ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ ਸਮੇਤ ਜਨਤਕ ਖੇਤਰ ਦੇ ਬੈਂਕਾਂ 'ਚ 2 ਸਾਲਾਂ 'ਚ ਲੱਗਭਗ 80,000 ਅਧਿਕਾਰੀ ਤੇ ਕਰਮਚਾਰੀ ਸੇਵਾਮੁਕਤ ਹੋ ਜਾਣਗੇ ਅਤੇ ਇਨ੍ਹਾਂ ਵਿਚ ਇਸ ਦੌਰਾਨ ਵੱਡੀ ਗਿਣਤੀ ਵਿਚ ਖਾਲੀ ਥਾਵਾਂ ਹੋਣਗੀਆਂ। ਦੇਸ਼ ਵਿਚ ਐਸ.ਬੀ.ਆਈ., ਆਈ.ਡੀ.ਬੀ.ਆਈ. ਬੈਂਕ ਅਤੇ ਭਾਰਤੀ ਮਹਿਲਾ ਬੈਂਕ ਸਮੇਤ ਕੁਲ 22 ਸਰਕਾਰੀ ਬੈਂਕ ਹਨ ਜਦ ਕਿ ਐੱਸ. ਬੀ. ਆਈ. ਦੇ 5 ਸਹਾਇਕ ਬੈਂਕ ਹਨ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਬੈਂਕਾਂ ਵਿਚ 39,756 ਅਧਿਕਾਰੀ ਕਰਮਚਾਰੀ ਚਾਲੂ ਵਿੱਤੀ ਸਾਲ ਵਿਚ ਸੇਵਾਮੁਕਤ ਹੋ ਰਹੇ ਹਨ। ਇਨ੍ਹਾਂ ਵਿਚੋਂ 19065 ਅਧਿਕਾਰੀ ਅਤੇ 14669 ਕਲਰਕ ਸ਼੍ਰੇਣੀ ਦੇ ਕਰਮਚਾਰੀ ਹਨ। ਇਸ ਦੇ ਇਲਾਵਾ 6022 ਉੱਪ ਕਰਮਚਾਰੀ ਵੀ ਇਸ ਸਾਲ ਸੇਵਾਮੁਕਤ ਹੋ ਜਾਣਗੇ। ਅਗਲੇ ਵਿੱਤੀ ਸਾਲ ਵਿਚ ਵੀ 39,000 ਕਰਮਚਾਰੀ ਸੇਵਾਮੁਕਤ ਹੋ ਜਾਣਗੇ, ਉਸ ਵਿਚ 18506 ਅਧਿਕਾਰੀ ਅਤੇ 14458 ਕਲਰਕ ਹੋਣਗੇ ਕਿਉਂਕਿ ਮੱਧ ਵਰਗ ਦੇ ਕਰਮਚਾਰੀਆਂ ਦੇ ਪੱਧਰ 'ਤੇ ਵੱਡੀ ਗਿਣਤੀ ਵਿਚ ਅਹੁਦੇ ਖਾਲੀ ਹੋ ਰਹੇ ਹਨ, ਇਸ ਹਾਲਾਤ ਵਿਚ ਸਰਕਾਰ ਦੀ ਯੋਜਨਾ ਨਿਯੁਕਤੀ ਵਿਚ ਕੁਝ ਲਚਕੀਲਾਪਨ ਪ੍ਰਦਾਨ ਕਰਨ ਦੀ ਹੈ।
ਬੀ.ਐਸ.ਐਨ.ਐਲ. ਦੇ 2 ਕਰੋੜ ਗਾਹਕ ਟੁੱਟੇ
NEXT STORY