ਨਵੀਂ ਦਿੱਲੀ — ਭਾਰਤ ਪੇਸ਼ੇਵਰ ਦੀ ਆਵਾਜਾਈ 'ਤੇ ਪਾਬੰਦੀਆਂ ਨੂੰ ਲੈ ਕੇ ਆਪਣੇ 8 ਵੱਡੇ ਵਪਾਰਕ ਭਾਈਵਾਲਾਂ ਤੋਂ ਇਲਾਵਾ ਉਨ੍ਹਾਂ ਦੇਸ਼ਾਂ ਦੀ ਰੈਂਕਿੰਗ ਲਈ ਇਕ ਇੰਡੈਕਸ ਬਣਾ ਰਿਹਾ ਹੈ, ਜਿਨ੍ਹਾਂ ਦੇ ਨਾਲ ਫਰੀ(ਮੁਫਤ) ਵਪਾਰ ਸਮਝੌਤਾ ਯਾਨੀ ਕਿ FTA ਹੋ ਸਕਦਾ ਹੈ। ਇਸ ਇੰਡੈਕਸ ਦੇ ਜ਼ਰੀਏ ਇਹ ਪਤਾ ਲਗਾਇਆ ਜਾਵੇਗਾ ਕਿ ਉਨ੍ਹਾਂ ਵੱਲ ਦੂਜੇ ਦੇਸ਼ਾਂ ਦੇ ਪੇਸ਼ੇਵਰਾਂ ਦੀ ਆਵਾਜਾਈ 'ਤੇ ਕਿੰਨੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ।
ਵਣਜ ਅਤੇ ਉਦਯੋਗ ਮੰਤਰਾਲੇ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਹਾਲੈਂਡ ਦੀ ਰੈਂਕਿੰਗ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਲਈ ਐਂਟਰੀ ਬੈਰੀਅਰ, ਪੱਖਪਾਤੀ ਕਦਮਾਂ, ਮੁਕਾਬਲੇ ਦੀ ਰੁਕਾਵਟ ਅਤੇ ਪਾਰਦਰਸ਼ਤਾ ਸਮੇਤ ਬੁਹਤ ਸਾਰੇ ਮਾਪਦੰਡਾਂ ਨੂੰ ਆਧਾਰ ਬਣਾਇਆ ਜਾਵੇਗਾ। ਇਸ ਇੰਡੈਕਸ ਨੂੰ ਓਈਸੀਡੀ ਸਰਵਿਸਿਜ਼ ਟ੍ਰੇਡ ਰੈਸਟ੍ਰਿਕਟਿਵਨੈੱਸ ਇੰਡੈਕਸ ਦੀ ਤਰਜ਼ 'ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਮਾਮਲੇ ਦੇ ਜਾਣਕਾਰ ਇਕ ਅਧਿਕਾਰੀ ਨੇ ਦੱਸਿਆ, 'ਰੈਂਕਿੰਗ ਲਈ ਅਸੀਂ 9 ਦੇਸ਼ਾਂ ਦੇ 11 ਨੀਤੀਗਤ ਖੇਤਰਾਂ ਨੂੰ ਆਧਾਰ ਬਣਾ ਰਹੇ ਹਾਂ'।
ਦਰਅਸਲ ਇੰਡੀਅਨ ਪਾਲਸੀ ਨਿਰਮਾਤਾਵਾਂ 'ਚ ਇਹ ਧਾਰਨਾ ਬਣੀ ਹੈ ਕਿ ਭਾਰਤ ਨੂੰ ਸਰਵਿਸਿਜ਼ ਸੈਕਟਰ ਵਿਚ ਖਾਸਤੌਰ 'ਤੇ FTA 'ਚ ਆਪਣੇ ਵਪਾਰਕ ਭਾਈਵਾਲਾਂ ਤੋਂ ਚੰਗੀ ਡੀਲ ਨਹੀਂ ਮਿਲ ਰਹੀ ਹੈ। ਸਰਕਾਰ ਨੂੰ ਇਸ ਇੰਡੈਕਸ ਦੇ ਜ਼ਰੀਏ ਵਪਾਰਕ ਭਾਈਵਾਲਾਂ ਸਾਹਮਣੇ ਇਹ ਗੱਲ ਰੱਖਣ 'ਚ ਮਦਦ ਮਿਲੇਗੀ ਕਿ ਉਨ੍ਹਾਂ ਵੱਲ ਭਾਰਤ ਦੇ ਨਾਲ ਕਾਰੋਬਾਰ 'ਤੇ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਹਨ।
ਰੈਂਕਿੰਗ ਜਿਹੜੇ ਮਾਪਦੰਡਾਂ ਦੇ ਆਧਾਰ 'ਤੇ ਤਿਆਰ ਕੀਤੀ ਜਾਵੇਗੀ ਉਨ੍ਹਾਂ 'ਚ ਬਜ਼ਾਰ ਪਹੁੰਚ ਨੂੰ ਯਕੀਨੀ ਬਣਾਉਣ ਲਈ ਨਿਯੰਤਰਿਤ ਕੰਪਨੀਆਂ ਦੇ ਨਿਯਮ, ਵਿਗਿਆਪਨ 'ਤੇ ਪਾਬੰਦੀਆਂ, ਘੱਟੋ-ਘੱਟ ਪੂੰਜੀ ਜ਼ਰੂਰਤਾਂ, ਵਿਦੇਸ਼ੀ ਇਕੁਇਟੀ ਹੱਦ ਜਾਂ ਪਾਬੰਦੀਆਂ, ਕੋਟਾ ਯਾਨੀ ਪ੍ਰੈਕਟਿਸ ਦੀ ਆਗਿਆ ਵਾਲੀਆਂ ਕੰਪਨੀਆਂ ਦੀ ਸੰਖਿਆ, ਵਿਦੇਸ਼ੀ ਨਿਵੇਸ਼ਕਾਂ ਦੇ ਸ਼ੇਅਰ ਜਾਂ ਬਾਂਡ ਰੱਖਣ ਸਬੰਧੀ ਪਾਬੰਦੀਆਂ ਸ਼ਾਮਲ ਹੋਣਗੀਆਂ।
ਅਜਿਹਾ ਹੀ ਸਰਵਿਸਿਜ਼ ਟ੍ਰੇਡ ਰੈਸਟ੍ਰਿਕਟਿਵ ਇੰਡੈਕਸ (ਐੱਸ ਟੀ ਆਰ ਆਈ) 2014 ਵਿੱਚ ਸ਼ੁਰੂ ਕੀਤਾ ਗਿਆ ਸੀ। ਓ.ਈ.ਸੀ.ਡੀ. ਦੇਸ਼ਾਂ ਨੇ ਇਹ ਸੈਕਟਰ 22 ਸੈਕਟਰਾਂ ਦੇ ਅਧਾਰ ਤੇ ਤਿਆਰ ਕੀਤਾ ਹੈ ਅਤੇ 45 ਅਰਥਚਾਰਿਆਂ ਨੂੰ ਕਵਰ ਕੀਤਾ ਹੈ। ਉਨ੍ਹਾਂ ਵਿਚੋਂ, 36 ਓਈਸੀਡੀ ਦੇਸ਼ ਹਨ, ਜਦੋਂ ਕਿ ਬਾਕੀ ਗੈਰ-ਓਈਸੀਡੀ ਦੇਸ਼ ਹਨ। ਉਸ ਸੂਚਕਾਂਕ ਦੇ ਅਨੁਸਾਰ, ਵਿਦੇਸ਼ੀ ਪ੍ਰਵੇਸ਼, ਖਾਸ ਕਰਕੇ ਨੀਤੀ ਖੇਤਰ ਵਿੱਚ, ਭਾਰਤੀ ਸੇਵਾਵਾਂ ਦੇ ਖੇਤਰ ਨੂੰ ਸਭ ਤੋਂ ਵੱਧ ਪਾਬੰਦ ਮੰਨਿਆ ਜਾਂਦਾ ਹੈ। ਇਹ ਸਥਿਤੀ ਇਹ ਹੈ ਜਦੋਂ 1991 ਤੋਂ ਭਾਰਤ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਖੇਤਰ ਵਿਚ ਸਭ ਤੋਂ ਵੱਧ ਉਦਾਰੀਕਰਨ ਹੋਇਆ ਹੈ।
ਪਿਆਜ ਦੀ ਜਮਾਖੋਰੀ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਕਰੇਗਾ ਕੇਂਦਰ
NEXT STORY