ਨਵੀਂ ਦਿੱਲੀ — ਦੇਸ਼ ਦੇ ਆਟੋ ਮੋਬਾਇਲ ਉਦਯੋਗ 'ਚ ਪਿਛਲੇ ਇਕ ਸਾਲ ਤੋਂ ਪਸਰੀ ਸੁਸਤੀ ਕਾਰਨ ਆਟੋ ਸਾਜ਼ੋ-ਸਮਾਨ(ਉਪਕਰਣ) ਉਦਯੋਗ ਦੇ ਕਾਰੋਬਾਰ 'ਚ 2019-20 ਦੀ ਪਹਿਲੀ ਛਿਮਾਹੀ 'ਚ 10.1 ਫੀਸਦੀ ਦੀ ਗਿਰਾਵਟ ਆਈ ਅਤੇ ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ 199849 ਕਰੋੜ ਰੁਪਏ ਤੋਂ ਘੱਟ ਕੇ 179662 ਕਰੋੜ ਰੁਪਏ ਰਹਿ ਗਿਆ।
ਇੰਡੀਅਨ ਆਟੋਮੋਟਿਵ ਕੰਪੋਨੈਂਟ ਮੈਨੂਫੈਕਚਰਰਜ਼ ਐਸੋਸੀਏਸ਼ਨ (ਐਕਮਾ) ਦੇ ਪ੍ਰਧਾਨ ਦੀਪਕ ਜੈਨ ਅਤੇ ਡਾਇਰੈਕਟਰ ਜਨਰਲ ਵਿੰਨੀ ਮਹਿਤਾ ਨੇ ਵੀਰਵਾਰ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਉਦਯੋਗ ਦੇ ਪ੍ਰਦਰਸ਼ਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਦੀ ਦੇ ਕਾਰਨ ਇਸ ਸਾਲ ਜੁਲਾਈ ਤੱਕ ਇਕ ਲੱਖ ਲੋਕਾਂ ਨੂੰ ਆਪਣੀਆਂ ਨੌਕਰੀਆਂ ਗਵਾਉਣੀਆਂ ਪਈਆਂ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਆਟੋ ਉਪਕਰਣ ਉਦਯੋਗ ਦੇ ਕਾਰੋਬਾਰ ਵਿਚ ਇੰਨੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਸ੍ਰੀ ਜੈਨ ਨੇ ਉਦਯੋਗ ਦੇ ਕਾਰੋਬਾਰ ਵਿਚ ਆਈ ਗਿਰਾਵਟ ਦੇ ਕਾਰਨਾਂ ਨੂੰ ਗਿਣਦਿਆਂ ਕਿਹਾ ਕਿ ਵਾਹਨਾਂ ਦੀ ਮੰਗ ਵਿਚ ਕਮੀ ਬੀ.ਐਸ.-4 ਤੋਂ ਬੀਐਸ-6 ਵਾਹਨਾਂ ਦੇ ਨਿਰਮਾਣ ਲਈ ਮੌਜੂਦਾ ਨਿਵੇਸ਼, ਤਰਲਤਾ ਦੀ ਤੰਗੀ ਅਤੇ ਬਿਜਲੀ ਵਾਹਨਾਂ ਦੀ ਨੀਤੀ ਨੂੰ ਲੈ ਕੇ ਸੰਦੇਹ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਵਾਹਨ ਉਪਕਰਣ ਖੇਤਰ ਵਿਚ ਵਿਸਥਾਰ ਦੀਆਂ ਯੋਜਨਾਵਾਂ 'ਤੇ ਅਸਰ ਪਿਆ ਹੈ।
ਵਾਹਨ ਉਦਯੋਗ ਲਈ GST ਇਕ ਸਮਾਨ ਕਰਨ ਦੀ ਮੰਗ
ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਚ ਦੋ ਫੀਸਦੀ ਤੋਂ ਜ਼ਿਆਦਾ ਦਾ ਯੋਗਦਾਨ ਅਤੇ ਪੰਜਾਹ ਲੱਖ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੇ ਉਦਯੋਗ ਦੀ ਲੰਮੇ ਸਮੇਂ ਦੇ ਆਧਾਰ 'ਤੇ ਇਕ ਨਿਰੰਤਰ ਰਫਤਾਰ ਕਾਇਮ ਰੱਖਣ ਲਈ ਜੈਨ ਨੇ ਆਟੋ ਸਾਜ਼ੋ-ਸਮਾਨ 'ਤੇ ਇਕਸਾਰ ਸਮਾਨ 18 ਫੀਸਦੀ ਦਾ ਵਸਤੂ ਅਤੇ ਸੇਵਾ ਟੈਕਸ(ਜੀ.ਐੱਸ.ਟੀ.) ਕੀਤੇ ਜਾਣ ਦੀ ਸਰਕਾਰ ਨੂੰ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ 60 ਪ੍ਰਤੀਸ਼ਤ ਵਾਹਨ ਉਪਕਰਣਾਂ ਉੱਤੇ 18 ਪ੍ਰਤੀਸ਼ਤ ਜੀਐਸਟੀ ਲਗਾਇਆ ਜਾਂਦਾ ਹੈ ਜਦੋਂ ਕਿ ਬਾਕੀ 40 ਪ੍ਰਤੀਸ਼ਤ ਜਿਹੜੇ ਕਿ ਮੁੱਖ ਤੌਰ ਤੇ ਦੋ ਪਹੀਆ ਵਾਹਨ ਅਤੇ ਟਰੈਕਟਰ ਉਪਕਰਣ 28 ਫੀਸਜੀ ਜੀਐਸਟੀ ਦੇ ਦਾਇਰੇ ਵਿਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਦੋਪਹੀਆ ਵਾਹਨ ਅਤੇ ਟਰੈਕਟਰ ਉਪਕਰਣਾਂ ਤੇ ਜ਼ਿਆਦਾ ਜੀਐਸਟੀ ਹੋਣ ਕਾਰਨ ਗ੍ਰੇ ਬਾਜ਼ਾਰ ਨੂੰ ਉਤਸ਼ਾਹ ਮਿਲਦਾ ਹੈ। ਸਾਰੇ ਉਪਕਰਣਾਂ 'ਤੇ 18 ਪ੍ਰਤੀਸ਼ਤ ਜੀਐਸਟੀ ਲੱਗਣ ਤੋਂ ਬਾਅਦ ਵਾਹਨਾਂ ਦੀ ਵਿਕਰੀ ਤੋਂ ਬਾਅਦ ਗਾਹਕਾਂ ਨੂੰ ਗੁਣਵੱਤਾ ਵਾਲੇ ਉਪਕਰਣ ਮਿਲਣਗੇ ਅਤੇ ਸਰਕਾਰ ਦੀ ਆਮਦਨੀ ਵੀ ਵਧੇਗੀ।
ਸ੍ਰੀ ਮਹਿਤਾ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਆਟੋ ਉਪਕਰਣਾਂ ਦਾ ਨਿਰਯਾਤ 2.7 ਫੀਸਦੀ ਵਧ ਕੇ ਪਹਿਲਾਂ ਦੇ 50034 ਕਰੋੜ ਰੁਪਏ ਤੋਂ 51397 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਯੂਰਪ ਨੂੰ ਸਭ ਤੋਂ ਵੱਧ 32 ਫੀਸਦੀ ਨਿਰਯਾਤ ਕੀਤਾ ਗਿਆ ਜਦੋਂਕਿ ਇਸ ਦੇ ਬਾਅਦ ਨਾਰਥ ਅਮਰੀਕਾ ਅਤੇ ਏਸ਼ੀਆ ਤੋਂ ਬਾਅਦ ਕ੍ਰਮਵਾਰ 30 ਅਤੇ 26 ਪ੍ਰਤੀਸ਼ਤ ਰਹੇ।
ਵਾਹਨਾਂ ਦੀ ਵਿਕਰੀ ਤੋਂ ਬਾਅਦ ਉਪਕਰਣਾਂ ਦੀ ਵਿਕਰੀ ਦੇ ਕਾਰੋਬਾਰ 'ਚ ਚਾਰ ਫ਼ੀਸਦ ਦਾ ਵਾਧਾ ਹੋਇਆ ਅਤੇ ਇਹ 33746 ਕਰੋੜ ਰੁਪਏ ਤੋਂ 35096 ਕਰੋੜ ਰੁਪਏ 'ਤੇ ਪਹੁੰਚ ਗਿਆ। ਸ਼੍ਰੀ ਜੈਨ ਨੇ ਕਿਹਾ ਕਿ ਦੇਸ਼ ਦੇ ਆਟੋ ਮੋਬਾਈਲ ਸੈਕਟਰ 'ਚ ਭਰਪੂਰ ਸੰਭਾਵਨਾਵਾਂ ਹਨ ਅਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਦੀ ਅਰਥਵਿਵਸਥਾ ਨੂੰ 50 ਖਰਬ ਡਾਲਰ ਦੀ ਆਰਥਿਕਤਾ ਬਣਾਉਣ ਦੇ ਸਪਨੇ 'ਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ।
ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 334 ਅੰਕ ਫਿਸਲਿਆ ਅਤੇ ਨਿਫਟੀ 11922 ਦੇ ਪੱਧਰ 'ਤੇ ਬੰਦ
NEXT STORY