਆਈ. ਆਫਰ ਤੋਂ ਇਲਾਵਾ ਸ਼ੈਡਿਊਲਡ ਡਿਲਵਰੀ ਵੀ ਲੈ ਸਕਦੇ ਹਨ। ਗਾਹਕਾਂ ਨੂੰ ਸੇਲ 'ਚ 3,999 ਰੁਪਏ ਤੋਂ ਸ਼ੁਰੂ ਹੋਣ ਵਾਲੇ ਐਮਾਜ਼ੋਨ ਫਾਇਰ ਸਟਿੱਕ 'ਤੇ 1200 ਰੁਪਏ ਤੱਕ ਦੀ ਛੋਟ ਦਿੱਤੀ ਜਾਵੇਗੀ।
ਡੈਬਿਟ ਕਾਰਡ 'ਤੇ ਵੀ ਮਿਲੇਗਾ ਈ.ਐਮ.ਆਈ. ਦਾ ਵਿਕਲਪ
ਐਮਾਜ਼ੋਨ ਦੀ ਇਸ ਸੇਲ 'ਚ ਗਾਹਕਾਂ ਨੂੰ ਕ੍ਰੈਡਿਟ ਕਾਰਡ ਹੀ ਨਹੀਂ ਸਗੋਂ ਡੈਬਿਟ ਕਾਰਡ 'ਤੇ ਵੀ ਈ.ਐਮ.ਆਈ. ਦਾ ਵਿਕਲਪ ਮਿਲੇਗਾ। ਇਸ ਤੋਂ ਇਲਾਵਾ ਸੇਲ ਵਿਚ ਬਜਾਜ ਫਾਇਨਾਂਸ ਦੇ ਜ਼ਰੀਏ ਵੀ ਈ.ਐਮ.ਆਈ. ਦੇ ਨਾਲ ਖਰੀਦਦਾਰੀ ਕਰਨ ਦਾ ਵਿਕਲਪ ਮਿਲਣ ਵਾਲਾ ਹੈ।
ਹੁਣ ਸਕੂਲ, ਹਸਪਤਾਲ ਅਤੇ ਮਕਾਨ ਦੇ ਆਲੇ-ਦੁਆਲੇ ਨਹੀਂ ਬਣਨਗੇ ਪੈਟਰੋਲ ਪੰਪ, ਨੇ ਜਾਰੀ ਕੀਤੇ ਨਿਰਦੇਸ਼
NEXT STORY